ਸੰਸਦ ਵਿਚਲੇ ਸਾਂਸਦਾਂ ਦੇ ਵਿਚਾਰ !
ਕਲ ਸੰਜੇ ਸਿੰਘ ਨੂੰ ਮਾਨ-ਸੂਨ ਸੈਸ਼ਨ ਲਈ ਸੰਸਦ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਅੱਜ ਸੋਚਿਆਂ ਚਲੋ ਸੰਸਦ ਦੀ ਕਾਰਵਾਈ ਸੁਣਦੇ ਹਾਂ, ਕਿ ਉਸ ਵਿਚ ਮਨੀ-ਪੁਰ ਬਾਰੇ ਸੰਸਦ ਕੀ ਫੈਸਲਾ ਕਰਦੀ ਹੈ ? ਇਹ ਵੀ ਉਮੀਦ ਸੀ ਕਿ ਅੱਜ ਮੋਦੀ ਜੀ ਗੱਲ ਸਾਫ ਕਰਨਗੇ । ਪਰ ਇਹ ਹੀ ਪਤਾ ਲੱਗਾ ਕਿ ਅੱਜ ਦਾ ਸੰਸਦ ਦਾ ਵਿਚਾਰ ਹੈ ਕਿ " ਨਾ ਬੋਲੂੰਗਾ, ਨਾ ਬੋਲਨੇ ਦੂੰਗਾ "
ਕੋਈ ਗੱਲ ਨਹੀਂ ਸਾਂਸਦਾਂ ਦਾ ਹੱਕ ਹੈ ਕਿ ਉਹ, ਹਰ ਰੋਜ਼, ਜੋ ਚਾਹੇ ਵਿਚਾਰ ਬਨਾਉਣ।
ਪਰ ਇਕ ਗੱਲ ਹੈ ਕਿ ਸਾਂਸਦਾਂ ਨੂੰ ਕਿਸ ਲਈ ਚੁਣਿਆ ਜਾਂਦਾ ਹੈ ?" ਕੀ ਵੱਧ ਤੋਂ ਵੱਧ ਤਨਖਾਹਾਂ ਲੈਣ ਲਈ ?, ਵੱਧ ਤੋਂ ਵੱਧ ਭੱਤੇ ਲੈਣ ਲਈ ? ਜਾਂ ਵੱਧ ਤੋਂ ਵੱਧ ਪੈਨਸ਼ਨਾਂ ਲੈਣ ਲਈ ? ਜਾਂ ਸਿਰਫ ਇਕ ਬੰਦੇ ਦੇ ਕਹੇ ਤੇ ਸਹੀ ਮਾਰਨ ਲਈ ?
ਗੱਲਾਂ ਚੋਂ ਗੱਲਾਂ ਨਿਕਲਦੀਆਂ ਹਨ, ਕਿਸੇ ਵੇਲੇ ਮੌਦੀ ਜੀ ਨੇ ਕਿਹਾ ਸੀ " ਨਾ ਖਾਊਂਗਾ, ਨਾ ਖਾਨੇਦੂਂਗਾ "। ਬੀ ਜੇ ਪੀ ਸਾਂਸਦਾਂ ਦਾ ਇਹੀ ਵਿਚਾਰ ਹੋ ਗਿਆ ਸੀ, ਪਰ ਹੋਇਆ ਕੀ ? ਇਹ ਸਾਰਾ ਭਾਰਤ, ਭਾਰਤ ਵਿਚਲੀਆਂ ਪਰਜਾ dIਆਂ ਸਾਰੀਆਂ ਜਾਇਦਾਦਾਂ, ਰੇਲਾਂ ਸਮੇਤ, ਬੰਦਰਗਾਹਾਂ ਸਮੇਤ, ਹਵਾਈ ਅੱਡਿਆਂ ਸਮੇਤ, ਬੈਂਕਾਂ ਸਮੇਤ, ਸਭ ਕੁਝ ਵੇਚ ਕੇ ਖਾ ਗਏ। ਹਿੱਸਾ, ਬੀ ਜੇ ਪੀ ਦੇ ਸਾਰੇ ਸਾਂਸਦਾਂ ਨੇ ਮੋਦੀ ਅਤੇ ਸ਼ਾਹ ਸਮੇਤ ਵੰਡਾਇਆ। ਕੁਝ ਆਪਣਾ ਹਿੱਸਾ ਲੈ ਕੇ ਬਾਹਰਲੇ ਵਤਨਾਂ ਨੂੰ ਉਡਾਰੀ ਮਾਰ ਗਏ। ਸ਼ਾਹ ਜੀ ਦੇ ਖਾਤੇ ਨੂੰ ਉਨ੍ਹਾਂ ਦਾ ਮੁੰਡਾ ਚਲਾਉਂਦਾ ਹੈ। ਆਮ ਸਾਂਸਦ, ਆਪਣਾ ਕੰਮ ਆਪਣੇ ਨਾਮ ਤੇ ਚਲਾਉਂਦੇ ਹਨ। ਮੋਦੀ ਜੀ ਦਾ ਕੰਮ, ਉਨ੍ਹਾਂ ਦਾ ਨਾਦੀ ਪੁੱਤ੍ਰ ਅਡਾਨੀ ਚਲਾਉਂਦਾ ਹੈ। ਪਰ ਅਸਲੀ ਗੱਲ ਇਹ ਹੈ ਕਿ ਸਾਰੇ ਸਾਂਸਦ ਮੋਦੀ ਜੀ ਦੇ ਜ਼ਰ-ਖਰੀਦ ਗੁਲਾਮ ਹਨ। ਕਿਸੇ ਇਕ ਨੇ ਵੀ ਸੰਸਦ ਵਿਚ ਇਹ ਨਹੀਂ ਪੁਛਿਆ ਕਿ ਵਿਚਾਰ ਤਾਂ ਇਹ ਸੀ ਕਿ " ਨਾ ਖਾਉਂਗਾ, ਨਾ ਖਾਨੇ ਦੂੰਗਾ " ਇਹ ਤਾਂ ਆਪਾਂ ਗਲਤ ਕੀਤਾ ਹੈ।
ਕੱਲ ਦੀ ਗੱਲ ਵੀ ਏਦਾਂ ਹੀ ਜਾਪਦੀ ਹੈ ਕਿ ਮੋਦੀ ਜੀ ਨੇ ਕਹਿ ਦਿੱਤਾ ਹੋਵੇਗਾ " ਨਾ ਬੋਲੂਂਗਾ, ਨਾ ਬੋਲਨੇ ਦੂਂਗਾ " ਇਸ ਹੁਕਮ ਦੇ ਹੁੰਦੇ ਬੀ ਜੇ ਪੀ ਦੇ ਸਾਂਸਦ ਕਿਵੇਂ ਬੋਲ ਸਕਦੇ ਹਨ ? ਬਿਨਾ ਬੋਲੇ, ਕਿਵੇਂ ਕੰਮ ਚੱਲ ਸਕਦਾ ਹੈ ?
ਹਾਂ ਇਕ ਗੱਲ ਜ਼ਰੂਰ ਹੋ ਸਕਦੀ ਹੈ ਕਿ ਸਾਂਸਦਾਂ ਦੇ ਸਾਹਮਣੇ ਐਸੇ ਯੰਤਰ ਲਾ ਦਿੱਤੇ ਜਾਣ, ਜੋ ਸਾਂਸਦਾਂ ਦੇ ਦਿਲ ਦੀ ਗੱਲ ਸੰਸਦ ਵਿਚ ਪੇਸ਼ ਕਰਿਆ ਕਰਨ। ਇਵੇਂ ਸਾਰੀ ਦੁਨੀਆਂ ਮੋਦੀ ਜੀ ਨੂੰ ਬਿਨਾ ਕਿਸੇ ਹੀਲ-ਹੁੱਜਤ ਦੇ " ਵਿਸ਼ਵ-ਗੁਰੂ " ਮੰਨ ਲਵੇਗੀ। ਚੰਦੀ ਅਮਰ ਜੀਤ ਸਿੰਘ