ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਿੱਖੋ , ਤੁਹਾਡੇ 'ਸਿੰਘ ਸਾਹਿਬਾਨ', ਸਿੱਖੀ ਦਾ ਭੋਗ ਪਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਚੁਕੇ ਜੇ
ਸਿੱਖੋ , ਤੁਹਾਡੇ 'ਸਿੰਘ ਸਾਹਿਬਾਨ', ਸਿੱਖੀ ਦਾ ਭੋਗ ਪਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਚੁਕੇ ਜੇ
Page Visitors: 2692

 

ਸਿੱਖੋ , ਤੁਹਾਡੇ 'ਸਿੰਘ ਸਾਹਿਬਾਨ',  ਸਿੱਖੀ ਦਾ ਭੋਗ ਪਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਚੁਕੇ ਜੇ ! ਜਾਂ ਤਾਂ ਸਿੱਖੀ ਛੱਡ ਕੇ ਹਿੰਦੂ ਧਰਮ ਸਵੀਕਾਰ ਕਰ ਲਵੋ ! ਜਾਂ ਖੁਲ ਕੇ ਸਾਮ੍ਹਣੇ ਆ ਜਾਉ !
ਸੋਚਿਆ ਤਾਂ ਇਹ ਸੀ ਕਿ ,ਇਸ ਬਾਰੇ ਹੁਣ  ਕੁਝ ਨਾਂ ਲਿਖਾਂ ! ਲਿਖਣ ਦਾ ਅਸਰ ਵੀ ਕੀ ਹੋ ਰਿਹਾ ਹੈ ? ਲੇਕਿਨ ਅੱਜ 6 ਅਕਤੂਬਰ ਦੀ ਦੈਨਿਕ ਜਾਗਰਣ ,ਨਈ ਦਿੱਲੀ,  ਅਖਬਾਰ ਵਿੱਚ ਜੋ ਖਬਰ ਛੱਪੀ ਹੈ। ਜੇ ਇਹ ਪੜ੍ਹ ਕੇ ਵੀ ਤੁਸਾਂ ਚੁਪ ਹੀ ਰਹਿਣਾਂ ਹੈ , ਤਾਂ  ਹਿੰਦੂ ਬਨਣ ਲਈ ਤਿਆਰ ਰਹੋ ! ਅਕਾਲ ਤਖਤ ਤੇ ਬੈਠਾ ਗਿਆਨੀ ਗੁਰਬਚਨ ਸਿੰਘ , ਇਨ੍ਹਾਂ ਕੇਸਾਧਾਰੀ ਬ੍ਰਾਹਮਣਾਂ ਨੂੰ ਅਪਣੇ ਨਾਲ ਬਿਠਾ ਕੇ ਕੌਮੀ ਫੈਸਲਿਆ ਤੇ ਦਸਤਖਤ ਕਰਵਾਂਉਦਾ ਹੈ , ਇਹ ਗੁਰੂ ਦੇ ਤਖਤਾਂ ਤੇ "ਦੁਰਗਾ ਪੂਜਾ"  ਕਰਵਾ ਰਹੇ ਨੇ 
ਪਿਛਲੇ ਇਕ ਲੇਖ ਵਿੱਚ ਮੈਂ ਕੌਮ ਦੇ ਜਾਗਰੂਕ ਤਬਕੇ ਕੋਲੋਂ ਇਕ ਸਵਾਲ ਪੁਛਿਆ ਸੀ,  "ਕਿ ਜੇ ਅਕਾਲ ਤਖਤ ਦਾ ਹੇਡ ਗ੍ਰੰਥੀ ਹੀ ਗੁਰੂ ਦਾ ਅਪਮਾਨ ਕਰੇ ,ਤਾਂ ਉਸਨੂੰ ਕੌਣ ਛੇਕੇਗਾ ? ਕੀ ਸਿੱਖਾਂ ਕੋਲ ਇਹ ਹੀ "ਅਖੀਰਲੀ ਅਥਾਰਟੀ" ਬਚੀ ਹੈ ,ਜਿਸਤੇ ਕਿਸੇ ਦਾ ਹੁਕਮ ਨਹੀ ਚਲਦਾ ? ਜੋ ਇਹ ਕਹਿ ਦੇਣ , ਉਹੀ ਕੌਮ ਲਈ "ਅਖੀਰਲਾ ਫੈਸਲਾ ਹੂੰਦਾ ਹੈ ? ਜਵਾਬ ਕਿਨ੍ਹੇ ਦੇਣਾਂ ਸੀ ? ਅਸੀ ਤਾਂ ਆਪ ਹੀ ਇਕ ਦੂਜੇ ਦੀਆਂ ਟੰਗਾਂ ਖਿਚਣ ਲਈ ਤਿਆਰ ਬੈਠੇ ਹਾਂ।

ਮੇਰੀ ਸ਼ਬਦਾਵਲੀ ਤੇ ਵੀ ਬਹੁਤ ਸਵਾਲ ਖੜੇ ਹੂੰਦੇ ਨੇ, ਮੈਨੂੰ ਕੋਈ ਫਰਕ ਨਹੀ ਪੈੰਦਾ।  ਕਿਉਕਿ ਇਹ ਸਭ ਕੁਝ ਜਿਸਨੂੰ ਨਹੀ ਦਿਸਦਾ ,ਉਹ ਤਾਂ ਠੰਡਾ ਰਹਿ ਸਕਦਾ ਹੈ। ਲੇਕਿਨ  ਤਖਤਾਂ ਤੇ ਜੇ "ਦੁਰਗਾ ਪਾਠ" ਹੂੰਦਾ ਹੋਵੇ ਤਾਂ ਸ਼ਬਦਾਵਲੀ ਕੀ,  ਅਪਣੇ ਆਪ ਤੇ ਕਾਬੂ ਰਖਣਾਂ ਵੀ ਮੁਸ਼ਕਿਲ ਹੋ ਜਾਂਦਾ ਹੈ। ਦਾਸ ਬਹੁਤਾ ਕੁਝ ਲਿਖਣ ਦੀ ਹਾਲਤ ਵਿੱਚ ਵੀ ਨਹੀ। ਇਹ ਖਬਰ ਪੜ੍ਹ ਲਵੋ ਤੇ, ਜੋ ਕਰਨਾਂ ਹੈ ਕਰੋ ! ਲੇਕਿਨ ਇਸ ਤੋਂ ਬਾਦ ਤੁਹਾਡੇ ਕੋਲ ਕੀ ਬਚਿਆ ਹੈ ? , 'ਤੇ ਤੁਸਾਂ ਕੀ ਕਰਨਾਂ ਹੈ ? ਇਹ ਤੁਸੀ ਆਪ ਸੋਚ ਲਵੋ।
ਅਕਾਲ ਤਖਤ ਦਾ ਹੇਡ ਗ੍ਰੰਥੀ ਤਾਂ ਇਹ ਕਹਿੰਦਾ ਹੈ ਕਿ "ਸਾਡਾ ਉਨਾਂ ਤਖਤਾਂ ਤੇ ਕੋਈ ਜੋਰ ਨਹੀ ਚਲਦਾ",ਜੇ ਉਹ ਗੁਰਮਤਿ ਸਿਧਾਂਤਾਂ ਅਤੇ ਰਹਿਤ ਮਰਿਯਾਦਾ ਤੋਂ ਬਾਗੀ ਹਨ ਤਾਂ ਫਿਰ ਕਿਉ ਉਨਾਂ ਨੂੰ ਅਪਣੇ ਸਕੱਤਰੇਤ ਵਿਚ ਬਿਠਾ ਕੇ , ਕੌਮੀ ਫੈਸਲਿਆ ਤੇ ਦਸਤਖਤ ਕਰਵਾਂਉਦਾ ਹੈ ? ਜੇ ਉਹ ਆਪ ਇਨਾਂ ਨਾਲ ਸ਼ਾਮਿਲ ਨਹੀ ,ਤਾਂ ਸਿੱਖ ਰਹਿਤ ਮਰਿਯਾਦਾ ਅਤੇ ਗੁਰਮਤਿ ਸਿਧਾਂਤਾਂ ਦੇ ਉਲੰਘਣ ਦੇ ਦੋਸ਼ ਵਿੱਚ ਕਿਉ ਨਹੀ ਛੇਕਦਾ ਉਨਾਂ ਨੂੰ ?  ਇਹ ਸਾਰੇ ਆਪਸ ਵਿਚ ਮਿਲ ਕੇ ਸਿੱਖੀ ਦਾ ਘਾਂਣ ਕਰ ਰਹੇ ਨੇ । ਇਨਾਂ ਵਿਚੋਂ ਕੋਈ ਘੱਟ ਨਹੀ ਹੈ।   ਇਸ ਕੋਲੋਂ ਜੇ ਤੁਸੀ ਪੁਛੋ ਗੇ ਕਿ, "ਕੀ ਇਹ ਗੁਰਮਤਿ ਜਾਂ ਸਿੱਖ ਸਿਧਾਂਤਾਂ ਦਾ ਘਾਂਣ ਨਹੀ ਹੋ ਰਿਹਾ ?"  ਤਾਂ ਉਸ ਦਾ ਇਹ ਜਵਾਬ ਹੋਵੇਗਾ ਕਿ "ਉਥੇ ਤਾਂ ਇਹ ਪੁਰਾਤਨ ਮਰਿਯਾਦਾ ਚਲੀ ਆ ਰਹੀ ਹੈ।"   ਫਿਰ ਉਸਦਾ ਤੁਸੀ ਕਰ ਵੀ ਕੀ ਲੈਣਾਂ ਹੈ ?  ਉਹ ਤਾਂ ਆਪ ਸਰੇ ਬਾਜਾਰ  ਇਸ "ਦੁਰਗਾ ਕੀ ਵਾਰ", ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਅਤੇ ਗੁਰੂ ਦੀ ਬਾਂਣੀ ਕਹਿ ਰਿਹਾ ਹੈ। ਹੁਣ ਕੀ ਕਰਨਾਂ ਜੇ, ਤੇ ਕੀ ਕਰ ਸਕਦੇ ਹੋ , ਇਹ ਛੇਤੀ ਹੀ ਸੋਚ ਕੇ ਇਕੱਠੇ ਹੋ ਜਾਉ ! ਨਹੀ ਤਾਂ ਹਿੰਦੂ ਮਤ ਨੂੰ ਸਵੀਕਾਰ ਕਰਕੇ "ੴ ਸਤਿਗੁਰ ਪ੍ਰਸਾਦਿ॥" ਦੀ ਥਾਂਵੇ "ਦੁਗਾ ਦੀ ਉਸਤਤਿ" ਕਰਨਾਂ  ਸ਼ੁਰੂ ਕਰ ਦਿਉ ! ਦੁਖੀ ਹਿਰਦੇ ਨਾਲ ,ਖਿਮਾਂ ਦਾ ਜਾਚਕ ਹਾਂ ਵੀਰੋ !
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.