ਆਓ ਰਲ ਮਿਲ ਕੇ ਗੁਰਪੁਰਬ ਨਵੇਂ ਤਰੀਕੇ ਨਾਲ ਮਨਾਈਏ
ਆਓ ਰਲ ਮਿਲ ਕੇ ਗੁਰਪੁਰਬ ਨਵੇਂ ਤਰੀਕੇ ਨਾਲ ਮਨਾਈਏ
ਆਓ ਰਲ ਮਿਲ ਕੇ ਗੁਰਪੁਰਬ ਨਵੇਂ ਤਰੀਕੇ ਨਾਲ ਮਨਾਈਏ
ਪੂਰੀ ਦੁਨੀਆ ਚ ਵੱਸਦੇ ਸਮੂਹ ਨਾਨਕ ਨਾਮ ਲੇਵਾ ਭਰਾਵਾਂ ਅਤੇ ਭੈਣਾ ਨੂੰ ਗੁਰੂ ਨਾਨਕ ਦੀ ਜੋਤ ਦੇ ਚੌਥੇ ਜਾਮੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਅਨਗਿਨਤ ਵਧਾਈਆਂ , ਗੁਰਦੁਆਰਿਆਂ ਚ ਰਖੇ ਜਾਂਦੇ ਅਖੰਡ ਪਾਠਾਂ ਤੋਂ,
ਗੁਰਪੁਰਬ ਵਾਲੇ ਦਿਨ ਗੁਰਦੁਆਰੇ ਦੀ ਵਧੀ ਹੋਈ ਚਹਲ ਪਹਲ ਤੋਂ ਤੇ ਗੁਰਦੁਆਰੇ ਚ ਗੁਰਪੁਰਬ ਵਾਲੇ ਦਿਨ ਹੋ ਰਹੇ ਮਸ਼ਹੂਰ ਰਾਗੀ ਕੀਰਤਨੀਆਂ ਅਤੇ ਢਾਡੀ, ਕਵੀਸ਼ਰਾਂ ਵੱਲੋਂ ਪੜ੍ਹੀਆਂ ਜਾਂਦੀਆਂ ਰਚਨਾਵਾਂ ਦੇ ਲਾਊਡ ਸਪੀਕਰ ਰਾਹੀਂ ਆ ਰਹੀ ਆਵਾਜ ਤੋਂ ਗੁਰਪੁਰਬ ਦੀ ਆਮਦ ਦਾ ਪਤਾ ਚਲਦਾ ਹੈ ਹਰ ਕੋਈ ਸਵੇਰੇ ਤੋਂ ਲੈ ਕੇ ਰਾਤ ਤਕ ਗੁਰਦੁਆਰੇ ਜਾ ਕੇ ਆਪਣੀ ਹਾਜਰੀ ਲੁਆਨਾ ਚਾਹੁੰਦਾ ਹੈ ਕੇ ਕਿਤੇ ਮੇਰੇ ਵੱਲੋਂ ਗੁਰੂ ਸਾਹਿਬ ਨੂੰ ਪ੍ਰਕਾਸ਼ ਪੁਰਬ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨੇ ਰਹਿ ਨਾ ਜਾਣ, ਉਹ ਲੋਗ ਵੀ ਜੋ ਕਦੀ ਗੁਰਦੁਆਰੇ ਆ ਕੇ ਨਹੀਂ ਵੇਖਦੇ ਅਤੇ ਜਿਨ੍ਹਾਂ ਨੇ ਕਦੀ ਮੂਲਮੰਤਰ
ਤੋਂ ਜਿਆਦਾ ਗੁਰਬਾਣੀ ਨਹੀਂ ਪੜ੍ਹੀ ਹੁੰਦੀ ਓਹ ਵੀ ਸ਼ਰਧਾ ਵੱਸ ਹਾਜਰੀ ਲਾਉਣ ਲਈ ਗੁਰਦੁਆਰੇ ਪਹੁੰਚਦੇ ਨੇ !
ਸਿਆਸੀ ਲੋਗਾਂ ਨੂੰ ਤੇ ਹਮੇਸ਼ਾ ਤੋਂ ਹੀ ਗੱਲ ਕਰਣ ਨੂੰ ਤੇ ਆਪਣੇ ਮੁੰਹ ਆਪਣੀ ਵਡਾਈ ਕਰਣ ਨੂੰ ਸਾਹਮਣੇ ਬੈਠੇ ਭੋਲੇ
ਭਲੇ ਅਨਜਾਨ ਲੋਗ ਚਾਹੀਦੇ ਹੁੰਦੇ ਨੇ ਤੇ ਉਹ ਇਹੋ ਜੇਹੇ ਮੌਕਿਆਂ ਦੀ ਸਦਾ ਹੀ ਭਾਲ ਚ ਰਹਿੰਦੇ ਨੇ ਤੇ ਉਹ ਆਪਣੇ ਆਪਣੇ ਪ੍ਰਭਾਵ ਹੇਠ ਆਉਣ ਵਾਲਿਆਂ ਗੁਰਦੁਆਰਾ ਕਮੇਟੀਆਂ ਨੂੰ ਕਹਿ ਕੇ ਆਪਣੇ ਲਈ ਸਮਾ ਵੀ ਰਾਖਵਾਂ ਕਰਵਾ
ਲੈਂਦੇ ਨੇ ਭਾਸ਼ਣ ਲਈ !
ਹੁਣ ਸੋਚਣ ਦੀ ਗੱਲ ਇਹ ਹੈ ਕਿ, ਕੀ ਗੁਰੂ ਸਾਹਿਬ ਇੱਦਾਂ ਹੀ ਖੁਸ਼ ਹੋਣਗੇ ਅਤੇ ਕੀ ਸਾਡਾ ਪ੍ਰਕਾਸ਼ ਪੁਰਬ ਮਨਾਇਆ ਇੱਦਾਂ ਹੀ ਸਫਲ ਹੈ ਯਾ ਅਸੀਂ ਹੋਰ ਵੀ ਕੁਛ ਕਰ ਸਕਦੇ ਹਾਂ ਇਸ ਬਾਰੇ????
ਕਿਉਂ ਨਾ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉੱਦਾਂ ਮਨਾਈਏ ਜਿਵੇਂ ਉਨ੍ਹਾਂ ਨੇ ਆਪਣੇ ਜੀਵਨ ਤੋਂ ਸਿਖਿਆ ਦਿੱਤੀ ਹੈ !!!
ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇ ਘਰ ਦੀ ਸਿਖਿਆ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਅਮਰਦਾਸ ਜੀ ਦੀ ਪ੍ਰੇਰਣਾ ਸਦਕਾ ਇਕ ਨਵਾਂ ਨਗਰ ਵਸਾਉਣ ਦਾ ਜੋ ਉਪਰਾਲਾ ਸ਼ੁਰੂ ਕੀਤਾ ਸੀ ਉਹ ਗੁਰੂ ਕਾ ਚਕ (ਅੱਗੇ ਜਾ ਕੇ ਚੱਕ ਰਾਮਦਾਸਪੁਰ ਅਤੇ ਹੁਣ ਅੰਮ੍ਰਿਤਸਰ ਸ਼ਹਿਰ) ਕੋਈ ਇਕੱਲਾ ਪੂਜਾ ਦਾ ਕੇਂਦਰ ਨਹੀਂ ਸੀ ਬਣਾਇਆ, ਸਗੋਂ ਉਨ੍ਹਾਂ ਨੇ ਉਸ ਨਗਰ ਨੂੰ ਵਪਾਰ ਦਾ ਇਕ ਬਹੁਤ ਵੱਡਾ ਕੇਂਦਰ ਵੀ ਬਣਾਇਆ ਸੀ ਜਿਸਦੇ ਵਿਚ ਸੰਸਾਰ ਭਰ ਤੋਂ 52 ਕਿਸਮ ਦੇ ਵਿਓਪਾਰ ਲਿਆ ਕੇ ਬਹੁਤ ਤਰਤੀਬ ਨਾਲ ਵਖ ਵਖ ਮੰਡੀਆਂ ਦੀ ਬਣਤਰ ਸ਼ਹਿਰ ਚ ਬਣਾਈ, ਆਪਜੀ ਵੀ ਜਦ ਦਰਬਾਰ ਸਾਹਿਬ ਅੰਮ੍ਰਿਤਸਰ ਜਾਓ ਤੇ ਗੌਰ ਕਰਨਾ ਕੀ ਦਰਬਾਰ ਸਾਹਿਬ ਦੇ ਚਾਰੋ ਤਰਫ਼ ਵਖ ਵਖ ਮੰਡੀਆਂ ਨੇ
ਜਿਵੇਂ ਆਟਾ ਮੰਡੀ, ਘਿਓ ਮੰਡੀ, ਲੂਣ ਮੰਡੀ, ਕਪੜਾ ਮੰਡੀ, ਮਜੀਠ ਮੰਡੀ ਅਤੇ ਹੋਰ ਵੀ ਬਹੁਤ ਸਾਰੀਆਂ ਮੰਡੀਆਂ ਹਨ, ਇਹ ਸਾਰੇ ਵਿਓਪਾਰ ਇਥੇ ਲਿਆ ਕੇ ਉਨ੍ਹਾਂ ਨੂੰ ਜਗਾਂ ਦੇ ਨਾਲ ਨਾਲ ਸੁਵਿਧਾਵਾਂ ਵੀ ਦਿੱਤੀਆਂ ਗਾਈਆਂ, ਇਸ ਦੇ ਪਿਛੇ ਇਕ ਦੂਰਦਰਸ਼ੀ ਕਾਰਣ ਇਹ ਵੀ ਸੀ ਕਿ ਇਹ ਸਥਾਨ ਪੁਰਾਤਨ ਵਿਓਪਾਰਕ ਮਾਰਗ ਜੋ ਕੀ ਪੁਰਬ ਵੱਲ ਚੀਨ ਅਤੇ ਅਸਾਮ ਅਤੇ ਬੰਗਾਲ ਦਿੱਲੀ ਹੁੰਦਾ ਹੋਇਆ ਅੱਗੇ ਪਛਮ ਵੱਲ ਅਫਗਾਨਿਸਤਾਨ ਹੁੰਦਾ ਹੋਇਆ ਹੋਰ ਪਛਮੀ ਮੁਲਕਾਂ
ਵੱਲ ਨੂ ਜਾਂਦਾ ਸੀ ਅਤੇ ਇਥੇ ਵਿਓਪਾਰ ਨੂੰ ਵਧਾਵਾ ਚੰਗਾ ਮਿਲ ਸਕਦਾ ਸੀ, ਇਹ ਨਗਰ ਵਸਾ ਕਿ ਜਿਥੇ ਗੁਰੂ
ਰਾਮਦਾਸ ਜੀ ਨੇ ਜਿਥੇ ਆਪਣੀ ਦੂਰਦਰਸ਼ੀ ਸੋਚ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਵਿਓਪਾਰੀਆਂ
ਨੂੰ ਦਸਵੰਧ ਗੁਰੂ ਘਰ ਚ ਪਾਉਣ ਲਈ ਵੀ ਪ੍ਰੇਰਿਆ, ਅਤੇ ਉਹ ਦਸਵੰਧ ਪ੍ਰਥਾ ਅੱਜ ਵਾਂਗ ਕਿਤੇ ਕੋਈ ਸਿਰਫ ਲੰਗਰ ਲਾਉਣ ਜਾਂ ਕੀਰਤਨ ਦਰਬਾਰ ਕਰਵਾਉਣ ਲਈ ਜਾਂ ਛਬੀਲਾਂ ਲਾਉਣ ਲਈ ਨਹੀ ਸੀ ਸ਼ੁਰੂ ਕੀਤੀ ਗਈ, ਸਗੋਂ ਉਹ ਦਸਵੰਧ ਦੀ ਵਰਤੋਂ ਕਿਸੇ ਲੋੜ੍ਹਵੰਧ ਨੂੰ ਕੋਈ ਕਾਰੋਬਾਰ ਵਿਉਪਾਰ ਸ਼ੁਰੂ ਕਰਾਉਣ ਚ ਮਦਦ ਕਰ ਕੇ ਕੀਤੀ ਜਾਂਦੀ ਸੀ,
ਜਿਸ ਨਾਲ ਅੱਗੇ ਉਹ ਵੀ ਆਪਣਾ ਕਾਰੋਬਾਰ ਅਤੇ ਵਿਉਪਾਰ ਸ਼ੁਰੂ ਕਰ ਕੇ ਆਪਣੀ ਕਮਾਈ ਚੋਂ ਬਣਦਾ ਦਸਵੰਧ ਗੁਰੂ ਘਰ ਚ ਪਾ ਸਕੇ ਜਿਸ ਨਾਲ ਹੋਰ ਵੀ ਲੋਕਾਂ ਦੀ ਮਦਦ ਕੀਤੀ ਜਾ ਸਕੇ ! ਕੀ ਅਸੀਂ ਵੀ ਗੁਰੂ ਵੱਲੋਂ ਸਿਖਾਏ ਸਿਧਾਂਤ ਵੰਡ ਛਕੋ ਨੂੰ ਸਿਰਫ ਰੋਟੀ ਵੰਡ ਕੇ ਖਾਣ ਤਕ ਯਾ ਲੰਗਰ ਬਣਾ ਕੇ ਵਰਤਾਉਣ ਤਕ ਹੀ ਸੀਮਿਤ ਰਖ ਕੇ ਖੁਸ਼ ਹਾਂ????
ਕਿਉਂ ਨਾ ਅਸੀਂ ਵੀ ਸਾਰੇ ਰਲ ਕੇ ਸਿਰਫ ਇਕ ਵੇਲੇ ਦੀ ਰੋਟੀ ਦੇ ਕੇ ਇਕ ਵੇਲੇ ਦਾ ਪੇਟ ਭਰਣ ਦੀ ਥਾਂ ਕਿਸੇ ਲੋੜਵੰਧ
ਨੂੰ ਵਿਉਪਾਰ ਜਾਂ ਕਾਰੋਬਾਰ ਸ਼ੁਰੂ ਕਰਾਉਣ ਚ ਆਪਣੇ ਪੈਸੇ ਅਤੇ ਗਿਆਨ ਨੂੰ ਵੰਡ ਕੇ ਉਸਦੇ ਅਤੇ ਉਸਦੇ ਪਰਿਵਾਰ
ਦੇ ਪੂਰੀ ਜ਼ਿੰਦਗੀ ਪੇਟ ਭਰਣ ਲਈ ਉਸਨੂੰ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰਦੇ ? ਕਿਉਂ ਨਹੀਂ ਅਸੀਂ ਕਿਸੇ ਕਾਬਿਲ ਨੌਜੁਆਨ ਨੂੰ ਉਤਲੀ ਸਿਖਿਆ ਲਈ ਮਾਲੀ ਮਦਦ ਦੇ ਕੇ ਆਪਣੇ ਪੈਰਾਂ ਤੇ ਖੜੇ ਹੋਣ ਚ ਮਦਦ ਕਰਦੇ ਇਸ ਸ਼ਰਤ ਨਾਲ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਵਰਗੇ ਹੋਰ ਨੌਜੁਆਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਚ ਮਦਦ ਕਰੇਗਾ ਸਾਨੂੰ ਇਹ ਸੋਚਣਾ ਪਵੇਗਾ ਕੀ ਕਦ ਤਕ ਅਸੀਂ ਆਪਣੇ ਹਕ ਹਲਾਲ ਦੀ ਕਮਾਈ ਆਪਣੇ ਹਥਾਂ ਨਾਲ ਲੁਟਾਉਂਦੇ ਰਹਾਂਗੇ ਉਨ੍ਹਾਂ ਵਿਹਲੜ ਸਾਧਾਂ ਦੇ ਡੇਰਿਆਂ ਤੇ ਜੋ ਆਪਜੀ ਦੀ ਹਕ ਹਲਾਲ ਦੀ ਕਮਾਈ ਤੇ ਵੇਹਲੇ ਪਲਦੇ ਨੇ, ਕਦ ਤਕ ਆਪਜੀ ਆਪਣੀ ਹੱਡਤੋੜ ਮਿਹਨਤ ਨਾਲ ਕਮਾਈ ਇਕ ਇਕ ਪਾਈ ਨੂੰ ਆਪਣੀਆਂ ਆਖਾਂ ਸਾਮਣੇ ਲੰਗਰ ਦੇ ਨਾਮ ਤੇ ਸੜਕਾਂ ਤੇ ਲੁਟਾਉਂਦੇ ਰਹੋਗੇ ? ? ?
ਵੀਰਜੀ, ਭੈਣਜੀ ਜਾਗੋ ਕਿਤੇ ਬਹੁਤ ਦੇਰ ਨਾ ਹੋ ਜਾਵੇ ਅੱਗੇ ਹੀ ਅਸੀਂ ਆਪਣੇ ਸਾਧਨਾ ਦਾ ਦੁਰ-ਉਪਯੋਗ ਕਰਕੇ
ਆਪਣੀ 70 ਫੀਸਦੀ ਜੁਆਨੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਚ ਰੋਲ ਦਿੱਤੀ ਹੈ, ਇਹ ਜਹਿਰ ਕਿਤੇ
ਸਾਡੀਆਂ ਜੜਾਂ ਨੂੰ ਸੁਕਾ ਕੇ ਗੁਰੂਆਂ ਵੱਲੋਂ ਲਾਏ ਸਿਖੀ ਦੇ ਬੂਟੇ ਨੂੰ ਸੁਕਾ ਹੀ ਨਾ ਸਾੜੇ !
ਜਾਗੋ ਗੁਰੂ ਨਾਨਕ ਦਿਉ ਵੰਸ਼ਜੋ ਜਾਗੋ ਆਓ ਰਲ ਮਿਲ ਕੇ ਗੁਰਪੁਰਬ ਨਵੇਂ ਤਰੀਕੇ ਨਾਲ ਮਣਾਈਏ ਤੇ ਗੁਰੂ ਦੀਆਂ ਸਚੀਆਂ ਖੁਸ਼ੀਆਂ ਪ੍ਰਾਪਤ ਕਰੀਏ
ਗੁਰੂ ਗ੍ਰੰਥ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
ਸਿਖੀ ਸੇਵਾਦਾਰ (ਚੇਅਰਮੈਨ)
ਸਿੱਖੀ ਅਵੇਅਰਨੈਸ ਐਂਡ ਵੈਲਫੇਅਰ ਸੋਸਾਇਟੀ
+919212660333