ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 20)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 20)
Page Visitors: 55

 

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 20)              
     ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥
     ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥
     ਗਾਵੀਐ ਸੁਣੀਐ ਮਨਿ ਰਖੀਐ ਭਾਉ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
     ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
     ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
     ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
     ਗੁਰਾ ਇਕ ਦੇਹਿ ਬੁਝਾਈ ॥
     ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5
     (ਪਰਮਾਤਮਾ ਦੀ ਵਡਿਆਈ ਹੈ.)
     ਅਕਾਲ-ਪੁਰਖਮਾਇਆ ਦੇ ਪ੍ਰਭਾਵ ਤੋਂ ਬਾਹਰ ਹੈਕਿਉਂਕਿ ਉਹ ਨਰੋਲ ਆਪ ਹੀ ਆਪ ਹੈਨਾਹ ਉਹ ਪੈਦਾ ਕੀਤਾ ਜਾ ਸਕਦਾ ਹੈਅਤੇ ਨਾ ਹੀ ਉਹ ਸਾਡੇ ਬਣਾਇਆਂ ਬਣਦਾ ਹੈ। ਜਿਸ ਮਨੁੱਖ ਨੇ ਉਸ ਅਕਾਲ-ਪੁਰਖ ਨੂੰ ਸਿਮਰਿਆ ਹੈਉਸ ਨੇ ਹੀ ਵਡਿਆਈ ਪਾ ਲਈ ਹੈਹੇ ਨਾਨਕ ਆਉ ਆਪਾਂ ਵੀ ਉਸ ਗੁਣਾਂ ਦੇ ਖਜ਼ਾਨੇਹਰੀ ਦੀ ਸਿਫਤ-ਸਾਲਾਹ ਕਰੀਏ  ਆਉਅਕਾਲ-ਪੁਰਖ ਦੇ ਗੁਣ ਗਾਈਏ ਤੇ ਸੁਣੀਏਅਤੇ ਆਪਣੇ ਮਨ ਵਿਚ ਉਸ ਦਾ ਪ੍ਰੇਮ ਟਿਕਾਈਏ। ਜੋ ਮਨੁੱਖ ਇਹ ਕੰਮ ਕਰਦਾ ਹੈਉਹ ਆਪਣਾ ਦੁੱਖ ਦੂਰ ਕਰ ਕੇਸੁਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ ।  ਪਰ ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਕੋਲੋਂ ਮਿਲਦਾ ਹੈਗੁਰੂ ਦੀ ਰਾਹੀਂ ਹੀ ਇਹ ਪਰਤੀਤ ਆਉਂਦੀ ਹੈ ਕਿ ਉਹ ਹਰੀਸਭ ਥਾਈਂ ਵਿਆਪਕ ਹੈ ।  ਪਰਮਾਤਮਾ ਹੀ ਸਾਡੇ ਲਈ ਸ਼ਿਵ ਹੈਪਰਮਾਤਮਾ ਹੀ ਸਾਡੇ ਲਈ ਗੋਰਖ ਅਤੇ ਬਰ੍ਹਮਾ ਹੈਅਤੇ ਪਰਮਾਤਮਾ ਹੀ ਸਾਡੇ ਲਈਪਾਰਬਤੀ ਮਾਈ ਹੈ।
   ਜੇ ਮੈਂਅਕਾਲ-ਪੁਰਖ ਦੇ ਹੁਕਮ ਨੂੰ ਉਸ ਦੀ ਰਜ਼ਾ ਨੂੰ ਸਮਝ ਵੀ ਲਵਾਂਤਾਂ ਵੀ ਮੇਰੇ ਕੋਲੋਂ ਉਸ ਦਾ ਵਰਣਨ ਨਹੀਂ ਹੋ ਸਕਦਾਪ੍ਰਭੂ ਦੇ ਹੁਕਮ ਬਾਰੇ ਵੀ ਦੱਸਿਆ ਨਹੀਂ ਜਾ ਸਕਦਾ।  ਇਸ ਤੋਂ ਅੱਗੇ ਚੱਲਣ ਤੋਂ ਪਹਿਲਾਂਕੁਝ  ਗੱਲਾਂ ਸਾਫ ਕਰਨ ਵਾਲੀਆਂ ਹਨਕਿਉਂ ਜੋ ਉਹ ਗੱਲਾਂ ਗੁਰਮਤਿ ਸਿਧਾਂਤ ਨਾਲ ਸੰਬੰਧਿਤ ਹਨਇਸ ਲਈ ਉਨ੍ਹਾਂ ਦਾ ਖੁਲਾਸਾ ਕਰਨਾ ਜ਼ਰੂਰੀ ਹੈ।
     ਇਹ ਮਸਲ੍ਹਾ ਗੁਰਬਾਣੀ ਉਚਾਰਨ ਨਾਲ ਸੰਬੰਧਿਤ ਹੈ,  ਅਗਲੀ ਤੁਕ ਹੈ
      ਗੁਰਾ ਇਕ ਦੇਹਿ ਬੁਝਾਈ ॥
      ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5 
   ਇਸ ਨੂੰ ਦੋ ਤਰ੍ਹਾਂ ਨਾਲ ਉਚਾਰਿਆ ਜਾਂਦਾ ਹੈ। "ਗੁਰਾ"  ਅਤੇ "ਗੁਰਾਂ"
   ਗੁਰਾ ਦੇ ਉਚਾਰਨ ਨਾਲ ਅਰਥ ਬਣਦੇ ਹਨ "ਹੇ ਗੁਰੂ"  ਅਤੇ  ਗੁਰਾਂ ਦੇ ਉਚਾਰਨ ਨਾਲ ਅਰਥ ਬਣਦੇ ਹਨ,  "ਗੁਰੂ ਨੇ"   ਦੋਵਾਂ ਨਾਲਤੁਕ ਦੇ ਅਰਥ ਇਵੇਂ ਬਣਦੇ ਹਨ,
     ਗੁਰਾ ਇਕ ਦੇਹਿ ਬੁਝਾਈ ॥
     ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5 
  ਦੇ  ਅਰਥ ਬਣਦੇ ਹਨ,   ਹੇ ਗੁਰੂਮੈਨੂੰ ਇਹ ਸੋਝੀ ਬਖਸ਼ ਕਿ ਜਿਹੜਾ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾਇਕੋ-ਇਕ ਰੱਬ ਹੈਮੈਂ ਉਸ ਨੂੰ ਭੁੱਲ ਨਾ ਜਾਵਾਂ।5  ਅਤੇ ਦੂਸਰੇ ਉਚਾਰਨ ਨਾਲ,
     ਗੁਰਾਂ ਇਕ ਦੇਹਿ ਬੁਝਾਈ ॥
     ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5 
  ਦੇ ਅਰਥ ਬਣਦੇ ਹਨ,  ਗੁਰੂ ਨੇ ਮੈਨੂੰ ਇਹ ਸੋਝੀ ਬਖਸ਼ੀ ਹੈ ਕਿਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾਇਕੋ-ਇਕ ਰੱਬ ਹੈਮੈਂ ਉਸ ਨੂੰ ਭੁੱਲ ਨਾ ਜਾਵਾਂ।  
    ਪਹਿਲੀ ਤੁਕ ਵਿਚ ਇਹ ਜ਼ਾਹਰ ਹੁੰਦਾ ਹੈ ਕਿ ਮੈਨੂੰ ਇਹ ਗਿਆਨ ਹੈ ਕਿ (1) ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, (2) ਮੈਨੂੰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਮੈਂ ਗੁਰੂ ਨੂੰ ਯਾਦ ਕਰਾ ਰਿਹਾ ਹਾਂ, (Guide Line) ਦੇ ਰਿਹਾ ਹਾਂ ਕਿ ਤੂੰ ਮੈਨੂੰ ਇਹ ਸੋਝੀ ਦੇਹ ਕਿ ਮੈਂ ਉਸ ਨੂੰ ਭੁੱਲ ਨਾ ਜਾਵਾਂ। ਜਦੋਂ ਮੈਨੂੰ ਦੋਵਾਂ ਚੀਜ਼ਾਂ ਦਾ ਪਤਾ ਹੈਫਿਰ ਮੈਂ ਗੁਰੂ ਕੋਲੋਂ ਕੀ ਚਾਹੁੰਦਾ ਹਾਂ ? (ਮੈਂ ਗੁਰੂ ਦੀ ਹੈਸੀਅਤ ਨੂੰ ਨਕਾਰਦੇ ਹੋਏ ਉਸ ਦਾ ਨਿਰਾਦਰ ਕਰ ਰਿਹਾ ਹਾਂ।)
  ਦੂਜੀ ਤੁਕ ਵਿਚ ਇਹ ਜ਼ਾਹਰ ਹੁੰਦਾ ਕਿ ਮੈਂ ਕੁਝ ਨਹੀਂ ਜਾਣਦਾ ਸੀਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੀ ਹੈਮੈਂ ਉਸ ਨੂੰ ਕਿਸੇ ਹਾਲਤ ਵਿਚ ਵੀ ਭੁੱਲ ਨਾ ਜਾਵਾਂਹਰ ਵੇਲੇ ਉਸ ਨੂੰ ਯਾਦ ਰੱਖਾਂ। (ਗੁਰੂ ਦੀ ਹੈਸੀਅਤ ਨੂੰ ਸਮਝਦੇ ਹੋਏਉਸ ਵਲੋਂ ਕੀਤੇ ਪਰ-ਉਪਕਾਰ ਲਈ ਮੈਂ ਉਸ ਦਾ ਰਿਣੀ ਹਾਂ)    ਇਸ ਲਈ ਛੋਟੀ ਜਿਹੀ ਗੱਲ ਯਾਦ ਰੱਖਣ ਦੀ ਹੈ ਕਿਜਦੋਂ ਸੁਣ ਰਹੇ ਹੋਈਏ ਤਾਂ ਅਰਥ ਉਸ ਅੱਖਰ ਦਾ ਹੀ ਕੀਤਾ ਜਾਂਦਾ ਹੈਜਿਸ ਦਾ ਉਚਾਰਨ ਹੋ ਰਿਹਾ ਹੋਵੇ। ਇਸ ਲਈ ਉਚਾਰਨ ਕਰਨ ਵੇਲੇ "ਗੁਰਾਂ" ਦੇ ਨਾਲ ਬਿੰਦੀ ਦਾ ਉਚਾਰਨ ਕੀਤਾ ਜਾਵੇ। ਤਾਂ ਜੋ ਅਰਥ ਸਹੀ ਬਣਨ। ਅਰਥ ਬਣਦਾ ਹੈ, ਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੀ ਹੈਮੈਂ ਉਸ ਨੂੰ ਕਿਸੇ ਹਾਲਤ ਵਿਚ ਵੀ ਭੁੱਲ ਨਾ ਜਾਵਾਂਹਰ ਵੇਲੇ ਉਸ ਨੂੰ ਯਾਦ ਰੱਖਾਂ।
             ਅਮਰ ਜੀਤ ਸਿੰਘ ਚੰਦੀ        (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.