ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (27)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (27)
Page Visitors: 49

   ਗੁਰਬਾਣੀ ਦੀ ਸਰਲ ਵਿਆਖਿਆ ਭਾਗ (27)   
     
ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥
     ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥
     ਐਸਾ ਨਾਮੁ ਨਿਰੰਜਨੁ ਹੋਇਜੇ ਕੋ ਮੰਨਿ ਜਾਣੈ ਮਨਿ ਕੋਇ 14
 
ਜੇ ਮਨੁੱਖ ਦਾ ਮਨ ਸ਼ਬਦ ਗੁਰੂ, ਗੁਰ ਦੇ ਉਪਦੇਸ਼ ਵਿਚ ਪਤੀਜ ਜਾਵੇ ਤਾਂ ਜ਼ਿੰਦਗੀ ਦੇ ਸਫਰ ਵਿਚ , ਵਿਕਾਰ ਆਦਿ ਦੀ ਕੋਈ ਰੁਕਾਵਟ ਨਹੀਂ ਪੈਂਦੀ, ਅਜਿਹਾ ਮਨੁੱਖ ਸੰਸਾਰ ਵਿਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ।
     
ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥
 
ਉਸ ਮਨੁੱਖ ਦਾ ਪਰਮਾਤਮਾ ਦੇ ਅਸਲੀ ਧਰਮ ਨਾਲ ਸਿੱਧਾ ਸੰਜੋਗ ਹੋ ਜਾਂਦਾ ਹੈ, ਫਿਰ ਉਹ ਦੁਨੀਆ ਦੇ ਵਖੋ ਵੱਖਰੇ ਮਜ਼ਹਬਾਂ ਵਲੋਂ ਦੱਸੇ ਰਸਤਿਆਂ ਤੇ ਨਹੀਂ ਤੁਰਦਾ, ਉਸ ਦੇ ਅੰਦਰ ਇਹ ਵਖਰੇਵਾਂ ਨਹੀਂ ਰਹਿ ਜਾਂਦਾ ਕਿ ਇਹ ਰਸਤਾ
ਠੀਕ ਹੈ ਅਤੇ ਇਹ ਰਸਤਾ ਗਲਤ ਹੈ।  
     
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ 14
   
ਸ਼ਬਦ ਗੁਰੂ ਦਾ ਜੋ ਉਪਦੇਸ਼, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਏਡਾ ਉੱਚਾ ਹੈ ਕਿ ਇਸ ਵਿਚ ਸੁਰਤ ਜੋੜਨ ਵਾਲਾ ਬੰਦਾ, ਆਪ ਵੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਵੀ ਤਦ ਹੀ ਪਤਾ ਲਗਦੀ ਹੈ, ਜਦ ਉਹ ਮਨੁੱਖ ਆਪ ਵੀ ਆਪਣੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਪੈਦਾ ਕਰ ਲਵੇ।14
               
ਅਮਰ ਜੀਤ ਸਿੰਘ ਚੰਦੀ    (ਚਲਦਾ)     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.