ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (33)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (33)
Page Visitors: 56

ਗੁਰਬਾਣੀ ਦੀ ਸਰਲ ਵਿਆਖਿਆ ਭਾਗ (33)  
     ਅਸੰਖ ਨਾਵ ਅਸੰਖ ਥਾਵ ॥
     ਅਗੰਮ ਅਗੰਮ ਅਸੰਖ ਲੋਅ ॥
     ਅਸੰਖ ਕਹਹਿ ਸਿਰਿ ਭਾਰੁ ਹੋਇ ॥
       ਕੁਦਰਤ ਦੇ ਅਨੇਕ ਜੀਵਾਂਅਤੇ ਹੋਰ ਬੇਅੰਤ ਪਦਾਰਥਾਂ ਦੇ ਅਸੰਖਾਂ ਹੀ ਨਾਮ ਅਤੇ ਉਨ੍ਹਾਂ ਦੇ ਅਸੰਖਾਂ ਹੀ ਟਿਕਾਣੇ ਹਨ।
ਕੁਦਰਤ ਵਿਚ ਅਸੰਖਾਂ ਹੀ ਭਵਨ ਹਨਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ । ਪਰ ਜੇ ਮਨੁੱਖਕੁਦਰਤ ਦਾ ਲੇਖਾ ਕਰਨ ਲਈ ਲਫਜ਼ ਅਸੰਖ ਵੀ ਵਰਤਦੇ ਹਨ ਤਾਂ ਉਨ੍ਹਾਂ ਦੇ ਸਿਰ ਤੇ ਭਾਰ ਹੁੰਦਾ ਹੈਉਹ ਵੀ ਭੁੱਲ ਕਰਦੇ ਹਨ। ਅਸੰਖ ਸ਼ਬਦ ਵੀ ਕਾਫੀ ਨਹੀਂ ਹੈ। 
 
   ਅਖਰੀ ਨਾਮੁ ਅਖਰੀ ਸਾਲਾਹ ॥
    
ਅਖਰੀ ਗਿਆਨੁ ਗੀਤ ਗੁਣ ਗਾਹ ॥
     
ਅਖਰੀ ਲਿਖਣੁ ਬੋਲਣੁ ਬਾਣਿ ॥
     
ਅਖਰਾ ਸਿਰਿ ਸੰਜੋਗੁ ਵਖਾਣਿ ॥
     
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ
     
ਜਿਵ ਫੁਰਮਾਏ ਤਿਵ ਤਿਵ ਪਾਹਿ ॥
       ਭਾਵੇਂ ਅਕਾਲ-ਪੁਰਖ ਦੀ ਕੁਦਰਤ ਦਾ ਲੇਖਾ ਕਰਨ ਲਈ ਲਫਜ਼ "ਅਸੰਖ" ਤਾਂ ਕਿਤੇ ਰਿਹਾ ਕੋਈ ਵੀ ਸ਼ਬਦਕਾਫੀ ਨਹੀਂ ਹੈਪਰ ਅਕਾਲ-ਪੁਰਖ ਦਾ ਨਾਮਅੱਖਰਾਂ ਰਾਹੀਂ ਹੀ ਲਿਆ ਜਾ ਸਕਦਾ ਹੈਉਸ ਦੀ ਸਿਫਤ-ਸਾਲਾਹ ਵੀ ਅੱਖਰਾਂ ਰਾਹੀਂ ਕੀਤੀ ਜਾ ਸਕਦੀ ਹੈ। ਅਕਾਲ-ਪੁਰਖ ਦਾ ਗਿਆਨ ਵੀ ਅੱਖਰਾਂ ਦੀ ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਦੀ ਰਾਹੀਂ ਹੀ ਉਸ ਦੇ ਗੀਤ ਅਤੇ ਗੁਣਾਂ ਦਾ ਵਾਕਫ ਹੋ ਸਕੀਦਾ ਹੈ।
  ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। ਇਸ ਕਰ ਕੇ ਸ਼ਬਦ ਅਸੰਖ ਵਰਤਿਆ ਗਿਆ ਹੈਉਂਞ ਜਿਸ ਅਕਾਲ-ਪੁਰਖ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨਉਸ ਦੇ ਸਿਰ ਤੇ ਕੋਈ ਲੇਖ ਨਹੀਂ ਹੈਭਾਵ ਕੋਈ ਮਨੁੱਖਉਸ ਅਕਾਲ-ਪੁਰਖ ਦਾ ਲੇਖਾ ਨਹੀਂ ਕਰ ਸਕਦਾ । ਜਿਸ ਜਿਸ ਤਰ੍ਹਾਂ ਉਹ ਅਕਾਲ-ਪੁਰਖ ਹੁਕਮ ਕਰਦਾ ਹੈਓਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ।   
     ਜੇਤਾ ਕੀਤਾ ਤੇਤਾ ਨਾਉ ॥
     
ਵਿਣੁ ਨਾਵੈ ਨਾਹੀ ਕੋ ਥਾਉ ॥
       ਇਹ ਸਾਰਾ ਸੰਸਾਰਜੋ ਅਕਾਲ ਪੁਰਖ ਨੇ ਬਣਾਇਆ ਹੈਇਹ ਉਸ ਦਾ ਸਰੂਪ ਹੈ, (ਇਹੁ ਵਿਸੁ ਸੰਸਾਰੁ ਤੁਮ ਵੇਖਦੇ ਇਹੁ ਹਰਿ ਕਾ ਰੂਪ ਹੈ  ਹਰਿ ਰੂਪ ਨਦਰੀ ਆਇਆ) ਕੋਈ ਥਾਂ ਅਕਾਲ-ਪੁਰਖ ਦੇ ਸਰੂਪ ਤੋਂ ਸੱਖਣੀ ਨਹੀਂ ਹੈਜਿਹੜੀ ਥਾਂ ਜਾਂ ਪਦਾਰਥ ਵੇਖੀਏਉਹੀ ਅਕਾਲ-ਪੁਰਖ ਦਾ ਸਰੂਪ ਦਿਸਦਾ
ਹੈਸ੍ਰਿਸ਼ਟੀ ਦਾ ਜ਼ੱਰਾ ਜ਼ੱਰਾਅਕਾਲ-ਪੁਰਖ ਦਾ ਸਰੂਪ ਹੈ।      
     ਕੁਦਰਤਿ ਕਵਣ ਕਹਾ ਵੀਚਾਰੁ ॥
     
ਵਾਰਿਆ ਨ ਜਾਵਾ ਏਕ ਵਾਰ ॥
     
ਜੋ ਤੁਧੁ ਭਾਵੈ ਸਾਈ ਭਲੀ ਕਾਰ
     ਤੂ ਸਦਾ ਸਲਾਮਤਿ ਨਿਰੰਕਾਰ ॥19
       ਮੇਰੀ ਕੀ ਪਾਇਆਂ ਹੈ ਕਿ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ ਹੇ ਅਕਾਲ-ਪੁਰਖਮੈਂ ਤਾਂ ਤੇਰੇ ਉੱਤੋਂਇਕ ਵਾਰ ਵੀ ਸਦਕੇ ਹੋਣ ਜੋਗਾ ਨਹੀਂ ਹਾਂਮੇਰੀ ਹਸਤੀ ਤਾਂ ਬਹੁਤ ਹੀ ਤੁੱਛ ਹੈਹੇ ਨਿਰੰਕਾਰਤੂੰ ਸਦਾ ਕਾਇਮ ਰਹਣ ਵਾਲਾ ਹੈਂਜੋ ਤੈਨੂੰ ਚੰਗਾ ਲਗਦਾ ਹੈਉਹੀ ਕੰਮ ਭਲਾ ਹੈਤੇਰੀ ਰਜ਼ਾ ਵਿਚ ਚੱਲਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ।19  
     ਅਮਰ ਜੀਤ ਸਿੰਘ ਚੰਦੀ    (ਚਲਦਾ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.