ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (39)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (39)
Page Visitors: 60

 

ਗੁਰਬਾਣੀ ਦੀ ਸਰਲ ਵਿਆਖਿਆ ਭਾਗ (39)
     ਬਹੁਤਾ ਕਰਮੁ ਲਿਖਿਆ ਨਾ ਜਾਇ
     ਵਡਾ ਦਾਤਾ ਤਿਲੁ ਨ ਤਮਾਇ
       ਅਕਾਲ-ਪੁਰਖਬਹੁਤ ਕਰਮਬਹੁਤੀ ਬਖਸ਼ਿਸ਼ ਕਰਨ ਵਾਲਾ ਹੈਬਹੁਤ ਦਾਤਾਂ ਦੇਣ ਵਾਲਾ ਹੇਉਸ ਨੂੰ ਰਤਾ ਵੀ ਲਾਲਚ ਨਹੀਂ। ਉਸ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। 
     ਕੇਤੇ ਮੰਗਹਿ ਜੋਧ ਅਪਾਰ ॥
     ਕੇਤਿਆ ਗਣਤ ਨਹੀ ਵੀਚਾਰੁ ॥
     ਕੇਤੇ ਖਪਿ ਤੁਟਹਿ ਵੇਕਾਰ
       ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀਅਕਾਲ-ਪੁਰਖ ਦੇ ਦਰ ਤੇ ਮੰਗ ਰਹੇ ਹਨ। ਅਨੇਕਾਂ ਹੋਰ ਜੀਵਉਸ ਦੀਆਂ ਦਾਤਾਂ ਵਰਤ ਕੇਵਿਕਾਰਾਂ ਵਿਚ ਹੀ ਖਪ ਖਪ ਕੇ ਨਾਸ ਹੁੰਦੇ ਹਨ। 
     ਕੇਤੇ ਲੈ ਲੈ ਮੁਕਰੁ ਪਾਹਿ ॥
     ਕੇਤੇ ਮੂਰਖ ਖਾਹੀ ਖਾਹਿ
       ਬੇਅੰਤ ਹੋਰ ਜੀਵਅਕਾਲ-ਪੁਰਖ ਦੇ ਦਰ ਤੋਂ ਪਦਾਰਥ ਪਰਾਪਤ ਕਰ ਕੇਮੁਕਰ ਜਾਂਦੇ ਹਨਕਦੇ ਵੀ ਇਹ ਮਹਸੂਸ ਕਰਦੇ ਕਿਅਕਾਲ-ਪੁਰਖ ਬਹੁਤ ਦਿਆਲੂ ਹੈਇਹ ਵੀ ਨਹੀਂ ਆਖਦੇ ਕਿ, "ਸਭ ਪਦਾਰਥਪ੍ਰਭੂਬਿਨਾ ਮੰਗਿਆਂਆਪ ਹੀ ਦੇ ਰਿਹਾ ਹੈ।  ਅਨੇਕਾਂ ਹੀ ਹੋਰ ਮੂਰਖਪਦਾਰਥ ਲੈ ਕੇ ਖਾਈ ਜਾ ਰਹੇ ਹਨਪਰ ਦਾਤਾਂ ਦੇਣ ਵਾਲੇ ਨੂੰ ਯਾਦ ਵੀ ਨਹੀਂ ਕਰਦੇ।      
     ਕੇਤਿਆ ਦੂਖ ਭੂਖ ਸਦ ਮਾਰ ॥
     ਏਹਿ ਭਿ ਦਾਤਿ ਤੇਰੀ ਦਾਤਾਰ
       ਅਨੇਕਾਂ ਜੀਵਾਂ ਦੇ ਸਦਾਮਾਰ ਕਲੇਸ਼ ਅਤੇ ਭੁੱਖ ਹੀ ਹਿਸੇ ਆਉਂਦੇ ਹਨਪਰ ਹੇ ਦੇਣਹਾਰ ਪਰਮਾਤਮਾਇਹ ਵੀ ਤੇਰੀ ਰਹਮਤ ਹੀ ਹੈਕਿਉਂ ਜੋ ਇਨ੍ਹਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਤੇਰੀ ਰਜ਼ਾ ਵਿਚ ਤੁਰਨ ਦੀ ਆਦਤ ਪੈਂਦੀ ਹੈ। 
     ਬੰਦਿ ਖਲਾਸੀ ਭਾਣੈ ਹੋਇ ॥
     ਹੋਰੁ ਆਖਿ ਨ ਸਕੈ ਕੋਇ ॥
       ਮਾਇਆ ਦੇ ਮੋਹ ਰੂਪੀ ਬੰਧਨ ਤੋਂ ਛੁਟਕਾਰਾਅਕਾਲ-ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਸਾਧਨਰਜ਼ਾ ਵਿਚ ਚੱਲਣ ਤੋਂ ਬਿਨਾ ਹੋਰ ਕੋਈ ਮਨੁੱਖ ਦੱਸ ਵੀ ਨਹੀਂ ਸਕਦਾ। ਕੋਈ ਵੀ ਮਨੁੱਖਦੱਸ ਨਹੀਂ ਸਕਦਾਕਿ ਰਜ਼ਾ ਵਿਚ ਤੁਰਨ ਤੋਂ ਬਿਨਾਮਾਇਆ-ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਢੰਗ ਵੀ ਹੋ ਸਕਦਾ ਹੈ 
     ਜੇ ਕੋ ਖਾਇਕੁ ਆਖਣਿ ਪਾਇ ॥
     ਓਹੁ ਜਾਣੈ ਜੇਤੀਆ ਮੁਹਿ ਖਾਇ ॥
       ਜੇ ਕੋਈ ਮੂਰਖਮਾਇਆ ਦੇ ਮੋਹ ਤੋਂ ਛੁਟਕਾਰੇ ਦਾਹੋਰ ਕੋਈ ਢੰਗ ਦੱਸਣ ਦਾ ਯਤਨ ਕਰੇਤਾਂ ਉਹੀ ਜਾਣਦਾ ਹੈਕਿਤਨੀਆਂ ਸੱਟਾਂ ਉਹਇਸ ਮੂਰਖਤਾ ਬਦਲੇ ਆਪਣੇ ਮੂੰਹ ਤੇ ਖਾਂਦਾ ਹੈਭਾਵ ਮਾਇਆ ਦੀ ਜਕੜ ਤੋਂ ਬਚਣ ਦਾ ਇਕੋ ਹੀ ਢੰਗ ਹੈ ਕਿ
ਮਨੁੱਖਪ੍ਰਭੂ ਦੀ ਰਜ਼ਾ ਵਿਚ ਚੱਲੇ। ਪਰ ਜੇ ਕੋਈ ਮੂਰਖਇਸ ਲਈ ਹੋਰ ਕੋਈ ਢੰਗ ਭਾਲਦਾ ਹੈ ਤਾਂ ਉਹ ਇਸ ਜਕੜ ਤੋਂ ਬਚਣ ਦੀ ਥਾਂਹੋਰ ਵਧੀਕ ਦੁਖੀ ਹੁੰਦਾ ਹੈ।   
     ਆਪੇ ਜਾਣੈ ਆਪੇ ਦੇਇ
     ਆਖਹਿ ਸਿ ਭਿ ਕੇਈ ਕੇਇ
       ਸਾਰੇ ਹੀਨਾ-ਸ਼ੁਕਰੇ ਨਹੀਂ ਹਨਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ-ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈਤੇ ਆਪ ਹੀ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।  
     ਜਿਸ ਨੋ ਬਖਸੇ ਸਿਫਤਿ ਸਾਲਾਹ 
     ਨਾਨਕ ਪਾਤਿਸਾਹੀ ਪਾਤਿਸਾਹੁ25
       ਹੇ ਨਾਨਕਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ-ਸਾਲਾਹ ਬਖਸ਼ਦਾ ਹੈਉਹ ਪਾਤਸ਼ਾਹਾਂ ਦਾ ਪ।ਤਸ਼ਾਹ ਬਣ ਜਾਂਦਾ ਹੈਸਿਫਤ-ਸਾਲਾਹ ਹੀ ਸਭ ਤੋਂ ਵੱਡੀ ਦਾਤ ਹੈ।25
             ਅਮਰ ਜੀਤ ਸਿੰਘ ਚੰਦੀ        (ਚਲਦਾ)

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.