ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (40)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (40)
Page Visitors: 45

 

ਗੁਰਬਾਣੀ ਦੀ ਸਰਲ ਵਿਆਖਿਆ ਭਾਗ (40)
     ਅਮੁਲ ਗੁਣ ਅਮੁਲ ਵਾਪਾਰ ॥
     ਅਮੁਲ ਵਾਪਾਰੀਏ ਅਮੁਲ ਭੰਡਾਰ ॥
     ਅਮੁਲ ਆਵਹਿ ਅਮੁਲ ਲੈ ਜਾਹਿ ॥
     ਅਮੁਲ ਭਾਇ ਅਮੁਲਾ ਸਮਾਹਿ ॥
       ਅਕਾਲ-ਪੁਰਖ ਦੇ ਗੁਣ ਅਮੋਲਕ ਹਨਇਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ। ਇਨ੍ਹਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾਜੋ ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਦੇ ਹਨਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾਜੋ ਇਸ ਵਪਾਰ ਲਈਜਗਤ ਵਿਚ ਆਉਂਦੇ ਹਨ। ਉਹ ਵੀ ਵੱਡੇ ਭਾਗਾਂ ਵਾਲੇ ਹਨਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ। ਜੋ ਮਨੁੱਖ ਅਕਾਲ-ਪੁਰਖ ਦੇ ਪਿਆਰ ਵਿਚ ਹਨਅਤੇ ਜੋ ਮਨੁੱਖ ਉਸ ਅਕਾਲ-ਪੁਰਖ ਵਿਚ ਲੀਨ ਹੋਏ ਹੋਏ ਹਨਉਹ ਵੀ ਅਮੋਲਕ ਹਨ।  
     ਅਮੁਲੁ ਧਰਮੁ ਅਮੁਲੁ ਦੀਬਾਣੁ ॥
     ਅਮੁਲੁ ਤੁਲੁ ਅਮੁਲੁ ਪਰਵਾਣੁ ॥
     ਅਮੁਲੁ ਬਖਸੀਸ ਅਮੁਲੁ ਨੀਸਾਣੁ ॥
     ਅਮੁਲੁ ਕਰਮੁ ਅਮੁਲੁ ਫੁਰਮਾਣੁ ॥
       ਅਕਾਲ-ਪੁਰਖ ਦੇ ਕਾਨੂਨ ਤੇ ਰਾਜ-ਦਰਬਾਰ ਅਮੋਲਕ ਹਨ । ਉਹ ਤੱਕੜ ਅਤੇ ਉਹ ਵੱਟਾ ਅਮੋਲਕ ਹੈਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਤੋਲੀਦਾ ਹੈ। ਉਸ ਦੀ ਬਖਸ਼ਿਸ਼ ਅਤੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ। ਅਕਾਲ-ਪੁਰਖ ਦੀ ਬਖਸਿਸ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ। ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ ।
    ਅਮੁਲੋ ਅਮੁਲੁ ਆਖਿਆ ਨ ਜਾਇ ॥
     ਆਖਿ ਆਖਿ ਰਹੇ ਲਿਵ ਲਾਇ ॥
       ਅਕਾਲ-ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾਜੋ ਮਨੁੱਖਧਿਆਨ ਜੋੜ ਜੋੜ ਕੇ ਅਕਾਲ-ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਉਹ ਅੰਤ ਵੇਲੇ ਪਰਮਾਤਮਾ ਨਾਲ ਜੁੜਨੋਂ ਰਹ ਜਾਂਦੇ ਹਨਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਹਨ।
     ਆਖਹਿ ਵੇਦ ਪਾਠ ਪੁਰਾਣ ॥
     ਆਖਹਿ ਪੜੇ ਕਰਹਿ ਵਖਿਆਣ ॥
     ਆਖਹਿ ਬਰਮੇ ਆਖਹਿ ਇੰਦ ॥
     ਆਖਹਿ ਗੋਪੀ ਤੈ ਗੋਵਿੰਦ ॥
       ਵੇਦਾਂ ਦੇ ਮੰਤ੍ਰ ਤੇ ਪੁਰਾਣ ਅਕਾਲ-ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਵਿਦਵਾਨ ਮਨੁੱਖ ਵੀਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨਅਕਾਲ-ਪੁਰਖ ਦਾ ਬਿਆਨ ਕਰਦੇ ਹਨ । ਕਈ ਬ੍ਰਹਮਾ ਕਈ ਇੰਦਰਗੋਪੀਆਂ ਤੇ ਕਈ ਕਾਨ੍ਹਅਕਾਲ-ਪੁਰਖ ਦਾ ਅੰਦਾਜ਼ਾ ਲਾਉਂਦੇ ਹਨ।
     ਆਖਹਿ ਈਸਰ ਆਖਹਿ ਸਿਧ ॥
     ਆਖਹਿ ਕੇਤੇ ਕੀਤੇ ਬੁਧ ॥
     ਆਖਹਿ ਦਾਨਵ ਆਖਹਿ ਦੇਵ ॥
     ਆਖਹਿ ਸੁਰਿ ਨਰ ਮੁਨਿ ਜਨ ਸੇਵ ॥
       ਕਈ ਸ਼ਿਵ ਤੇ ਕਈ ਸਿੱਧਅਕਾਲ-ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧਰਾਖਸ਼ ਤੇ ਦੇਵਤੇਦੇਵਤਾ ਸੁਭਾਉ ਮਨੁੱਖਮੁਨੀ ਲੋਕ ਤੇ ਸੇਵਕਅਕਾਲ-ਪੁਰਖ ਦਾ ਅੰਦਾਜ਼ਾ ਲਾਉਂਦੇ ਹਨ।    
     ਕੇਤੇ ਆਖਹਿ ਆਖਣਿ ਪਾਹਿ ॥
     ਕੇਤੇ ਕਹਿ ਕਹਿ ਉਠਿ ਉਠਿ ਜਾਹਿ
     ਏਤੇ ਕੀਤੇ ਹੋਰਿ ਕਰੇਹਿ
     ਤਾ ਆਖਿ ਨ ਸਕਹਿ ਕੇਈ ਕੇਇ ॥
       ਬੇਅੰਤ ਜੀਵ ਅਕਾਲ-ਪੁਰਖ ਦਾ ਅੰਦਾਜ਼ਾ ਲਾ ਰਹੇ ਹਨਅਤੇ ਬੇਅੰਤ ਹੀ ਅੰਦਾਜ਼ਾ ਲਾਉਣ ਦਾ ਜਤਨ ਕਰ ਰਹੇ ਹਨਬੇਅੰਤ ਜੀਵ ਅੰਦਾਜ਼ਾ ਲਾ ਲਾ ਕੇਇਸ ਜਗਤ ਤੋਂ ਤੁਰੇ ਜਾ ਰਹੇ ਹਨ । ਜਗਤ ਵਿਚ ਏਨੇ ਬੇਅੰਤਜੀਵ ਪੈਦਾ ਕੀਤੇ ਹੋਏ ਹਨਜੋ ਬਿਆਨ ਕਰ ਰਹੇ ਹਨਪਰ ਹੇ ਹਰੀਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦੇਵੇਂ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ।
     ਜੇਵਡੁ ਭਾਵੈ ਤੇਵਡੁ ਹੋਇ ॥
     ਨਾਨਕ ਜਾਣੈ ਸਾਚਾ ਸੋਇ ॥
     ਜੇ ਕੋ ਆਖੈ ਬੋਲੁਵਿਗਾੜੁ ॥
     ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥26
       ਹੇ ਨਾਨਕਪਰਮਾਤਮਾ ਜਿਤਨਾ ਚਾਹੁੰਦਾ ਹੈਉਤਨਾ ਹੀ ਵੱਡਾ ਹੋ ਜਾਂਦਾ ਹੈਆਪਣੀ ਕੁਦਰਤ ਵਧਾ ਲੈਂਦਾ ਹੈ। ਉਹ ਸਦਾ-ਥਿਰ ਰਹਣ ਵਾਲਾ ਹਰੀਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ-ਪੁਰਖ ਕਿੰਨਾ ਵੱਡਾ ਹੈਤਾਂ ਉਹ ਮਨੁੱਖਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ।26  
       
ਅਮਰ ਜੀਤ ਸਿੰਘ ਚੰਦੀ    (ਚਲਦਾ)    

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.