ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(54)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(54)
Page Visitors: 66

 

ਗੁਰਬਾਣੀ ਦੀ ਸਰਲ ਵਿਆਖਿਆ ਭਾਗ(54)       
     ਸੋ ਦਰੁ ਰਾਗੁ ਆਸਾ ਮਹਲਾ 1
     ੴਸਤਿ ਗੁਰ ਪ੍ਰਸਾਦਿ ॥
     ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
     ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ
     ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
       ਹੇ ਪ੍ਰਭੂਤੇਰਾ ਉਹ ਘਰ ਅਤੇ ਉਸ ਘਰ ਦਾ ਉਹ ਦਰਵਾਜਾ ਬੜਾ ਹੀ ਹੈਰਾਨੀ ਭਰਿਆ ਹੋਵੇਗਾਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। ਤੇਰੀਰਚੀ ਹੋਈ ਇਸ ਕੁਦਰਤ ਵਿਚ ਅਨੇਕਾਂ ਅਤੇ ਅਣਗਿਣਤ ਵਾਜੇ ਅਤੇ ਰਾਗ ਹਨਬੇਅੰਤ ਹੀ ਜੀਵਉਨ੍ਹਾਂ ਵਾਜਿਆਂ ਨੂੰ. ਵਜਾਣ ਵਾਲੇ ਹਨ। ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨਅਨੇਕਾਂ ਹੀ ਜੀਵ ਇਨ੍ਹਾਂ ਰਾਗ ਰਾਗਣੀਆਂ ਦੀ ਰਾਹੀਂ ਤੈਨੂੰ ਗਾਣ ਵਾਲੇ ਹਨਤੇਰੀ ਸਿਫਤ ਦੇ ਗੀਤ ਗਾ ਰਹੇ ਹਨ।  
     ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ 
     ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
       ਹੇ ਪ੍ਰਭੂਹਵਾਪਾਣੀਅੱਗ ਆਦਿਕ ਤੱਤ ਤੇਰੇ ਗੁਣ ਗਾ ਰਹੇ ਹਨਤੇਰੀ ਰਜ਼ਾ ਵਿਚ ਚੱਲ ਰਹੇ ਹਨ। ਧਰਮਰਾਜਤੇਰੇ ਦਰ ਤੇ ਖਲੋ ਕੇਤੇਰੀ ਸਿਫਤ ਸਾਲਾਹ ਦੇ ਗੀਤਗਾ ਰਿਹਾ ਹੈ। ਉਹ ਚਿਤ੍ਰ-ਗੁਪਤ ਵੀਜੋ ਜੀਵਾਂ ਦੇ ਕੀਤੇ ਚੰਗੇ-ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇਧਰਮ-ਰਾਜ ਵਿਚਾਰਦਾ ਹੈਉਹ ਵੀ ਤੇਰੀ ਸਿਫਤ-ਸਾਲਾਹ ਦੇ ਗੀਤ ਗਾ ਰਹੇ ਹਨ।        
     
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ
     ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
       ਹੇ ਪ੍ਰਭੂਅਨੇਕਾਂ ਦੇਵੀਆਂਸ਼ਿਵ ਅਤੇ ਬ੍ਰਹਮਾ ਆਦਿਕ ਦੇਵਤੇਜੋ ਤੇਰੇ ਸਵਾਰੇ ਹੋਏਸਦਾ ਤੇਰੇ ਦਰ ਤੇ ਸੋਭ ਰਹੇ ਹਨਤੈਨੂੰ ਗਾ ਰਹੇ ਹਨ। ਤੇਰੇ ਗੁਣ ਗਾ ਰਹੇ ਹਨ। ਕਈ ਇੰਦਰ ਦੇਵਤੇ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤਤੇਰੇ ਦਰ ਤੇ ਤੈਨੂੰ ਗਾ ਰਹੇ ਹਨਤੇਰੀ ਸਿਫਤ-ਸਾਲਾਹ ਕਰ ਰਹੇ ਹਨ।       
     ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
     ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ 
       ਹੇ ਪ੍ਰਭੂਸਿੱਧ ਲੋਕਸਮਾਧੀਆਂ ਲਗਾ ਕੇ ਤੈਨੂੰ ਗਾ ਰਹੇ ਹਨਸਾਧਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਲੋਕ ਤੇਰੇ ਗੁਣ ਗਾ ਰਹੇ ਹਨ ਅਤੇ ਬੇਅੰਤ ਤਕੜੇ ਸੂਰਮੇ ਲੋਕਤੇਰੀਆਂ ਵਡਿਆਈਆਂ ਕਰ ਰਹੇ ਹਨ।
      ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
     ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ 
       ਹੇ ਅਕਾਲ-ਪੁਰਖਪੰਡਿਤ ਤੇ ਮਹਾਂ-ਰਿਸ਼ੀ ਜੋ ਵੇਦਾਂ ਨੂੰ ਪੜ੍ਹਦੇ ਹਨਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂਜੋ ਸਵਰਗਮਾਤਲੋਕ ਤੇ ਪਾਤਾਲ ਵਿਚ (ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨਤੈਨੂੰ ਗਾ ਰਹੀਆਂ ਹਨ।
          
ਅਮਰ ਜੀਤ ਸਿੰਘ ਚੰਦੀ       (ਚਲਦਾ)

                        

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.