ਗੁਰਦੇਵ ਸਿੰਘ ਸੱਧੇਵਾਲੀਆ
ਜੰਗ ਹਿੰਦ ਪੰਜਾਬ ਦਾ ਫਿਰ ਸ਼ੁਰੂ
Page Visitors: 72
ਜੰਗ ਹਿੰਦ ਪੰਜਾਬ ਦਾ ਫਿਰ ਸ਼ੁਰੂ
ਇਹ ਕਿਹੜਾ ਪਹਿਲੀ ਵਾਰ ਹੋਇਆ। ਲੰਮਾ ਇਤਿਹਾਸ ਹਿੰਦ ਪੰਜਾਬ ਦੀਆਂ ਜੰਗਾਂ ਦਾ। ਹਿੰਦ ਸਤਾ ਦਾ ਪ੍ਰਤੀਕ ਐ ਪੰਜਾਬ ਬਗਾਵਤ ਦਾ ਅਤੇ ਸਤਾ ਅਤੇ ਬਾਗੀ ਦੀ ਕਦੇ ਬਣਦੀ ਦੇਖੀ ਹੋਵੇ ਤਾਂ।
ਫਸਲ ਮਿਟੀ ਦੀ ਤਾਸੀਰ ਮੁਤਾਬਕ ਹੀ ਪੈਦਾ ਹੁੰਦੀ। ਤੁਸੀਂ ਬਿਹਾਰ ਯੂਪੀ ਦੇ ਬਈਆਂ ਵਿਚ ਬਗਾਵਤ ਬੀਜ ਕੇ ਦਿਖਾਓ।
ਕਦੇ ਬਿਹਾਰ ਹਿੰਦ ਜਾਂ ਯੂਪੀ ਹਿੰਦ ਦੇ ਕਿਸੇ ਜੰਗ ਬਾਰੇ ਸੁਣਿਆ ਹੋਵੇ। ਪਰ ਪੰਜਾਬ ਹਿੰਦ ਨਿਤ ਭਿੜਦੇ ਨੇ ਕਿਓਂਕਿ ਪੰਜਾਬ ਸਤਾ ਨੂੰ ਵੰਗਾਰਦੀ ਹੈ ਅਤੇ ਵੰਗਾਰ ਹੀ ਸਤਾ ਨੂੰ ਕਦੇ ਬਰਦਾਸ਼ਤ ਨਹੀ ਹੁੰਦੀ। ਕਦੇ ਵੀ ਨਹੀ ਹੁੰਦੀ ਕਿਤੇ ਵੀ ਨਹੀ ਹੁੰਦੀ।
ਸੰਨ 47 ਤੋਂ ਬਾਅਦ ਵਾਲੇ ਪੰਜਾਬ ਦਾ ਇਤਿਹਾਸ ਦੇਖੋ ਤੁਹਾਨੂੰ ਸੌਖਿਆਂ ਸਮਝ ਆ ਜਾਊ ਕਿ ਗਾਂਧੀ ਉਪਰ ਪਾਕਿਸਤਾਨ ਵਿਚਲੀ ਲਕੀਰ ਖਿਚਣ ਦਾ ਦੋਸ਼ ਕਿਓਂ ਲਗਦਾ ਹੈ ਕਿਓਂਕਿ ਗਾਂਧੀ ਸਿਆਣਾ ਸੀ ਓਹ ਪੰਜਾਬ ਨੂੰ ਲੀਰਾਂ ਹੀ ਵਿਚ ਦੇਖਣਾ ਚਾਹੁੰਦਾ ਸੀ ਕਿਓਂਕਿ ਉਸ ਨੂੰ ਪੰਜਾਬ ਬਾਰੇ ਪਤਾ ਸੀ। ਉਸ ਨੂੰ ਮੁਲਖ ਦਾ ਵਢ ਹੋਣਾ ਮਨਜੂਰ ਸੀ ਪਰ ਪੰਜਾਬ ਨੂੰ ਓਹ ਵਿਸ਼ਾਲ ਰੂਪ ਵਿਚ ਨਹੀ ਦੇਖ ਸਕਦਾ ਸੀ ਅਤੇ ਅਗੇ ਜਾ ਕੇ ਤਾਂ ਗਲ ਓ ਈ ਸਪਸ਼ਟ ਹੋ ਗਈ ਜਦ ਪੰਜਾਬ ਦੀਆਂ ਹੋਰ ਲੀਰਾਂ ਕਰਕੇ ਪੰਜਾਬ ਦੀ ਸਖਤ ਘੇਰਾਬੰਦੀ ਕਰ ਦਿਤੀ ਗਈ। ਹੁਣ ਤੁਹਾਡੇ ਇਕ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਦੂਜੇ ਹਿੰਦ ਦਾ ਅਤੇ ਹਰਿਆਣਾ ਤੁਸੀਂ ਓਨਾ ਦੀ ਮਰਜੀ ਬਿਨਾ ਟਪ ਨਹੀ ਸਕਦੇ ਤਾਂ ਜਾਓਂਗੇ ਕਿਧਰ।
ਆਹਾ ਅੰਦੋਲਨ, ਮੰਗਾਂ, ਪਾਣੀ, ਬਿਜਲੀ; ਆਟਾ ਦਾਲ ਤਾਂ ਬਹਾਨੇ ਬਣਦੇ ਨੇ ਦਰਅਸਲ ਅੰਦਰਲੀ ਰੜਕ ਤਾਂ ਹੋਰ ਹੈ ਅਤੇ ਓਹ ਰੜਕ ਹੈ ਸਵੈਮਾਣ ਨਾਲ ਜਿਓਂਣ ਦੀ ਪੰਜਾਬ ਦੀ ਮੁਛ ਦੀ ਅਤੇ ਇਹ ਖੜੀ ਮੁਛ ਹੀ ਗਾਂਧੀ ਕਿਆਂ ਨੂੰ ਚੁਭਦੀ ਸੀ।
ਹਿੰਦ ਨੇ ਤਾਂ ਬਾਰਡਰ ਬਣਾ ਦਿਤਾ ਕਿ ਬਾਈ ਇਥੇ ਤਕ ਪਰ ਮੈਂ ਕਹਿੰਨਾ ਪਕਾ ਹੀ ਬਣਾ ਦਿਓ ਤੁਹਾਡੀ ਸਿਰ ਪੀੜ ਖਤਮ ਸਾਡਾ ਵੀ ਤੀਜੇ ਦਿਨ ਦੋ ਹਥ ਕਰਨ ਤੁਰ ਪੈਣਾ ਮੁਕੇ। ਬਾਕੀ ਜੇ ਲੋੜ ਹੋਈ ਇਹ ਬਾਰਡਰ ਵਾਰਡਰ ਤੋੜ ਲਾਂ ਗੇ ਨਹੀ ਤੁਸੀਂ ਅਪਣੀ ਰਾਮ ਲਲਾ ਕਰੋ ਅਸੀਂ ਅਪਣਾ ਬੋਲੇ ਸੋ ਨਿਹਾਲ।
ਜੀਹਨਾ ਨੂੰ ਰੋਟੀ ਦਾਲ ਦਾ ਫਿਕਰ ਐ, ਬੰਦਰਗਾਹ ਦੀ ਚਿੰਤਾ ਹੈ ਕਿ ਸਮਾਨ ਕਿਥੇ ਆਊ ਕਿਵੇਂ ਜਾਊ ਮਰ ਜਾਂ ਗੇ ਭੁਖੇ ਇਹ ਰਾਮ ਗਊਆਂ ਵੀ ਨਾਲੇ ਲੈ ਜਾਇਓ ਕੋਈ ਗਊ ਵਊ ਸ਼ਾਲਾ ਖੋਹਲ ਦਿਓ ਓਥੇ ਬੈਠੇ ਇਨਕਲਾਬ ਲਿਆਈ ਜਾਣਗੇ।
ਪਰ ਇਸ ਹੁਣ ਵਾਲੀ ਦੂਹਰੀ ਲੜਾਈ ਦੇ ਜਿੰਮੇਵਾਰ ਕਿਸਾਨ ਅੰਦੋਲਨ ਦੇ ਮੋਹਰੀ ਰਹੇ ਕਾਮਰੇਡ ਨੇ ਜਿਨ ਬਿਨਾ ਕਿਸੇ ਲਿਖਤੀ ਸਮਝੌਤੇ ਦੇ ਮੋਰਚਾ ਪੁਟਿਆ।
ਕਾਹਦੀ ਸਿਆਣਪ ਕਾਹਦੀ ਲੀਡਰਸ਼ਿਪ ਜਿਹੜੀ ਬਿਨਾ ਲਿਖਤੀ ਕਾਰਵਾਈ ਦੇ ਓਥੋਂ ਦੌੜੀ।
ਜੋ ਖੇਹ ਸਵਾਹ ਹੁਣ ਉਡਣੀ ਪੰਜਾਬ ਨੂੰ ਚਾਹੀਦਾ ਪਹਿਲਾਂ ਇਨਾ ਦੇ ਵੀ ਗਲਾਵੇਂ ਨੂੰ ਹਥ ਪਾਓਂਣ ਕਿ ਇਹ ਕਚੀ ਖੇਡ ਕਿਓਂ ਖੇਡੀ ਗਈ।
ਬੰਦਾ ਪੁਛੇ ਬੁਢਿਓ ਢਗਿਓ ਤੁਹਾਡੀ ਕਿਹੜੀ ਪਿਛੇ ਚੂੜੇ ਵਾਲੀ ਬੈਠੀ ਉਡੀਕਦੀ ਸੀ ਕਿ ਇਕ ਹਵਾ ਵਿਚ ਕਹੀ ਗਲੇ ਹੀ ਦੌੜ ਲਏ ਘਰਾਂ ਨੂੰ ਅਤੇ ਪੰਜਾਬ ਨੂੰ ਦੁਬਾਰਾ ਬਲਦੀ ਦੇ ਬੁਥੇ ਦੇ ਛਡਿਆ।
ਗੁਰਦੇਵ ਸਿੰਘ ਸੱਧੇਵਾਲੀਆ