ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(68)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(68)
Page Visitors: 66

 

  ਗੁਰਬਾਣੀ ਦੀ ਸਰਲ ਵਿਆਖਿਆ ਭਾਗ(68)           
        ਰਾਗੁ ਗਉੜੀ ਪੂਰਬੀ ਮਹਲਾ 5 
     ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
     ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥1
       ਹੇ ਮੇਰੇ ਮਿੱਤਰੋ ਸੁਣੋਮੈਂ ਬੇਨਤੀ ਕਰਦਾ ਹਾਂਹੁਣ ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। ਜੇ ਸੇਵਾ ਕਰੋਗੇਤਾਂ ਇਸ ਜਨਮ ਵਿਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇਅਤੇ ਪਰਲੋਕ ਵਿਚ ਰਹਿਣਾ ਵੀ ਸੌਖਾ ਹੋ ਜਾਵੇਗਾ।1
     ਅਉਧ ਘਟੈ ਦਿਨਸੁ ਰੈਣਾਰੇਮਨ ਗੁਰ ਮਿਲਿ ਕਾਜ ਸਵਾਰੇ ॥1 ਰਹਾਉ ॥
       ਹੇ ਮਨਦਿਨ ਰਾਤ ਕਰ ਕੇ ਉਮਰ ਘਟਦੀ ਜਾ ਰਹੀ ਹੈਹੇ ਮੇਰੇ ਮਨਸ਼ਬਦ ਗੁਰੂ ਨੂੰ ਮਿਲ ਕੇਮਨੁੱਖਾ ਜੀਵਨ ਦਾ ਕੰਮ ਸਿਰੇ ਚਾੜ੍ਹ।1ਰਹਾਉ।
     ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
     ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥2
       ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈਜਗਤ ਦੇ ਜੀਵ ਤੌਖਲਿਆਂ ਵਿਚ ਡੁੱਬ ਰਹੇ ਹਨ। ਇਨ੍ਹਾਂ ਵਿਚੋਂ ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੈ। ਵਿਕਾਰਾਂ ਵਿਚ ਸੁੱਤੇ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇਇਹ ਨਾਮ ਅੰਮ੍ਰਿਤ ਪਿਲਾਂਦਾ ਹੈਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ-ਸਾਲਾਹ ਕਰਨ ਦੀ ਜਾਚ ਸਿੱਖ ਲਈ ਹੈ।2
     ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
     ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥3
       ਹੇ ਭਾਈਜਿਸ ਕੰਮ ਵਾਸਤੇ ਏਥੇ ਆਏ ਹੋਉਸ ਦਾ ਹੀ ਵਪਾਰ ਕਰੋ। ਉਹ ਹਰਿ-ਨਾਮਸ਼ਬਦ ਗੁਰੂ ਦੀ ਰਾਹੀਂ ਹੀ ਮਨ ਵਿਚ ਵੱਸ ਸਕਦਾ ਹੈ। ਜੇ ਗੁਰੂ ਦੀ ਸਰਨ ਪਵੋਗੇਤਾਂ ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ-ਮਰਨ ਦਾ ਗੇੜਾ ਨਹੀਂ ਹੋਵੇਗਾ।3   
     ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
     ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥45  (13)
       ਹੇ ਹਰੇਕ ਦੇ ਦਿਲ ਦੀ ਜਾਨਣ ਵਾਲੇ ਸਰਬ-ਵਿਆਪਕ ਸਿਰਜਣਹਾਰਮੇਰੇ ਮਨ ਦੀ ਇੱਛਾ ਪੂਰੀ  ਕਰ। ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਧੂੜ ਬਣਾ ਦੇਹ।45
  ਨੋਟ:- ਪਾਠਕਾਂ ਦੇ ਧਿਆਨ ਰੱਖਣ ਦੀ ਗੱਲ ਹੈ ਕਿ ਇਸ ਸੰਗ੍ਰਹਿ ਦਾ ਨਾਮ "ਸੋਹਿਲਾ" ਹੈ, "ਕੀਰਤਨ ਸੋਹਿਲਾ ਨਹੀਂ"।
       ਅਮਰ ਜੀਤ ਸਿੰਘ ਚੰਦੀ      (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.