ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(73)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(73)
Page Visitors: 60

 

  ਗੁਰਬਾਣੀ ਦੀ ਸਰਲ ਵਿਆਖਿਆ ਭਾਗ(73)            
       ਸਿਰੀਰਾਗੁ ਮਹਲਾ 1 
     ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
     ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
     ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ1
       ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ ਰੂਪ ਨਸ਼ੇ ਦਾ ਗੋਲਾਜੀਵ ਨੂੰ ਦਿੱਤਾ ਹੋਇਆ ਹੈ। ਇਸਾ ਨਸ਼ੇ ਨੂੰ ਖਾ ਕੇ ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ ਚਾਰ ਦਿਨ ਜ਼ਿੰਦਗੀ ਵਿਚ ਰੰਗ ਰਲੀਆਂ ਮਾਣ ਰਹੀ ਹੈ। ਜਿਨ੍ਹਾਂ ਨੇ ਮੋਹ ਦਾ ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾਉਨ੍ਹਾਂ ਨੂੰ ਸਦਾ-ਥਿਰ ਰਹਣ ਵਾਲਾ ਪ੍ਰਭੂ ਮਿਲ ਪਿਆ।1
     ਨਾਨਕ ਸਾਚੇ ਕਉ ਸਚੁ ਜਾਣੁ
     ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥1 ਰਹਾਉ ॥
       ਹੇ ਨਾਨਕਸਦਾ ਕਾਇਮ ਰਹਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, .ਤੇ ਅਰਦਾਸ ਕਰ ਕਿ ਹੇ ਪ੍ਰਭੂ ਆਪਣਾ ਨਾਮ ਦੇਹਜਿਸ ਕਰ ਕੇ ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ।1ਰਹਾਉ।             
   
 ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
     ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
     ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥2
       ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਦਾ ਨਸ਼ਾ ਗੁੜ ਤੋਂ ਬਗੈਰ ਹੀ ਤਿਆਰ ਕਰੀਦਾ ਹੈਉਸ ਵਿਚ ਪ੍ਰਭੂ ਦਾ ਨਾਮ ਹੁੰਦਾ ਹੈਪ੍ਰਭੂ ਦਾ ਨਾਮ ਹੀਉਹ ਨਸ਼ਾ ਹੈਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈਮੈਂ ਉਨ੍ਹਾਂ ਬੰਦਿਆਂ ਤੋਂ ਸਦਕੇ ਹਾਂਜੋ ਪ੍ਰਭੂ ਦਾ ਨਾਮ ਸੁਣਦੇ ਅਤੇ ਉਚਾਰਦੇ ਹਨ। ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋਜਦੋਂ ਉਹ ਪ੍ਰਭੂ ਦੀ ਯਾਦ ਵਿਚ ਟਿਕ ਜਾਏਤੇ ਮਨ ਟਿਕਦਾ ਹੈ ਸਿਮਰਨ ਦੀ ਬਰਕਤ ਨਾਲ।2 
     ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ
     ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
     ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥3
       ਪਰਮਾਤਮਾ ਦਾ ਨਾਮ ਅਤੇ ਸਿਫਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫਤ ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲਗਦਾ ਹੈ। ਪ੍ਰਭੂ ਦਾ ਨਾਮ ਤੇ ਸਿਫਤ ਸਾਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ, ਤੇ ਸਿਫਤ-ਸਾਲਾਹ ਦੀ ਬਰਕਤ ਨਾਲ ਬਣਿਆ ਹੋਇਆ ਸੁੱਚਾ ਆਚਰਨ ਸਰੀਰ ਤੇ ਲਾਉਣ ਲਈ ਸੁਗੰਧੀ ਹੈਦੁੱਖਾਂ ਦੀ ਨਵਿਰਤੀ ਤੇ ਸੁਖਾਂ ਦੀ ਪਰਾਪਤੀ ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ।3
 
    ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
     ਤਿਸੁ ਵਿਣੁ ਸਭੁ ਅਪਵਿਤ੍ਰ ਹੈ ਜੇਤਾ ਪੈਨਣੁ ਖਾਣੁ ॥ 
     ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥45
       ਜਿਸ ਪ੍ਰਭੂ ਦੀ ਬਖਸ਼ੀ ਹੋਈ ਇਹ ਜਿੰਦ-ਜਾਨ ਹੈ ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਪ੍ਰਭੂ ਨੂੰ ਵਿਸਾਰਿਆਖਾਣ ਪੀਣ ਦਾ ਸਾਰਾ ਹੀ ਉੱਦਮਮਨ ਨੂੰ  ਹੋਰ ਹੋਰ ਮਲੀਨ ਕਰਦਾ ਹੈਕਿਉਂਕਿ ਹੋਰ ਸਾਰੀਆਂ ਗੱਲਾਂ ਮਨ ਨੂੰ ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਉਂਦੀਆਂ ਹਨਹੇ ਪ੍ਰਭੂ ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪਿਆਰ ਬਣਾਂਦਾ ਹੈ।45
       ਅਮਰ ਜੀਤ ਸਿੰਘ ਚੰਦੀ            (ਚਲਦਾ)  

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.