ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(74)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(74)
Page Visitors: 78

 

    ਗੁਰਬਾਣੀ ਦੀ ਸਰਲ ਵਿਆਖਿਆ ਭਾਗ(74)             
    
   ਸਿਰੀਰਾਗੁ ਮਹਲੁ 1 
     ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
     ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
     ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ 1
       ਹੇ ਭਾਈਮਾਇਆ ਦਾ ਮੋਹ ਸਾੜ ਕੇਉਸ ਨੂੰ ਰਗੜ ਕੇ ਸਿਆਹੀ ਬਣਾਆਪਣੀ ਅਕਲ ਨੂੰ ਸੋਹਣਾ ਕਾਗਜ਼ ਬਣਾ। ਪ੍ਰੇਮ ਨੂੰ ਕਲਮਤੇ ਆਪਣੇ ਮਨ ਨੂੰ ਲਿਖਾਰੀ ਬਣਾ। ਪ੍ਰਭੂ ਦਾ ਨਾਮ ਲਿਖਪ੍ਰਭੂ ਦੀ ਸਿਫਤ-ਸਾਲਾਹ ਲਿਖਇਹ ਲਿਖ ਕੇ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾਪਾਰਲਾਉਰਲਾ ਬੰਨਾ ਨਹੀਂ ਲੱਭ ਸਕਦਾ।1  
     ਬਾਬਾ ਏਹੁ ਲੇਖਾ ਲਿਖਿ ਜਾਣੁ ॥
     ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥1 ਰਹਾਉ ॥
       ਹੇ ਭਾਈਇਹ ਲੇਖਾ ਲਿਖਣ ਦੀ ਜਾਚ ਸਿੱਖਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਜਿਸ ਥਾਂ ਹਿਸਾਬ ਮੰਗਿਆ ਜਾਂਦਾ ਹੈਓਥੇ ਇਹ ਲੇਖਾ ਸੱਚੀ ਰਾਹ-ਦਾਰੀ ਬਣਦਾ ਹੈ।1ਰਹਾਉ।
     ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
     ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
     ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥2
       ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ ਦਾ ਸਦਾ ਕਾਇਮ ਰਹਣ ਵਾਲਾ ਨਾਮ ਵੱਸਦਾ ਹੈਲੇਖਾ ਮੰਗਣ ਵਾਲੇ ਥਾਂਉਨ੍ਹਾਂ ਦੇ ਮੂੰਹ ਤੇ ਟਿੱਕੇ ਲਗਦੇ ਹਨਉਨ੍ਹਾਂ ਨੂੰ ਵਡਿਆਈਆਂ ਮਿਲਦੀਆਂ ਹਨਉਨ੍ਹਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ। ਪਰ ਪ੍ਰਭੂ ਦਾ ਨਾਮਪ੍ਰਭੂ ਦੀ ਮਿਹਰ ਨਾਲ ਮਿਲਦਾ ਹੈਹਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ।2
   (
ਪਰ ਅੱਜ-ਕਲ ਤਾਂ ਸਿੱਖਾਂ ਵਿਚ ਹੀ ਅਜਿਹੇ ਲੱਖਾਂ ਜੰਮ ਪਏ ਹਨਜੋ ਆਪਣੇ-ਆਪ ਨੂੰ ਪ੍ਰਭੂ ਦਾ ਨਾਮ ਦੇਣ ਦੇ ਸਮਰੱਥ ਪਰਚਾਰਦੇ ਹਨ)         
     ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ 
     ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
     ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥3
       ਸੰਸਾਰ ਵਿਚ ਬੇ-ਅੰਤ ਜੀਵ ਆਉਂਦੇ ਹਨ ਅਤੇਜੀਵਨ ਸਫਰ ਮੁਕਾ ਕੇ ਏਥੋਂ ਚਲੇ ਜਾਂਦੇ ਹਨ ਕਈਆਂ ਦੇ ਸਰਦਾਰ ਸਿੰਘਸਰਦਾਰ ਖਾਨ ਅਤੇ ਸਰਦਾਰ ਚੰਦ ਆਦਿ ਬੜੇ ਵੱਡੇ ਨਾਮ ਰੱਖੀਦੇ ਹਨ। ਜਗਤ ਵਿਚ ਕਈ ਮੰਗਤੇ ਹੀ ਜੰਮੇਕਈਆਂ ਦੇ ਵੱਡੇ ਵੱਡੇ ਦਰਬਾਰ ਲਗਦੇ ਹਨ। ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣਜੀਵਨ-ਸਫਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਭਜੀਵਨ ਵਿਅਰਥ ਗਵਾ ਜਾਂਦੇ ਹਨ।3  
     ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ 
     ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
     ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥46      
       
ਹੇ ਨਾਨਕ ਆਖਹੇ ਪ੍ਰਭੂਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖਲ਼ਾ ਬਹੁਤ ਵਿਆਪਦਾ ਹੈਇਸ ਤੌਖਲੇ ਵਿਚ ਖਿੱਝ ਕੇ ਸਰੀਰ ਵੀ ਢਹਿੰਦਾ ਜਾਂਦਾ ਹੈਤੇਰੀ ਯਾਦ ਤੋਂ ਬਿਨਾਮਾਇਆ ਦਾ ਵੀ ਕੀ ਮਾਣ ਜਿਨ੍ਹਾਂ ਦੇ ਨਾਮ ਸੁਲਤਾਨ-ਖਾਨ ਕਰ ਕੇ ਦਸਦੇ ਹਨਸਭ ਏਥੇ ਹੀ ਮਿੱਟੀ ਵਿਚ ਮਿਲ ਜਾਂਦੇ ਹਨਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ।46  
  ਭਾਵਅਸਲੀ ਸਾਥ ਨਿਬਾਹੁਣ ਵਾਲਾ ਪਦਾਰਥ ਪ੍ਰਭੂ ਦਾ ਨਾਮ ਹੈਜੋ ਪ੍ਰਭੂ ਦੀ ਮਿਹਰ ਨਾਲ ਸ਼ਬਦ ਗੁਰੂ ਤੋਂ ਮਿਲਦਾ ਹੈ। ਸਰਦਾਰੀਆਂ ਤੇ ਪਾਤਸ਼ਾਹੀਆਂ ਏਥੇ ਹੀ ਧਰੀਆਂ ਰਹਿ ਜਾਂਦੀਆਂ ਹਨਪ੍ਰਭੂ ਦੀ ਯਾਦ ਤੋਂ ਵਾਞੇ ਰਹ ਕੇ ਇਨ੍ਹਾਂ ਦਾ ਮੁੱਲ ਕੌਡੀ ਵੀ ਨਹੀਂ ਪੈਂਦਾਸਾਰੀ ਜ਼ਿੰਦਗੀ ਅਜਾਈਂ ਹੀ ਚਲੀ ਜਾਂਦੀ ਹੈ। ਤਾਂ ਤੇ ਜਗਤ ਦਾ ਮੋਹ ਛੱਡ ਕੇਪਿਆਰ ਨਾਲ ਪ੍ਰਭੂ ਦੀ ਸਿਫਤ-ਸਾਲਾਹ ਹਿਰਦੇ ਵਿਚ ਵਸਾਉ।6
             ਅਮਰ ਜੀਤ ਸਿੰਘ ਚੰਦੀ           (ਚਲਦਾ) 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.