ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(75)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(75)
Page Visitors: 69

 

  ਗੁਰਬਾਣੀ ਦੀ ਸਰਲ ਵਿਆਖਿਆ ਭਾਗ(75)             
     ਸਿਰੀਰਾਗੁ ਮਹਲਾ 1 
     ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
     ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
     ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ 1
       ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਵੇਤਾਂ ਇਸ ਨੂੰ ਦੁਨੀਆ ਦੇ ਸਾਰੇ ਮਿੱਠੇ ਸਵਾਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾਖੱਟੇ ਸਵਾਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫਤ-ਸਾਲਾਹ ਦਾ ਕੀਰਤਨਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। ਪਰ ਇਹ ਵੱਡੀ ਦਾਤ ਉਸ ਨੂੰ ਹੀ ਮਿਲਦੀ ਹੈਜਿਸ ਉੱਤੇਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ।1   
     ਬਾਬਾ ਹੋਰੁ ਖਾਣਾ ਖੁਸੀ ਖੁਆਰੁ 
     ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1 ਰਹਾਉ ॥
       ਹੇ ਭਾਈ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈਅਤੇ ਮਨ ਵਿਚ ਵੀ ਕਈ ਬੁਰੇ ਖਿਆਲ ਤੁਰ ਪੈਂਦੇ ਹਨਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ।1ਰਹਾਉ।
     ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
     ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
     ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥2
       ਪ੍ਰਭੂ ਪ੍ਰੀਤ ਵਿਚ ਮਨ ਰੰਗਿਆ ਜਾਵੇਇਹ ਲਾਲ ਪੁਸ਼ਾਕ ਸਮਾਨ ਹੈਦਾਨ-ਪੁੰਨ ਕਰਨਾਲੋੜ-ਵੰਦਾਂ ਦੀ ਸੇਵਾ ਕਰਨੀਇਹ ਚਿੱਟੀ ਪੁਸ਼ਾਕ ਸਮਝੋ। ਆਪਣੇ ਮਨ ਵਿਚੋਂ ਕਾਲਖ ਕੱਟ ਦੇਣੀਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ ਚਰਨਾਂ ਦਾ ਧਿਆਨ ਚੰਗਾ ਹੈ। ਹੇ ਪ੍ਰਭੂਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈਤੇਰਾ ਨਾਮ ਹੀ ਮੇਰਾ ਧਨ ਹੈਮੇਰੀ ਜਵਾਨੀ ਹੈ।2    
     ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
     ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1 ਰਹਾਉ ॥
       ਹੇ ਭਾਈ ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇਤੇ ਮਨ ਵਿਚ ਵੀ ਭੈੜੇ ਖਿਆਲ ਤੁਰ ਪੈਣਇਹੋ ਜਿਹਾ ਪਹਿਨਣ ਦਾ ਸ਼ੌਕ ਤੇ ਚਾਉ ਖੁਆਰ ਕਰਦਾ ਹੈ।1ਰਹਾਉ।
     ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
     ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
     ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥3
       ਹੇ ਪ੍ਰਭੂ ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾਮੇਰੇ ਵਾਸਤੇ ਸੋਨੇ ਦੀ ਦੁਮਚੀ ਵਾਲੇ ਤੇ ਸੋਹਣੀ ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ। ਤੇਰੀ ਸਿਫਤ-ਸਾਲਾਹ ਦਾ ਉੱਦਮ ਕਰਨਾਮੇਰੇ ਵਾਸਤੇ ਭੱਥੇ ਤੀਰ ਕਮਾਨਬਰਛੀ ਤੇ ਤਲਵਾਰ ਦਾ ਗਾਤ੍ਰਾਹਨ। ਤੇਰੇ ਦਰ ਤੋਂ ਇੱਜ਼ਤ ਨਾਲ ਸੁਰਖਰੂ ਹੋਣਾ ਮੇਰੇ ਵਾਸਤੇ ਵਾਜਾ ਤੇ ਨੇਜ਼ਾ ਹਨਤੇਰੀ ਮਿਹਰ ਦੀ ਨਜ਼ਰ ਮੇਰੇ ਲਈ ਉੱਚੀ ਕੁਲ ਹੈ।3     
     ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
     ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1 ਰਹਾਉ
       ਹੇ ਭਾਈਜਿਸ ਘੋੜ-ਸਵਾਰੀ ਕਰਨ ਨਾਲਸਰੀਰ ਔਖਾ ਹੋਵੇਮਨ ਵਿਚ ਵੀ ਅਹੰਕਾਰ ਆਦਿ ਦੇ ਕਈ ਵਿਕਾਰ ਪੈਦਾ ਹੋ ਜਾਣਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖੁਆਰ ਕਰਦਾ ਹੈ।1ਰਹਾਉ।
     ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
     ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ
     ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥4
       ਮੇਰੇ ਵਾਸਤੇ ਮਹਲ-ਮਾੜੀਆਂ ਦਾ ਵਸੇਬਾਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਵੇਖ ਕੇ ਹੁੰਦੀ ਹੈਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ। ਦੂਸਰਿਆਂ ਪਾਸੋਂ ਆਪਣਾ ਹੁਕਮ ਮਨਾਉਣਾਤੇ ਹੁਕਮ ਦੇ ਹੋਰ ਹੋਰ ਬੋਲ ਬੋਲਣੇ ਤੇ ਇਸ ਵਿਚ ਖੁਸ਼ੀ ਮਹਿਸੂਸ ਕਰਨੀਮੇਰੇ ਵਾਸਤੇ ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।  ਹੇ ਨਾਨਕਸਦਾ-ਥਿਰ ਪ੍ਰਭੂ ਪਾਤਸ਼ਾਹ ਐਸੇ ਜੀਵਨ ਵਾਲੇ ਦੀ ਪੁੱਛ ਵਿਚਾਰ ਨਹੀਂ ਕਰਦਾ ਉਸ ਦਾ ਜੀਵਨਪ੍ਰਭੂ ਦੀਆਂ ਨਜ਼ਰਾਂ ਵਿਚ ਪਰਵਾਨ ਹੈ।4    
     ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
     ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1 ਰਹਾਉ47
       ਹੇ ਭਾਈਪ੍ਰਭੂ ਦੀ ਸਿਫਤ-ਸਾਲਾਹ ਦੀ ਖੁਸ਼ੀ ਛੱਡ ਕੇਹੋਰ ਐਸ਼-ਇਸ਼ਰਤ ਦੀ ਖੁਸ਼ੀ ਖੁਆਰ ਕਰਦੀ ਹੈਕਿਉਂਕਿ ਹੋਰ ਹੋਰ ਐਸ਼-ਇਸ਼ਰਤਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਵੀ ਵਿਕਾਰ ਚੱਲ ਪੈਂਦੇ ਹਨ।1ਰਹਾਉ।47
        ਅਮਰ ਜੀਤ ਸਿੰਘ ਚੰਦੀ         (ਚਲਦਾ)  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.