ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(77)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(77)
Page Visitors: 68

 

     ਗੁਰਬਾਣੀ ਦੀ ਸਰਲ ਵਿਆਖਿਆ ਭਾਗ(77)             
        ਸਿਰੀਰਾਗੁ ਮਹਲਾ 1 
     ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
     ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
     ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥1
       ਜਿਸ ਜੀਵ ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫਤ-ਸਾਲਾਹ ਵਸਾਈ ਹੋਈ ਹੈਉਹ ਨਿੱਤ ਪ੍ਰਭੂ ਦੇ ਗੁਣਾਂ ਦੀ ਹੀ ਕਥਾ-ਵਾਰਤਾ ਕਰਦੀ ਹੈਪਰ ਜਿਸ ਦੇ ਅੰਦਰਮਾਇਆ ਦੇ ਮੋਹ ਦੇ ਕਾਰਨਔਗਣ ਹੀ ਔਗਣ ਹਨਉਹ ਆਪਣੇ ਹੀ ਔਗਣਾ ਦੇ ਪ੍ਰਭਾਵ ਹੇਠਸਦਾ ਝੂਰਦੀ ਹੀ ਰਹਿੰਦੀ ਹੈ। ਹੇ ਜੀਵ ਇਸਤ੍ਰੀ ਜੇ ਤੂੰਖਸਮ ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂਤਾਂ ਚੇਤੇ ਰੱਖ ਕਿ ਕੂੜੇ ਮੋਹ ਵਿਚ ਫਸੇ ਰਿਹਾਂਪਤੀ ਪ੍ਰਭੂ ਨੂੰ ਨਹੀਂ ਮਿਲ ਸਕਦੀ। ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂਤੇਰੇ ਪਾਸ ਨਾ ਬੇੜੀ ਹੈਨਾ ਤੁਲ੍ਹਾ ਹੈਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾਕਿਉਂਕਿ ਉਹ ਤਾਂਇਸ ਸੰਸਾਰ ਸਮੁੰਦਰ ਤੋਂ ਪਾਰ ਹੈਦੂਰ ਹੈ।1 
     ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
     ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥1 ਰਹਾਉ ॥
       ਮੇਰੇ ਪਾਲਣਹਾਰ ਪ੍ਰਭੂ ਦਾ ਪੱਕਾ ਟਿਕਾਣਾਉਸ ਤਖਤ ਉੱਤੇ ਹੈਜਿਹੜਾ ਪ੍ਰਭੂ ਵਾਙ ਹੀ ਅਡੋਲ ਹੈਜਿਸ ਵਿਚ ਕੋਈ ਉਕਾਈ ਨਹੀਂ ਹੈ। ਉਹ ਪ੍ਰਭੂ ਸਦਾ-ਥਿਰ ਰਹਣ ਵਾਲਾ ਹੈਉਸ ਦਾ ਮਾਪ-ਤੋਲ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇਤਾਂ ਹੀ ਉਹ ਮਿਲ ਸਕਦਾ ਹੈ।1ਰਹਾਉ॥ 
     ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
     ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ
     ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥2
       ਹਰੀ ਪਰਮਾਤਮਾ ਮਾਣੋ ਇਕ ਸੋਹਣਾ ਮੰਦਰ ਹੈਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨਜਿਸ ਦੇ ਦੁਆਲੇਸੋਨੇ ਦੇ ਸੁੰਦਰ ਕਿਲ੍ਹੇ ਹਨ। ਪਰ ਉਸ ਮੰਦਰ  ਕਿਲ੍ਹੇ ਉੱਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। ਹਾਂ ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏਜੇ ਪ੍ਰਭੂ ਚਰਨਾਂ ਦਾ ਧਿਆਨ ਧਰਿਆ ਜਾਏਤਾਂ ਦਰਸ਼ਨ ਹੋ ਜਾਂਦਾ ਹੈ।2    
     ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
     ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
     ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ 3
       ਉਸ ਹਰਿ-ਮੰਦਰ ਕਿਲ੍ਹੇ ਤੇ ਚੜ੍ਹਨ ਵਾਸਤੇਗੁਰੂ ਪਉੜੀ ਹੈਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇਗੁਰੂ ਬੇੜੀ ਹੈਪ੍ਰਭੂ ਦਾ ਨਾਮ ਦੇਣ ਵਾਲਾ ਗੁਰੂ ਹੀ ਤੁਲ੍ਹਾ ਹੈ। ਗੁਰੂ ਸਰੋਵਰ ਹੈਗੁਰੂ ਸਮੁੰਦਰ ਹੈਗੁਰੂ ਹੀ ਜਹਾਜ਼ ਹੈਗੁਰੂ ਹੀ ਤੀਰਥ ਅਤੇ ਦਰਿਆ ਹੈ। ਜੇ ਪ੍ਰਭੂ ਦੀ ਰਜ਼ਾ ਹੋਵੇਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮੱਤ ਬੁੱਧ ਹੋ ਜਾਂਦੀ ਹੈਕਿਉਂਕਿ ਮਨੁੱਖ ਸਾਧ-ਸੰਗਤ ਸਰੋਵਰਵਿਚਮਾਨਸਿਕ ਇਸ਼ਨਾਨ ਕਰਨਜਾਣ ਲੱਗ ਪੈਂਦਾ ਹੈ।3   
     ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
     ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
     ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥49
       ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈਉਸ ਦਾ ਨਿਵਾਸ ਵੀ ਐਸੇ ਤਖਤ ਉੱਤੇ ਹੈਜਿਸ ਵਿਚ ਕੋਈ ਘਾਟ ਨਹੀਂ ਹੈਉਹ ਪੂਰਾ ਪ੍ਰਭੂ ਸੋਹਣੇਉਕਾਈ ਰਹਿਤ ਥਾਂ ਤੇ ਬੈਠਾ ਹੋਇਆ ਹੈਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।  ਹੇ ਨਾਨਕਉਹ ਪੂਰਨ ਪ੍ਰਭੂਜੇ ਮਨੁੱਖ ਨੂੰ ਮਿਲ ਪਵੇ ਤਾਂ ਉਸ ਦੇ ਗੁਣਾਂ ਵਿਚ ਵੀ ਕਿਵੇਂ ਕੋਈ ਘਾਟ ਆ ਸਕਦੀ ਹੈ ?49    
              ਅਮਰ ਜੀਤ ਸਿੰਘ ਚੰਦੀ           (ਚਲਦਾ)

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.