ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(83)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(83)
Page Visitors: 70

 

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(83)              
      ਸਿਰੀਰਾਗੁ ਮਹਲ 1 
     ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
     ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
     ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥1
       ਜਿਸ ਨੇ ਨਾਮ ਨਹੀਂ ਸਿਮਰਿਆਉਸ ਦਾ ਸਰੀਰਵਿਕਾਰਾਂ ਵਿਚ ਹੀ ਸੜ-ਬਲ ਕੇ ਮਿੱਟੀ ਹੋ ਜਾਂਦਾ ਹੈਰੁਲ ਜਾਂਦਾ ਹੈਉਸ ਦਾ ਮਨਮਾਇਆ ਦੇ ਮੋਹ ਵਿਚ ਫਸ ਕੇਮਾਨੋ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ। ਫਿਰ ਵੀ ਵਿਕਾਰ ਉਸ ਦੀ ਖਲਾਸੀ ਨਹੀਂ ਕਰਦੇਉਹ ਅਜੇ ਵੀ ਕੂੜ ਵਿਚ ਹੀ ਮਸਤ ਰਹਿ ਕੇਮਾਇਆ ਦੇ ਮੋਹ ਦਾ ਵਾਜਾ ਵਜਾਂਦਾ ਹੈ। ਗੁਰ ਸ਼ਬਦ ਤੋਂ ਵਾਂਜਿਆ ਰਹਿ ਕੇ ਉਹ ਭਟਕਣਾਂ ਵਿਚ ਪਿਆ ਰਹਿੰਦਾ ਹੈ। ਦੁਬਿਧਾਮਨੁੱਖ ਦਾ ਗਿਆਨ ਇੰਦਰਿਆਂ ਦਾ ਸਾਰਾ ਹੀ ਪਰਿਵਾਰਮੋਹ ਦੇ ਸਮੁੰਦਰ ਵਿਚ ਡੋਬ ਦਿੰਦੀ ਹੈ।1     
     
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
     ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥1 ਰਹਾਉ
          ਹੇ ਮੇਰੇ ਮਨਗੁਰੂ ਦੇ ਸ਼ਬਦ ਵਿਚ ਚਿੱਤ ਜੋੜਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਵਿਚਲੇ ਵਿਕਾਰਾਂ ਤੋਂ ਪਾਰ ਲੰਘ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈਉਹ ਮਰਦਾ ਹੈਜੰਮਦਾ ਹੈ। ਜੰਮਦਾ ਹੈਮਰਦਾ ਹੈ।1ਰਹਾਉ।   
     ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
     ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
     ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥ 2
       ਜਿਹੜਾ ਸੁੰਦਰ ਸਰੀਰਪਰਮਾਤਮਾ ਦੇ ਆਦਰ-ਪਿਆਰ ਵਿਚਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈਜਿਸ ਦੀ ਜੀਭ ਨੂੰ ਸਿਮਰਨ ਹੀ ਆਪਣੀ ਹਸਤੀ ਦਾ ਅਸਲ ਮਨੋਰਥ ਜਾਪਦਾ ਹੈਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈਉਹੀ ਸਰੀਰ ਪਵਿੱਤ੍ਰ ਅਖਵਾ ਸਕਦਾ ਹੈ। ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈਉਹ ਮੁੜ ਮੁੜ ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ ਤਾਅ ਨਹੀਂ ਸਹਾਰਦਾ।2  
     ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
     ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
     ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥3
       ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰਲੋਕ-ਪਰਲੋਕ ਵਿਚ ਆਦਰ ਮਿਲਦਾ ਹੈਉਹ ਸਦਾ ਪਵਿੱਤ੍ਰ ਰਹਿੰਦਾ ਹੈਉਸ ਨੂੰ mਵਿਕਾਰਾਂ ਦੀ ਮੈਲ ਨਹੀਂ ਲਗਦੀ। ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿਪਰਮਾਤਮਾ ਤੋਂਸੂਖਮ ਤੱਤ ਪਵਣ ਬਣਿਆਪਵਣ ਤੋਂ ਜਲ ਹੋਂਦ ਵਿਚ ਆਇਆਜਲ ਤੋਂ ਸਾਰਾ ਜਗਤ ਰਚਿਆ ਗਿਆਤੇ ਇਸ ਰਚੇ ਸੰਸਾਰ ਦੇ ਹਰੇਕ ਘਟ ਵਿਚਪਰਮਾਤਮਾ ਦੀ ਜੋਤ ਸਮਾਈ ਹੋਈ ਹੈ।3      
     ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
     ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
     ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥415
       ਹੇ ਨਾਨਕਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀਉਸ ਨੂੰ ਲੋਕ-ਪਰਲੋਕ ਵਿਚ ਇੱਜ਼ਤ ਮਿਲੀਵਿਕਾਰ ਉਸ ਤੋਂ ਪਰੇ ਹਟ ਗਏਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈਉਸ ਉੱਤੇ ਪ੍ਰਭੂ ਵੀ ਮਿਹਰ ਦੀ ਨਜ਼ਰ ਕਰੀ ਰਖਦਾ ਹੈਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈਸਦਾ-ਥਿਰ ਪ੍ਰਭੂ ਦੀ ਜੋਤਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।415
         ਅਮਰ ਜੀਤ ਸਿੰਘ ਚੰਦੀ          (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.