ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(88)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(88)
Page Visitors: 67

 

    ਗੁਰਬਾਣੀ ਦੀ ਸਰਲ ਵਿਆਖਿਆ ਭਾਗ(88)               
   
 ਸਿਰੀਰਾਗੁ ਮਹਲਾ 1 
     ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
     ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
     ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥1
       ਅਜਿਹੇ ਸੁਭਾਗੇ ਬੰਦਿਆਂ ਨੂੰਜੋ ਰਤਾ ਭਰ ਸਮੇ ਲਈ ਵੀ ਪ੍ਰੀਤਮ-ਪ੍ਰਭੂ ਵਿੱਸਰ ਜਾਏਤਾਂ ਉਹ ਆਪਣੇ ਮਨ ਵਿਚਵੱਡਾ ਰੋਗ ਪੈਦਾ ਹੋ ਗਿਆ ਸਮਝਦੇ ਹਨ। ਉਂਞ ਵੀ ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾ ਵੱਸੇ ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ। ਜੇ ਗੁਰੂ ਮਿਲ ਪਏਤਾਂ ਉਹ ਪ੍ਰਭੂ ਦੀ ਸਿਫਤ-ਸਾਲਾਹ ਦੀ ਦਾਤ ਦਿੰਦਾ ਹੈਇਸ ਦੀ ਬਰਕਤ ਨਾਲ ਆਤਮਕ ਆਨੰਦ ਮਿਲਦਾ ਹੈਕਿਉਂਕਿ ਸਿਫਤ-ਸਾਲਾਹ ਵਿਚ ਜੁੜਿਆਂਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।1[        ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
      ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥1 ਰਹਾਉ ॥
       ਹੇ ਮੇਰੇ ਮਨਹਰ ਵੇਲੇਦਿਨ-ਰਾਤ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ। ਜਗਤ ਵਿਚ ਉਹ ਭਾਗਾਂ ਵਾਲੇ ਮਨੁੱਖ ਵਿਰਲੇ ਹੁੰਦੇ ਹਨਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਵੀ ਨਹੀਂ ਵਿਸਰਦਾ1ਰਹਾਉ।
     ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥
     ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥
     ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥2
       ਜੇ ਪ੍ਰਭੂ ਦੀ ਜੋਤ ਵਿਚ ਆਪਣੀ ਜੋਤ ਰਲਾ ਦੇਈਏਉਸ ਵਿਚ ਆਪਣੀ ਸੁਰਤ ਦਾ ਮੇਲ ਕਰ ਦੇਈਏ ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ,  ਸਹਿਮ ਤੇ ਚਿੰਤਾ ਵੀ ਨਹੀਂ ਰਹਿ ਜਾਂਦੇ। ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖਸ਼ਦਾ ਹੈ।2
     ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥
     ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥
     ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥3
       ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈਤਿਵੇਂ ਜੇ ਮੈਂ ਕਾਇਆ ਨੂੰ ਇਸਤ੍ਰੀ ਬਣਾਵਾਂਕਾਇਆ-ਇਸਤ੍ਰੀ ਯਾਨੀ ਗਿਆਨ ਇੰਦਰਿਆਂ ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ। ਇਸ ਸਰੀਰ ਨਾਲ ਇਤਨਾ ਮੋਹ ਨਹੀਂ ਕਰਨਾ ਚਾਹੀਦਾ ਕਿ ਇਸ ਨੂੰ ਵਿਕਾਰਾਂ ਵੱਲ ਖੁਲ੍ਹ ਮਿਲੀ ਰਹੇਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ। ਗੁਰੂ ਦੇ ਰਾਸਤੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨਉਹ ਪ੍ਰਭੂ ਉਨ੍ਹਾਂ ਦੇ ਹਿਰਦੇ ਦੀ ਸੇਜ ਤੇ ਬੈਠਦਾ ਹੈ।3  
     ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
     ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
     ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥420
       ਹੇ ਨਾਨਕਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇਹਿਰਦੇ ਵਿਚ ਧੁਖਦੀਆਂ ਦੋਹਾਂ ਅੱਗਾਂ ਨੂੰ ਬੁਝਾ ਦੇਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ ਮਰ ਜਾ। ਇਸ ਤਰ੍ਹਾਂ ਤੇਰੇ ਅੰਦਰ ਹਿਰਦਾ-ਕੌਲ ਖਿੜ ਪਏਗਾਤੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ। ਗੁਰੂ ਨੂੰ ਮਿੱਤ੍ਰ ਬਣਾਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਵੇਂਗਾ।420
           ਅਮਰ ਜੀਤ ਸਿੰਘ ਚੰਦੀ           (ਚਲਦਾ) 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.