ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(95)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(95)
Page Visitors: 50

 

  ਗੁਰਬਾਣੀ ਦੀ ਸਰਲ ਵਿਆਖਿਆ ਭਾਗ(95)       
     ਸਿਰੀਰਾਗੁ ਮਹਲਾ 1 ਘਰੁ 3 
     ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
     ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ 1
       ਹੇ ਕਾਜ਼ੀਆਪਣੇ ਰੋਜ਼ਾਨਾ ਹਰੇਕ ਕਰਮ ਨੂੰ ਧਰਤੀ ਬਣਾਇਸ ਕਰਮ ਭੂਮੀ ਵਿਚਗੁਰੂ ਦਾ ਸ਼ਬਦ ਬੀਜ ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀਉਸ ਕਰਮ ਧਰਤੀ ਵਿਚ ਸਦਾ ਦੇਂਦਾ ਰਹੁ। ਕਿਸਾਨ ਵਰਗਾ ਉੱਦਮੀ ਬਣਤੇਰੀ ਇਸ ਕਰਸਾਨੀ ਵਿਚ ਸ਼ਰਧਾ ਦੀ ਖੇਤੀ ਉੱਗੇ ਗੀ। ਹੇ ਮੂਰਖ ਸਿਰਫ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀ ਹੈ ਤੇ ਦੋਜ਼ਖ ਕੀ ਹੈ ?1    
     ਮਤੁ ਜਾਣ ਸਹਿ ਗਲੀ ਪਾਇਆ ॥
     ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥1 ਰਹਾਉ ॥
       ਹੇ ਕਾਜ਼ੀਤੂੰ ਇਹ ਨਾ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ ਰੱਬ ਮਿਲ ਪੈਂਦਾ ਹੈ। ਜੇ ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ ਧਨ ਦੇ ਅਹੰਕਾਰ ਵਿਚ ਰਹੇਂਜੇ ਕਾਮਾਤੁਰ ਹੋ ਕੇਰੂਪ ਦੀ ਸੋਭਾ ਵਿਚਮਨ ਜੁੜਿਆ ਰਿਹਾ ਤਾਂਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ।1ਰਹਾਉ।   
     ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
     ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥2
       ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈਤੇ ਇਹ ਮਨ ਉਸ ਚਿੱਕੜ ਵਿਚ ਡੱਡੂ ਬਣ ਕੇ ਰਹਿੰਦਾ ਹੈਚਿੱਕੜ ਵਿਚ ਉੱਗੇ ਹੋਏ ਕੌਲ-ਫੁੱਲ ਦੀ ਕਦਰਇਸ ਡੱਡੂ ਮਨ ਨੂੰ ਨਹੀਂ ਹੋ ਸਕਦੀਹਿਰਦੇ ਵਿਚ ਵਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ। ਭੌਰਾ ਆ ਕੇ ਕੌਲ-ਫੁੱਲ ਤੇ ਗੁੰਜਾਰ ਪਾਂਦਾ ਹੈਪਰ ਕੌਲ-ਫੁੱਲ ਦੇ ਪਾਸ ਹੀਚਿੱਕੜ ਵਿਚ ਮਸਤ ਡੱਡੂਫੁੱਲ ਦੀ ਕਦਰ ਨਹੀਂ ਜਾਣਦਾਗੁਰੂ ਭੌਰਾ ਸਦਾ ਹਰੀ ਸਿਮਰਨ ਦਾ ਉੋਪਦੇਸ਼ ਕਰਦਾ ਹੈਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾਉਸ ਨੂੰ ਅਜਿਹੀ ਸਮਝ ਹੀ ਨਹੀਂ ਹੈ।2   
     ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ
     ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥3
       ਹੇ ਕਾਜ਼ੀਜਦ ਤੱਕ ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈਮਜ਼ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇ-ਅਸਰ ਹਨ। ਉਹੀ ਬੰਦੇ ਮਾਲਕ-ਪ੍ਰਭੂ ਦੀ ਮਿਹਰ ਦੀ ਨਜ਼ਰ ਵਿਚ ਹਨਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਉਸ ਨੂੰ ਸਿਮਰਿਆ ਹੈ।3 
     ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
     ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥427
       ਹੇ ਕਾਜ਼ੀਤੂੰ ਗਿਣ ਕੇ ਤੀਹ ਰੋਜ਼ੇ ਰੱਖਦਾ ਹੈਂਪੰਜ ਨਮਾਜ਼ਾਂ ਨੂੰ ਸਾਥੀ ਬਣਾਂਦਾ ਹੈਂਪਰ ਇਹ ਸਭ-ਕੁਝ ਵਿਖਾਵੇ ਦੀ ਖਾਤਰ ਕਰਦਾ ਹੈਂਤਾ ਕਿ ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲਗ ਪੈਣ। ਪਰ ਨਾਨਕ ਆਖਦਾ ਹੈਹੇ ਕਾਜ਼ੀਜੀਵਨ ਦੇ ਸਹੀ ਰਸਤੇ ਉੱਤੇ ਤੁਰਨਾ ਚਾਹੀਦਾ ਹੈਤੂੰ ਠੱਗੀ-ਫਰੇਬ ਕਰ ਕੇ ਮਾਲ-ਧਨ ਕਿਉਂ ਇਕੱਠਾ ਕਰਦਾ ਹੈਂ ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂਇਹ ਆਤਮਕ ਮੌਤ ਦਾ ਰਸਤਾ ਹੈ।427
   ਨੋਟ:- ਕੀ ਅੱਜ ਦੇ ਗੁਰਦਵਾਰਿਆਂ ਦੇ ਕਾਜ਼ੀਇਸ ਤੋਂ ਕੁਝ ਵੱਖਰੇ ਹਨ ਕੀ ਗੁਰੂ ਸਾਹਿਬ ਜੀ ਦੀ ਚਿਤਾਵਨੀ ਉਨ੍ਹਾਂ ਲਈ ਨਹੀਂ ?  ਉਹ ਆਪ ਤਾਂ ਆਤਮਕ ਮੌਤ ਵੱਲ ਵਧ ਰਹੇ ਹਨਕੀ ਉਹ ਸਿੱਖਾਂ ਨੂੰ ਵੀ ਉਸ ਪਾਸੇ ਨਹੀਂ ਪ੍ਰੇਰ ਰਹੇ ?   
             ਅਮਰ ਜੀਤ ਸਿੰਘ ਚੰਦੀ         (ਚਲਦਾ)

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.