ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(101)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(101)
Page Visitors: 70

ਗੁਰਬਾਣੀ ਦੀ ਸਰਲ ਵਿਆਖਿਆ ਭਾਗ(101)       
     ਸਿਰੀਰਾਗੁ ਮਹਲਾ 1 ਘਰੁ 5
     ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
     ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥1
       ਅਛਲ ਮਾਇਆ, ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੈ ਦੀ ਕਟਾਰ, ਕੋਈ ਜ਼ਖਮ ਨਹੀਂ ਕਰ ਸਕਦੀ, ਜਿਸ ਨੂੰ ਕੋਈ ਮਾਰ ਕੇ ਖਤਮ ਨਹੀਂ ਕਰ ਸਕਦਾ, ਉਸ ਦੇ ਅੱਗੇ, ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।  ਮਾਲਿਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿੱਥੇ ਨਾਮ ਨਹੀਂ, ਓਥੇ ਮਨ, ਮਾਇਆ ਅੱਗੇ ਡੋਲ ਜਾਂਦਾ ਹੈ।1   
     ਬਿਨੁ ਤੇਲ ਦੀਵਾ ਕਿਉ ਜਲੈ ॥1॥ ਰਹਾਉ ॥
       ਸਿਮਰਨ ਦੇ ਤੇਲ ਤੋਂ ਬਗੈਰ, ਆਤਮਕ ਜੀਵਨ ਦਾ ਦੀਵਾ ਕਿਵੇਂ ਜਗਦਾ ਰਹਿ ਸਕਦਾ ਹੈ ? ਆਤਮਕ ਮੋਹ ਦੀ ਹਨੇਰੀ ਦੇ ਝੌਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ ।1।ਰਹਾਉ।
     ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥
     ਸਚੁ ਬੂਝਣੁ ਆਣਿ ਜਲਾਈਐ ॥2
       ਧਰਮ ਪੁਸਤਕਾਂ ਅਨੁਸਾਰ ਬਣਾਇਆ ਹੋਇਆ ਜੀਵਨ, ਦੀਵੇ ਵਿਚ ਤੇਲ ਹੋਵੇ। ਪਰਮਾਤਮਾ ਦੇ ਡਰ ਵਾਲੇ ਸਰੀਰ ਦੀ ਉਸ ਦੀਵੇ ਵਿਚ ਵੱਟੀ ਪਾਈਏ, ਪਰਮਾਤਮਾ ਨਾਲ ਡੂੰਘੀ ਸਾਂਝ ਦੀ ਅੱਗ ਨਾਲ ਇਸ ਦੀਵੇ ਨੂੰ ਬਾਲੀਏ, ਤਾਂ ਆਤਮਕ ਜੀਵਨ ਦਾ ਦੀਵਾ ਟਹਿਕਦਾ ਰਹਿ ਸਕਦਾ ਹੈ।2
     ਇਹੁ ਤੇਲੁ ਦੀਵਾ ਇਉ ਜਲੈ ॥
     ਕਰਿ ਚਾਨਣੁ ਸਾਹਿਬ ਤਉ ਮਿਲੈ ॥1॥ ਰਹਾਉ ॥
       ਪ੍ਰਭੂ ਦੇ ਨਾਮ ਦਾ ਤੇਲ ਹੋਵੇ, ਤਾਂ ਹੀ ਇਹ ਆਤਮਕ ਜੀਵਨ ਦਾ ਦੀਵਾ, ਟਹਿਕਦਾ ਰਹਿ ਸਕਦਾ ਹੈ। ਹੇ ਭਾਈ, ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਾਂ ਹੀ ਮਾਲਕ ਪ੍ਰਭੂ ਦਾ ਦਰਸ਼ਨ ਹੁੰਦਾ ਹੈ ।1।ਰਹਾਉ।
     ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥
     ਸਭ ਦੁਨੀਆ ਆਵਣ ਜਾਣੀਆ ॥3
       ਜਿਸ ਮਨੁੱਖ ਦੇ ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ, ਪ੍ਰਭੂ ਦੀ ਸੇਵਾ ਕਰਨ ਨਾਲ, ਸਿਮਰਨ ਕਰਨ ਨਾਲ ਉਸ ਨੂੰ ਆਤਮਕ ਆਨੰਦ ਮਿਲਦਾ ਹੈ, ਜਗਤ ਉਸ ਨੂੰ ਨਾਸਵੰਤ ਦਿਸਦਾ ਹੈ।3
     ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥
     ਕਹੁ ਨਾਨਕ ਬਾਹ ਲੁਡਾਈਐ ॥433
ਹੇ ਭਾਈ, ਦੁਨੀਆ ਵਿਚ ਆ ਕੇ ਪ੍ਰਭੂ ਦੀ ਸੇਵਾ -ਸਿਮਰਨ ਕਰਨੀ ਚਾਹੀਦੀ ਹੈ, ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ। ਹੇ ਨਾਨਕ ਆਖ, ਸਿਮਰਨ ਦੀ ਬਰਕਤ ਨਾਲ ਬੇ-ਫਿਕਰ ਹੋ ਜਾਈਦਾ ਹੈ। ਕੋਈ ਚਿੰਤਾ ਨਹੀਂ ਰਹਿੰਦੀ।433
          ਅਮਰ ਜੀਤ ਸਿੰਘ ਚੰਦੀ       (ਚਲਦਾ)  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.