ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥-ਪੰਨਾ 1427॥
“ ਹੇ ਨਾਨਕ! (ਆਖ-ਹੇ ਭਾਈ!) ਮਾਇਆ (ਇਕ¤ਠੀ ਕਰਨ) ਦੀ ਖ਼ਾਤਰ ਮਨੁ¤ਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ(ਬੰਦਿਆਂ) ਵਿਚ
ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ”। ਪ੍ਰੋ: ਸਾਹਿਬ ਸਿੰਘ ।
ਸੰਸਾਰ ’ਚ ਜ਼ਿਆਦਾ ਗਿਣਤੀ ਰਬ ਨਾਲੋਂ ਟੁ¤ਟਿਆਂ (ਸਾਕਤਾਂ) ਦੀ ਹੈ, ਰਬ ਨਾਲ ਜੁੜਿਆਂ ਦੀ ਗਿਣਤੀ ਬਹੁਤ ਘਟ ਹੈ। ਜਿਹੜੇ
ਰਬਨਾਲ ਜੁੜੇ ਹਨ, ਉਨ੍ਹਾਂ ਨਾਲ ਰਬ ਤੋਂ ਟੁਟੇ ਈਰਖਾ ਕਰਦੇ ਹਨ। ਕਬੀਰ, ਨਾਮਦੇਵ ਅਤੇ ਗੁਰੂ ਸਾਹਿਬਾਨ ਨਾਲ ਬ੍ਰਾਹਮਣਾਂ/
ਕਾਜ਼ੀਆਂਅਤੇ ਸਾਕਤਾਂ ਦੀ ਈਰਖਾ ਲੁਕੀ ਛਿਪੀ ਨਹੀਂ ਹੈ। ਸਿਖਾਂ ਨੂੰ ਈਰਖਾ ਕਰਨ ਵਾਲਿਆਂ ਤੋਂ ਡਰਣ ਦੀ ਲੋੜ ਨਹੀਂ ਹੈ।
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ॥-ਪੰਨਾ 678॥
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਤੇ ਆਸਰਾ ਲੈ ਕੇ, ਵੈਰੀਆਂ ਦੇ ਮੁਕਾਬਲੇ ਤੇ ਪਕੇ ਪੈਰੀਂ ਖੜੇ ਹੋਣ ਦੀ ਲੋੜ ਹੈ। ਗਿਣਤੀਆਂ
ਮਿਣਤੀਆਂ ਕਰਨ ਦੀ ਲੋੜ ਨਹੀਂ। ਚੰਗੇ ਬੰਦੇ ਦੁਨੀਆਂ ਵਿ¤ਚ ਘਟ ਹੀ ਹੁੰਦੇ ਹਨ। ਤਦੇ ਤਾਂ ਮਹਾਤਮਾ ਬੁਧ ਨੇ ਆਪਣੇ ਚਚੇਰੇ
ਭਰਾਆਨੰਦ ਨੂੰ ਸਮਝਾਇਆ ਸੀ ਕਿ ਹੇ ਆਨੰਦ! ਬਹੁਤੀ ਭੀੜ ਵਿਚ ਕੋਈ ਚੰਗੇ ਬੰਦੇ ਨਹੀਂ ਹੁੰਦੇ ਅਤੇ ਚੰਗੇ ਬੰਦਿਆਂ ਦੀ ਭੀੜ
ਦੁਨੀਆਂਵਿਚ ਕਦੀ ਨਹੀਂ ਹੋਈ।
ਅਕਬਰ ਇਲਾਹਾਬਾਦੀ ਦਾ ਸ਼ੇਅਰ ਹੈ:-
“ ਰਕੀਬੋਂ ਨੇ ਰਪਟ ਲਿਖਵਾ ਦੀ ਜਾ ਕੇ ਥਾਨੇ ਮੇਂ।
ਕਿ ਅਕਬਰ ਨਾਮ ਲੇਤਾ ਹੈ ਖ਼ੁਦਾ ਕਾ ਇਸ ਜ਼ਮਾਨੇ ਮੇਂ ”।
(ਰਪਟ=ਰਿਪੋਰਟ, ਰਕੀਬ=ਈਰਖਾ ਕਰਨ ਵਾਲਾ, ਵੈਰੀ)।
ਰਪਟਾਂ ਤਾਂ ਹੁੰਦੀਆਂ ਹੀ ਰਹਿਣਗੀਆਂ। ਸਾਨੂੰ ਲੋੜ ਹੈ ਮੁਕਾਬਲੇ ਤੇ ਡਟ ਕੇ ਖਲੋਣ ਦੀ ।
ਸੁਰਜਨ ਸਿੰਘ--+919041409041