ਗੁਰਬਾਣੀ ਦੀ ਸਰਲ ਵਿਆਖਿਆ ਭਾਗ(322)
ਮਾਝ ਮਹਲਾ 5 ॥
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥ ਕਰਿ ਕਿਰਪਾ ਭਗਤੀ ਪ੍ਰਗਟਾਇਆ ॥
ਸੰਤਸੰਗਿ ਮਿਲ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥1॥
ਜਿਸ ਮਨੁੱਖ ਦੇ ਹਿਰਦੇ ਵਿਚ ਭਗਤ-ਜਨਾਂ ਨੇ ਕਿਰਪਾ ਕਰ ਕੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ, ਉਸ ਨੇ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ। ਸਾਧ-ਸੰਗਤ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉਸ ਦੇ ਸਾਰੇ ਆਲਸ, ਉਸ ਦੇ ਸਾਰੇ ਰੋਗ ਦੂਰ ਹੋ ਗਏ।1।
ਜਾ ਕੈ igRih nv iniD ਹਰਿ ਭਾਈ ॥ ਤਿਸੁ imilAw ਜਿਸੁ ਪੁਰਬ ਕਮਾਈ ॥
ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥2॥
ਹੇ ਭਾਈ, ਜਿਸ ਹਰੀ ਦੇ ਘਰ ਵਿਚ ਨੌਂ ਹੀ ਖਜ਼ਾਨੇ ਮੌਜੂਦ ਹਨ, ਉਹ ਹਰੀ, ਗੁਰੂ ਦੀ ਰਾਹੀਂ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ। ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ।2।
ਖਿਨ ਮਹਿ ਥਾਪਿ ਉਥਾਪਨਹਾਰਾ ॥ ਆਪਿ ਇਕੰਤੀ ਆਪਿ ਪਸਾਰਾ ॥
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥3॥
ਹੇ ਭਾਈ, ਪਰਮਾਤਮਾ ਇਕ ਖਿਨ ਵਿਚ ਸਾਰਾ ਜਗਤ ਰਚ ਕੇ ਇਸ ਨੂੰ ਨਾਸ ਕਰਨ ਦੀ ਵੀ ਤਾਕਤ ਰੱਖਦਾ ਹੈ। ਉਹ ਆਪ ਹੀ ਨਿਰਗੁਣ ਸਰੂਪ ਹo ਕੇ ਇਕੱਲਾ ਹੋ ਜਾਂਦਾ ਹੈ, ਤੇ ਆਪ ਹੀ ਆਪਣੇ ਆਪੇ ਤੋਂ ਸਰਗੁਣ ਸਰੂਪ ਧਾਰ ਕੇ ਜਗਤ ਰਚਨਾ ਕਰ ਦੇਂਦਾ ਹੈ। ਉਸ ਕਰਤਾਰ ਨੂੰ, ਜਗਤ ਦੇ ਜੀਵਨ, ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ। ਉਸ ਦਾ ਦਰਸ਼ਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ, ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ।3।
ਅੰਚਲਿ ਲਾਇ ਸਭ ਸਿਸਟਿ ਤਰਾਈ ॥ ਆਪਣਾ ਨਾਉ ਆਪਿ ਜਪਾਈ ॥
ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥4॥41॥48॥
ਹੇ ਭਾਈ ਗੁਰੂ ਦੇ ਪੱਲੇ ਲਾ ਕੇ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਪ੍ਰਭੂ ਗੁਰੂ ਦੀ ਰਾਹੀਂ ਆਪਣਾ ਨਾਮ ਆਪ ਹੀ ਜੀਵਾਂ ਪਾਸੋਂ ਜਪਾਂਦਾ ਹੈ। ਹੇ ਨਾਨਕ, ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬੱਬ ਬਣਨ ਨਾਲ,
ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ।4।41।48।
ਚੰਦੀ ਅਮਰ ਜੀਤ ਸਿੰਘ (ਚਲਦਾ)