ਗੁਰਦੇਵ ਸਿੰਘ ਸੱਧੇਵਾਲੀਆ
ਨਰਪਤਿ ਏਕੁ ਸਿੰਘਾਸਨ ਸੋਇਆ
Page Visitors: 89
ਨਰਪਤਿ ਏਕੁ ਸਿੰਘਾਸਨ ਸੋਇਆ
ਸਿੰਘਾਸਨ ਤੇ ਸੁਤਾ ਸੁਤਾ ਹੀ ਭਿਖਾਰੀ ਹੋ ਗਿਆ।
ਕਮਲਿਆ ਸਿੰਘਾਸਨ ਤੇ ਵੀ ਕੋਈ ਸੌਂਦਾ। ਪੁਠੇ ਸਿਧੇ ਸੁਪਨੇ ਤਾਂ ਫਿਰ ਆਓਂਣੇ ਹੀ ਸਨ ਅਤੇ ਬਾਬਾ ਜੀ ਅਪਣੇ ਕਹਿੰਦੇ ਆਏ ਹੋਏ ਸੁਪਨੇ ਵਿਚ ਭਿਖਾਰੀ ਹੋ ਗਿਆ ਪਰ ਸੀ ਰਾਜਾ।
ਸਿਆਣੇ ਆਂਹਦੇ ਜਾਗਦਿਆਂ ਦੀਆਂ ਕਟੀਆਂ ਸੁਤਿਆਂ ਦੇ ਕਟੇ।
47 ਵਿਚ ਗਾਂਧੀ ਕਿਆਂ ਅਜਿਹੀਆਂ ਲੋਰੀਆਂ ਦਿਤੀਆਂ ਕਿ ਜਦ ਜਾਗੇ ਤਾਂ ਹਥਾਂ 'ਚ ਕਟਿਆਂ ਦੇ ਸੰਗਲ। ਪਾਈ ਚਲੋ ਪਠੇ ਸੁਟੀ ਚਲੋ ਗੋਹਾ। ਮਰੀ ਚਲੋ ਬਾਡਰਾਂ ਤੇ ਅਤੇ ਖਪੀ ਚਲੋਂ ਖੇਤਾਂ ਵਿਚ।
ਮੇਰਾ ਮਿਤਰ ਐ ਗੁਆਂਢੀ। ਇਕ ਦਿਨ ਓਹ ਕਹਿੰਦਾ ਭਾਅਜੀ ਬਕਰੀਆਂ ਨਾ ਲਿਆਈਏ ਦੋ ਚਾਰ ਕਹਿੰਦੇ ਦੁਧ ਬੜਾ ਗੁਣਕਾਰੀ ਹੁੰਦਾ। ਲੈ ਮੈਂ ਆਓਂਨਾ ਦੁਧ ਵੀ ਮੈਂ ਆਪੇ ਚੋ ਕੇ ਲੈ ਜਿਆ ਕਰਾਂਗਾ ਤੁਹਾਡੇ ਵਾਹਵਾ ਖੁਲਾ ਫਾਰਮ ਐ ਚਰਦੀਆਂ ਰਹਿਣਗੀਆਂ ਇਥੇ। ਯਾਣੀ!
ਯਾਦ ਰਖਣਾ ਸੁਤਿਆਂ ਪਿਆਂ ਦੀਆਂ ਤਾਂ ਬਾਦਸ਼ਾਹੀਆਂ ਨਹੀ ਰਹਿੰਦੀਆਂ ਹਕਾਂ ਵਕਾਂ ਦੀ ਤਾਂ ਗਲ ਕਿਹੜੀ ਕਰਦੇਂ ਤੁਸੀਂ।
ਦਰਿਆਵਾਂ ਦੇ ਦਰਿਆ ਪੀ ਗਏ ਤੁਹਾਡੇ ਪਾਣੀ ਦੇ ਡਕਾਰ ਵੀ ਨਹੀ ਮਾਰਿਆ ਅਗਲਿਆਂ ਅਤੇ ਅਹੀਂ ਸੁਤੇ ਪਏ ਤਕੜੀ ਤਕੜੀ ਹੀ ਕਰੀ ਗਏ ਅਤੇ ਨੀਲੀ ਪਗ ਦੇਖੀ ਗਏ।
ਕਾਲੇ ਕਹਿੰਦੇ ਜਦ ਓਹ ਆਏ ਸਾਡੇ ਕੋਲੇ ਜਮੀਨਾ ਸਨ ਓਨਾ ਕੋਲੇ ਕਿਤਾਬ ਪਰ ਜਦ ਸੌਂ ਕੇ ਉਠੇ ਤਾਂ ਓਨਾ ਕੋਲੇ ਜਮੀਨਾ ਸਾਡੇ ਹਥ ਜੋ ਬਚਿਆ ਓਹ ਕਿਤਾਬ।
ਮੈਂ ਘਿਰ ਚੁਕਾ ਹਾਂ ਅਤੇ ਬੁਰੀ ਤਰਾਂ ਘਿਰ ਚੁਕਾ ਹਾਂ। ਸੁਤੇ ਕਰਕੇ ਪਤਾ ਨਹੀ ਲਗ ਰਿਹਾ ਮੈਨੂੰ ਨਹੀ ਤਾਂ ਕੌਮ ਮੇਰੀ ਕੁਪ ਰਹੀੜੇ ਵਾਲੇ ਘਲੂਘਾਰੇ ਵਿਚਦੀ ਲੰਘ ਰਹੀ ਐ ਜਿਹੜੀ ਪੂਰੀਆਂ ਦੀਆਂ ਦੋ ਨਸਲਾਂ ਅਪਣੀਆਂ ਤਬਾਹ ਕਰਵਾ ਚੁਕੀ ਹੋਈ ਅਤੇ ਹੁਣ ਤੀਜੀ ਦੀ ਵਾਰੀ ਹੈ।
ਫਿਰ ਦੁਹਰਾ ਦਿਆਂ ਨਾਮ ਭੁਲ ਜਾਦਾ ਜਦ ਪਾਕਿਸਤਾਨ ਬਣਨ ਵੇਲੇ ਇਕ ਵਡਾ ਲੇਖਕ ਵੀ ਲਕੀਰ ਟਪਣ ਲਗਾ ਤਾਂ ਕਿਸੇ ਕਿਹਾ ਤੇਰੇ ਵਿਚ ਤਾਂ ਮੁਸਲਮਾਨਾ ਵਾਲੀ ਕੋਈ ਗਲ ਹੀ ਨਹੀ ਰਹੀ ਤੈਨੂੰ ਕੀ ਲੋੜ ਬਾਡਰ ਟਪਣ ਦੀ ਤਾਂ ਓਹ ਕਹਿੰਦਾ ਖੰਜਰ ਖੋਭਣ ਲਈ ਇਨਾ ਹੀ ਕਾਫੀ ਹੈ ਜਿੰਨਾ ਮੈਂ ਹਾਂ।
ਰੋਜ ਗੰਗਾ ਟੁਬੀਆਂ ਲਾ ਆਓ ਪਰ ਓਨਾ ਦੀ ਨਿਗਾਹ ਵਿਚ ਤੁਹਾਡਾ ਸਿਖ ਹੋਣ ਵਾਲਾ 'ਪਾਪ' ਕਦੇ ਨਹੀ ਧੁਪ ਸਕਦਾ।
ਕਿਸਾਨ ਬਣਕੇ ਜਾਓ ਤਾਂ ਖਾਲਿਸਤਾਨੀ, ਖਿਡਾਰੀ ਬਣਕੇ ਖੇਡੋ ਤਾਂ ਠਪਾ, ਹਾਲੇ ਕਲ ਡਿਊਟੀ ਕਰ ਰਹੇ ਪੁਲਿਸ ਅਫਸਰ ਉਪਰ ਲਗਾ ਠਾਹ ਠਪਾ ਕਿ ਖਾਲਿਸਤਾਨੀ ਹੈ। ਤੁਸੀਂ ਕਾਮ-ਵਾਮਰੇਡ ਤੋਂ ਵੀ ਉਪਰ ਦੀ ਸ਼ੈਅ ਬਣ ਜਾਓ ਰਹਿਣਾ ਤੁਸੀਂ ਵੀ ਖਾਲਿਸਤਾਨੀ ਹੀ ਹੈ ਦਿਲੀ ਕਤਲੇਆਮ ਵੇਲੇ ਨਹੀ ਹੋਇਆ ਤਾਂ ਕੋਈ ਦਸੇ।
ਤੁਸੀਂ ਰਾਜੇ ਹੋਵੋਂਗੋ, ਤੁਸੀਂ ਬਾਦਸ਼ਾਹ ਰਹੇ ਹੋਵੋਂਗੇ ਪਰ ਤੁਹਾਡਾ ਸਭ ਤੋਂ ਵਡਾ ਗੁਨਾਹ ਕਿ ਤੁਸੀਂ ਸੁਤੇ ਨਹੀ ਉਠੇ ਇਨੀ ਕੁਟ ਪੈਣ ਤੇ ਵੀ ਨਹੀ ਉਠੇ ਤੋਪਾਂ ਚਲ ਹਟੀਆਂ, ਟੈਂਕ ਗੂੰਜ ਹਟੇ ਤੁਹਾਡੀਆਂ ਛਾਤੀਆਂ ਤੇ ਕੁਝ ਚਿਰ ਪਾਸਾ ਜਿਹਾ ਲਿਆ ਚਲ ਫਿਰ ਘੁਰਾੜੇ ਤੇ ਉਨ ਅਗਲੀ ਨਸਲ ਵੀ ਤਬਾਹ ਕਰ ਸੁਟੀ।
ਯਾਦ ਰਖਣਾ ਸੁਤਿਆਂ ਪਿਆਂ ਦਾ ਭਿਖਾਰੀ ਰਹਿਣਾ ਤਹਿ ਹੈ ਨਹੀ ਯਕੀਨ ਤਾਂ ਖੁਦ ਦੇ ਪੈਰਾਂ ਹੇਠ ਦੇਖ ਕੇ ਦੇਖ ਲਓ ਮੈਂ ਕਿਹੜੀ ਜਮੀਨ ਖੜਾ ਹਾਂ।
ਗੁਰਦੇਵ ਸਿੰਘ ਸੱਧੇਵਾਲੀਆ