ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਬੋਹੜ ਦੀ ਛਾਂ
ਬੋਹੜ ਦੀ ਛਾਂ
Page Visitors: 90

ਬੋਹੜ ਦੀ ਛਾਂ
ਸੰਘਣੀ ਅਤੇ ਵਿਸ਼ਾਲ ਐ ਬੋਹੜ ਦੀ ਛਾਂ।
ਪਹਿਲਾਂ ਵੀ ਆਖਿਆ ਸੀ ਕਿ ਧਰਤੀ ਦੇ ਅਸੀਂ ਓਹ ਆਖਰੀ ਮਨੁੱਖ ਹਾਂ ਜਿਹੜੇ ਬੋਹੜਾਂ ਦੀਆਂ ਛਾਵਾਂ ਮਾਣ ਚਲੇ ਹਾਂ ਨਹੀ ਤਾਂ ਬਿਰਧ ਆਸ਼ਰਮਾਂ ਵਿਚ ਵਧਦੀ ਭੀੜ ਇਸ ਗਲ ਵੰਨੀ ਇਸ਼ਾਰਾ ਹੈ ਕਿ ਬਾਹਰ ਦੇ ਨਾਲ ਬੰਦੇ ਨੇ ਘਰ ਦੇ ਬੋਹੜ ਵੀ ਪੁਟ ਸੁਟੇ ਨੇ।
ਵਿਹੜਾ ਮੋਕਲਾ ਕਰਨ ਦੇ ਗੇੜ ਵਿਚ ਬਾਹਰ ਵੀ ਅਤੇ ਘਰ ਦੇ ਬੋਹੜ ਵੀ ਬੰਦੇ ਨੇ ਨਹੀ ਛਡੇ ਯਾਣੀ ਬੋਹੜ ਚੁਲੇ ਵਿਚ ਮਾਂਪੇ ਬਿਰਧ ਆਸ਼ਰਮ।
ਨਾ ਬਾਹਰ ਛਾਂ ਰਹੀ ਨਾ ਘਰੇ ਠੰਡ। ਬਾਹਰੋਂ ਵੀ ਤਪ ਗਿਆ ਘਰੇ ਵੀ ਅਗ ਵਰੇ।
ਵਰਦਾਨ ਹੈ ਜਿੰਦਗੀ ਓਨਾ ਮਨੁਖਾਂ ਲਈ ਜਿੰਨ ਬਾਹਰ ਦੇ ਬੋਹੜ ਵੀ ਪੁਟਣੋ ਬਚਾਅ ਲਏ ਅਤੇ ਘਰ ਦੇ ਬੋਹੜ ਵੀ ਬਿਰਧ ਆਸ਼ਰਮ ਸੁਟਣੋ।
ਗਲ ਕਰਨੀ ਚੰਗੀ ਲਗਦੀ ਸਭ ਕਰਦੇ ਕਿ ਮਾਪਾ ਪਰ ਕਿੰਨੇ ਬਚੇ ਜਿੰਨ ਬੋਹੜ ਪੁਟਣੋ ਅਤੇ ਸੁਟਣੋ ਰਖ ਲਏ।
ਪੁਟ ਕੇ ਲਾਇਆ ਤਾਂ ਛੋਟਾ ਜਿਹਾ ਬੂਟਾ ਕੁਮਲਾ ਜਾਂਦਾ ਪਰ ਜਦ ਮੈਂ ਇਨਾ ਵਡਾ ਪੁਰਾਣਾ ਬੋਹੜ ਪੁਟ ਕੇ ਬਿਰਧ ਆਸ਼ਰਮ ਲਾਓਣ ਲਗਾਗਾਂ ਤਾਂ ਕਿੰਨਾ ਚਿਰ ਕਢੇਗਾ ਅਤੇ ਕਿੰਨਾ ਔਖਾ ਹੋ ਕੇ ਇਸ ਜਹਾਨ ਤੋਂ ਜਾਏਗਾ ਇਸ ਗਲ ਦੀ ਥਾਹ ਸ਼ਾਇਦ ਮੈਂ ਉਸ ਸਮੇ ਪਾ ਸਕਾਂ ਜਦ ਮੈਂ ਖੁਦ ਪੁਟਿਆ ਜਾ ਰਿਹਾ ਹੋਵਾਂਗਾ ਅਤੇ ਸੋਚ ਰਿਹਾ ਹੋਵਾਂਗਾ ਕਿ ਪੁਤ ਮੇਰਿਆ ਹੋਰ ਅਗੇ ਸੁਟ ਇਥੇ ਤਾਂ ਮੈਂ ਅਪਣਾ ਬਾਪ ਸੁਟਿਆ ਸੀ।
ਗੁਰਦੇਵ ਸਿੰਘ ਸੱਧੇਵਾਲੀਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.