ਗੁਰੂ ਨਾਨਕ ਸਾਹਿਬ ਜੀ ਨੇ
Gurbir Singh
ਗੁਰੂ ਨਾਨਕ ਸਾਹਿਬ ਜੀ ਨੇ ਧਰਮ ਨੂੰ ਧੰਧਾ ਬਣਾ ਕੇ ਆ ਲੋਕਾਂ ਦਾ ਸ਼ੋਸ਼ਣ ਰੋਕਣ ਲਈ ਵਾਹਿਗੁਰੂ ਜੀ ਦੀ ਸਿਫਤ ਸਲਾਹ ਰੂਪ ਗੁਰਬਾਣੀ ਜੀ ਦੇ ਲੜ੍ਹ ਸਾਨੂੰ ਲਾਇਆ।ਜਿਹੜਾ ਵੀ ਇਨਸਾਨ ਗੁਰਬਾਣੀ ਅਨੁਸਾਰ ਜੀਵਨ ਜਾਚ ਘੜ੍ਹਨੀ ਸਿੱਖਦਾ ਹੈ ਉਹ ਇਹ ਧੰਧੇ ਵਾਲੀ ਸਿੱਖੀ ਤੋਂ ਆਪਣੇ ਆਪ ਕੀਨਾਰਾ ਕਰ ਲੈਂਦਾ ਹੈ।ਪਰ ਜਦੋਂ ਗੁਰਦੁਆਰਾ ਸਾਹਿਬ ਨਿਰਮਲਿਆਂ, ਉਦਾਸੀਆਂ, ਆਮ ਸਾਧੂਆਂ ਦੇ ਹੱਥ ਆਏ ਉਹਨਾਂ ਸਿੱਖ ਧਰਮ ਨੂੰ ਵੀ ਧੰਧੇ ਵਾਲੀ ਸਿੱਖੀ ਬਣਾਉਣ ਲਈ ਅਜਿਹੇ ਗ੍ਰੰਥਾਂ ਨੂੰ ਸਾਹਮਣੇ ਲੈ ਆਂਦਾ।ਪ੍ਰਿਥੀਚੰਦ ਤੋਂ ਹੀ ਕੱਚੀਆਂ ਰਚਨਾਵਾਂ ਰਚ ਕੇ ਨਾਨਕ ਮੋਹਰ ਹੇਠ ਕਚਿਆਣ ਬਾਣੀਆਂ ਰਚਣੀਆਂ ਅਰੰਭ ਹੋ ਚੁੱਕੀਆਂ ਸਨ।ਔਰ ਤਕਰੀਬਨ ਦਰਬਾਰ ਸਾਹਿਬ ਜੀ ਤੇ ਕਬਜਾ ਵੀ ਪ੍ਰਿਥੀਚੰਦੀਆਂ ਦਾ ਹੀ ਚਲਿਆ ਆ ਰਿਹਾ ਹੈ।ਅਜ ਹਾਲਾਤ ਐਸੇ ਬਣ ਗਏ ਹਨ ਕਿ ਕੋਈ ਹੀ ਇਤਿਹਾਸਕ ਜਾਂ ਆਮ ਗੁਰਦਵਾਰਾ ਸਾਹਿਬ ਹੋਵੇਗਾ ਜਿੱਥੇ ਚੌਪਈ ਭਗੌਤੀ ਤੋਂ ਬਿਨਾਂ ਕੋਈ ਨਿਤਨੇਮ ਔਰ ਅਰਦਾਸ ਹੁੰਦੀ ਹੋਵੇਗੀ।ਕਲ ਸੋਚਿਆ ਕਿ ਸਿੱਖ ਕੌਮ ਦਾ ਨਵਾਂ ਸਾਲ ਹੈ ਚਲੋ ਗੁਰਦੁਆਰਾ ਸਾਹਿਬ ਚਲਦੇ ਹਾਂ।ਪਰ ਅੰਦਰ ਵੜ੍ਹਦਿਆਂ ਹੀ ਚੌਪਈ ਦੀਆਂ ਉਹ ਸਤਰਾਂ ਬੀਬੀਆਂ ਪੜ੍ਹ ਰਹੀਆਂ ਸਨ।ਜਿਹਨਾਂ ਨੂੰ ਸੁਣ ਕੇ ਸਾਰਾ ਚਾਅ ਖਤਮ ਹੋ ਗਿਆ।ਛੇਤੀ ਛੇਤੀ ਲੰਗਰ ਹਾਲ ਚਲਾ ਗਿਆ।ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਾਲ ਫੁੱਲਕਾ ਭਲੇ ਹੀ ਇਕ ਪਾਸੇ ਲੱਗਾ ਸੀ ਪਰ ਸੰਗਤਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ, ਪੀਜੇ, ਸਮੋਸੇ,ਪਨੀਰ ਪਕੌੜੇ, ਔਰ ਹੋਰ ਗੁਜਰੀ ਪਕਵਾਨ ਬੜੇ ਚਾਅ ਨਾਲ ਛੱਕ ਰਹੀਆਂ ਸਨ।ਜਿਆਦਾ ਭੀੜ ਛੋਲੇ ਭਠੂਰਿਆਂ ਤੇ ਸੀ।ਦਾਸ ਜਿੰਨਾ ਚਿਰ ਸੇਵਾ ਕਰਦਾ ਰਿਹਾ ਸੰਗਤਾਂ ਵਲੋਂ ਛੱਡੀ ਝੂਠ ਨਾਲ ਵਡਾ ਡਰੰਮ੍ਹ ਭਰ ਗਿਆ।
ਦਾਸ ਦੇ ਕੰਨ੍ਹਾਂ ਚ ਗੁਰੂ ਸਾਹਿਬ ਜੀ ਦੇ ਬਚਨ ਗੂੰਜ ਰਹੇ ਸਨ।
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥
ਪ੍ਰੀਤਮ ਸਿੰਘ ਕਾਸਿਦ ਦੀ ਕਵਿਤਾ ਅਜ ਕੌਣ ਅਸਾਂ ਦੀ ਮਸ਼ਕਾ ਬੰਨ੍ਹੇ!ਕੌਣ ਅਸਾਂ ਨੂੰ ਕੋੜੇ ਲਾਵੇ।ਸਦੋ ਸ਼ਾਮ ਸਿੰਘ ਨੂੰ ਆਵੇ ਸਦੋ ਫੂਲਾ ਸਿੰਘ ਨੂੰ ਆਵੇ।ਅਜ ਕਿਹੜਾ ਗੁਰਦੁਆਰਾ ਹੈ ਜਿੱਥੇ ਸੰਗਤਾਂ ਨੂੰ ਸੱਮਝਾਇਆ ਜਾਵੇ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਿੰਵੇਂ ਬੈਠਣਾ ਹੈ,ਉੱਠਣਾ ਹੈ,ਚਵਰ ਸਾਹਿਬ ਕਿੰਵੇਂ ਕਰਨਾ ਹੈ।ਗੁਰੂ ਸਬਦ ਦਾ ਅਦਬ ਕਿੰਵੇਂ ਕਰਨਾ ਹੈ।ਜੇ ਘਰ ਵਿੱਚ ਟੇਬਲ ਮੈਨਰਜ਼ ਦੀ ਪਾਲਣਾ ਕਰਦੇ ਹਾਂ ਤਾਂ ਗੁਰੂ ਘਰ ਵਿੱਚ ਕਿਉਂ ਭੁੱਲਦੇ ਹਾਂ।ਮੇਰੇ ਖਿਆਲ ਨਾਲ ਹੁਣ ਗੁਰੂ ਘਰਾਂ ਵਿੱਚ ਉਮਰਾਂ ਦੇ ਹਿਸਾਬ ਨਾਲ ਕਲਾਸ ਰੂਮ ਬਣਾਉਣੇ ਚਾਹੀਦੇ ਹਨ।ਜਿੱਥੋਂ ਲੰਘ ਕੇ ਹੀ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਭਰਨ।ਵਰਨਾਂ ਇਹ ਨਕਲੀ ਗ੍ਰੰਥਾਂ ਦਾ ਮੱਕੜਜਾਲ ਸਾਡੇ ਗਲੋਂ ਨਹੀਂ ਲੈਹਿਣਾ।ਇਨਟੈਲੀਜੈਂਸ ਬਿਉਰੋ ਆਫ ਇੰਡੀਆ ਜਿਸਨੂੰ ਬਿਪਰ ਬਿਉਰੋ ਵੀ ਕਿਹਾ ਜਾਂਦਾ ਹੈ।ਉਸਦੇ ਰਿਟਾਇਰਡ ਜਾਇੰਟ ਡਾਇਰੈਕਟਰ ਮੌਇਲੀ ਕ੍ਰਿਸ਼ਨਾਧਰ ਨੇ ਆਪਣੀ ਕਿਤਾਬ ਖੁੱਲ੍ਹੇ ਭੇਧ ਵਿੱਚ ਜਿਕਰ ਕੀਤਾ ਹੈ ਕਿ ਕਿੰਵੇਂ ਅਸੀਂ ਸਿੱਖ ਧਰਮ ਨੂੰ ਆਪਣੇ ਕੰਟਰੌਲ ਵਿੱਚ ਕਰਨ ਲਈ ਹਜਾਰਾਂ ਸਿੱਖ ਔਰ ਗੈਰ ਸਿੱਖਾਂ ਨੂੰ ਆਪਣੇ ਏਜੰਟ ਬਣਾ ਕੇ ਉਹਨਾਂ ਨੂੰ ਡੰਮ੍ਹ ਡੰਮ੍ਹੀ ਟਕਸਾਲ ਤੋਂ ਦੋ ਸਾਲ ਦੀ ਟ੍ਰੇਨਿੰਗ ਦਿਵਾ ਕੇ ਦੇਸ਼ ਵਿਦੇਸ਼ਾਂ ਵਿੱਚ ਗੁਰਦੁਆਰੇ ਬਣਕੇ ਦਿੱਤੇ ਜਾਂ ਕਾਬਜ ਕਰਵਾਇਆ।ਬਾਕੀ ਆਪ ਸੱਮਝ ਹੀ ਗਏ ਹੋਵੋਗੇ।