ਕੈਟੇਗਰੀ

ਤੁਹਾਡੀ ਰਾਇ

New Directory Entries


ਪਰਵਿੰਦਰ ਸਿੰਘ ਖਾਲਸਾ (ਪ੍ਰਿੰ )
ਕੀ ਸਿੱਖ ਅਜੇ ਵੀ ਇਹੀ ਸੋਚਦੇ ਹਨ ਕੀ ਅਸੀਂ ਆਜ਼ਾਦ ਹਾਂ ?
ਕੀ ਸਿੱਖ ਅਜੇ ਵੀ ਇਹੀ ਸੋਚਦੇ ਹਨ ਕੀ ਅਸੀਂ ਆਜ਼ਾਦ ਹਾਂ ?
Page Visitors: 2916

 

ਕੀ ਸਿੱਖ ਅਜੇ ਵੀ ਇਹੀ ਸੋਚਦੇ ਹਨ ਕੀ ਅਸੀਂ ਆਜ਼ਾਦ ਹਾਂ ? 
ਕੀ ਅਸੀਂ ਆਜ਼ਾਦ ਹਾਂ ?
ਮੁਗਲ ਕਾਲ ਤੋਂ ਬਾਅਦ ਆਜ਼ਾਦ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਨਾਨਕਸ਼ਾਹੀ ਸਿੱਕਾ 
ਜ਼ਾਰੀ ਕੀਤਾ ਸੀ। ਜਿਸ ਉਪਰ ਸ੍ਰੀ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਅੰਕਿਤ ਸੀ। ਬੰਦਈ ਤੇ ਤੱਤ ਖਾਲਸਾ ਦੋਨੋਂ ਸਿੱਖ ਧੜਿਆਂ
 ਦੀ ਆਪਸੀ ਖਾਨਾਜ਼ੰਗੀ ਅਤੇ ਨਿੱਜ ਪ੍ਰਸਤੀ ਦਾ ਲਾਹਾ ਲੈਂਦਿਆਂ ਛੇਤੀ ਹੀ ਮੁਗਲਾਂ ਨੇ ਪੰਜਾਬ ਤੇ ਮੁੜ ਕਬਜ਼ਾ ਕਰ ਲਿਆਸਿੱਖ ਅਤੇ ਸਿੱਖੀ ਨੂੰ ਮੁਕਾਉਣ ਦੇ ਮਨਸੂਬੇ ਨਾਲ ਦਿੱਲੀ, ਲਾਹੌਰ ਤੇ ਸਰਹੰਦ ਦੇ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖਕੇ ਆਮ ਲੋਕਾਂ ਨੂੰ ਸਿੱਖਾਂ 
ਦਾ ਸ਼ਿਕਾਰ ਕਰਨ ਦੀ ਖੁੱਲਦੇ ਦਿੱਤੀ ਜਿਸ ਕਰਕੇ ਹੁਣ ਸਿੱਖਾਂ ਲਈ ਸਿਰ ਛੁਪਾਉਣਾ ਜੰਗਲਾਂ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਸੀ।
ਦੂਜੇ ਪਾਸੇ ਆਪਣੀ ਜਾਨ ਨਾਲੋਂ ਵੱਧ ਪਿਆਰੇ ਸਿੱਖ ਗੁਰਧਾਮਾਂ ਦਾ ਪ੍ਰਬੰਧ ਕੇਸਾ ਰਹਿਤ ਮਹੰਤਾਂ ਤੇ ਸਾਧੂਆਂ ਨੇ ਸੰਭਾਲ ਕੇ ਸਿੱਖੀ ਮਰਿਆਦਾ ਤੇ ਸਿੱਖ 
ਸਿਧਾਂਤਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ ਉਨਾਂ ਨੇ ਗੁਰੂ ਸਾਹਿਬਾਨ ਦੀ ਦੱਸੀ ਸਿਧਾਂਤਕ ਸਿੱਖਿਆ ਅਤੇ ਸਿੱਖ ਦੇ ਨਿਆਂਰੇਪਨ ਦੀ ਵਿਚਾਰਧਾਰਾ 
ਨੂੰ ਜੜੋਂ ਵੱਡ ਕੇ ਸਿੱਖੀ ਧਰਮ ਨੂੰ ਹਿੰਦੂ ਧਰਮ ਦਾ ਅੰਗ ਬਣਾ ਕੇ ਸਿੱਖ ਗੁਰਧਾਮਾਂ ਦੀ ਅੰਦਰੂਨੀ ਮਰਿਆਦਾ ਹਿੰਦੂ ਮੰਦਰਾਂ, ਮੱਠਾਂ, ਡੇਰਿਆਂ ਵਿੱਚ 
ਬਦਲ ਦਿੱਤੀ। ਇਸੇ ਕਾਲ ਦੌਰਾਨ ਸਿੱਖ ਧਰਮ ਅੰਦਰ ਡੇਰਾਵਾਦ ਦਾ ਜਨਮ ਹੋਇਆ ਅਤੇ ਪ੍ਰਫੁੱਲਤ ਹੋਇਆ ਇਹੀ ਉਹ ਸਮਾਂ ਸੀ ਜਦੋਂ ਅਨਮਤੀ 
ਗ੍ਰੰਥਾਂ ਵਿੱਚੋ ਲਿਖਤਾਂ ਇਕੱਤਰ ਕਰਕੇ ਕਈ ਤਰਾਂ ਦੇ ਨਵੇਂ ਗ੍ਰੰਥ ਕਾਇਮ ਕਰਨ ਦਾ ਯਤਨ ਹੋਇਆ  
ਇਸ ਤਰਾਂ ਮੁਗਲਾਂ ਨੇ ਸਿੱਖ ਅਤੇ ਕੇਸਾ ਰਹਿਤ ਮਹੰਤਾਂ ਸਾਧਾਂ ਨੇ ਸਿੱਖੀ ਨੂੰ ਮੁਕਾਉਣ ਦੇ ਉਪਰਾਲੇ ਆਰੰਭ ਕਰ ਦਿੱਤੇ। ਥਾਂ ਥਾਂ ਤੇ ਡੇਰੇ ਕਾਇਮ ਕੀਤੇ 
ਰਾਜਭਾਗ ਦੇ ਲਾਲਚੀ ਮੁਗਲ ਇਹ ਗੱਲ ਜਾਣ ਗਏ ਸਨ ਕਿ ਹਿੰਦੁਸਤਾਨ ਦੀ ਧਰਤੀ ਤੇ ਕੇਵਲ ਤੇ ਕੇਵਲ ਇੱਕੋ ਇੱਕ ਮਾਰਸ਼ਲ ਕੌਮ 'ਸਿੱਖ ਕੌਮਹੀ ਹੈ ਜੋ ਉਨਾਂ ਨਾਲ ਟਾਕਰਾ ਕਰ ਸਕਣ ਦੀ ਸਮਰੱਥਾ ਰੱਖਦੀ ਹੈ ਤੇ ਰਾਜਭਾਗ ਤੇ ਕਾਬਜ਼ ਹੋ ਸਕਦੀ ਹੈ ਦੂਜੇ ਪਾਸੇ ਫਿਰਕਾ-ਪ੍ਰੱਸਤ ਹਿੰਦੂ ਤੇ
 ਮਹੰਤਾਂ, ਸਾਧਾਂ ਨੇ ਸਿੱਖੀ ਦੇ ਇਸ ਬੂਟੇ ਨੂੰ ਅੰਦਰੋਂ ਅੰਦਰ ਛਾਂਗਣ ਦੇ ਲਈ ਇਸਦੀ ਵੱਖਰੀ ਪਹਿਚਾਣ ਮੁਕਾ ਕੇ ਹਿੰਦੁਤਵ ਦੇ ਏਜੰਡੇ ਕਿ ਸਿੱਖ ਧਰਮ
 ਨੂੰ ਹਿੰਦੂ ਧਰਮ ਅੰਦਰ ਜਜ਼ਬ ਕਰ ਦਿੱਤਾ ਜਾਵੇਉਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਨੇ ਮੁਗਲਾ ਨੂੰ ਤਾਂ ਖਦੇੜ ਦਿੱਤਾ ਪਰ ਹਿੰਦੁਸਤਾਨ ਦੇ ਹਿੰਦੂ ਨੂੰ ਰਾਜਭਾਗ ਦੇ ਬਰਾਬਰ ਦਾ ਭਾਈਵਾਲ ਬਣਾਕੇ 
ਆਪਣੀ ਸੁਤੰਤਰ ਤੇ ਅੱਡਰੀ ਸਿੱਖ ਸਿਧਾਂਤਕ ਸੋਚ ਨੂੰ ਸੰਨ ਲਗਾਉਣ ਦਾ ਮੌਕਾ ਵੀ ਦੇ ਦਿੱਤਾ ਜਿਸ ਸਦਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ 
ਕਾਲ ਮੌਕੇ ਸਿੱਖੀ ਸਿਧਾਂਤਾਂ ਤੇ ਸਿੱਖ ਦੀ ਅੱਡਰੀ ਸੋਚ ਦਾ ਬੋਲਬਾਲਾ ਨਾ ਹੋ ਸਕਿਆ  ਸਗੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜਭਾਗ ਵੀ ਹਿੰਦੂ 
ਡੋਗਰਿਆਂ ਤੇ ਅੰਗਰੇਜ਼ਾਂ ਦੀ ਮਿਲੀ ਭੁਗਤ ਨਾਲ ਆਪਸੀ ਖਾਨਾਜੰਗੀ ਅਤੇ ਫੁੱਟ ਦੀ ਭੇਂਟ ਚੜ ਗਿਆ। ਅੰਗਰੇਜ਼ ਨੇ ਮੌਕਾ ਤਾੜ ਕੇ ਪਹਿਲਾਂ ਤੋਂ ਹੀ 
ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡੇ ਤੇ ਟੁੱਕੜੇ ਹੋ ਚੁੱਕੇ ਹਿੰਦੁਸਤਾਨ ਨੂੰ ਆਪਣੇ ਅਧਿਕਾਰ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ । ਸਮਾਂ ਪਾਕੇ ਪੰਜਾਬ ਦੀ
 ਧਰਤੀ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਅਤੇ ਸਿੱਖ ਰਿਆਸਤਾਂ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ  ਅੰਗਰੇਜ਼ ਨੇ ਬਚੀਆਂ-ਖੁਚੀਆਂ ਸਿੱਖ
 ਰਿਆਸਤਾਂ ਨੂੰ ਵੀ ਅਸਿਧੇ ਤੌਰ ਤੇ ਆਪਣੇ ਅਧਿਕਾਰ 'ਚ ਲੈਣ ਤੋਂ ਬਾਅਦ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜ਼ੀ ਇਸ ਲਈ ਜਾਰੀ 
ਰੱਖੀ ਤਾਂ ਜੋ ਸਿੱਖ ਇਨਾਂ ਮਸਲਿਆਂ ਵਿੱਚ ਉਲਝਦੇ ਰਹਿਣ ਅਤੇ ਕਦੇ ਵੀ ਇੱਕ ਜੁੱਟ ਹੋ ਕੇ ਸ਼ਕਤੀਸ਼ਾਲੀ ਰਾਜਨੀਤਿਕ ਤਾਕਤ (ਖਾਲਸਾ ਰਾਜ) ਦੀ 
ਸੋਚ ਨੂੰ ਉਜ਼ਾਗਰ ਨਾ ਕਰ ਸਕਣ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅੰਗਰੇਜ਼ਾਂ ਦੀ ਦਖਲ-ਅੰਦਾਜੀ ਨੇ ਗੁਰਦੁਆਰਾ ਸੁਧਾਰ ਲਹਿਰਨੂੰ ਜਨਮ ਦਿੱਤਾ। ਅਥਾਹ ਕੁਰਬਾਨੀਆਂ ਤੋਂ 
ਬਾਅਦ ਜਦੋਂ ਸਿੱਖਾਂ ਨੇ ਅੰਗੇਰਜ਼ਾਂ ਤੋਂ ਗੁਰਦੁਆਰਾ ਪ੍ਰਬੰਧ ਅਜ਼ਾਦ ਕਰਵਾ ਕੇ ਇਸ ਨੂੰ ਸਰਕਾਰੀ ਦਖਲ ਅੰਦਾਜ਼ੀ ਤੋਂ ਮੁਕਤ ਕਰਵਾਇਆ ਤਾਂ ਸਿੱਖੀ 
ਸਿਧਾਂਤਾਂ ਨੂੰ ਅੰਦਰੋਂ-ਅੰਦਰ ਖੋਰਾਂ ਲਾਉਣ ਵਾਲੇ ਹਿੰਦੁਤਵ ਵਿਚਾਰਧਾਰਾ ਦੇ ਮੁੱਖੀ ਮਹਾਤਮਾ ਗਾਂਧੀ ਨੇ ਸਿਆਸੀ ਪੈਂਤੜਾ ਬਦਲਿਆਂ ਤੇ ਕਿਹਾ ਸਿੱਖਾਂ ਨੇ
 ਅੰਗਰੇਜ਼ਾਂ ਤੋਂ ਗੁਰਦੁਆਰਾ ਪ੍ਰਬੰਧ ਆਜ਼ਾਦ ਕਰਵਾਕੇ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈਉਦੋਂ ਸਿੱਖ ਵੀ ਕਾਂਗਰਸ ਨਾਲ ਭਾਰਤ 
ਆਜ਼ਾਦੀ ਦੀ ਜੰਗ ਵਿੱਚ ਕੁੱਦ ਪਏਸਿੱਖ ਆਗੂਆਂ ਦੀ ਕਮਜ਼ੋਰੀ ਇਹ ਰਹੀ ਕਿ ਉਨਾਂ ਅੰਗਰੇਜ਼ਾਂ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਕਰਵਾਇਆ ਕਿ 
ਉਹ ਭਾਰਤ ਦਾ ਬਟਵਾਰਾ ਨਹੀਂ ਚਾਹੁੰਦੇ । ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਨੇ ਸਿੱਖਾਂ ਨੂੰ ਭਾਰਤ ਆਜ਼ਾਦੀ ਦੀ ਵੰਡ ਵਿੱਚ ਹਿੱਸੇਦਾਰ ਬਣਾ ਲਿਆ 
ਅਤੇ ਸਿੱਖ ਤੇ ਮੁਸਲਮਾਨ ਦੋਹਾਂ ਮਾਰਸ਼ਲ ਕੌਮਾਂ ਅੰਦਰ ਨਫਰਤ ਦਾ ਬੀਜ਼ ਬੀਜ ਦਿੱਤਾ । 
ਹਾਲਾਂਕਿ ਅੰਗਰੇਜ਼ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੰਦੇ ਸੀ ਅਤੇ ਹਿੰਦੁਸਤਾਨ ਦੀ ਤਕਸੀਮ ਵਿੱਚ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਨੂੰ ਬਰਾਬਰ ਦਾ
 ਭਾਈਵਾਲ ਸਮਝਦੇ ਸਨ। ਪਰ ਸਿੱਖ ਆਗੂਆਂ ਅੰਦਰ ਹਿੰਦੁਤਵ ਦਾ ਮੁਲੰਮਾ ਚੜਿਆ ਹੋਣ ਕਾਰਨ ਹਮੇਸ਼ਾ ਇਹ ਹੀ ਰੱਟ ਲਗਾਉਂਦੇ ਰਹੇ ਕਿ ਹਿੰਦੁ 
ਹਮਾਰੇ ਬੜੇ ਭਾਈ ਹੈਂ ਅੰਗਰੇਜ਼ ਭਾਰਤ ਛੱਡਣ ਅਸੀਂ ਜੋ ਕੁੱਝ ਵੀ ਲੈਣਾ ਹੈ ਉਹ ਹਿੰਦੁਸਤਾਨ ਪਾਸੋਂ ਹੀ ਲਵਾਂਗੇ । ਸਿੱਖਾਂ ਦੀ ਨਲਾਇਕ ਲੀਡਰਸ਼ਿਪ ਨੇ 
ਹਿੰਦੁਆਂ ਤੇ ਮੁਸਲਮਾਨਾਂ ਵਾਂਗੂੰ ਆਜ਼ਾਦ ਸਿੱਖ ਰਾਜ ਦੀ ਵਕਾਲਤ ਕਰਨੀ ਬੰਦ ਕਰ ਦਿੱਤੀ ਫਲ ਸਰੂਪ ਸਿੱਖਾਂ ਦਾ ਹਿੰਦੁਭਾਰਤ ਨਾਲ ਰਲੇਵਾਂ ਹੋ 
ਗਿਆ। ਨਿੱਜੀ ਮੁਫਾਂਦਾਂ ਵਿੱਚ ਘਿਰੇ ਸਿੱਖ ਆਗੂ ਪੰਥ ਦੇ ਹਿੱਤਾਂ ਨੂੰ ਛੱਡਣ ਦੇ ਧਾਰਨੀ ਹੋ ਗਏ। ਅੰਗਰੇਜ਼ ਨੇ ਇਨਾਂ ਸਿੱਖ ਆਗੂਆਂ ਨੂੰ ਸਮਝਾਉਣ ਦੀ 
ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਹਿੰਦੁ ਨੂੰ ਗੁਲਾਮ ਵੇਖਿਆ ਹੈ ਆਜ਼ਾਦ ਨਹੀਂ? (ਇਸ ਲਈ ਅਸੀਂ ਤੁਹਾਨੂੰ ਵੱਖਰਾ ਖਿੱਤਾ ਦੇਣ ਨੂੰ ਤਿਆਰ ਹਾਂ) ਮਾਸਟਰ 
ਤਾਰਾ ਸਿੰਘ ਨੇ ਪਾਕਿਸਤਾਨ ਦਾ ਝੰਡਾ ਪਾੜ ਕੇ ਮੁਸਲਮਾਨ, ਸਿੱਖ ਵਿਚਲੀ ਹਮਦਰਦੀ ਦੀ ਸਾਂਝ ਨੂੰ ਖਲੇਰ ਕੇ ਰੱਖ ਦਿੱਤਾ। 
1947 ਵਿੱਚ ਭਾਰਤ ਤਾਂ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਕੀ ਮਿਲਿਆ ਉਹ ਅੰਗਰੇਜ਼ ਦੀ ਗੁਲਾਮੀ ਤੋਂ ਹਿੰਦੁਤਵ ਦੀ ਗੁਲਾਮੀ ਦਾ ਸ਼ਿਕਾਰ ਹੋ ਗਏ ਹਿੰਦੂ ਰਾਜਭਾਗ ਸੰਭਾਲਦੇ ਹੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਸਾਫ ਮੁਕਰ ਗਏ ਹਾਲਾਂਕਿ ਮਹਾਤਮਾਂ ਗਾਂਧੀ ਨੇ ਕਿਹਾ ਸੀ ਕਿ 
ਕਾਗਰਸ ਸਿੱਖ ਭਾਈਚਾਰੇ ਨਾਲ ਤਾਂ ਕਿ ਕਿਸੇ ਇਕ ਵਿਅਕਤੀ ਨਾਲ ਵੀ ਵਿਸ਼ਵਾਸਘਾਤ ਨਹੀਂ ਕਰੇਗੀ? ਜੇ ਉਸਨੇ ਅਜਿਹਾ ਕੀਤਾ ਤਾਂ ਉਹ ਆਪਣੀ ਮੌਤ
 ਆਪ ਹੀ ਮਰ ਜਾਵੇਗੀ ਇਹ ਅਟੱਲ ਸੱਚ ਹੈ ਅੱਜ ਵਾਂਗੂ ਸਿੱਖ ਲੀਡਰਾਂ ਨੇ ਹਿੰਦੁਤਵ ਉਪਰ ਅੰਨੇ ਵਿਸ਼ਵਾਸ ਕਾਰਨ ਸਿੱਖਾਂ ਨੂੰ ਆਪਣੇ ਘਰ ਬਾਰ 
ਛੱਡ ਕੇ ਉਦੋਂ ਸਰਹੱਦੋਂ ਪਾਰ ਜਾਣਾ ਪਿਆ ਤੇ ਫਸਾਦਾਂ ਦਾ ਮੁੱਢ ਬੱਜਿਆ, ਖੂਨ ਖਰਾਬਾ ਹੋਇਆ,ਆਪਣੀ ਜਾਨ ਨਾਲੋਂ ਵੱਧ ਪਿਆਰੇ ਗੁਰਧਾਮਾ ਤੋਂ 
ਹਮੇਸ਼ਾਂ ਲਈ ਵਿੱਛੜਨਾ ਪਿਆ, ਆਪਣੇ ਘਰ ਬਾਰ ਜ਼ਾਇਦਾਦਾਂ ਛੱਡ ਕੇ ਘਰੋਂ ਬੇ ਘਰ ਹੋਣਾ ਪਿਆ ਦੂਜੀ ਸੱਚੀ ਗੱਲ ਇਹ ਹੈ ਕਿ ਸਿੱਖ ਲੀਡਰ ਅੰਦਰੋਂ ਤਾਂਘ ਤੇ ਸਿੱਖੀ ਜਜ਼ਬਾ ਰੱਖਣ ਦੇ ਬਾਵਜੂਦ ਆਪਣੇ ਆਪ ਨੂੰ ਹਿੰਦੁਤਵ ਦਾ ਅੰਗ ਮੰਨਣ ਲੱਗ ਪਏ 
ਸਨ ਇਹ ਹੀ ਸੋਚ ਅੱਜ ਵੀ ਸਿੱਖਾਂ ਦੇ ਇੱਕ ਵੱਡੇ ਹਿੱਸੇ ਵਿੱਚ ਭਾਰੂ ਹੈ, ਜੋ ਕਿ ਸਿੱਖ ਕੌਮ ਲਈ ਇੱਕ ਖਤਰਨਾਕ ਰੁਝਾਂਨ ਹੈ ਅੱਜ ਵੀ 
ਰਵਾਇਤੀ ਸਿੱਖ ਇਸੇ ਰਾਹ ਤੇ ਚਲਦੇ ਨਜ਼ਰ ਆ ਰਹੇ ਹਨ ਅਤੇ ਗੁਲਾਮੀ ਦੇ ਸੰਗਲਾਂ ਵਿੱਚ ਦਿਨ-ਬ-ਦਿਨ ਹੋਰ ਜਕੜੇ ਜਾ ਰਹੇ ਹਨ। ਹਿੰਦ ਪਾਕਿ ਦੀ
 ਵੰਡ ਵੇਲੇ ਲਹੂ ਲੁਹਾਨ ਹੋਈ ਸਿੱਖ ਕੌਮ ਨੂੰ ਅਜ਼ਾਦ ਹਿੰਦ ਭਾਰਤ ਨੇ ਜ਼ਰਾਇਮ ਪੇਸ਼ਾ (ਪੇਸਾਵਰ ਮੁਜ਼ਰਿਮ) ਕਰਾਰ ਦੇ ਦਿੱਤਾ। ਪੰਥਕ ਜੱਥੇਬੰਦੀ ਸ਼੍ਰੋਮਣੀ
 ਅਕਾਲੀ ਦਲ ਦੇ ਆਗੂ ਆਪਣੇ ਰਾਜ਼ਨੀਤਿਕ ਭਵਿੱਖ ਲਈ, ਹਿੰਦੂ ਹੁਕਮਰਾਨ ਦੀ ਪੀਂਘ ਉਤੇ ਚੜ ਕੇ ਸਿਆਸੀ ਤਾਕਤ ਦੇ ਹੁਲਾਰੇ ਲੈਣ ਲੱਗ ਪਏ  ਸਿੱਖ ਬੋਲੀ ਦੇ ਅਧਾਰ ਤੇ ਕੁਰਬਾਨੀਆਂ ਦੇ ਕੇ ਪੰਜਾਬੀ ਸੂਬੇ ਦੀ ਮੰਗ ਮਨਵਾ ਤਾਂ ਗਏ ਪਰ ਜੰਮੂ ਕਸ਼ਮੀਰ, ਹਿਮਾਚਲ ਤੇ ਹਰਿਆਣਾ ਦੇ ਪੰਜਾਬੀ 
ਬੋਲਦੇ ਇਲਾਕੇ ਹਮੇਸ਼ਾਂ ਲਈ ਹੱਥੋਂ ਗਵਾ ਬੈਠੇ । ਸਿੱਖਾਂ ਨੂੰ ਜੰਮੂ ਕਸ਼ਮੀਰ ਤੇ ਹਿਮਾਚਲ ਵਿੱਚ ਪੱਕੇ ਤੌਰ ਤੇ ਵਸਣ, ਜ਼ਮੀਨ ਖਰੀਦਣ ਦੇ ਹੱਕ ਤੋਂ ਵੀ 
ਵਾਂਝਾ ਕਰ ਦਿੱਤਾ ਗਿਆ ਜਿਸ ਕਰਕੇ ਪੰਜਾਬੀ ਸੂਬਾ ਹਮੇਸ਼ਾਂ ਵਾਸਤੇ ਭੱਈਆ-ਸਥਾਨ ਬਣਨ ਤੋਂ ਰੋਕਣ ਲਈ ਸਿੱਖ ਕੁੱਝ ਵੀ ਕਰਨ ਤੋਂ ਅਸਮਰੱਥ 
ਹੋ ਗਏ। ਉਲਟਾ ਸਿੱਖ ਪੰਜਾਬ ਅੰਦਰ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਇੱਕ ਆਜ਼ਾਦ ਕੌਮ ਵਜੋਂ ਵਿੱਚਰਨ ਤੋਂ ਵਾਂਝੇ ਹੋ ਗਏ ਹਿੰਦੂ ਫਿਰਕਾ-
ਪ੍ਰੱਸਤ ਦੀ ਇਹ ਇੱਛਾ ਕਿ ਸਿੱਖਾਂ ਨੂੰ ਰਾਜਨੀਤਿਕ, ਧਾਰਮਿਕ ਅਤੇ ਆਰਥਿਕ ਤੌਰ ਤੇ ਮੁਥਾਜ ਰੱਖਿਆ ਜਾਵੇ,ਹਮੇਸ਼ਾਂ ਕਾਇਮ ਰਹੀ ਦੂਜੇ ਪਾਸੇ ਜਦੋਂ ਹਿੰਦ ਪਾਕਿ ਦੀ ਵੰਡ ਤੋਂ ਬਾਅਦ ਪਹਿਲੀ ਵੇਰ ਹਿੰਦੁ ਕਾਂਗਰਸ ਨੂੰ ਹਕੂਮਤੀ ਸੱਤਾ ਤੋਂ ਲਾਂਭੇ ਕਰਨ ਤੋਂ ਅਕਾਲੀਆਂ ਨੇ ਸ਼ਮੂਲੀਅਤ ਕੀਤੀ 
ਤਾਂ ਉਦੋਂ ਇਹ ਹਿੰਦ ਕਾਂਗਰਸ/ਅਕਾਲੀ ਦੁਸ਼ਮਣੀ ਦਾ ਦੁਬਾਰਾ ਮੁੱਢ ਬੱਜ ਗਿਆ। ਹਿੰਦ ਕਾਂਗਰਸੀ ਸੋਚ ਨੇ ਸਿੱਖਾਂ ਨਾਲੋਂ ਅਕਾਲੀਆਂ ਨੂੰ ਨਖੇੜਨ ਦੀ
 ਨੀਤੀ ਧਾਰਨ ਕਰਦਿਆਂ ਕਈ ਕੂਟਲ ਨੀਤੀਆਂ ਅਤੇ ਦਾਅ ਪੇਚ ਖੇਡੇ, ਸਿੱਖ ਆਗੂਆਂ ਨੂੰ ਉਚੀਆਂ ਪਦਵੀਆਂ ਵੀ ਦਿੱਤੀਆਂ ਤੇ ਨਾਲ ਨਾਲ ਸਿੱਖਾਂ 
ਖਿਲਾਫ ਡੇਰਾਵਾਦ ਨੂੰ ਪ੍ਰਫੁੱਲਤ ਹੋਣ ਦੀ ਖੁੱਲੀ ਛੂਟ ਦੇ ਦਿੱਤੀ ਅਕਾਲੀ ਹਮੇਸ਼ਾਂ ਹੀ ਕਾਂਗਰਸ ਨੂੰ ਧੱਕੇ ਤੇ ਵਿਤਕਰੇ ਦਾ ਦੋਸ਼ੀ ਗਰਦਾਨ ਕੇ ਸਿੱਖਾਂ ਦੀ
 ਕੱਟੜ ਦੁਸ਼ਮਣ ਜਮਾਤ ਜਨਸੰਘ (ਭਾਜਪਾ) ਦੀ ਮਦਦ ਨਾਲ ਰਾਜ ਸੱਤਾ ਦੀ ਪ੍ਰਾਪਤੀ ਦੀ ਦੌੜ ਵਿੱਚ ਅੱਗੇ ਲੰਘਣ ਵਿੱਚ ਕਾਮਯਾਬ ਹੁੰਦੇ ਰਹੇ ਜਿਸ 
ਕਰਕੇ ਆਪਣੇ ਪੰਥਕ ਰਾਜਸੀ ਨਿਸ਼ਾਨੇ ਤੋਂ ਪੂਰੀ ਤਰਾਂ ਥਿੜਕ ਗਏ ਅਤੇ ਅਕਾਲੀ ਦਲ ਦਾ ਪੰਥਕ ਏਜੰਡਾ ਪੂਰੀ ਤਰਾਂ ਮੁੱਕਾ ਦਿੱਤਾ ਰਾਜ ਸੱਤਾ ਤੇ 
ਕਾਬਜ਼ ਫਿਰਕਾ-ਪ੍ਰੱਸਤ ਹਿੰਦੁ ਪਾਰਟੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਦੀ ਸਰਕਾਰ ਵੇਲੇ 1978 ਦੀ ਵਿਸਾਖੀ ਨੂੰ ਅੰਮ੍ਰਿਤਸਰ ' ਨਿਰੰਕਾਰੀ 
ਸਿੱਖ ਟਕਰਾਅ ਖੂਨੀ ਕਾਂਡ ਨੇ ਪੰਜਾਬ ਦੇ ਰਾਜਸੀ ਦ੍ਰਿਸ਼ ਤੇ ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਨੂੰ ਪ੍ਰਗੱਟ ਕਰ ਦਿੱਤਾ। 1978 ਦੀ ਵਿਸਾਖੀ ਨੂੰ ਸੰਤ
 ਜਰਨੈਲ ਸਿੰਘ ਭਿੰਡਰਾਂਵਾਲਿਆਂ ਅਥਵਾ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜੱਥਾ ਦੇ ਮਿਲਵਰਤਣ ਨਾਲ ਦੇਹ ਧਾਰੀ ਗੁਰੂ ਡੰਮਨਕਲੀ 
ਨਿਰੰਕਾਰੀ ਲਹਿਰ ਦਾ ਮੱਕੂ-ਠੱਪਣ ਦਾ ਦੌਰ ਆਰੰਭ ਹੋਇਆਸ੍ਰੀ ਅਕਾਲ ਤਖ਼ਤ ਤੋਂ ਜੱਥੇਦਾਰ ਗਿਆਨੀ ਸਾਧੂ ਸਿੰਘ ਭੋਰ ਨੇ ਹੁਕਮਨਾਮਾ ਜ਼ਾਰੀ 
ਕੀਤਾ ਕਿ ਪੰਜਾਬ ਵਿੱਚਲੇ ਸਾਰੇ ਨਿਰੰਕਾਰੀ ਭਵਨ ਬੰਦ ਕਰ ਦਿੱਤੇ ਜਾਣ ਪਰ ਦੂਜੇ ਪਾਸੇ ਪੰਜਾਬ ਦੀ ਅਕਾਲੀ ਭਾਜਪਾ ਪ੍ਰਕਾਸ਼ ਸਿੰਘ ਬਾਦਲ ਦੀ 
ਅਗਵਾਈ ਵਾਲੀ ਸਰਕਾਰ ਇਨਾਂ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਲਈ ਤਾਇਨਾਤ ਹੋ ਗਈ । ਇਸੇ ਦੌਰਾਨ ਵਾਪਰੇ ਇਸ ਖੂਨੀ ਕਾਂਡ ਦੇ ਘਟਨਾ ਕਰਮ
 ਵਿੱਚ 13 ਸਿੰਘ ਸ਼ਹੀਦ ਹੋਏ ਅਤੇ ਅਨੇਕਾਂ ਜਖਮੀ ਹੋਏ ਅਕਾਲੀ ਜਨਸੰਘ (ਭਾਜਪਾ) ਦੀ ਨਿਆ ਪਾਲਿਕਾ ਦੀ ਅਫਸਰਸ਼ਾਹੀ ਨੇ ਸਿੱਖਾਂ ਦੇ ਕਾਤਲ 
ਨਿਰੰਕਾਰੀਆਂ ਨੂੰ ਮਜਲੂਮ ਤੇ ਸਿੱਖਾਂ ਨੂੰ ਨਿਰੰਕਾਰੀਆਂ ਨਾਲ ਵਧੀਕੀ ਕਰਨ ਵਾਲੀ ਧਿਰ ਵਜੋਂ ਪੇਸ਼ ਕਰ ਦਿੱਤਾ ਜਿਸ ਕਰਕੇ ਸਿੱਖ ਰਾਜਸੀ ਦ੍ਰਿਸ਼ 
ਉਤੇ ਉਘੇ ਸਿੱਖ ਪ੍ਰਚਾਰਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਸਖਸੀਅਤ ਦਾ ਉਭਰਕੇ ਆਉਣਾ ਸੂਭਾਵਿਕ ਸੀ । ਅਕਾਲੀ ਦਲ ਤੇ ਫਿਰਕਾ-
ਪ੍ਰੱਸਤ ਜਨਸੰਘ ਅਤੇ ਕਾਗਰਸ ਨਕਲੀ ਨਿਰੰਕਾਰੀਆਂ ਦੇ ਹਿਤੈਸ਼ੀ ਹੋਣ ਕਰਕੇ ਨਿਰੰਕਾਰੀ ਮੁੱਖੀ ਸਮੇਤ ਸਾਰੇ ਦੇ ਸਾਰੇ ਖੂਨੀ ਕਾਂਡ ਦੇ ਦੋਸ਼ੀਆਂ ਨੂੰ 
ਕਰਨਾਲ ਦੇ  ਸੈਸ਼ਨ ਜੱਜ ਸ੍ਰੀ ਆਰ.ਐਸ.ਗੁਪਤਾ ਨੇ ਸਾਫ ਬਰੀ ਕਰ ਦਿੱਤਾ। ਜਿਸ ਕਰਕੇ ਸਿੱਖ ਕੌਮ ਅੰਦਰ ਜ਼ਬਰਦੱਸਤ ਰੋਸ਼ ਤੇ ਗੁੱਸੇ ਦੀ ਭਾਵਨਾ 
ਪੈਦਾ ਹੋਈ। 1980 'ਚ ਕਾਂਗਰਸ ਨੇ ਮੁੜ ਸੱਤਾ ਚ ਆਉਣ ਤੋਂ ਬਾਅਦ ਇੰਦਰਾ ਗਾਂਧੀ ਨੇ ਆਰ.ਐਸ.ਐਸ. ਨਾਲ ਪੱਕੀ ਸਾਂਝ ਬਣਾ ਲਈ ਸੀ ।  ਆਰ
.ਐਸ.ਐਸ. ਦੇ ਪੱਕੇ ਸਮਰਥੱਕ ਆਈ.ਏ.ਐਸ. ਟੀ.ਐਸ. ਚਤਰਵੇਦੀ ਨੂੰ ਗ੍ਰਹਿ ਸਕੱਤਰ ਨਿਯੁਕਤ ਕਰ ਦਿੱਤਾ ਇਸ ਤਰਾਂ ਕਾਂਗਰਸ ਤੇ ਆਰ.ਐਸ.
ਐਸ. ਪਿਆਲੀ ਨੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਭਾਰਤੀ ਪਹਿਚਾਣ ਵਿੱਚ ਜ਼ਜਬ ਕਰਨ ਦਾ ਫੈਸਲਾ ਕਰ ਲਿਆ। ਪੰਜਾਬ ਦੇ ਸਿੱਖ ਅਫਸਰਾਂ ਨੂੰ ਲਾਂਭੇ
 ਕਰਕੇ ਚੀਫ ਸਕੱਤਰ, ਪੁਲਿਸ ਮੁੱਖੀ, ਪ੍ਰਿਸੀਪਲ ਸਕੱਤਰ ਤੇ ਹੋਰ ਵੀ ਸਾਰੇ ਪ੍ਰਮੁੱਖ ਮਹਿਕਮਿਆਂ ਦੇ ਮੁੱਖੀ ਫਿਰਕਾਪ੍ਰੱਸਤ ਹਿੰਦੁ ਲਾਣੇ ਨਾਲ ਸਬੰਧਤ
 ਲਾਏ ਗਏ ਇਸ ਜ਼ਹਿਰ ਨੇ ਛੇਤੀ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਂਕ ਦਿੱਤਾ ਗਿਆ ਫਲ
 ਸਰੂਪ ਸਿੱਖਾਂ ਦਾ ਸੰਘਰਸ਼ ਰਵਾਇਤੀ ਹੱਦਾਂ ਨੂੰ ਲੰਘ ਕੇ ਗਰਮ ਖਿਆਲੀ ਰੁਝਾਂਨ ਦੇ ਰੂਪ ਵਿੱਚ ਪ੍ਰਗਟ ਹੋਣ ਲੱਗ ਪਿਆ ਵਿਸਾਖੀ ਮੌਕੇ ਹੋਏ 13 
ਸਿੰਘਾਂ ਦੇ ਸ਼ਹੀਦੀਆਂ ਦੇ ਕਾਤਲ, ਨਿਰੰਕਾਰੀ ਮੁੱਖੀ ਗੁਰਬਚਨੇ ਦਾ ਕਤਲ, ਇਸੇ ਨਿਰੰਕਾਰੀ ਕਾਂਡ ਵੇਲੇ ਹੋਏ ਸਮਾਗਮ ਦਾ ਮੁੱਖ ਮਹਿਮਾਨ ਅਤੇ 
ਅਦਾਲਤ ਮੋਹਰੇ ਦੋਸ਼ੀਆਂ ਦੇ ਪੱਖ ਵਿੱਚ ਸਫਾਈ ਦੇ ਗਵਾਹ ਹਿੰਦ ਸਮਾਚਾਰ ਦੇ ਮਾਲਕ ਲਾਲਾ ਜਗਤ ਨਰਾਇਣ ਨੂੰ ਗੋਲੀਆਂ ਮਾਰਕੇ ਕਤਲ ਕਰਨਾ, 
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਸੇ ਕੇਸ ਵਿੱਚ ਫਸਾਉਣ ਦੇ ਸਰਕਾਰੀ ਯਤਨ, ਸਿਰਸੇ ਹਰਿਆਣੇ ਦੇ ਚੰਦੋਕਲਾਂ 'ਚ ਪੁਲਿਸ ਦੁਆਰਾ ਸ੍ਰੀ ਗੁਰੂ
 ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ, ਧਾਰਮਿਕ ਪੋਥੀਆਂ ਤੇ ਗੱਡੀਆਂ ਦਾ ਸਾੜੇ ਜਾਣਾ ਵਰਗੀਆਂ ਘਟਨਾਵਾਂ ਤੋਂ ਬਾਅਦ ਸੰਤ ਜਰਨੈਲ ਸਿੰਘ 
ਭਿੰਡਰਾਵਾਲਿਆਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਸਿੱਖ ਸੰਘਰਸ਼ ਦੇ ਇਸ ਦੌਰ ਵਿੱਚ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਅਤੇ ਕਰਿੰਦਿਆਂ ਦੁਆਰਾ ਹਿੰਦੂਆਂ ਦੀਆਂ ਹੱਤਿਆਵਾਂ ਕਰਵਾ ਕੇ ਸਰਕਾਰੀ
 ਜ਼ਿਆਦਤੀਆਂ ਨੇ ਪੈਦਾ ਕੀਤੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੇ ਕਾਰੇ ਸ਼ੁਰੂ ਕਰ ਦਿੱਤੇ ਪੰਜਾਬ ਦੀਆਂ ਵਾਜਬ ਮੰਗਾਂ ਸਬੰਧੀ ਜਦੋਂ ਵੀ ਕੇਂਦਰੀ 
ਹੁਕਮਰਾਨਾਂ ਨਾਲ ਗੱਲਬਾਤ ਹੁੰਦੀ ਉਦੋਂ ਆਰ.ਐਸ.ਐਸ. ਦੇ ਕਾਰਾਕੁਨ ਤੇ ਗ੍ਰਹਿ ਸਕੱਤਰ ਟੀ.ਐਨ.ਚਤੁਰਵੇਦੀ ਵੀ ਸ਼ਾਮਲ ਹੁੰਦੇ। ਇਨਾਂ ਦੀ ਪਾਲਸੀ 
ਇਹ ਰਹੀ ਕਿ ਬਾਹਰੋਂ ਸਿੱਖਾਂ ਨਾਲ ਗੱਲਬਾਤ ਅਤੇ ਸਮਝੌਤੇ ਨੂੰ ਜ਼ਾਰੀ ਰੱਖਿਆ ਜਾਵੇ ਅਤੇ ਅੰਦਰੋਂ ਇਨਾਂ ਨੂੰ ਰੱਜਕੇ ਕੁੱਟੋ,ਮਾਰੋ, ਖਤਮ ਕਰੋ ਅਥਵਾ 
ਨਸਲਕੁਸ਼ੀ ਦੀ ਨੀਤੀ ਅਪਣਾਈ ਜਾਵੇ ਕੇਂਦਰੀ ਹਕੂਮਤ ਹਿੰਦੂ ਜਨਤਾ ਸਾਹਮਣੇ ਅਕਾਲੀ ਆਗੂਆਂ ਦਾ ਡਟੇ ਰਹਿਣ ਦਾ ਪ੍ਰਭਾਵ ਤੇ ਅਕਾਲੀ ਆਗੂਆਂ
 ਨੂੰ ਗੱਲਬਾਤ ਦੇ ਭਰਮ ਜਾਲ ਵਿੱਚ ਫਸਾ ਕੇ ਦੁਬਿਧਾ ਪੈਦਾ ਕਰ ਰਹੀ ਸੀ। ਇਸ ਦੌਰਾਨ ਮੰਦਰਾਂ ਦੀ ਬੇਹਰੁਮਤੀ ਸਿੱਖਾਂ ਦੀਆਂ ਦੁਕਾਨਾਂ ਤੇ ਧਾਰਮਿਕ
 ਅਸਥਾਨਾਂ ਨੂੰ ਅੱਗਾਂ ਲਗਾਉਣ ਜਿਹੀਆਂ ਘਟਨਾਵਾਂ ਨੇ ਪੰਜਾਬ ਨੂੰ ਹਿੰਸਾ ਦੇ ਰਾਹ ਤੇ ਤੋਰ ਦਿੱਤਾ ਦੂਜੇ ਪਾਸੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਤੇ 
ਬੇ-ਇਨਸਾਫੀਆਂ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਧਰਮਯੁੱਧ ਮੋਰਚੇ ਦਾ ਐਲਾਨ ਹੋ ਗਿਆ ਇਸ ਧਰਮਯੁੱਧ ਮੋਰਚੇ ਨੂੰ ਦਬਾਉਣ ਲਈ ਮੁਗਲ ਤੇ 
ਬਰਤਾਨਵੀ ਰਾਜ ਵੇਲੇ ਸਿੱਖਾਂ ਦੇ ਅਜਮਾਏ ਗਏ ਸਾਰੇ ਹਥਿਆਰਾਂ ਦੀ ਡਟਕੇ ਹਿੰਦ ਹਕੁਮਤ ਵੱਲੋਂ ਵਰਤੋ ਕੀਤੀ ਗਈ ਗੈਰ ਜਮੂਰੀਅਤ ਕੌਮਾਂ, ਗੈਰ
 ਕਾਨੂੰਨੀ ਤਰੀਕੇ ਨਾਲ ਸਿੱਖਾਂ ਨੂੰ ਕੁਚਲਣ ਦਾ ਦੌਰ ਆਰੰਭ ਹੋਇਆ। ਪੁਲਿਸ ਦੁਆਰਾ ਘਰੋਂ ਚੁੱਕੇ ਬੇ ਕਸੂਰ ਸਿੱਖ ਨੌਜਵਾਨਾ ਨੂੰ ਝੂਠੇ ਪੁਲਿਸ 
ਮੁਕਾਬਲਿਆਂ ਵਿਚ ਮਾਰ ਮੁਕਾਉਣ ਦਾ ਅਮਲ ਸ਼ੁਰੂ ਕੀਤਾ ਗਿਆ ਸਿੱਖ ਨੌਜਵਾਨਾਂ ਤੇ ਭਾਰੀ ਤਸ਼ੱਦਦ ਦਾ ਦੌਰ ਅਤੇ ਹਲਾਕ ਕਰ ਦੇਣ ਦਾ ਸਿਲਸਿਲਾ
 ਜੋਬਨ ਤੇ ਪੁੱਜ ਗਿਆ।
ਸਿੱਖਾਂ ਤੇ ਹੋ ਰਹੇ ਅੱਤਿਆਚਾਰਾਂ ਤੇ ਜ਼ੁਲਮਾਂ ਦੀ ਕਹਾਣੀ ਘਰ ਘਰ ਹੋਣ ਲੱਗੀ। ਕਾਂਗਰਸ ਤੇ ਬੀ.ਜੇ.ਪੀ. ਨੇ ਪਿੱਠ ਨਾਲ ਪਿੱਠ ਜੋੜ ਕੇ ਸਿੱਖ ਅਤੇ ਸਿੱਖੀ
 ਦਾ ਖੁਰਾਖੋਜ ਮਿਟਾਉਣ ਦੇ ਇਰਾਦੇ ਧਾਰ ਲਏ।
ਸਿੱਖਾਂ ਤੇ ਹੋ ਰਹੇ ਤਸੱਦਦ ਨੂੰ ਬਾ-ਦਲੀਲ ਗੈਰਤ ਭਰੇ ਢੰਗ ਤਰੀਕੇ ਤੇ ਇਮਾਨਦਾਰੀ ਨਾਲ ਜਵਾਬ ਦੇਣ ਵਾਲੀ ਸਿੱਖਾਂ ਦੀ ਇੱਕੋ ਇਕ ਮਿਕਨਾਤੀਸ਼ 
ਸਖਸ਼ੀਅਤ ਸੰਤ ਜਰਨੈਲ ਸਿੰਘ ਖਾਲਸਾ ਉਭਰ ਕੇ ਸਾਹਮਣੇ ਆਈਸੰਤ ਜਰਨੈਲ ਸਿੰਘ ਨੇ ਹੱਕ ਸੱਚ ਦਾ ਪਹਿਰੇਦਾਰ ਬਣ ਕੇ ਸਿੱਖੀ ਹੱਕਾਂ ਦੀ ਗੱਲ
 ਕਰਨੀ ਸ਼ੁਰੂ ਕਰ ਦਿੱਤੀ ਤਾਂ ਦੁਨੀਆਂ ਦੇ ਸਿੱਖਾਂ ਦੀ ਨਿਗਾਹ ਫਕਰੇ ਕੌਮ ਸੰਤ ਜਰਨੈਲ ਸਿੰਘ ਤੇ ਟਿੱਕ ਗਈ ਅਤੇ ਸਿੱਖ ਆਜ਼ਾਦੀ ਦੀ ਮੰਗ ਨੇ ਜ਼ੋਰ 
ਫੜ ਲਿਆ। ਜ਼ਮੀਰ ਵਿੱਕੇ ਸਿੱਖ ਆਗੂਆਂ ਨੂੰ ਸਿੱਖਾਂ ਦੇ ਲੀਡਰ ਵਜ਼ੋਂ ਮਾਨਤਾ ਮਿਲਣੀ ਬੰਦ ਹੋਣ ਦੇ ਕਿਨਾਰੇ ਜਾ ਪੁੱਜੀ । ਆਪਣੀ ਗੁਆਚੀ ਹੋਈ ਹੋਂਦ
 ਨੂੰ ਬਰਕਰਾਰ ਰੱਖਣ ਲਈ ਵਿੱਕੀ ਹੋਈ ਜਮੀਰ ਦੇ ਸਿੱਖ ਆਗੂਆਂ ਨੇ (ਕਾਂਗਰਸ, ਭਾਜਪਾ) ਹਿੰਦ ਹਕੂਮਤ ਦੀ ਮਿਲੀ ਭੁਗਤ ਨਾਲ ਸ੍ਰੀ ਅਕਾਲ 
ਤਖ਼ਤ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ।
ਫਲਸਰੂਪ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਹਮੇਸ਼ਾਂ ਲਈ ਭੋਗ ਪਾਉਣ ਦਾ ਮੁੱਢ ਬੱਝ ਗਿਆ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚਲ ਰਹੀ ਲਹਿਰ
 ਕਮਾਦਾਂ ਤੋਂ ਸੜਕ ਤੇ ਆ ਪੁੱਜੀ ਭਾਰਤੀ ਅਦਾਲਤਾਂ ਅਤੇ ਸਮੁੱਚਾ ਰਾਜ ਪ੍ਰਬੰਧ ਅਤੇ ਮੀਡੀਆ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਲੱਗ ਪਿਆ  ਸਿੱਖ ਨੂੰ ਅੱਤਵਾਦੀ ਗਰਦਾਨ ਕੇ ਸਿੱਖਾਂ ਦੀ ਦੇਸ਼ ਭਗਤੀ ਤੇ ਸ਼ੱਕ ਪੈਦਾ ਕਰ ਦਿੱਤਾ ਗਿਆ ਹਕੁਮਤ ਸਿੱਖ ਆਜ਼ਾਦੀ ਦੇ ਸੰਘਰਸ਼ ਨੂੰ ਮੁਕਾਉਣ 
ਲਈ ਕਾਨੂੰਨ ਦੇ ਨਾਮ ਹੇਠ ਜ਼ੁਲਮ ਤੇ ਤਸ਼ੱਦਦ ਵੱਲ ਤੁਰ ਪਈ ।
ਦੂਜੇ ਪਾਸੇ ਪਿੰਜ਼ਰੇ ਵਿੱਚ ਬੰਦ ਰਹਿਣ ਵਾਲੇ ਤੋਤੇ ਵਾਂਗੂੰ ਸਿੱਖ ਅਜ਼ਾਦੀ ਦੀ ਹਵਾ ਭੁੱਲ ਚੁੱਕੀ ਗੁਲਾਮ ਮਾਨਸਿਕਤਾ ਵਾਲੀ ਸਿੱਖ ਲੀਡਰਸ਼ਿਪ ਸਿੱਖ ਕੌਮ
 ਨਾਲ ਹੀ ਵੈਰ ਕਮਾਉਣ ਦੇ ਰਾਹ ਪੈ 

    		   
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.