ਗੁਰਬਾਣੀ ਦੀ ਸਰਲ ਵਆਿਖਆਿ ਭਾਗ (391)
ੴਸਤਿ ਨਾਮੁ ਗੁਰ ਪ੍ਰਸਾਦਿ ॥
ਪਰਮਾਤਮਾ ਇਕ ਹੈ, ਇਹ ਸਾਰਾ ਦਿਸਦਾ ਸੰਸਾਰ, ਕੁਦਰਤ ਉਸ ਦਾ ਆਪਣਾ ਹੀ ਆਕਾਰ, ਰੂਪ ਹੈ, ਇਹ ਸਦੀਵੀ ਸੱਚ ਹੈ,ਉਸ ਦਾ ਨਾਮ, ਉਸ ਦਾ ਹੁਕਮ, ਉਸ ਦੀ ਰਜ਼ਾ ਵੀ ਸਦੀਵੀ ਸੱਚ ਹੈ। ਇਸ ਸਭ ਕਾਸੇ ਦੀ ਸੋਝੀ, ਸ਼ਬਦ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਮਾਝ ਮਹਲਾ 5 ਘਰੁ 3 ॥
ਹਰਿ ਜਪਿ ਜਪੇ ਮਨੁ ਧੀਰੇ ॥1॥ ਰਹਾਉ ॥
ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖ ਦਾ ਮਨ ਧੀਰਜਵਾਨ ਹੋ ਜਾਂਦਾ ਹੈ, ਦੁਨੀਆ ਦੇ ਸੁਖਾਂ-ਦੁੱਖਾਂ ਵਿਚ ਡੋਲਦਾ
ਨਹੀਂ।1।ਰਹਾਉ।
ਸਿਮਰਿ ਸਿਮਰਿ ਗੁਰਦੇਉ ਮਿਿਟ ਗਏ ਭੈ ਦੂਰੇ ॥1॥
ਸਭ ਤੋਂ ਵੱਡੇ ਅਕਾਲ-ਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ-ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ।1।
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿiਰ ਕਾਹੇ ਝੁਰੇ ॥2॥
ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ-ਝੋਰਾ ਪੋਹ ਨਹੀਂ ਸਕਦਾ।2।
ਚਰਨ ਸੇਵ ਸੰਤu ਸਾਧ ਕੇ ਸਗਲ ਮਨੋਰਥ ਪੂਰੇ ॥3॥
ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ, ਗੁਰੂ ਦਾ ਦਰ ਮੱਲਿਆਂ, ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।3।
ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥4॥
ਇਹ ਨਿਸਚਾ ਬਣ ਜਾਂਦਾ ਹੈ ਕਿ ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ।4।
ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥5॥
ਜਿਹੜੇ ਮਨੁੱਖ, ਸੰਤ-ਜਨਾਂ ਦੀ ਚਰਨ-ਧੂੜ ਲੈ ਕੇ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।5।
ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥6॥
ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਚਿੱਤ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ ਵਿਕਾਰਾਂ ਦੀ ਤਪਸ਼ ਤੋਂ ਬਚਾ ਲਿਆ।6।
ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥7॥
ਕਰਤਾਰ ਨੇ ਇਹ ਚੰਗਾ ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜਿਊਂਦੇ ਦਿਸ ਕੇ ਆਤਮਕ ਮੌਤੇ ਮਰ ਜਾਂਦੇ ਹਨ।7।
ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥8॥5॥39॥1॥32॥1॥5॥39॥
ਹੇ ਨਾਨਕ, ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।8।5।39।1।32। 1।5।39।
ਚੰਦੀ ਅਮਰ ਜੀਤ ਸਿੰਘ (ਚਲਦਾ)