ਸਿੱਖ ਮਸਲੇ
ਸਿੱਖਾਂ ਦੇ ਕਰਨ ਦੇ ਕੰਮ!
Page Visitors: 61
ਸਿੱਖਾਂ ਦੇ ਕਰਨ ਦੇ ਕੰਮ!
ਸਿੱਖਾਂ ਦਾ ਪਹਿਲਾ ਟੀਚਾ ?
ਇਸ ਵੇਲੇ ਦੇ ਲਿਹਾਜ਼ ਨਾਲ ਸਿੱਖਾਂ ਨੂੰ ਸਭ ਤੋਂ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ।
ਦੁਨੀਆ ਵਿਚ ਸੈਂਕੜੇ ਸਿੱਖ ਅਜਿਹੇ ਹੋਣਗੇ ਜੋ ਆਪਣੀਆਂ ਨੌਕਰੀਆਂ ਤੋਂ ਰਿਟਾਇਰ ਹੋ ਗਏ ਹੋਣਗੇ, ਅਤੇ ਕੋਈ ਸਮਾਜਿਕ ਕੰਮ ਕਰਨਾ ਲੋਚਦੇ ਹੋਣਗੇ। ਆਉ ਉਨ੍ਹਾਂ ਨੂੰ ਕੰਮ ਲਾਈਏ ਅਤੇ ਪੰਥ ਦੀ ਹਾਲਤ ਸੁਧਾਰੀਏ।
1, ਸਭ ਤੋਂ ਪਹਿਲਾਂ ਕੁਝ ਸੰਸਥਾਵਾਂ, ਬੀਬੀਆਂ ਅਤੇ ਬੰਦੇ ਜੋ ਪੰਥ ਦੇ ਭਲੇ ਲਈ ਜੂਝ ਰਹੇ ਹੋਣ, ਉਨ੍ਹਾਂ ਦੀ ਸਹਿਮਤੀ ਦੀ ਲੋੜ ਹੈ। ਵੈਸੇ 99% ਸੰਸਥਾਵਾਂ ਬੜੀ ਆਸਾਨੀ ਨਾਲ ਆਪਣੀ ਸਹਿਮਤੀ ਦੇ ਦੇਣ ਗੀਆਂ, ਪਰ ਉਨ੍ਹਾਂ ਦੀ ਇਕੋ ਸ਼ਰਤ ਹੋਵੇਗੀ ਕਿ ਸਾਡੇ ਮਗਰ ਲੱਗ ਕੇ ਚਲੋ। ਪਰ ਮੇਰੀ ਆਦਤ ਕੁਝ ਵੱਖਰੀ ਹੈ, ਮੈਂ ਨਾ ਕਦੇ ਕਿਸੇ ਨੂੰ ਆਖਿਆ ਹੈ ਕਿ ਮੇਰੇ ਪਿੱਛੇ ਲਗ ਕੇ ਚਲੋ, ਨਾ ਮੈਂ ਅੱਖਾਂ ਮੀਟ ਕੇ ਕਿਸੇ ਦੇ ਪਿੱਛੇ ਚੱਲ ਸਕਦਾ ਹਾਂ। ਸਿੱਧਾ ਹਿਸਾਬ ਹੈ, ਬਰਾਬਰ ਚਲੋ, ਜੋ ਸਿਆਣਾ ਹੋਵੇਗਾ, ਉਸ ਨੂੰ ਸਾਥੀ ਆਪੇ ਹੀ ਆਗੂ ਮਿੱਥ ਲੈਣਗੇ। ਕਈ ਲੋਕਲ ਪੱਧਰ ਤੋਂ ਲੈ ਕੇ ਸੰਸਾਰ ਪੱਧਰ ਦੀਆਂ ਕਮੇਟੀਆਂ ਬਣੀਆਂ ਅਤੇ ਆਪੋ ਵਿਚ ਦਾਅ ਲਾਉਂਦੀਆਂ ਟੱuਟ ਗਈਆਂ। ਮੇਰੇ ਕੋਲ ਸ਼ਬਦ ਗੁਰੂ ਦੀ ਸਿਿਖਆ ਅਨੁਸਾਰ ਕਰਨ ਵਾਲੇ ਬਹੁਤ ਕੰਮ ਹਨ, ਮੈਂ ਜ਼ਿੰਦਗੀ ਦੇ ਆਖਰੀ ਪੜਾਅ ਤੇ ਹਾਂ, ਚਾਹੁਂਦਾ ਹਾਂ ਕਿ ਕੋਈ ਇਕ ਜਾਂ ਵੱਧ ਕਮੇਟੀਆਂ, ਬੀਬੀਬਆਂ ਅਤੇ ਬੰਦੇ ਆਪਣੀ ਸਹਿਮਤੀ ਦੇ ਦੇਣ ਤਾਂ ਆਪੋ ਵਿੱਚੀ ਕੰਮ ਵੰਡ ਕੇ ਕੀਤਾ ਜਾ ਸਕਦਾ ਹੈ।
ਇਹ ਸ਼ਾਹਦੀ ਮੇਰੀ ਹੈ ਕਿ ਜਿਸ ਕਮੇਟੀ/ਬੀਬੀ/ਬੰਦੇ ਨਾਲ ਜੋ ਗੱਲ ਹੋਵੇਗੀ ਉਹ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ, ਜਦ ਤੱਕ ਉਹ ਆਪ ਰਾਜ਼ੀ ਨਾ ਹੋਵੇ। ਮੇਰੀ ਸਾਰਿਆਂ ਨਾਲ ਸਿਰਫ ਵਿਚਾਰਾਂ ਦੀ ਸਾਂਝ ਹੋਵੇਗੀ। ਮੈਂ ਨਾ ਕਿਸੇ ਨੂੰ ਕੁਝ ਦੇਵਾਂਗਾ, ਨਾ ਕਿਸੇ ਤੋਂ ਕੁਝ ਲਵਾਂਗਾ।
ਹਰ ਕਿਸੇ ਨਾਲ, ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਹੋਵੇਗਾ। ਜੋ ਕੰਮ ਉਸ ਦੇ ਪਸੰਦ ਦਾ ਹੋਵੇਗਾ, ਉਸ ਤੇ ਉਹ ਕੰਮ ਸ਼ੁਰੂ ਕਰ ਦੇਵੇਗਾ, ਪੈਸੇ ਉਸ ਦੇ ਆਪਣੇ ਹੋਣਗੇ, ਸੰਸਥਾ ਦੇ ਮੈਂਬਰ ਉਸ ਦੇ ਆਪਣੇ ਹੋਣਗੇ।
ਸਹਿਮਤ ਹੋਣ ਵਾਲਿਆਂ ਨੂੰ ਕੰਮਾਂ ਦਾ ਵੇਰਵਾ ਘੱਲ ਦਿੱਤਾ ਜਾਵੇਗਾ, ਚੋਣ ਉਨ੍ਹਾਂ ਦੀ ਆਪਣੀ ਹੋਵੇਗੀ। ਮੈਂ ਕੰਮ ਵਿਚ ਕੋਈ ਦਖਲ ਨਹੀਂ ਦੇਵਾਂਗਾ, ਕਿਤੇ ਲੋੜ ਸਮਝੀ ਤਾਂ ਸਲਾਹ ਜ਼ਰੂਰ ਦੇਵਾਂਗਾ।
ਸਹਿਮਤੀ ਇਸ ਈ-ਮੇਲ ਤੇ ਭੇਜਣੀ ਜੀ।
<chandiajsingh@gmail.com>
<chandiajsingh@gmail.com>
ਤੁਹਾਡਾ ਆਪਣਾ ਹੀ
ਚੰਦੀ ਅਮਰ ਜੀਤ ਸਿੰਘ
ਨੋਟ:- ਸਮਾ ਗਵਾਚਦਾ ਜਾ ਰਿਹਾ ਹੈ, ਜੋ ਸਮਾ ਲੰਘ ਜਾਂਦਾ ਹੈ, ਉਹ ਮੁੜਦਾ ਨਹੀਂ, ਇਸ ਦਾ ਧਿਆਨ ਜ਼ਰੂਰ ਰੱਖਿਆ ਜਾਵੇ।