ਗੁਰਬਾਣੀ ਦੀ ਸਰਲ ਵਆਿਖਆਿ! (ਭਾਗ 440)
ਗਉੜੀ ਮਹਲਾ 1 ॥
ਮਾਤਾ ਮਤਿ ਪਿਤਾ ਸੰਤੋਖੁ ॥ ਸਤੁ ਭਾਈ ਕਰਿ ਏਹੁ ਵਿਸੇਖੁ ॥1॥
ਜੇ ਕੋਈ ਜੀਵ ਇਸਤ੍ਰੀ, ਉੱਚੀ ਮੱਤ ਨੂੰ ਆਪਣੀ ਮਾਂ ਬਣਾ ਲਵੇ, ਉੱਚੀ ਮੱਤ ਦੀ ਗੋਦੀ ਵਿਚ ਪਲੇ, ਸੰਤੋਖ ਨੂੰ ਆਪਣਾ ਪਿਉ ਬ ਣਾਵੇ, ਸੰਤੋਖ ਪਿਤਾ ਦੀ ਨਿਗਰਾਨੀ ਵਿਚ ਰਹੇ, ਖਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਵੇ, ਖਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਵੇ।1।
ਕਹਣਾ ਹੈ ਕਿਛੁ ਕਹਣੁ ਨ ਜਾਇ ॥ ਤਉ ਕੁਦਰਤਿ ਕੀਮਤਿ ਨਹੀ ਪਾਇ ॥1॥ ਰਹਾਉ ॥
ਹੇ ਪ੍ਰਭੂ, ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰੱਤਾ-ਮਾਤ੍ਰ ਦੱਸੀ ਹੈ, ਕਿਉਂਕਿ ਹੇ ਪ੍ਰਭੂ, ਤੇਰੀ ਕੁਦਰਤ ਦਾ ਪੂਰਾ ਮੁੱਲ ਨਹੀਂ ਪੈ ਸਕਦਾ, ਕੁਦਰਤ ਕਿਹੋ ਜਿਹੀ ਹੈ ? ਇਹ ਦੱਸਿਆ ਨਹੀਂ ਜਾ ਸਕਦਾ।1।ਰਹਾਉ।
ਸਰਮ ਸੁਰਤਿ ਦੁਇ ਸਸੁਰ ਭਏ ॥ ਕਰਣੀ ਕਾਮਣਿ ਕਰਿ ਮਨ ਲਏ ॥2॥
ਉੱਦਮ ਅਤੇ ਉੱਚੀ ਸੁਰਤ, ਇਹ ਦੋਵੇਂ, ਉਸ ਜੀਵ ਇਸਤ੍ਰੀ ਦੇ ਸੱਸ-ਸਹੁਰਾ ਬਣਨ ਤੇ ਹੇ ਮਨ, ਜੇ ਜੀਵ, ਸੁਚੱਜੀ ਇਸਤ੍ਰੀ ਨੂੰ, ਇਸਤ੍ਰੀ ਬਣਾ ਲਵੇ।2।
ਸਾਹਾ ਸੰਜੋਗੁ ਵੀਆਹੁ ਵੀਜੋਗੁ ॥ ਸਚੁ ਸੰਤਤਿ ਕਹੁ ਨਾਨਕ ਜੋਗੁ ॥3॥3॥
ਜੇ ਸਤ-ਸੰਗ ਵਿਚ ਜਾਣਾ, ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਵੇ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ-ਸੰਗ ਵਿਚੋਂ ਕਦੇ ਨਾ ਖੁੰਜੇ, ਜੇ ਸਤ-ਸੰਗ ਵਿਚ ਰਹਿ ਕੇ ਦੁਨੀਆ ਨਾਲੋਂ ਨਿਰਮੋਹਤਾ-ਰੂਪ ਪ੍ਰਭੂ ਨਾਲ ਵਿਆਹ ਹੋ ਜਾਵੇ, ਤਾਂ ਇਸ ਵਿਆਹ ਵਿਚੋਂ ਸੱਚ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਣਾ, ਉਸ ਜੀਵ-ਇਸਤ੍ਰੀ ਦੀ ਸੰਭਾਲ ਹੈ। ਹੇ ਨਾਨਕ, ਆਖ, ਇਹ ਹੈ ਸੱਚਾ ਪ੍ਰਭੂ-ਮਿਲਾਪ।3।3।
ਚੰਦੀ ਅਮਰ ਜੀਤ ਸਿੰਘ (ਚਲਦਾ)