ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਟੁੱਟ ਗਈ ਤੜੱਕ ਕਰਕੇ
ਟੁੱਟ ਗਈ ਤੜੱਕ ਕਰਕੇ
Page Visitors: 49

 

ਟੁੱਟ ਗਈ ਤੜੱਕ ਕਰਕੇ
ਕਿਸੇ ਨੂੰ ਦਸ ਸਾਲੀ ਹੁੰਦੀ ਹੈ, ਕਿਸੇ ਨੂੰ ਬਾਰਾਂ ਸਾਲੀ (ਮੱਝਾਂ ਚਾਰਨ ਦੀ ਕੈਦ) ਤੇ ਕਿਸੇ ਨੂੰ ਚਉਦਾਂ ਸਾਲੀ (ਰਾਮ ਬਨਵਾਸ) ਤੇ ਮੈਨੂੰ ਅਤੇ ਮੇਰੇ ਨਾਲ ਕੁੱਝ ਕੰਮ ਕਰਨ ਵਾਲਿਆਂ ਨੂੰ ਸਤਾਰਾਂ ਸਾਲੀ ਜਾਂ ਸੋਲਾਂ ਸਾਲੀ (ਇੰਦਰ ਸਿੰਘ ਘੱਗਾ ਨਾਲ ਯਾਰੀ) ਟੁੱਟ ਗਈ ਤੜੱਕ ਕਰਕੇ। ਘੱਗਾ ਜੀ ਨੂੰ ਇਨ੍ਹਾਂ ਦੀ ਲੜਕੀ ਨੇ ਸਮਝਾਇਆ ਕਿ ਯੂ-ਟਿਊਬ ਰਾਹੀਂ ਕਾਫੀ ਪੈਸੇ ਕਮਾਏ ਜਾ ਸਕਦੇ ਹਨ। ਇਸ ਕਰਕੇ ਇਸ ਨੇ ਆਪਣੇ ਅਣਥੱਕ ਸੇਵਕ, ਵਿਦਿਆਰਥੀ, ਮੁਫਤ ਵਿਚ ਵੈਬ-ਸਾਈਟ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਰੂਪਾਵਲੀ ਤੋਂ ਆਪਣੀ ਵੈਬਸਾਈਟ ਦੇ ਕੋਡ-ਵਰਡ ਵਗੈਰਾ ਸਭ ਕੁੱਝ ਲੈ ਕੇ ਆਪਣੇ ਪੁੱਤਰ, ਜਿਸ ਨਾਲ ਬੋਲ-ਚਾਲ ਵੀ ਬੰਦ ਸੀ, ਨੂੰ ਦੇ ਦਿੱਤਾ ਜਦੋਂ ਕਿ ਇਸ ਨੂੰ ਇਹ ਵੀ ਨਹੀਂ ਪਤਾ ਕਿ ਯੂ-ਟਿਊਬ ਇਸ ਤਰ੍ਹਾਂ ਪੈਸਾ ਸੁੱਟਦੀ ਨਹੀਂ ਫਿਰਦੀ ਤੇ ਨਾ ਹੀ ਘੱਗਾ ਜੀ ਐਨੇ ਮਸ਼ਹੂਰ ਹਨ ਕਿ ਉਸਨੂੰ ਹਰ ਰੋਜ਼ ਲੱਖਾਂ ਦੀ ਤੈਦਾਦ ਵਿਚ ਲੋਕ ਸੁਣਦੇ ਹੋਣ। ਪਤਾ ਤਾਂ ਇੰਦਰ ਸਿੰਘ ਘੱਗਾ ਜੀ ਨੂੰ ਇਹ ਵੀ ਨਹੀਂ ਕਿ ਡੋਮੇਨ ਅਤੇ ਸਰਵਰ (Domaine and Server) ਵਿਚ ਕੀ ਫਰਕ ਹੈ। ਪਿਛਲੇ ਕਈ ਸਾਲਾਂ ਤੋਂ ਇਸ ਦੀ ਵੈਬ-ਸਾਈਟ ਸਿੰਘ ਸਭਾ ਦੀ ਵੈਬ-ਸਾਈਟ ਰਾਹੀਂ ਚੱਲ ਰਹੀ ਸੀ ਅਤੇ ਘੱਗਾ ਜੀ ਦਾ ਕਈ ਹਜਾਰ(ਅੰਦਾਜਨ ਪੰਜਾਹ ਹਜਾਰ) ਰੁਪਿਆ, ਸਰਵਰ ਦਾ ਖਰਚਾ, ਬਚਾਇਆ ਗਿਆ। ਮਿਹਨਤ ਸਿੰਘ ਸਭਾ ਨੂੰ ਕਰਨੀ ਪਈ ਤੇ ਫਾਇਦਾ ਘੱਗੇ ਨੂੰ। ਸਿੰਘ ਸਭਾ ਨੇ ਇੰਦਰ ਸਿੰਘ ਘੱਗਾ ਜੀ ਦੀ ਮਾਲੀ ਮੱਦਦ (ਪੰਦਰਾਂ ਵੀਹ ਲੱਖ ਸਣੇ ਟਿਕਟਾਂ) ਕੀਤੀ ਹੈ ਇਸ ਬਾਰੇ ਉਹ ਆਪਣੀਆਂ ਕਿਤਾਬਾਂ ਵਿਚ ਵੀ ਲਿਖ ਚੁੱਕੇ ਹਨ, ਹੋਰ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ।
ਇਕ ਮੂੜ ਮੱਤੀਆ ਸਤਿਨਾਮ ਸਿੰਘ ਮਾਂਟਰੀਅਲ ਲਿਖਦਾ ਹੈ ਕਿ ਗੁਰਚਰਨ ਸਿੰਘ ਜਿਉਣ ਵਾਲੇ ਨੂੰ ਕੌਣ ਜਾਣਦਾ ਸੀ। ਇੰਦਰ ਸਿੰਘ ਘੱਗਾ ਜੀ ਨੂੰ ਪਉੜੀ ਬਣਾ ਕੇ ਇਹ ਮਸ਼ਹੂਰ ਹੋ ਗਿਆ। ਸਤਿਨਾਮ ਸਿੰਘ ਨੂੰ ਜਵਾਬ: ਘੱਗਾ ਜੀ ਤਾਂ ਸਾਡੇ ਕੋਲ 2006 ਵਿਚ ਆਉਂਦੇ ਹਨ ਪਰ ਮੇਰੇ ਲੇਖ ਤਾਂ ਨਗਾਰਾ ਅਖਬਾਰ ਵਿਚ ਸਤੰਬਰ 1999 ਤੋਂ ਲਗਾਤਾਰ ਛਪਦੇ ਰਹੇ ਹਨ। 2004 ਵਿਚ ਸਿੰਘ ਸਭਾ ਰੀਜਿਸਟਰ ਹੋ ਚੁੱਕੀ ਸੀ ਅਤੇ ਅਕਤੂਬਰ 2006 ਵਿਚ ਚੈਰਿਟੀ ਨੰਬਰ ਵੀ ਮਿਲ ਗਿਆ ਸੀ। ਤਕਰੀਬਨ 2013-14 ਤਕ ਡਾ. ਸ਼ਾਰਧਾ ਜੀ ਨੇ ਅਖਬਾਰ ਚਲਾਇਆ ਸੀ ਤੇ ਉਹ ਵੀ ਮੇਰੇ ਲੇਖ ਛਾਪਦੇ ਰਹੇ ਹਨ। ਬਲਤੇਜ ਸਿੰਘ ਪੰਨੂੰ, ਜੋ ਅੱਜ-ਕੱਲ੍ਹ ਪਟਿਆਲੇ ਰਹਿੰਦਾ ਹੈ, ਇਸ ਗੱਲ ਦਾ ਗਵਾਹ ਹੈ। ਸਤੰਬਰ 1999 ‘ਚ ਡਿਕਸੀ ਰੋਡ ਖਾਲਸਾ ਦਰਬਾਰ ਗੁਰਦਵਾਰੇ ਵਿਚ ਜਗਾਧਰੀ ਵਾਲੇ ਹਰਬੰਸ ਸਿੰਘ ਨਾਲ ਕੀਰਤਨ ਦੀ ਸਮਾਪਤੀ ਤੋਂ ਬਾਅਦ ਤੂੰ-ਤੂੰ ਮੈਂ-ਮੈਂ ਹੋਈ ਜਦੋਂ ਉਸਨੇ ਇਹ ਕਿਹਾ ਕਿ ਗੁਰੂ ਨਾਨਕ ਪੌਣਹਾਰੀ ਸਨ ਤੇ ਭੁੱਖ ਮਰਦਾਨੇ ਨੂੰ ਲੱਗਦੀ ਸੀ, ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ। ਇਸ ਬਾਰੇ ਮੈਂ ਪਹਿਲੀਵਾਰ ਲੇਖ ਲਿਖ ਕੇ ਨਗਾਰਾ ਅਖਬਾਰ ਨੂੰ ਭੇਜਿਆ ਸੀ। ਪ੍ਰੋ. ਉਦੈ ਸਿੰਘ ਅਤੇ ਹਰੀਆਂ ਵੇਲਾਂ ਵਾਲੇ ਨਿਹੰਗ ਨਾਲ ਬਹੁਤ ਸਾਰੇ ਲੇਖ ਅਖਬਾਰ ਵਿਚ ਛਪੇ ਜੋ ਕਿਚਨਰ ਓਨਟੈਰੀਓ ਰਹਿੰਦਾ ਸੀ। ਸਤਿਨਾਮ ਸਿੰਘ ਤੁਹਾਡੀ ਸਿੱਖੀ ਦਾ ਮੈਨੂੰ ਉਸ ਵਕਤ ਪਤਾ ਚੱਲ ਗਿਆ ਸੀ ਜਦੋਂ ਤੁਹਾਡੇ ਘਰ ਬੈਠਿਆਂ ਤੁਹਾਡੀ ਪਤਨੀ ਨੇ ਆਪਣਾ ਇਤਰਾਜ ਜ਼ਾਹਰ ਕੀਤਾ ਸੀ ਕਿ, “ ਵਿਆਹ ਤੋਂ ਬਾਅਦ ਮੈਂ ਸੋਚਦੀ ਸੀ ਕਿ ਮੈਂ ਕਿਨ੍ਹਾਂ ਦੇ ਘਰ ਵਿਆਹੀ ਗਈ ਹਾਂ, ਇਨ੍ਹਾਂ ਦੇ ਘਰ ਕਬਰ ਦੀ ਪੂਜਾ ਤੇ ਵੀਰਵਾਰ ਵਾਲੇ ਦਿਨ ਮਿੱਠਾ ਰੋਟਰੋਟ ਬਾਰੇ ਅਤੇ ਨਾਨਕ ਸਰੀਆਂ ਦੀ ਠਾਠ ਤੇ ਜਾਣਬਾਰੇ ਤਾਂ ਤੁਸੀਂ ਆਪ ਵੀ ਦੱਸਿਆ ਸੀ। ਤੁਸੀਂ ਅਗੇ ਲਿਖਦੇ ਹੋਰ ਬਾਕੀ ਘੱਗੇ ਵਾਸਤੇ ਪੈਸੇ ਇਕੱਠੇ ਕਰਨੇ ਤੇ ਵਿਚੋਂ 80% ਆਪਣੀ ਜੇਬ ਵਿਚ ਪਾਉਣੇ ਜਿਵੇਂ ਸਾਧ ਲੋਕ ਕਰਦੇ ਹਨ। ਤੁਸੀਂ 200 ਜਾਂ 250 ਡਾਲਰ ਦਾ ਚੈਕ ਸਿੰਘ ਸਭਾ ਨੂੰ ਦਿੱਤਾ ਤੇ ਤੁਹਾਨੂੰ ਟੈਕਸ ਡੀਡੱਕਟੇਬਲ ਰਸੀਦ ਜਾਰੀ ਕੀਤੀ ਗਈ। ਤੁਹਾਨੂੰ ਦੋ ਜਾਂ ਤਿੰਨ ਡੱਬੇ ਰਲੀਆਂ-ਮਿਲੀਆਂ ਕਿਤਾਬਾਂ ਦੇ ਅਤੇ ਕਾਫੀ ਸਾਰੀਆਂ ਐਮ.ਪੀ. ਥਿਰੀ ਸੀਡੀਜ਼ ਦਿੱਤੀਆਂ ਗਈਆਂ ਜਿਨ੍ਹਾਂ ਦੀ ਕੀਮਤ 3-4 ਸੌ ਡਾਲਰ ਤੋਂ ਘੱਟ ਨਹੀਂ ਬਣਦੀ। ਹੁਣ ਦੱਸੋ ਤੁਹਾਡਾ ਕੀ ਖਾਦਾ? ਤੁਹਾਡੇ ਬਾਰੇ ਮੈਂ ਇਹ ਲਿਖਣਾ ਨਹੀਂ ਸੀ ਪਰ ਪਹਿਲ ਕਦਮੀ ਤੁਸੀਂ ਕੀਤੀ ਤੇ ਮੈਂ ਜਵਾਬ ਦਿੱਤਾ ਹੈ।
ਸੁਖਦੀਪ ਸਿੰਘ ਪਰਹਾਰ, ਸਾਬਕਾ ਪ੍ਰਧਾਨ ਸਿੰਘ ਸਭਾ, ਵੈਬ-ਸਾਈਟ ਅੱਪ ਡੇਟ ਕਰਨ ਦਾ ਕੰਮ ਕਰਦਾ ਸੀ ਤੇ ਸਤਿਨਾਮ ਸਿੰਘ ਜੋਹਲ ਦੇ ਕਹਿਣ ਤੇ ਮੈਂ ਇਸ ਨੂੰ ਇਕ ਲੈਪ-ਟਾਪ ਦੇ ਦਿੱਤਾ। ਸਿੰਘ ਸਭਾ ਨਾਲੋਂ ਟੁੱਟਣ ਤੋਂ ਇਕ-ਡੇਢ ਸਾਲ ਪਹਿਲਾਂ ਇਸ ਨੇ ਸਿੰਘ ਸਭਾ ਦੀਆਂ ਜੜ੍ਹਾਂ ਵਿਚ ਤੇਲ ਦੇਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਕੋਲ ਰੀਪੋਰਟਾਂ ਪਹੁੰਚਦੀਆਂ ਸਨ ਪਰ ਮੈਂ ਕੋਈ ਨੋਟਿਸ ਨਹੀਂ ਲਿਆ। ਜੇਕਰ ਸਿੰਘ ਸਭਾ ਨੇ ਕੋਈ ਕੰਮ ਨਹੀਂ ਕੀਤਾ ਤਾਂ ਇਹ ਦੋ-ਤਿੰਨ ਸਾਲ ਪ੍ਰਧਾਨ ਬਣ ਕੇ ਕੀ ਕਰਦਾ ਰਿਹਾ? ਪਰ ਇਸਦੀ ਪ੍ਰਧਾਨਗੀ ਤੋਂ ਬਗੈਰ ਸਿੰਘ ਸਭਾ ਨੇ ਅੱਜ ਤਕ ਪੰਜ ਕੁ ਲੱਖ ਐਮ.ਪੀ. ਥਿਰੀ ਸੀਡੀਜ਼, ਅੱਠ ਲੱਖ ਮੈਗਜ਼ੀਨ, ਦਸ ਹਜਾਰ ਕਿਤਾਬਾਂ ਅੰਗਰੇਜ਼ੀ ਵਿਚ, ਇਕ ਪੁਰਾਣੀ ਬਲੈਰੋ 3.5 ਲੱਖ ਰੁਪਿਆਂ ਦੀ ਮਨਦੀਪ ਸਿੰਘ ਗਿੱਲ ਦੇ ਕਹਿਣ ਤੇ, 35 ਕੁ ਮੋਟਰ ਸਾਈਕਲ, 40 ਲੈਪਟਾਪ ਅਤੇ ਪਰੋਜੈਕਟਰ ਸਿੱਖ ਧਰਮ ਦੇ ਪ੍ਰਚਾਰ ਲਈ ਕਾਲਜ਼ ਨੂੰ ਦਿੱਤੇ ਹਨ। ਜੇ ਸੁਖਦੀਪ ਸਿੰਘ ਪਰਹਾਰ ਨੇ ਸਿੱਖੀ ਵਾਸਤੇ ਕੁੱਝ ਕੀਤਾ ਹੈ ਤਾਂ ਦੱਸ ਦੇਵੇ।
ਅਸੀਂ ਇਕੱਠੇ ਵਰਜੀਨੀਆ ਵਿਚ ਦਸਮ ਗ੍ਰੰਥ ਦੇ ਸੈਮੀਨਾਰ ਤੇ ਬੋਲਣ ਲਈ ਗਏ। ਸੁਖਦੀਪ ਸਿੰਘ ਪਰਹਾਰ ਦੀ ਦਸ  ਮਿੰਟ ਵਿਚ ਹੀ ਬੋਲਤੀ ਬੰਦ ਹੋ ਗਈ। ਰਸਤੇ ਵਿਚ ਆਉਂਦਿਆਂ ਕਹਿਣ ਲੱਗਾ, “ਮੇਰਾ ਮਸਾਲਾ ਤਾਂ ਪੰਜ ਮਿੰਟ ਵਿਚ ਹੀ ਮੁੱਕ ਗਿਆ ਤੇ ਅਗਲੇ ਪੰਜ ਮਿੰਟ ਸੋਚ-ਸਾਚ ਕੇ ਹੀ ਲੰਘਾਏ। ਤੂੰ ਪਤਾ ਨਹੀਂ ਕਿਵੇ ਘੰਟਿਆਂ ਬੱਧੀ ਬੋਲਦਾ ਰਿਹਾ ਹੈਂਵਿਨੀਪੈਗ ਵਾਲੇ ਬਲਜੀਤ ਸਿੰਘ ਅਤੇ ਉਸਦੇ ਹੋਰ ਮਿੱਤਰ ਦੋਸਤ ਤਾਂ ਇਸਦੀ ਕਾਲੀ ਕਰਤੂਤ ਤੋਂ ਬੱਚ ਗਏ ਪਰ ਇਕੱੜ-ਦੁਕੜ ਜਰੂਰ ਫਸ ਗਏ। ਫਿਰ ਇਹ ਕੈਲਗਿਰੀ ਗਿਆ ਅਤੇ ਸਿੰਘ ਸਭਾ ਨਾਲ ਕੰਮ ਕਰਨ ਵਾਲਿਆਂ ਦੇ ਪੈਰੀਂ ਵੀ ਦਾਤਰੀ ਫੇਰ ਆਇਆ ਪਰ ਵਰਨਨ ਵਾਲੇ ਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਸ਼ੇਰ ਗਿੱਲ ਕੋਲੋਨੇ ਵਾਲੇ ਇਸ ਦੀ ਦਾਤਰੀ ਤੋਂ ਬੱਚ ਗਏ। ਜਦੋਂ ਇਹ ਢੱਢਰੀਆਂ ਵਾਲੇ ਦੇ ਪੈਰੀਂ ਜਾ ਪਿਆ ਤੇ ਸਿੰਘ ਸਭਾ ਦੀ ਇਮਾਨਤ ਇਕ ਲੈਪਟਾਪ, ਜਿਸਦੀ ਕੀਮਤ ਸਿਰਫ 400 ਡਾਲਰ ਹੈ, ਵੀ ਵਾਪਸ ਦੇਣ ਤੋਂ ਮੁੱਕਰ ਗਿਆ। ਹੁਣ ਇਸਨੇ ਆਪਣੇ ਹੋਰ ਸਹੇਲੇ-ਸਹੇਲੀਆਂ ਨਾਲ ਮਿਲ ਕੇ ਢੱਢਰੀਆਂ ਵਾਲੇ ਪੇਟੀਐਮ ਸਾਧ ਵਾਸਤੇ ਪੈਸੇ ਮੰਗਣ ਲਈ ਇਕ ਬੈਂਕ ਅਕਾਉਂਟ ਵੀ ਖੋਲਿਆ ਹੋਇਆ ਹੈ, ਜਰਾ ਬੱਚ ਕੇ। ਹੁਣ ਪਤਾ ਲੱਗਾ ਕਿ ਇਹ ਕਿਤਨਾ ਕੁ ਇਮਾਨਦਾਰ ਹੈ?

ਘੱਗਾ ਜੀ ਦੀ ਸਪੁੱਤਰੀ, ਨਵਦੀਪ ਕੌਰ ਲਿਖਦੀ ਹੈ ਕਿ, ਐਸੇ ਲੋਕਾਂ ਕਰਕੇ ਹੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ। ਬੀਬਾ ਜੀ 2018 ਵਿਚ ਤੁਹਾਨੁੰ ਕਨੇਡਾ ਵਿਚ ਬੋਲਣ ਲਈ ਸੱਦਾ ਦਿੱਤਾ ਗਿਆ। ਖਰਚਾ ਘਰ ਤੋਂ ਘਰ ਤਕ ਦਾ ਦਿੱਤਾ ਗਿਆ। ਕੀ ਇਹ ਮੇਰਾ ਨਿਜੀ ਕੰਮ ਸੀ? ਜੇਕਰ ਤੈਨੂੰ ਸਿੱਖ ਧਰਮ ਨਾਲ ਐਨਾ ਹੀ ਪਿਆਰ ਹੈ ਯਾ ਸੀ ਤਾਂ ਆਪਣੇ ਖਰਚੇ ਤੇ ਆਉਣਾ ਸੀ। ਐਸੀ ਬਿਰਤੀ ਵਾਲਿਆਂ ਨੇ ਤੁਹਾਡੇ ਪਿਤਾ ਦੇ ਘਰ ਵਿਚ ਸਕਿਉਰਟੀ ਕੈਮਰੇ, ਅਦਾਲਤ ਵਿਚ ਵਕੀਲ ਦਾ ਖਰਚਾ, ਨਵੀ ਗੱਡੀ ਤੁਹਾਡੇ ਬਾਪੂ ਨੂੰ, ਤੁਹਾਡੇ ਬਾਪੂ ਜੀ ਤੋਂ ਹਜਾਰਾਂ ਕਿਤਾਬਾਂ ਮੁੱਲ ਖਰੀਦੀਆਂ ਅਤੇ ਹੋਰ ਪਤਾ ਨਹੀਂ ਕਿਨਾ ਕੁੱਝ ਤੁਹਾਡੇ ਬਾਪੂ ਜੀ ਨੂੰ ਡੁੱਬਣ ਤੋਂ ਬਚਾਉਣ ਲਈ ਕੀਤਾ ਗਿਆ। ਵਿਸਥਾਰ ਵਿਚ ਜਾਣਾ ਹੈ ਤਾਂ ਆਪਣੇ ਬਾਪੂ ਜੀ ਨੂੰ ਪੁੱਛ ਲਈਂ। ਹੁਣ ਦੱਸ! ਸਿੱਖਾਂ ਦਾ ਬੇੜਾ ਤੇਰੇ ਕਰਕੇ ਗਰਕਿਆ ਜਾਂ ਮੇਰੇ ਕਰਕੇ।
ਹੁਣੇ ਹੁਣੇ ਪਤਾ ਚੱਲਿਆ ਹੈ ਕਿ ਸਤਿਨਾਮ ਸਿੰਘ ਮਾਂਟਰੀਅਲ, ਸੁਖਦੀਪ ਸਿੰਘ ਪਰਹਾਰ ਅਤੇ ਸੁਖਵਿੰਦਰ ਸਿੰਘ ਵਿਨੀਪੈਗ ਕਾਂਨਫ੍ਰੰਸ ਅਯੋਜ਼ਤ ਕਰ ਰਹੇ ਹਨ ਅਤੇ ਮੁੱਖ ਬੁਲਾਰੇ ਇੰਦਰ ਸਿੰਘ ਘੱਗਾ ਅਤੇ ਜਸਵਿੰਦਰ ਸਿੰਘ ਰੁੜਕੀ ਕਲਾਂ ਵਾਲੇ ਵੀ ਆ ਰਹੇ ਹਨ। ਹੋ ਸਕਦਾ ਹੈ ਕਿ ਪੇਟੀਐਮ ਵਾਲੇ ਸਾਧ ਜੀ ਮਹਾਂਰਾਜ ਵੀ ਆਉਣ? ਪਰਹਾਰ ਜੀ ਮੇਰੇ ਕੋਲ ਇੰਦਰ ਸਿੰਘ ਘੱਗਾ ਦੀਆਂ ਕਈ ਸੈਂਕੜੇ ਕਿਤਾਬਾਂ ਪਈਆਂ ਹਨ। ਕੋਈ ਖਰੀਦਦਾ ਵੀ ਨਹੀਂ, ਅਸੀਂ ਕਿਸੇ ਨੂੰ ਵੇਚਣੀਆਂ ਵੀ ਨਹੀਂ ਅਤੇ ਮੁਫਤ ਚ ਵੀ ਨਹੀਂ ਦੇਣੀਆਂ। ਮੈਂ ਆਪਣੇ ਬਾਕੀ ਮੈਂਬਰਾਂ ਨਾਲ ਗੱਲ ਕਰ ਚੁਕਿਆ ਹਾਂ ਤੇ ਸਭ ਦੀ ਹਾਂ ਹੈ। ਇਸ ਕਰਕੇ ਤੁਸੀਂ ਅਗਲੇ ਦੋ-ਚਾਰ ਹਫਤਿਆਂ ਵਿਚ ਜਦੋਂ ਚਾਹੋ ਸਾਰੀਆਂ ਕਿਤਾਬਾਂ ਚੁੱਕ ਸਕਦੇ ਹੋ ਬਗੈਰ ਕਿਸੇ ਡਾਲਰ ਦੇ ਨਹੀਂ ਤਾਂ ਮੈਨੂੰ ਆਪਣੀ ਗਰਾਜ ਖਾਲੀ ਕਰਨ ਵਾਸਤੇ ਕੋਈ ਹੋਰ ਉਪਰਾਲਾ ਕਰਨਾ ਪਵੇਗਾ। ਕਿਸੇ ਸੱਜਣ ਨੇ ਜਾਣਕਾਰੀ ਦਿੱਤੀ ਕਿ ਘੱਗੇ ਦੇ ਕਹਿਣ ਤੇ ਕੋਈ ਮਹਿੰਦਰ ਸੋਹੀ ਨਾਂ ਦਾ ਢੱਢਰੀਆਂ ਵਾਲੇ ਸਾਧ ਦਾ ਭੜਭੂੰਜਾ ਕਾਫੀ ਝੱਗ ਸੁੱਟ ਰਿਹਾ ਹੈ, ਪਰਵਾਹ ਨਹੀਂ, ਅੱਜ ਤੱਕ ਨਾ ਤਾਂ ਕਦੇ ਸਾਧਾਂ ਦੀ ਲਗੌੜ ਦੀ ਪਰਵਾਹ ਕੀਤੀ ਹੈ ਤੇ ਨਾ ਹੀ ਕਰਨੀ ਹੈ ॥
ਇੰਦਰ ਸਿੰਘ ਘੱਗਾ ਲਈ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਪਿਛਲੇ ਸਾਲ ਵਾਲਾ (ਘੱਗੇ ਅਨੁਸਾਰ) ਏਜੰਸੀਆਂ ਦਾ ਬੱਚਾ ਹੁਣ ਕਿਵੇਂ ਘੱਗੇ ਦਾ ਲਾਡਲਾ ਪੁੱਤਰ ਬਣ ਗਿਆ ਤੇ ਹੁਣ ਕੌਣ-ਕੌਣ ਏਜੰਸੀਆਂ ਦੀ ਪੈਦਾਇਸ਼ ਹੈ। ਮੈਂ ਫੋਨ ਕਰਕੇ ਵੀ ਪੁੱਛ ਚੁੱਕਿਆਂ ਹਾਂ ਕਿ ਘੱਗਾ ਏਜੰਸੀਆਂ ਵਾਲਿਆਂ ਨਾਲ ਰਲ ਗਿਆ ਜਾਂ ਏਜੰਸੀਆਂ ਵਾਲੇ ਘੱਗੇ ਨਾਲ । ਜਿਹੜੇ ਮੇਰਾ ਨੰਬਰ ਭਾਲਦੇ ਹਨ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਹਰ ਲਿਖਤ ਦੇ ਅਖੀਰ ਤੇ ਮੇਰਾ ਨੰਬਰ ਲਿਖਿਆ ਹੁੰਦਾ ਹੈ ।
ਧੰਨਵਾਦ ਜੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# +1 647 966 3132


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.