ਪੰਥਿਕ ਪ੍ਰੋਗ੍ਰਾਮ
ਯੂਬਾ ਸਿਟੀ ਦਾ 34ਵਾਂ ਨਗਰ ਕੀਰਤਨ 3 ਨਵੰਬਰ ਨੂੰ
Page Visitors: 2645
ਯੂਬਾ ਸਿਟੀ ਦਾ 34ਵਾਂ ਨਗਰ ਕੀਰਤਨ 3 ਨਵੰਬਰ ਨੂੰ
ਯੂਬਾ ਸਿਟੀ, 15 ਅਕਤੂਬਰ (ਪੰਜਾਬ ਮੇਲ)- ਸਮੂਹ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦਵਾਰਾ ਸਿੱਖ ਟੈਂਪਲ ਟਾਇਰਾ ਬੁਆਇਨਾ ਯੂਬਾ ਸਿਟੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਨੂੰ ਸਮਰਪਿਤ 34ਵਾਂ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3 ਨਵੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ਾਂ, ਵਿਦੇਸ਼ਾਂ ’ਚ ਵੱਸਦੀਆਂ, ਸਮੂਹ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਨਗਰ ਕੀਰਤਨ ’ਚ ਹੁਮ-ਹੁੰਮਾਂ ਕੇ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਯੂਬਾ ਸਿਟੀ ਦੀਆਂ ਸੰਗਤਾਂ ਨੂੰ ਧੰਨਵਾਦੀ ਬਣਾਉ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਦੀਆਂ ਖੁਸ਼ੀਆਂ ’ਚ ਵਿਸ਼ੇਸ਼ ਬੱਚਿਆਂ ਦੇ ਕੀਰਤਨ ਦੀਵਾਨ, ਢਾਡੀ ਦਰਬਾਰ, ਕਵੀ ਦਰਬਾਰ ਹੋਣ ਜਾ ਰਹੇ ਹਨ। 18 ਅਕਤੂਬਰ ਸ਼ੁਕਰਵਾਰ ਨੂੰ ਬੱਚਿਆਂ ਦੇ ਕੀਰਤਨ ਦਰਬਾਰ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 9:30 ਵੱਜੇ ਤੱਕ ਹੋਣਗੇ। 19 ਅਕਤੂਬਰ ਸ਼ਨੀਵਾਰ ਨੂੰ ਕਵੀ ਦਰਬਾਰ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 9:30 ਵੱਜੇ ਤੱਕ ਹੋਣਗੇ। 20 ਅਕਤੂਬਰ ਐਤਵਾਰ ਢਾਡੀ ਦਰਬਾਰ ਸ਼ਾਮੀ 6:30 ਵਜੇ ਤੋਂ ਲੈ ਕੇ ਰਾਤ 9:30 ਵੱਜੇ ਤੱਕ ਹੋਣਗੇ। 21 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਜੀ ਅਤੇ ਪ੍ਰਸਿੱਧ ਢਾਡੀ ਜੱਥਾ ਭਾਈ ਗੁਰਮੁੱਖ ਸਿੰਘ ਵਲਟੋਹਾ ਪਹੁੰਚ ਰਹੇ ਹਨ। 25 ਅਕਤੂਬਰ ਸ਼ੁੱਕਰਵਾਰ ਨੂੰ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਸੋਢੀ ਅਤੇ 28 ਅਕਤੂਬਰ ਨੂੰ ਦਮਦਮੀ ਟਕਸਾਲ ਦੇ ਰਾਗੀ ਭਾਈ ਕੁਲਬੀਰ ਸਿੰਘ ਜੀ ਉਹ ਵੀ ਆਪ ਜੀ ਨੂੰ ਕੀਰਤਨ ਅਤੇ ਨਾਲ ਨਿਹਾਲ ਕਰਨ ਪਹੁੰਚ ਰਹੇ ਹਨ। ਸਮੂਹ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਿ ਇਨ੍ਹਾਂ ਸਾਰੇ ਦੀਵਾਨਾਂ ’ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਲੰਗਰ ਵਾਲੇ ਸੇਵਾਦਾਰਾਂ ਨੂੰ ਗੁਰਦਵਾਰਾ ਪ੍ਰੰਬਧਕ ਕਮੇਟੀ ਵਲੋਂ ਨਿਮਰਤਾ ਸਹਿਤ ਬੇਨਤੀ ਹੈ ਕੇ ਗੁਰਦਵਾਰੇ ਦੀ ਚਾਰਦੀਵਾਰੀ ਅੰਦਰ ਜਿਨ੍ਹਾਂ ਵੀ ਸੇਵਾਦਾਰਾਂ ਨੇ ਲੰਗਰ ਲਗਾਉਣੇ ਹਨ, ਉਹ ਗੁਰੂ ਘਰ ਦੇ ਪ੍ਰਬੰਧਕਾਂ ਨਾਲ 25 ਅਕਤੂਬਰ ਤੋਂ ਪਹਿਲਾਂ ਸੰਪਰਕ ਕਰਨ ਤਾਂ ਕਿ ਆਪ ਜੀ ਨੂੰ ਯੋਗ ਸਥਾਨ ਮਿਲ ਸਕੇ।