ਗੁਰਬਾਣੀ ਦੀ ਸਰਲ iਵਆਿiਖਆਿ!(ਭਾਗ 457)
ਗਉੜੀ ਪੂਰਬੀ ਦੀਪਕੀ ਮਹਲਾ 1
ੴਸਤਿ ਨਾਮੁ ਗੁਰ ਪ੍ਰਸਾਦਿ ॥
ਪਰਮਾਤਮਾ ਇਕ ਹੈ, ਕੋਈ ਉਸ ਨੂੰ ਭਾਵੇਂ ਕਿਸੇ ਰੂਪ ਵਿਚ ਮੰਨਦਾ ਹੋਵੇ। ਕੁਦਰਤ, ਜੋ ਵੀ ਦਿਸਦਾ ਸੰਸਾਰ ਹੈ, ਉਹ ਪਰਮਾਤਮਾ ਵਿਚੋਂ ਹੀ ਪੈਦਾ ਹੋਣ ਕਾਰਨ, ਉਸ ਦਾ ਹੀ ਰੂਪ ਹੈ, ਉਸਦਾ ਹੀ ਆਕਾਰ ਹੈ। ਸੱਤ ਦੋਵੇਂ ਪਾਸੇ ਲਗਦਾ ਹੈ, 1+ਓਅੰਕਾਰ ਅਤੇ ਨਾਮੁ ਦੇ, ਪਰਮਾਤਮਾ, ਕੁਦਰਤ ਅਤੇ ਉਸ ਦਾ ਨਾਮ, ਹੁਕਮ, ਸਦਾ-ਥਿਰ ਹਨ। ਇਸ ਬਾਰੇ ਸੋਝੀ ਗੁਰ, ਸ਼ਬਦ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥ 1॥
ਜਿਸ ਸਾਧ-ਸੰਗਤ-ਘਰ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਹੇ ਜਿੰਦ-ਕੁੜੀਏ, ਉਸ ਸਤਸੰਗ-ਘਰ ਵਿਚ ਜਾ ਕੇ ਤੂੰ ਵੀ ਪਰਮਾਤਮਾ ਦੀ ਸਿਫਤ-ਸਾਲਾਹ ਦੇ ਗੀਤ, ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ।1।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥1॥ ਰਹਾਉ ॥
ਹੇ ਜਿੰਦੇ, ਤੂੰ ਸਤਸੰਗੀਆਂ ਨਾਲ ਮਿਲ ਕੇ ਪਿਆਰੇ ਨਿਰ-ਭਉ ਖਸਮ ਦੀ ਸਿਫਤ ਦੇ ਗੀਤ ਗਾ ਤੇ ਆਖ, ਮੈਂ ਸਦਕੇ ਹਾਂ ਉਸ ਸਿਫਤ ਦੇ ਗੀਤ ਤੋਂ, ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ।1।ਰਹਾਉ।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
ਤੇਰੇ ਦਾਨੈ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥2॥
ਹੇ ਜਿੰਦੇ, ਜਿਸ ਖਸਮ ਦੀ ਹਜ਼ੂਰੀ ਵਿਚ, ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਹੇ ਜਿੰਦੇ, ਤੇਰੇ ਕੋਲ ਨਹੀਂ ਹੋ ਸਕਦਾ, ਉਸ ਦਾਤਾਰ ਦੀਆਂ ਦਾਤਾਂ ਦਾ ਮੁੱਲ, ਹੇ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਅੰਦਾਜ਼ਾ ਤੂੰ ਕੀ ਲਾ ਸਕਦੀ ਹੈਂ? ਉਹ ਦਾਤਾਰ ਪ੍ਰਭੂ ਬਹੁਤ ਬੇਅੰਤ ਹੈ ।2।
ਸੰਬਤਿ ਸਾਹਾ ਲਿiਖਆ ਮਿiਲ ਕਰਿ ਪਾਵਹੁ ਤੇਲੁ ॥
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥3॥
ਸਤਸੰਗ ਵਿਚ ਜਾ ਕੇ, ਹੇ ਜਿੰਦੇ, ਅਰਜੋਈ ਕਰਿਆ ਕਰ, ਉਹ ਸੰਮਤ ਉਹ ਦਿਹਾੜਾ, ਪਹਿਲਾਂ ਹੀ ਮਿiਥਆ ਹੋਇਆ ਹੈ, ਜਦ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਾਹੁਚਾ ਆਉਣਾ ਹੈ। ਹੇ ਸਤਸੰਗੀ ਸਹੇਲੀਓ, ਰਲ ਕੇ ਮੈਨੂੰ ਮਾਂਈਏ ਪਾਉ, ਤੇ ਹੇ ਸੱਜਣ ਸਹੇਲੀਓ, ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ, ਮੇਰੇ ਲਈ ਅਰਦਾਸ ਵੀ ਕਰੋ, ਜਿਵੇਂ ਮੇਰਾ ਪਤੀ ਪ੍ਰਭੂ ਨਾਲ ਮੇਲ ਹੋ ਜਾਏ।3।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਅਵੰਨਿ ॥4॥1॥20॥
ਪਰਲੋਕ ਵਿਚ ਜਾਣ ਲਈ ਮੌਤ ਰੂਪੀ ਇਹ ਪਹੁਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ, ਹੇ ਸਤਸੰਗੀਓ, ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਹੇ ਨਾਨਕ, ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ।4।1।20।
ਚੰਦੀ ਅਮਰ ਜੀਤ ਸਿੰਘ (ਚਲਦਾ)