ਗੁਰਬਾਣੀ ਦੀ ਸਰਲ ਵਆਿਖਆਿ!(ਭਾਗ 477)
ਗਉੜੀ ਗੁਆਰੇਰੀ ਮਹਲਾ 4 ॥
ਨਿਰਗੁਣ ਕਥਾ ਕਥਾ ਹੈ ਹਰਿ ਕੀ ॥
ਭਜੁ ਮਿiਲ ਸਾਧੂ ਸੰਗਤਿ ਜਨ ਕੀ ॥
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥1॥
ਪਰਮਾਤਮਾ ਦੀ ਸਿਫਤ-ਸਾਲਾਹ ਦੀਆਂ ਗੱਲਾਂ, ਤਿੰਨਾਂ ਗੁਣਾਂ ਤੋਂ ਉਤਾਂਹ ਹਨ, ਦੁਨੀਆਂ ਦੇ ਲੋਕਾਂ ਦੀਆਂ ਸਿਫਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ।
(ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ, ਇਹੀ ਗੱਲ ਇਕ ਆਮ ਆਦਮੀ ਨੂੰ, ਸ਼ਬਦ-ਗੁਰੂ ਤੋਂ ਨਖੇੜਦੀ ਹੈ)
ਹੇ ਭਾਈ, ਸਾਧੂ-ਜਨਾਂ ਦੀ ਸੰਗਤ ਵਿਚ ਰਲ ਕੇ ਉਸ ਪਰਮਾਤਮਾ ਦਾ ਭਜਨ ਕਰਿਆ ਕਰ,
(ਭਜਨ ਕਰਨਾ ਮਨ ਦਾ ਵਿਸ਼ਾ ਹੈ, ਭਜੁ ਪ੍ਰੇਮ ਭਗਤਿ ਪ੍ਰਭ ਨੇਰਾ (615) ਭਜੁ ਮਨ ਮੇਰੇ ਏਕੋ (193)
ਭਜੁ ਰਾਮੋ ਮਨਿ ਰਾਮ (1297) ਭਜੁ ਸਰਨਿ ਸਾਧੂ ਨਾਨਕਾ (1272) ਅਤੇ, ਭਜਿ ਲੇਹਿ ਰੇ ਮਨ (1159)।
ਉਸ ਪਰਮਾਤਮਾ ਦੀ ਸਿਫਤ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ ਤੇ ਸਿਫਤ-ਸਾਲਾਹ ਦੀ ਬਰਕਤ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ।1।
ਗੋਬਿੰਦ ਸਤਸੰਗਤਿ ਮੇਲਾਇ ॥
ਹਰਿ ਰਸੁ ਰਸਨਾ ਰਾਮ ਗੁਨ ਗਾਇ ॥1॥ ਰਹਾਉ ॥
ਹੇ ਗੋਬਿੰਦ, ਮੈਨੂੰ ਸਾਧ-ਸੰਗਤ ਦਾ ਮਿਲਾਪ ਬਖਸ਼, ਤਾਂ ਜੋ ਮੇਰੀ ਰਸਨਾ, ਮੇਰਾ ਮਨ ਹਰਿ-ਨਾਮ ਦਾ ਸੁਆਦ ਲੈ ਕੇ ਹਰੀ ਦੇ ਗੁਣਾਂ ਨਾਲ ਜੁੜਿਆ ਰਹੇ।1।ਰਹਾਉ।
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
ਜਨ ਕੀ ਸੇਵਾ ਉਤਮ ਕਾਮਾ ॥2॥
ਹੇ ਹਰੀ, ਹੇ ਰਾਮ, ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਮੈਨੂੰ ਉਨ੍ਹਾਂ ਦੇ ਦਾਸਾਂ ਦਾ ਦਾਸ ਬਣਾ। ਤੇਰੇ ਦਾਸਾਂ ਦੀ ਸੇਵਾ, ਮਨੁੱਖਾ ਜੀਵਨ ਵਿਚ ਸਭ ਤੋਂ ਚੰਗਾ ਕੰਮ ਹੈ।2।
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਸੋ ਜਨੁ ਹਮਰੈ ਮਨਿ ਚਿiਤ ਭਾਵੈ ॥
ਜਨ ਪਗ ਰੇਣੁ ਵਡਭਾਗੀ ਪਾਵੈ ॥3॥
ਹੇ ਭਾਈ, ਜਿਹੜਾ ਮਨੁੱਖ ਮੈਨੂੰ ਪਰਮਾਤਮਾ ਦੀ ਸਿਫਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ, ਉਹ ਮੈਨੂੰ ਮੇਰੇ ਮਨ ਵਿਚ, ਮੇਰੇ ਚਿੱਤ ਵਿਚ ਪਿਆਰਾ ਲਗਦਾ ਹੈ। ਪ੍ਰਭੂ ਦੇ ਭਗਤ ਦੇ ਪੈਰਾਂ ਦੀ ਖਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਹਾਸਲ ਕਰਦਾ ਹੈ।3।
ਸੰਤ ਜਨ ਸਿਉ ਪ੍ਰੀਤਿ ਬਨਿ ਆਈ ॥
ਜਿਨ ਕਉ ਲਿਖਤੁ ਲਿiਖਆ ਧੁਰਿ ਪਾਈ ॥
ਤੇ ਜਨ ਨਾਨਕ ਨਾਮਿ ਸਮਾਈ ॥4॥2॥40॥
ਹੇ ਨਾਨਕ, ਪ੍ਰਭੂ ਦੇ ਸੰਤ ਜਨਾਂ ਨਾਲ ਉਨ੍ਹਾਂ ਮਨੁੱਖਾਂ ਦੀ ਪ੍ਰੀਤ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਧੁਰੋਂ ਆਪਣੀ ਦਰਗਾਹ ਤੋਂ ਆਪਣੀ ਬਖਸ਼ਿਸ਼ ਦਾ ਲੇਖ ਲਿਖ ਦਿੱਤਾ ਹੋਵੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨਤਾ ਹਾਸਲ ਕਰ ਲੈਂਦੇ ਹਨ।4।2।40।
ਚੰਦੀ ਅਮਰ ਜੀਤ ਸਿੰਘ (ਚਲਦਾ)