ਗੁਰਬਾਣੀ ਦੀ ਸਰਲ iਵਆiਖਆ!(ਭਾਗ 478)
ਗਉੜੀ ਗੁਆਰੇਰੀ ਮਹਲਾ 4 ॥
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
ਮੀਨੇ ਪ੍ਰੀਤਿ ਭਈ ਜਲਿ ਨਾਇ ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥1॥
ਹਰੇਕ ਮਾਂ, ਖੁਸ਼ੀ ਮਨਾਂਦੀ ਹੈ, ਜਦੋਂ ਉਸ ਦਾ ਪੁੱਤਰ ਕੋਈ ਚੰਗੀ ਚੀਜ਼ ਖਾਂਦਾ ਹੈ, ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖੁਸ਼ੀ ਹੁੰਦੀ ਹੈ। ਗੁਰੂ ਨੂੰ ਖੁਸ਼ੀ ਹੁੰਦੀ ਹੈ, ਜਦੋਂ ਕੋਈ ਮਨੁੱਖ, ਕਿਸੇ ਗੁਰਸਿੱਖ ਦੇ ਮੂੰਹ ਵਿਚ ਭੋਜਨ ਪਾਂਦਾ ਹੈ, ਜਦੋਂ ਕੋਈ, ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ।1।
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
ਜਿਨ ਮਿiਲਆ ਦੁਖ ਜਾਹਿ ਹਮਾਰੇ ॥1॥ ਰਹਾਉ ॥
ਹੇ ਹਰੀ, ਮੈਨੂੰ ਆਪਣੇ ਉਹ ਸੇਵਕ ਮਿਲਾ, ਜਿਨ੍ਹਾਂ ਦੇ ਮਿiਲਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ, ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਵੇ।1।ਰਹਾਉ।
ਜਿਉ ਮਿiਲ ਬਛਰੇ ਗਊ ਪ੍ਰੀਤਿ ਲਗਾਵੈ ॥
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥2॥
ਜਿਵੇਂ ਆਪਣੇ ਵੱਛੇ ਨੂੰ ਮਿਲ ਕੇ ਗਾਂ ਖੁਸ਼ ਹੁੰਦੀ ਹੈ, ਜਿਵੇਂ ਇਸਤ੍ਰੀ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹੈ, ਤਿਵੇਂ ਪਰਮਾਤਮਾ ਦੇ ਸੇਵਕ ਨੂੰ ਤਦੋਂ ਖੁਸ਼ੀ ਹੁੰਦੀ ਹੈ, ਜਦੋਂ ਉਹ ਪਰਮਾਤਮਾ ਦੀ ਵਡਿਆਈ ਕਰਦਾ ਹੈ।2।
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥3॥
ਪਪੀਹੇ ਨੂੰ ਖੁਸ਼ੀ ਹੁੰਦੀ ਹੈ, ਜਦੋਂ ਮੁਹਲੇ-ਧਾਰ ਮੀਂਹ ਵੱਸਦਾ ਹੈ, ਮਾਇਆ ਦਾ ਖਲਾਰਾ ਵੇਖ ਕੇ, ਕਿਸੇ ਰਾਜੇ-ਪਾਤਸ਼ਾਹ ਨੁੰ ਖੁਸ਼ੀ ਹੁੰਦੀ ਹੈ। ਤਿਵੇਂ ਪ੍ਰਭੂ ਦੇ ਦਾਸ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ।3।
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
ਗੁਰਸਿਖ ਪ੍ਰੀਤਿ ਗੁਰ ਮਿਲੈ ਗਲਾਟੇ ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥4॥3॥41॥
ਹਰੇਕ ਮਨੁੱਖ ਨੂੰ ਖੁਸ਼ੀ ਹੁੰਦੀ ਹੈ, ਜਦੋਂ ਉਹ ਮਾਇਆ ਕਮਾਂਦਾ ਹੈ, ਧਨ ਖੱਟਦਾ ਹੈ। ਗੁਰੂ ਦੇ ਸਿੱਖ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਜਦੋਂ ਉਸ ਨੂੰ, ਉਸ ਦਾ ਗੁਰੂ ਗੱਲ ਨਾਲ ਲਾ ਕੇ ਮਿਲਦਾ ਹੈ। ਹੇ ਨਾਨਕ, ਪਰਮਾਤਮਾ ਦੇ ਸੇਵਕ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰ-ਸਿੱਖ ਦੇ ਪੈਰ ਚੁੰਮਦਾ ਹੈ।4।3।41।
ਚੰਦੀ ਅਮਰ ਜੀਤ ਸਿੰਘ (ਚਲਦਾ)