ਗੁਰਬਾਣੀ ਦੀ ਸਰਲ iਵਆiਖਆ!(ਭਾਗ 479)
ਗਉੜੀ ਗੁਆਰੇਰੀ ਮਹਲਾ 4 ॥
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
ਗੁਰਸਿਖ ਪ੍ਰੀਤਿ ਗੁਰ ਮਿiਲ ਆਘਾਇ ॥1॥
ਮੰਗਤੇ ਨੂੰ ਤਦੇ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਕਿਸੇ ਘਰ ਦੇ ਮਾਲਕ ਪਾਸੋਂ ਭਿiਖਆ ਮਿਲਦੀ ਹੈ। ਭੁੱਖੇ ਮਨੁੱਖ ਨੂੰ ਤਦੇ ਖੁਸ਼ੀ ਹੁੰਦੀ ਹੈ ਜਦੋਂ ਉਹ ਅੰਨ ਖਾਂਦਾ ਹੈ। ਏਸੇ ਤਰਾਂ ਗੁਰੂ ਦੇ ਸਿੱਖ ਨੂੰ ਖੁਸ਼ੀ ਹੁੰਦੀ ਹੈ, ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ।1।
ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
ਕਰਿ ਕਿਰਪਾ ਲੋਚ ਪੂਰਿ ਹਮਾਰੀ ॥1॥ ਰਹਾਉ ॥
ਹੇ ਹਰੀ, ਮੇਰੀ ਤਾਂਘ ਪੂਰੀ ਕਰ, ਤੇ ਮੈਨੂੰ ਦਰਸ਼ਨ ਦੇਹ, ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ ਤੇਰੀ ਹੀ ਮਦਦ ਦੀ ਆਸ ਹੈ।1।ਰਹਾਉ।
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
ਮਿਲੈ ਪਿਆਰੇ ਸਭ ਦੁਖ ਤਿਆਗੈ ॥
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥2॥
ਚਕਵੀ ਨੂੰ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਸੂਰਜ ਦਿਸਦਾ ਹੈ, ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ ਪਿਆਰੇ ਚਕਵੇ ਨੂੰ ਮਿਲਦੀ ਹੈ ਤੇ ਵਿਛੋੜੇ ਦੇ ਸਾਰੇ ਦੁੱਖ ਭੁਲਾਂਦੀ ਹੈ। ਗੁਰਸਿੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲਦਾ ਹੈ।2।
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
ਹਿਰਦੈ ਬਿਗਸੈ ਦੇਖੈ ਮਾਇ ॥
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥3॥
ਵੱਛੇ ਨੂੰ ਆਪਣੀ ਮਾਂ ਦਾ ਦੁੱਧ ਮੂੰਹ ਨਾਲ ਚੁੰਘ ਕੇ ਖੁਸ਼ੀ ਹੁੰਦੀ ਹੈ, ਉਹ ਆਪਣੀ ਮਾਂ ਨੂੰ ਵੇਖਦਾ ਹੈ ਤੇ ਦਿਲੋਂ ਖਿੜਦਾ ਹੈ, ਇਸ ਤਰ੍ਹਾਂ ਗੁਰ-ਸਿੱਖ ਨੂੰ ਸ਼ਬਦ-ਗੁਰੂ ਦਾ ਉਪਦੇਸ਼ ਸੁਣ ਕੇ ਖੁਸ਼ੀ ਹੁੰਦੀ ਹੈ।3।
ਹੋਰੁ ਸਭ ਪ੍ਰੀਤਿ ਮਾਇਆ ਮੁਹੁ ਕਾਚਾ ॥
ਬਿਨਸਿ ਜਾਇ ਕੂਰਾ ਕਚੁ ਪਾਚਾ ॥
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰ ਸਾਚਾ ॥4॥4॥42॥
ਸੱਚੇ ਗੁਰੂ, ਸ਼ਬਦ ਗੁਰੂ ਤੋਂ ਬਿਨਾ ਹੋਰ ਕਿਸੇ ਨਾਲ ਪਿਆਰ, ਮੋਹ ਹੈ, ਕੱਚਾ ਹੈ, ਮਾਇਆ ਦੀ ਪ੍ਰੀਤ ਕੱਚੀ ਹੈ, ਨਾਸ਼ਵੰਤ ਹੈ।
ਹੇ ਦਾਸ ਨਾਨਕ, ਜਿਸ ਨੂੰ ਸੱਚਾ ਗੁਰੂ ਮਿਲਦਾ ਹੈ, ਉਸ ਨੂੰ ਅਸਲ-ਖੁਸ਼ੀ ਹੁੰਦੀ ਹੈ, ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ ਸੰਤੋਖ, ਤ੍ਰਿਪਤੀ ਪ੍ਰਾਪਤ ਹੁੰਦੀ ਹੈ ।4।4।42।
ਚੰਦੀ ਅਮਰ ਜੀਤ ਸਿੰਘ (ਚਲਦਾ)