ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਸਿੱਖ ਸੰਗਤ ਨੂੰ ਜਾਗਣ ਦੀ ਅਪੀਲ
Page Visitors: 25
ਸਿੱਖ ਸੰਗਤ ਨੂੰ ਜਾਗਣ ਦੀ ਅਪੀਲ
ਮਹਲਾ 3 ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥28॥ (ਪੰਨਾ 1412)।
ਨਾਨਕਸਰੀਆਂ ਨੇ ਇਸ ਬਾਣੀ ਨੂੰ ਵਿਗਾੜ ਕੇ ਕੱਚੀ ਬਾਣੀ ਬਣਾਈ; “ਨਾਨਕਸਰ ਭਗਤੀ ਦਾ ਘਰ”।
ਇਹ ਆਪਣੇ ਗੁਟਕਿਆਂ ਵਿਚ ਲਿਖਦੇ ਹਨ ਕਿ ਜਿਹੜਾ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਉਸ ਤੇ ਦੁਸ਼ਮਣ ਵਾਰ ਨਹੀਂ ਕਰ ਸਕਦਾ। ਸਾਡਾ ਸਵਾਲ ਇਹ ਹੈ ਕਿ ਇਸੇ ਬਾਣੀ ਦੇ ਰਚਣਹਾਰੇ ਗੁਰੂ ਅਰਜਨ ਪਾਤਸ਼ਾਹ ਨਾਲ ਕੀ ਵਾਪਰਿਆ, ਤੋਂ ਲੋਕ ਜਾਣੂ ਹਨ। ਕੀ ਉਨ੍ਹਾਂ ਤੇ ਦੁਸ਼ਮਣ ਨੇ ਵਾਰ ਨਹੀਂ ਕੀਤਾ? ਕੀ ਛੇਵੇਂ, ਸੱਤਵੇਂ ,ਅੱਠਵੇ, ਨੌਵੇਂ ਤੇ ਦਸਵੇਂ ਗੁਰੂ ਤੇ ਦੁਸ਼ਮਣ ਨੇ ਵਾਰ ਨਹੀਂ ਕੀਤਾ? ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਣੀ ਪੜ੍ਹਨ ਵਾਲੇ ਸਿੱਖਾਂ ਤੇ ਦੁਸ਼ਮਣ ਵਾਰ ਕਰਦਾ ਹੀ ਰਿਹਾ ਹੈ ਤਾਂ ਫਿਰ ਨਾਨਕਸਾਰੀਏ ਆਮ ਜਨਤਾ ਨੂੰ ਭਰਮਾਂ ਭੁਲੇਖਿਆਂ ਵਿਚ ਕਿਉਂ ਪਾ ਰਹੇ ਹਨ?
ਇਹ ‘ਸੁਖਮਨੀ’ ਦੀ ਬਾਣੀ, ੴ ਸਤਿਗੁਰ ਪ੍ਰਸਾਦਿ॥ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਨਾਲ ਸ਼ੁਰੂ ਕਰਦੇ ਹਨ ਤੇ ਫਿਰ ਸਲੋਕੁ॥ ੴ ਸਤਿਗੁਰ ਪ੍ਰਸਾਦਿ॥ ਇਸ ਤੋਂ ਬਾਅਦ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1॥
ਇਨ੍ਹਾਂ ਨੇ ਬਾਣੀ ਲਿਖਣ ਦੀ ਤਰਤੀਬ ਬਿਲਕੁਲ ਵਿਗਾੜ ਦਿੱਤੀ ਹੈ। ਅਸਟਪਦੀ ਦਾ ਇਕ ਬੰਦ ਖਤਮ ਹੋਣ ਤੇ ‘8॥1॥’ਦੀ ਬਜਾਏ ‘ਅੱਠ ਇਕ’ ਬੋਲਦੇ ਹਨ ਜਦੋਂ ਕਿ ਹਿੰਨਸੇ ਬੁਲਾਉਣ ਦੀ ਲੋੜ ਨਹੀਂ। ਸਾਡਾ ਸਵਾਲ ਹੈ ਕਿ ਕੀ ਗੁਰੂ ਅਰਜਨ ਪਾਤਸ਼ਾਹ ਨੂੰ ਬਾਣੀ ਨਹੀਂ ਲਿਖਣੀ ਆਉਂਦੀ ਸੀ?
ਇਹ ਆਪਣੇ ਗੁਟਕਿਆਂ ਵਿਚ ਇਹ ਵੀ ਲਿਖਦੇ ਹਨ ਕਿ ਰਹਿਰਾਸ ਸ਼ੁਰੂ ਕਰਨ ਤੋਂ ਪਹਿਲਾਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ। ਮਨੋਕਾਮਨਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਤੇ ਇਨ੍ਹਾਂ ਦਾ ਮੰਤਵ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਿੱਖ ਆਪਣੇ ਆਪ ਸਿੱਖੀ ਨਾਲੋਂ ਟੁੱਟ ਜਾਣਗੇ।
ਖਾਲਸਾ ਜੀ ਨਿਤਨੇਮ ਅਸੀਂ ਇਸ ਕਰਕੇ ਨਹੀਂ ਕਰਨਾ ਕਿ ਇਸ ਨਾਲ ਸਾਨੂੰ ਕੋਈ ਫਲ ਪ੍ਰਾਪਤ ਹੋਵੇਗਾ ਸਗੋਂ ਇਸ ਕਰਕੇ ਕਰਨਾ ਹੈ ਕਿ ਸਾਡੇ ਗਿਆਨ ਵਿਚ ਵਾਧਾ ਹੋਵੇ। ਪਰ ਇਹ ਨਿਤਨੇਮ ਨਾਲ ਫਲ ਪ੍ਰਾਪਤ ਕਰਨ ਦੀ ਗੱਲ ਕਰਕੇ ਵੀ ਗੁਰੂ ਸਿਧਾਂਤ ਦੇ ਉਲਟ ਜਾ ਰਹੇ ਹਨ। ਇਨ੍ਹਾਂ ਦੀ ਅਰਦਾਸ ਵੱਖਰੀ, ਨਿਤਨੇਮ ਵੱਖਰਾ, ਪਾਠ ਕਰਨ ਦਾ ਤਰੀਕਾ ਵੱਖਰਾ। ਇਨ੍ਹਾਂ ਦੀਆਂ ਠਾਠਾਂ ਵਿਚ ਨਿਸ਼ਾਨ ਸਾਹਿਬ ਨਹੀਂ, ਲੰਗਰ ਨਹੀਂ, ਵਿਆਹੇ ਪ੍ਰਚਾਰਕ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਤਾਂ ਫਿਰ ਇਹ ਬਾਬੇ ਨਾਨਕ ਦੇ ਸਿੱਖ ਵੀ ਨਹੀਂ।
ਚਿੱਟੀਆਂ ਗੋਲ ਪੱਗਾਂ, ਨੰਗੀਆ ਲੱਤਾਂ ਤੇ ਲੰਮੇ ਝੱਗਿਆਂ ਵਾਲੇ ਲੋਕ, ਕਿਥੋਂ ਦੇ ਸਿੱਖ ਹਨ?
ਸਿੱਖਾਂ ਦੇ ਸਾਰੇ ਗੁਰੂ ਸਹਿਬਾਨ, ਜੋ ਉਮਰ ਮੁਤਾਬਕ ਵਿਆਹੁਣ ਯੋਗ ਸਨ, ਨੇ ਵਿਆਹ ਕਰਵਾਇਆ ਤੇ ਆਪਣੀ ਔਲਾਦ ਪੈਦਾ ਕੀਤੀ। ਗੁਰਬਾਣੀ ਦਾ ਫੁਰਮਾਣ ਹੈ ਕਿ ਗ੍ਰਹਿਸਤ ਧਾਰਣ ਕਰਨ ਤੋਂ ਬਗੈਰ ਕਾਮ ਨੂੰ ਜ਼ਾਬਤੇ ਵਿਚ ਨਹੀਂ ਰੱਖਿਆ ਜਾ ਸਕਦਾ।
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ ਮਨੂਆ ਡੋਲੈ ਨਰਕੇ ਪਾਈ ॥ ਪੰਨਾ 905॥
ਜੋਗੀਆਂ ਮੁਤਾਬਕ ਕਾਮ ਨੂੰ ਵੱਸ ਵਿਚ ਕਰਕੇ ਖਾਸ ਰੁਤਬਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਗੁਰੂ ਸਹਿਬਾਨ ਇਕ ਹੋਰ ਸਵਾਲ ਕਰਦੇ ਹਨ ਕਿ ਜੇ ਕਿਸੇ ਤਰੀਕੇ ਨਾਲ ਕਾਮ ਨੂੰ ਰੋਕ ਹੀ ਲਿਆ ਜਾਵੇ ਤਾਂ ਪ੍ਰਮਗਤ ਖੁਸਰੇ ਨੂੰ ਮਿਲਣੀ ਚਾਹੀਦੀ ਹੈ।
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥3॥ ਪੰਨਾ 324॥
ਫਿਰ ਇਹ ਵਿਹਲੜ ਤੇ ਲੱਬੜਗੱਟੇ ਸਾਧ, ਜੋ ਆਪਣੇ ਆਪ ਨੂੰ ਬਹਿੰਗਮ ਅਖਵਾਉਂਦੇ ਹਨ ਆਪਣਾ ਵੀਰਜ ਖਾਰਜ ਕਿਵੇਂ ਕਰਦੇ ਹਨ? ਗੁਰਬਾਣੀ ਮੁਤਾਬਕ ਜੇ ਇਨ੍ਹਾਂ ਦਾ ਵੀਰਜ ਖਾਰਜ ਨਹੀਂ ਹੁੰਦਾ ਤਾਂ ਕੀ ਇਹ ਖੁਸਰੇ ਹਨ? ਸਿੱਖੋ ਜ਼ਰਾ ਸੋਚੋ ਨਾਨਕਸਰੀ ਠਾਠਾਂ (ਅਯਾਸ਼ੀ ਦੇ ਅੱਡਿਆਂ) ਬਾਰੇ।
ਅਸੀਂ ਗੁਰੂ ਸਾਹਿਬਾਨ ਤੇ ਗੁਰਬਾਣੀ ਨੂੰ ਠੀਕ ਮੰਨ ਕੇ ਚੱਲਦੇ ਹਾਂ। ਫਿਰ ਜੋ ਲੋਕ ਵਿਆਹ ਨਹੀਂ ਕਰਵਾਉਂਦੇ ਉਹ ਤਾਂ ਸਿੱਖ ਵੀ ਅਖਵਾਉਣ ਦੇ ਲਾਇਕ ਨਹੀਂ। ਦੂਸਰੇ ਪਾਸੇ ਇਨ੍ਹਾਂ ਦੀ ਪ੍ਰੰਪਰਾ ਦੇ ਬਾਨੀ ਬਾਬਾ ਨੰਦ ਸਿੰਘ ਵਿਆਹੇ ਹੋਏ ਸਨ। ਘਰਵਾਲੀ ਦਾ ਨਾਮ ਨਿਹਾਲ ਕੌਰ ਸੀ। ਪਰ ਪਰਸੂ, ਪਰਸਾ ਪਰਸ ਰਾਮ ਦੀ ਕਹਾਵਤ ਮੁਤਾਬਕ ਗਰੀਬ ਮਨੁੱਖ ਦਾ ਨਾਮ ਵੀ ਛੋਟਾ ਹੋ ਜਾਂਦਾ ਹੈ ਤੇ ਉਸਨੂੰ ਨਿਹਾਲੀ ਕਹਿੰਦੇ ਸਨ। ਬਾਬਾ ਨੰਦ ਸਿੰਘ ਜੀ ਦੇ ਸਹੁਰੇ ਪਿੰਡ ਦਾ ਨਾਮ ਬਰਸਾਲ ਹੈ ਤੇ ਇਹ ਸਿਧਵਾਂ ਕਾਲਜ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਹੈ। ਵੀਰੋ ਜਾਗੋ! ਇਹ ਸਰਕਾਰੀ ਸਾਹਨ ਤੇ ਜ਼ਨਾਨੀਆਂ ਸਾਡੀਆਂ, ਲੰਗਰ ਇਨ੍ਹਾਂ ਦਾ ਤੇ ਘਰ ਸਾਡੇ, ਖਾਣ ਇਹ ਤੇ ਪਕਾਉਣ ਔਰਤਾਂ ਸਾਡੀਆਂ, ਹੱਥ ਇਨ੍ਹਾਂ ਦੇ ਤੇ ਜੇਬਾਂ ਸਾਡੀਆਂ, ਗੁਰਬਾਣੀ ਗੁਰੂਆਂ ਦੀ ਤੇ ਸੰਪਟ ਇਨ੍ਹਾਂ ਦਾ, ਬੀੜ ਗੁਰੂਆਂ ਦੀ ਤੇ ਬਾਣੀ ਵਿਚ ਵਿਗਾੜ ਇਨ੍ਹਾਂ ਦਾ, ਧਾਰਮਿਕ ਸਥਾਨ ਗੁਰੂ ਨਾਨਕ ਸਾਹਿਬ ਦਾ ਤੇ ਠਾਠ ਵਿਚ ਕਹਾਣੀਆਂ ਸ਼ਿਵਜੀ ਤੇ ਪਾਰਬਤੀ ਦੀਆਂ, ਠਾਠਾਂ (ਐਸ਼ ਪ੍ਰਸਤੀ ਦੇ ਅੱਡੇ) ਇਨ੍ਹਾਂ ਦੀਆਂ ਤੇ ਵਹੁਟੀਆਂ ਸਾਡੀਆਂ, ਧੀਆਂ-ਭੈਣਾਂ ਸਾਡੀਆਂ, ਠਾਠਾਂ ਇਨ੍ਹਾਂ ਲੁਚੇ-ਲਫੰਗੇ ਸਰਕਾਰੀ ਸਾਹਨਾਂ ਦੀਆਂ। ਇਨ੍ਹਾਂ ਨੇ ਤਾਂ ਠਾਠਾਂ ਤੋਂ ਪੰਥਕ ਨਿਸ਼ਾਨ ਹਟਾ ਦਿੱਤੇ।
1984 ਦੇ ਕਤਲੇਆਮ ਵੱਲ ਨਜ਼ਰ ਮਾਰੀਏ ਤਾਂ ਸਿੱਖਾਂ ਦੇ ਗੁਰਦਵਾਰੇ ਸਾੜੇ ਤੇ ਫੂਕੇ ਗਏ। ਦਿੱਲੀ ਵਿਚ ਸੀਸ ਗੰਜ, ਰਕਾਬਗੰਜ, ਗੁਰਦਵਾਰਾ ਮਜਨੂੰ ਦਾ ਟਿਲਾ ਤੇ ਮੋਤੀ ਬਾਗ ਦਾ ਨੁਕਸਾਨ ਕੀਤਾ ਗਿਆ। ਅੱਗ ਲਾਈ ਗਈ। ਪਰ ਇਨ੍ਹਾਂ ਦੀਆਂ ਠਾਠਾਂ (ਸਰਕਾਰੀ ਅੱਡਿਆਂ) ਤੇ ਸਰਕਾਰ ਦਾ ਪਹਿਰਾ ਲੱਗਾ ਹੋਇਆ ਸੀ ਮਤੇ ਕੋਈ ਅਣਜਾਣੇ ਵਿਚ ਹੀ ਨੁਕਸਾਨ ਨਾ ਕਰ ਜਾਵੇ। ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਰਿਜ ਦੇ ਇਲਾਕੇ ਵਿਚੋਂ ਫੌਜੀਆਂ ਦੀਆਂ ਬੈਰਕਾਂ ਤਾਂ ਤੋੜੀਆਂ ਗਈਆਂ ਪਰ ਪੱਛਮੀ ਦਿੱਲੀ ਵਿਚ ਪਟੇਲ ਨਗਰ-ਸ਼ੰਕਰ ਰੋਡ ਤੇ ਇਨ੍ਹਾਂ ਦੀ ਠਾਠ ਖੜੀ ਅੱਜ ਵੀ ਵੇਖੀ ਜਾ ਸਕਦੀ ਹੈ।
ਵੀਰੋ ਤੇ ਭੈਣੋ! ਜਾਗੋ ਇਹ ਲੋਕ ਗੁਰੂ ਨਾਨਕ ਦੇ ਮਾਰਗ ਨੂੰ ਵਿਗਾੜਨ ਲਈ ਹੀ ਪੈਦਾ ਕੀਤੇ ਗਏ ਹਨ। 1984 ਤੋਂ 1995-96 ਤੱਕ ਆਪਣੇ ਤੇ ਭੀੜ ਪਈ ਪਰ ਇਨ੍ਹਾਂ ਦੇ ਮੂੰਹ ਵਿਚੋਂ ਸੀ ਨਹੀਂ ਨਿਕਲੀ। ਇਹ ਦਰਿੰਦੇ ਕਿੱਥੋਂ ਦੇ ਸਿੱਖ ਹਨ? ਸਿੱਖ ਧਰਮ ਨੂੰ ਬਿਨਾ ਦੰਦਾਂ ਤੋਂ ਖਾ ਜਾਣ ਵਾਲਿਆਂ ਦੀ ਦਿੱਤੀ ਹੋਈ ਪੀੜ ਨੂੰ ਜਰਨ ਵਾਲੇ ਅਸੀਂ ਹਾਂ ਗੁਰੂ ਕੇ ਸਿੱਖ। ਆਖਰ ਕਿੱਨਾ ਕੁ ਚਿਰ ਹੋਰ ਇਹ ਸਾਰਾ ਕੁੱਝ ਜਰਦੇ ਰਹਾਂਗੇ। ਕਦੀ ਨਾ ਕਦੀ ਤਾਂ ਸਾਨੂੰ ਆਪਣੀ ਮੂਰਛਾ ਦੀ ਹਾਲਤ ਵਿਚੋਂ ਬਾਹਰ ਆਉਣਾ ਹੀ ਪੈਣਾ ਹੈ। ਇਨ੍ਹਾਂ ਦੀਆਂ ਠਾਠਾਂ ਤੇ ਜਾਣਾ ਬੰਦ ਕਰ ਦਿਓ ਇਹ ਆਪਣੇ ਆਪ ਗੁੱਠੇ ਲੱਗ ਜਾਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132