'ਕੋਲੇ ਵਾਂਗ ਧੁਖਦੇ ਸਵਾਲੀ'
ਇਕ ਦਿਨ 'ਮਾਨਸਿਕ ਤੌਰ ਤੇ ਪੀੜਤ' ਇਕ ਵਿਯਕਤੀ ਨੇ ਮੇਰੇ ਤੋਂ ਹੇਠ ਲਿਖਿਆ ਇਕ ਸਵਾਲ ਪੁੱਛ ਲਿਆ:-ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਆਦੇਸ਼ 'ਸੱਭ ਸਿੱਖਨ ਕਉ ਹੁਕਮ ਹੈ, ਗੁਰੁ ਮਾਨਿਓ ਗਰੰਥ' ਕਿਸ ਥਾਂ ਉਪਲਭਦ ਹੈ ?
ਮੈਂ ਸਵਾਲ ਪਿੱਛਲੀ ਉਸ ਬਿਮਾਰ ਮੰਸ਼ਾ ਨੂੰ ਜਾਣਦਾ ਸੀ, ਜਿਸਦੇ 'ਪਿਛੋਕੜ' ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ
ਸਮਾਪਤ ਕਰਨ ਦੀ ਕੁਟਿਲਤਾ ਸੀ । ਇਸ ਲਈ ਮੇਰਾ ਜਵਾਬ ਇਸ ਪ੍ਰਕਾਰ ਸੀ:-
'ਇਹ ਹੁਕਮ ਦਸ਼ਮੇਸ਼ ਜੀ ਵਲੋਂ ਨੇ , ਜਾਰੀ ਹੋਂਣ ਦੇ ਪਲ ਤੋਂ, ਅੱਜ ਤਕ ਹੋ ਗੁਜ਼ਰੇ ਤਮਾਮ ਗੁਰਸਿੱਖਾਂ ਦੇ ਹਿਰਦੇਆਂ ਵਿਚ ਉਪਲਭਦ ਰਿਹਾ ਅਤੇ ਅੱਜ ਵੀ ਮੌਜੂਦ ਤਮਾਮ ਗੁਰਸਿੱਖਾ ਦੇ ਹਿਰਦੇਆਂ ਵਿਚ ਉਪਲਭਦ ਹੈ । ਇਸ ਲਈ ਕਿਸੇ ਲਿਖਤੀ ਸਬੂਤ ਦੀ ਮੁਹਤਾਜੀ ਨਹੀਂ । ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਹੁਕਮ ਦੀ ਐਸੀ ਉਪਲਭਦੀ ਹੀ ਆਪ ਜੀ ਦੀ ਉਹ ਮਾਨਸਿਕ ਪੀੜਾ ਹੈ ਜਿਸਦਾ ਕੋਈ ਇਲਾਜ ਨਹੀਂ । ਇਸ 'ਮੀਣਾ ਮਾਨਸਿਕਤਾ' ਨੇ ਕੋਲੇ ਵਾਂਗ ਧੁਖਦੇ ਸਵਾਹ ਹੁੰਦੇ ਰਹਿਣਾ ਹੈ । ਇਹੀ ਇਸ ਦੀ ਨਿਯਤੀ ਹੈ ! ਭਾਈ ਗੁਰਦਾਸ ਨੇ ਇਸੇ ਕਰਕੇ ਮੀਣਿਆਂ ਲਈ ਵਾਰ ਲਿਖੀ ਸੀ ।
ਹਰਦੇਵ ਸਿੰਘ, ਜੰਮੂ-੧੬.੧੦.੨੦੧੩
www.hardevsinghjammu.blogspot.com