ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 495)
ਗਉੜੀ ਪੂਰਬੀ ਮਹਲਾ 4 ॥
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥
ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥1॥
ਹੇ ਪ੍ਰਭੂ, ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ, ਮੇਰੀ ਜਿੰਦ ਤੇ ਮੇਰਾ ਸਰੀਰ, ਇਹ ਸਭ ਤੇਰੇ ਹੀ ਦਿੱਤੇ ਹੋਏ ਹਨ। ਹੇ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਮੈਨੂੰ ਆਪਣਾ ਦਰਸ਼ਨ ਦੇਹ, ਤੇਰੇ ਦਰਸ਼ਨ ਦੀ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ ਬੜੀ ਤਾਂਘ ਹੈ।1।
ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਿਲਆ ਆਇ ਪ੍ਰਭੁ ਮੇਰੀ ॥1॥ ਰਹਾਉ ॥
ਹੇ ਮੇਰੇ ਰਾਮ, ਹੇ ਮੇਰੇ ਹਰੀ, ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਬੜੀ ਤਾਂਘ ਹੈ। ਹੇ ਭਾਈ, ਕਿਰਪਾਲ ਗੁਰੂ ਨੇ ਜਦ ਥੋੜੀ ਜਿਹੀ ਕਿਰਪਾ ਕੀਤੀ, ਤਦੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿiਲਆ ।1।ਰਹਾਉ।
ਜੋ ਹਮਰੈ ਮਨ ਚਿiਤ ਹੈ ਸੁਆਮੀ ਸਾ ਬਿiਧ ਤੁਮ ਹਰਿ ਜਾਨਹੁ ਮੇਰੀ ॥
ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥2॥
ਹੇ ਹਰੀ, ਹੇ ਮੇਰੇ ਸਵਾਮੀ, ਅਸਾਂ ਜੀਵਾਂ ਦੇ ਮਨ ਵਿਚ, ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ। ਹੇ ਹਰੀ, ਮੈਨੂੰ ਸਦਾ ਤੇਰੀ ਮਿਹਰ ਦੀ ਆਸ ਰਹਿੰਦੀ ਹੈ ਕਿ ਤੂੰ ਕਿਰਪਾ ਕਰੇਂ ਤਾਂ ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜਿਊਂਦਾ ਰਹਾਂ ।2।
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿiਲਆ ਆਇ ਪ੍ਰਭੁ ਮੇਰੀ ॥
ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥3॥
ਨਾਮ ਦੀ ਦਾਤ ਦੇਣ ਵਾਲੇ ਗੁਰੂ ਨੇ, ਸੱਚੇ ਗੁਰੂ ਨੇ, ਸ਼ਬਦ ਗੁਰੂ ਨੇ ਮੈਨੂੰ ਪਰਮਾਤਮਾ ਨਾਲ ਮਿਲਣ ਦਾ ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿiਲਆ। ਵੱਡੇ ਭਾਗਾਂ ਨਾਲ ਮੇਰੇ ਹਿਰਦੇ ਵਿਚ ਹਰ ਰੋਜ਼, ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ।3।
ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥
ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥4॥6॥20॥58॥
ਹੇ, ਜਗਤ ਦੇ ਨਾਥ, ਹੇ ਜਗਤ ਦੇ ਈਸ਼ਵਰ, ਹੇ ਕਰਤਾਰ, ਇਹ ਸਾਰੀ ਜਗਤ-ਖੇਡ ਤੇਰੇ ਵੱਸ ਵਿਚ ਹੈ। ਹੇ ਦਾਸ ਨਾਨਕ, ਅਰਦਾਸ ਕਰ ਤੇ ਆਖ, ਹੇ ਹਰੀ, ਮੈਂ ਤੇਰੀ ਸਰਨ ਆਇਆ ਹਾਂ, ਮੇਰੀ, ਦਾਸ ਦੀ ਲਾਜ ਰੱਖ ।4।6।20।58।
ਚੰਦੀ ਅਮਰ ਜੀਤ ਸਿੰਘ (ਚਲਦਾ)