ਰਾਮ ਸਿੰਘ ਉਤਰਾਖੰਡ
ਰਾਮਦਾਸ ਹਰਿ ਸੋ ਮਿਲਿ ਗਏ।
Page Visitors: 68
ਰਾਮਦਾਸ ਹਰਿ ਸੋ ਮਿਲਿ ਗਏ।
ਗੁਰਤਾ ਦੇਤ ਅਰਜੁਨਹਿ ਭਏ।
ਜਬ ਅਰਜੁਨ ਪ੍ਰਭ ਲੋਕਿ ਸਿਧਾਏ।
ਹਰਿਗੋਬਿੰਦ ਤਿਹ ਠਾਂ ਠਹਰਾਏ। 11 ।
ਬਚਿੱਤਰ ਨਾਟਕ ਦਾ ਲਿਖਾਰੀ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੈ।
ਕਿਉਂਕਿ ਉਪਰ ਤੁਕਾਂ ਦੇਖੋ ਧਿਆਨ ਨਾਲ, ਜੇਕਰ ਗੁਰੂ ਗੋਬਿੰਦ ਸਿੰਘ ਜੀ ਲਿਖਾਰੀ ਹੁੰਦੇ ਤਾਂ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਜਿਕਰ ਨਾ ਕਰਦੇ। ਕੀ ਦਸਵੇਂ ਪਾਤਸ਼ਾਹ ਜੀ ਨੂੰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਨਹੀਂ ਹੋਵੇਗੀ ? ਰਿਸ਼ਤੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਗੁਰੂ ਅਰਜੁਨ ਸਾਹਿਬ ਪੜਦਾਦਾ ਜੀ ਲੱਗਦੇ ਹਨ। ਇਸ ਦੀਆਂ ਅਗਲੀਆਂ ਤੁੱਕਾਂ ਪੜੋਗੇ ਤਾਂ ਤਾਂ ਨੌਵੇਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਜਿਕਰ ਹੈ ਕਿਉਂਕਿ ਓਥੇ ਜੰਞੂ ਵਾਲਾ ਤਿਲਕ ਵਾਲਾ ਰੰਗ ਚਾੜਨਾ ਸੀ।
ਗੁਰੂ ਸਾਹਿਬ ਇਤਿਹਾਸ ਤੋਂ ਕਦੇ ਵੀ ਏਨੇ ਅਣਜਾਣ ਨਹੀਂ ਹੋਣਗੇ।
ਬਚਿੱਤਰ ਨਾਟਕ ਦੇ ਪੰਜਵੇਂ ਅਧਿਆਏ ਵਿੱਚ ਲਿਖਾਰੀ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਧਰਮ ਚਲਾਇਆ। ਗੁਰੂ ਅੰਗਦ ਸਾਹਿਬ ਨੇ ਓਸੇ ਧਰਮ ਨੂੰ ਪ੍ਰਚੰਡ ਕੀਤਾ। ਪਰ ਛੇਵੇਂ ਅਧਿਆਏ " ਅਬ ਮੈਂ ਅਪਨੀ ਕਥਾ ਬਖਾਨਉ" ਵਾਲੇ ਵਿੱਚ ਲਿਖਾਰੀ ਭੁੱਲ ਕਰਕੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਨੌ ਗੁਰੂਆਂ ਨਾਲੋਂ ਨਿਖੇੜਨ ਦੀ ਬਿਰਤੀ ਨਾਲ ਇਸ ਛੇਵੇਂ ਅਧਿਆਏ ਚ ਫਿਰ ਕਹਿੰਦਾ ਕਿ ਦਸਵੇਂ ਗੁਰੂ ਜੀ ਦੀ ਸੁਰਤਿ ਤਾਂ ਪ੍ਰਭੂ ਚਰਨਾ ਚ ਲੱਗੀ ਹੋਈ ਸੀ ਪਰ ਪ੍ਰਭੂ ਨੇ ਜੋਰ ਦੇ ਕੇ ਆਖਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਆਖਦਾ ਹਾਂ ਤੇ ਤੂੰ ਮਾਤ ਲੋਕ ਜਾ ਕੇ ਧਰਮ ਚਲਾ। ਲਿਖਾਰੀ ਕਹਿੰਦਾ ਫਿਰ ਮੈਂ :-
ਠਾਡ ਭਇਓ ਮੈ ਜੋਰ ਕਰ ਬਚਨ ਕਹਾ ਸਿਰ ਨਿਆਇ।
ਪੰਥ ਚਲੇ ਤਬ ਜਗਤ ਮੈ ਜਬ ਤੁਮ ਕਰੋ ਸਹਾਇ।
ਕੀ ਦਸਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਨੌਵੇਂ ਗੁਰੂ ਜੀ ਨੇ ਨਹੀਂ ਦਿੱਤੀ ?
ਜਦੋਂ ਗੱਦੀ ਨੌਵੇਂ ਗੁਰੂ ਜੀ ਨੇ ਦਿੱਤੀ ਹੈ ਤਾਂ ਪੰਥ ਵੀ ਪਹਿਲੇ ਨੌਂ ਗੁਰੂਆਂ ਵਾਲਾ ਦਸਵੇਂ ਨੂੰ ਪਤਾ ਹੀ ਹੋਵੇਗਾ। ਪਰ ਬਚਿੱਤਰ ਨਾਟਕ ਦਾ ਲਿਖਾਰੀ ਏਦਾਂ ਦੇ ਫਰੇਬ ਕਰਦਾ ਕਈ ਥਾਈਂ ਨੰਗਾ ਹੁੰਦਾ ਦਿੱਸਦਾ ਹੈ ਕਿ ਝੂਠ ਬੋਲ ਰਿਹਾ ਹੈ।
ਦਸਵੇਂ ਸਤਿਗੁਰੂ ਭੁਲਣਹਾਰ ਨਹੀਂ.... ਉਹ ਗੁਰੂ ਨਾਨਕ ਸਾਹਿਬ ਵਾਲੇ ਪੰਥ ਦੇ ਵਾਲੀ ਹਨ। ਉਹ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਨੂੰ ਅੱਖੋਂ ਪਰੋਖੇ ਨਹੀਂ ਕਰਨਗੇ।
ਸੋ ਬਚੋ ਭਾਈ..... ਇਹਨੂੰ ਪੜੋ ਤੇ ਪਛਾਣੋ...
ਰਾਮ ਸਿੰਘ ਉਤਰਾਖੰਡ