ਗੁਰਦੇਵ ਸਿੰਘ ਸੱਧੇਵਾਲੀਆ
ਸਰਦਾਰ
Page Visitors: 71
ਸਰਦਾਰ
ਪੰਜਾਬ ਦਾ ਬਚਾਅ ਸਰਦਾਰ ਬਣੇ ਰਹਿਣ ਵਿਚ ਹੈ ਨਾ ਕਿ ਜਟ ਜਾਂ ਚਮਾਰ ਜਾਂ ਚੂਹੜਾ।
ਸਰਦਾਰ ਮੀਚੀ ਹੋਈ ਮੁਠ ਹੈ ਜਿਹੜੀ ਘਸੁੰਨ ਬਣਦਾ ਜਦ ਕਿ ਜਟ ਚਮਾਰ ਚੂਹੜਾ ਖੁਲੀ ਮੁਠ ਹੈ ਕੋਈ ਵੀ ਉਂਗਲਾਂ ਭੰਨ ਸਕਦਾ।
ਸਰਦਾਰ ਵਗਦੇ ਦਰਿਆ ਦਾ ਵਹਿਣ ਹੈ ਜੇ ਬਿਖਰਦਾ ਹੈ ਤਾਂ ਛੋਟੇ ਛੋਟੇ ਨਾਲੇ ਖਾਲੇ ਬਣ ਕੇ ਖਤਮ ਹੋ ਜਾਏਗਾ।
ਸਤਾ ਦਾ ਪੂਰਾ ਤਾਣ ਇਸ ਨੂੰ ਛਪੜ ਕਰਨ ਤੇ ਲਗਾ ਵਿਆ ਕਿਓਕਿ ਛਪੜ ਨੂੰ ਸੁਕਾਓਣਾ ਸੌਖਾ ਜਦ ਮਰਜੀ ਪੂਰ ਦਿਓ।
ਸਰਦਾਰ ਉਪਰ ਚੁਟਕਲੇ, ਸਰਦਾਰ ਦਾ ਫਿਲਮਾਂ ਵਿਚ ਮੌਜੂ, ਸਰਦਾਰ ਨੂੰ ਟੈਰੈਰਿਸਟ ਸਭ ਸਰਦਾਰ ਨੂੰ ਮੁਕਾਓਂਣ ਦੇ ਬਰੀਕ ਤਰੀਕੇ ਹਨ।
ਜਟ ਨੂੰ ਬੜਾਵਾ ਜਟ ਨੂੰ ਸ਼ਹਿ, ਜਟ ਦੇ ਨਾਂ ਤੇ ਫਿਲਮਾ ਜਟ ਦੇ ਨਾਂ ਤੇ ਗਾਣੇ ਗਾਣਿਆਂ ਵਿਚ ਬਦਮਾਸ਼ੀ ਇਹ ਸਭ ਸਰਦਾਰ ਨੂੰ ਪੰਜਾਬ ਦੀ ਮਾਨਸਿਕਤਾ ਵਿਚੋਂ ਮਨਫੀ ਕਰਨਾ ਹੈ।
ਪੰਡੀਆ ਸਰਦਾਰ ਅਤੇ ਜਟ ਚਮਾਰ ਦੇ ਫਰਕ ਨੂੰ ਸਮਝਦਾ ਓਹ ਜਾਣਦਾ ਕਿ ਇਸ ਵਿਚਲੀ ਬਗਾਵਤ ਓਨਾ ਚਿਰ ਜਿੰਨੀ ਦੇਰ ਸਰਦਾਰ ਜਿਓਂਦਾ ਜਟ ਚਮਾਰ ਚੂਹੜਾ ਤਾਂ ਸਦੀਆਂ ਤੋਂ ਉਸ ਦਾ ਪਾਣੀ ਭਰਦਾ ਰਿਹਾ ਅਤੇ ਜੁਅਰਤ ਨਾ ਸੀ ਧੌਣ ਵੀ ਉਚੀ ਕਰ ਜਾਏ ਅਤੇ ਯਾਦ ਰਖਣਾ ਪੂਰੇ ਮੁਲਖ ਵਿਚ ਕੇਵਲ ਪੰਜਾਬ ਰਿਹਾ ਜਿਹੜਾ ਪਂਡੀਏ ਕਿਆਂ ਨੂੰ
'ਓਏ ਬਾਹਮਣਾ' ਕਰਕੇ ਸਦਦਾ ਰਿਹਾ ਬਾਕੀ ਸੂਬਿਆਂ ਵਿਚ ਤਾਂ ਹਾਲਾਂ ਤਕ ਸੋ ਕਾਲ ਸ਼ੂਦਰ ਠਾਕੁਰਾਂ ਮੂਹਰਿਓਂ ਸਾਈਕਲ ਤੇ ਚੜਕੇ ਨਹੀ ਲੰਘ ਸਕਦਾ।
ਸਰਦਾਰ ਮੈਨੂੰ ਗੁਰਾਂ ਦੇ ਸਨਮੁਖ ਕਰਦਾ ਜਦ ਕਿ ਜਟ ਚੂਹੜਾ ਚਮਾਰ ਮੈਨੂੰ ਪੰਡੀਏ ਦੇ ਖਾਰੇ ਸਮੁੰਦਰ ਵਿਚ ਸੁਟਦਾ ਜਿਥੇ ਮੇਰੇ ਡੁਬ ਮਰਨ ਤੋਂ ਸਿਵਾਏ ਕੋਈ ਰਸਤਾ ਨਹੀ।
ਸਰਦਾਰ ਪ੍ਰਤੀ ਨਫਰਤ ਰਖਣ ਵਾਲਾ ਗੁਰਨਾਮ ਸਿੰਘ ਮੁਕਤਸਰ ਵਰਗਾ ਵੀ ਆਖਰੀ ਵੇਲੇ ਕਹਿ ਗਿਆ ਕਿ ਪੰਡੀਏ ਕਿਆਂ ਨਾਲ ਸਰਦਾਰ ਹੋ ਕੇ ਹੀ ਲੜਿਆ ਜਾ ਸਕਦਾ ਨਾ ਕਿ ਜਟ ਚਮਾਰ।
ਭਗਤ ਸਹਿਬਾਨਾ ਨੂੰ ਲੈ ਕੇ ਪਾਏ ਜਾ ਰਹੇ ਰੋਲ ਘਚੋਲੇ ਇਸੇ ਕੜੀ ਦਾ ਹਿਸਾ ਹਨ ਕਿ ਪੰਜਾਬ ਵਿਚੋਂ ਸਰਦਾਰ ਖਤਮ ਕੀਤਾ ਜਾ ਸਕੇ। ਨਹੀ ਤਾਂ ਇਹ ਕੋਈ ਮਸਲਾ ਹੀ ਨਹੀ ਅਤੇ ਨਾ ਕਦੇ ਇਹ ਉਠਿਆ ਸੀ।
ਗੁਰਾਂ ਦਾ ਸਭ ਤੋਂ ਪਹਿਲਾ ਸਾਥੀ ਹੀ ਭਾਈ ਮਰਦਾਨਾ ਜੀ ਸਨ ਯਾਣੀ ਸੋ ਕਾਲ ਮਰਾਸੀ। ਅਗੇ ਜਾ ਕੇ ਤਾਂ ਲੰਮੀ ਕੜੀ ਹੈ ਖਾਲਸੇ ਦੇ ਇਤਹਾਸ ਦੀ ਜਿਥੇ ਜਟ ਚੂਹੜਾ ਚਮਾਰ ਸ਼ੀਬਾ ਨਾਈ ਝਿਓਰ ਸਭ ਮਿਟ ਗਏ ਸਨ ਅਤੇ ਬਾਕੀ ਜੋ ਬਚਿਆ ਸੀ ਓਹ ਸੀ ਸਰਦਾਰ।
ਪੰਜਾਬ ਦੇ ਜਟ ਚਮਾਰ ਜਾਂ ਚੂਹੜੇ ਯਾਣੀ ਸਭ ਨੂੰ ਇਹ ਗਲ ਸਮਝਣੀ ਬਣਦੀ ਕਿ ਕਲੇ ਕਲੇ ਕਰਕੇ ਪੰਡੀਆ ਮਾਰੂ ਸਭ ਨੂੰ ਕਿਸੇ ਨੂੰ ਪਹਿਲਾਂ ਕਿਸੇ ਨੂੰ ਬਾਅਦ ਬਖਸ਼ਣਾ ਉਸ ਕਿਸੇ ਨੂੰ ਨਹੀ ਜੇ ਸਰਦਾਰ ਦੀ ਬਜਾਇ ਜਟ ਚੂਹੜੇ ਚਮਾਰ ਬਣੇ ਰਹੇ।
ਜਟਾਂ ਚਮਾਰਾਂ ਜਾਂ ਬਾਕੀਆਂ ਵਿਚੋਂ ਕੁਝ ਬੰਦੇ ਪੇਡ ਕਰਕੇ ਓਨੀ ਇਹ ਜਹਿਰੀਲਾ ਛਿੜਕਾ ਸ਼ੁਰੂ ਕਰ ਦਿਤਾ ਹੋਇਆ ਤਾਂ ਕਿ ਪੰਜਾਬ ਦੀ ਮਾਨਸਿਕਤਾ ਵਿਚੋਂ ਸਰਦਾਰ ਮਾਰਿਆ ਜਾ ਸਕੇ ਅਤੇ ਯਾਦ ਰਖਣਾ ਜਿਸ ਦਿਨ ਸਰਦਾਰ ਮਰਿਆ ਛਡਣਾ ਉਨ ਜਟ ਚੂਹੜਾ ਚਮਾਰ ਵੀ ਕੋਈ ਨਹੀ ਬੋਧੀਆਂ ਤਰਾਂ ਇਕ ਵਢਿਓਂ ਜੇ ਕਲੇ ਕਲੇ ਕਰਕੇ ਨਾ ਵੱਢੇ।
ਗੁਰਦੇਵ ਸਿੰਘ ਸੱਧੇਵਾਲੀਆ