ਸਿੱਖਾਂ ਦਾ ਆਪਣਾ, ਪੜ੍ਹਾਈ ਦਾ ਵਿਧਾਨ (Education System)
ਹਰ ਦੋ ਕਿਲੋ-ਮੀਟਰ ਦੇ ਘੇਰੇ ਵਿਚ ਆਉੰਦੇ ਗ੍ਰਾਮ ਸਭਾ ਵਿਚ ਪੰਜਵੀਂ ਦਾ ਇਕ ਸਕੂਲ ਖੋਲਿਆ ਜਾਵੇ। ਗ੍ਰਾਮ-ਸਮਾਜ ਜ਼ਮੀਨ
ਦੇਵੇਗਾ, ਜਿੰਨੀ ਵੀ ਦੇ ਸਕਣ, (ਦੋ ਏਕੜ ਜਾਂ ਇਸ ਤੋਂ ਵੱਧ ਹੋ ਜਾਵੇ ਤਾਂ ਚੰਗੀ ਗਲ ਹੈ) ਉਸ ਵਿਚ ਤਿੰਨ ਕਮਰੇ ਬਣਾ ਕੇ ਸਕੂਲ ਯੁਰੂ ਕੀਤਾ ਜਾਵੇ। ਪਹਿਲੀ ਦੀ ਇਕ ਜਮਾਤ ਤੋਂ ਕੰਮ ਸ਼ੁਰੂ ਕੀਤਾ ਜਾਵੇ। ਚਾਰ ਸਾਲ ਦੇ ਬੱਚੇ ਪਹਿਲੀ ਵਿਚ ਲਏ ਜਾਣ।
ਹਰ ਦੋ ਕਿਲੋ-ਮੀਟਰ ਦੇ ਘੇਰੇ ਵਿਚ ਆਉਂਦੇ ਗੁਰਦਵਾਰੇ ਪੰਜਵੀਂ ਤੱਕ ਦਾ ਇਕ ਸਕੂਲ ਬਨਾਉਣ। ਗ੍ਰਾਮ-ਸਮਾਜ ਦੀ ਜ਼ਮੀਨ
(ਜਿੰਨੀ ਵੀ dy ਸਕਣ, ਦੋ ਏਕੜ ਕਰੀਬ ਹੋ ਜਾਵੇ ਤਾਂ ਚੰਗੀ ਗੱਲ ਹੈ) ਲੈ ਕੇ ਉਸ ਵਿਚ ਤਿੰਨ ਕਮਰੇ ਬਣਾ ਕੇ ਕੰਮ ਚਲਾਇਆ ਜਾ ਸਕਦਾ ਹੈ।
ਪਹਿਲੀ ਦੀ ਇਕ ਕਲਾਸ ਤੋਂ ਕੰਮ ਸ਼ੁਰੂ ਕੀਤਾ ਜਾਵੇ,
ਸਟਾਫ = ਇਕ ਟੀਚਰ, ਇਕ ਹੈਲਪਰ, ਚੰਗਾ ਹੋਵੇ ਦੋਵੇਂ ਕੁੜੀਆਂ ਹੀ ਹੋਣ।
ਬਚਿਆਂ ਦੇ ਘਰੋਂ-ਸਕੂਲ ਅਤੇ ਸਕੂਲੋਂ ਘਰ ਜਾਣ ਦਾ ਇੰਤਜ਼ਾਮ ਕੀਤਾ ਜਾਵੇ।
ਸਲੇਬਸ।
ਬੱਚਿਆਂ ਨੂੰ ਪੰਜਾਬੀ ਅੰਗਰੇਜ਼ੀ ਅਤੇ ਲੋਕਲ ਭਾਸ਼ਾ ਹਿੰਦੀ ਜਾਂ ਹੋਰ ਕੁਝ ਪੜ੍ਹਾਈ ਜਾ ਸਕਦੀ ਹੈ।
ਹਿਸਾਬ ਲੋੜ ਅਨੁਸਾਰ। ਖੇਡਾਂ। ਇਹ ਸਾਰਾ ਕੁਝ ਪੰਜਵੀਂ ਤੱਕ ਚੱਲੇਗਾ। ਹਰ ਸਾਲ ਦੇ ਨਾਲ, ਇਕ ਕਮਰਾ ਅਤੇ ਸਟਾਫ ਹੋਰ ਵੱਧ ਜਾਵੇਗਾ.
ਪੰਜਵੀਂ ਤੱਕ ਬੱਚੇ ਇਹ ਤਿੰਨੇ ਭਾਸ਼ਾ ਚੰਗੀ ਤਰ੍ਹਾਂ ਪੜ੍ਹਨਾ, ਲਿਖਣਾ ਅਤੇ ਬੋਲਣਾ ਸਿੱਖ ਜਾਣਗੇ, ਹਿਸਾਬ ਵੀ ਲੋੜ ਅਨੁਸਾਰ ਸਿੱਖ ਜਾਣਗੇ, ਕਿਸੇ ਬੱਚੇ ਨੁੰ ਘਰ ਲਈ ਕੋਈ ਕੰਮ ਨਹੀਂ ਦਿੱਤਾ ਜਾਵੇ,
ਬੱਚਿਆਂ ਦੀ ਛਾਂਟੀ:- ਹਰ ਬੱਚੇ ਦੀ ਲਿਆਕਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਜੋ ਬੱਚਾ ਲਾਇਕ ਹੋਵੇ ਉਸ ਨੂੰ ਇਲਾਕੇ ਦੇ
ਕਿਸੇ ਚੰਗੇ ਅੱਠਵੀਂ ਜਾਂ ਦਸਵੀਂ (ਜੋ ਵੀ ਨੇੜੇ ਹੋਵੇ) ਦੇ ਸਕੂਲ ਵਿਚ ਬਦਲ ਦਿੱਤਾ ਜਾਵੇ। ਇਹ ਛਾਂਟੀ ਪੰਜਵੀਂ ਤੱਕ ਹੁੰਦੀ ਰਹੇਗੀ ।
ਇਨ੍ਹਾਂ ਬੱਚਿਆਂ ਵਿਚੋਂ ਵੀ ਜੋ bhuq ਲਾਇਕ ਹੋਣ, ਉਨ੍ਹਾਂ ਨੂੰ ਕਿਸੇ +2 ਦੇ ਬਹੁਤ ਚੰਗੇ ਕਾਲਜ ਵਿਚ ਪਾ ਦਿੱਤਾ ਜਾਵੇ । ਜੋ ਲਾਇਕ ਜਾਪਣ ਉਨ੍ਹਾਂ ਦੀ ਕੋਚਿੰਗ ਦਾ ਇੰਤਜ਼ਾਮ ਕੀਤਾ ਜਾਵੇ।
10 ਜਾਂ 15 ਕਿਲੋ-ਮੀਟਰ ਦੇ ਘੇਰੇ ਵਿਚ ਇਕ +2 ਦਾ ਟੈਕਨੀਕਲ ਇੰਸਟੀਚਿਊਟ ਖੋਲਿਆ ਜਾਵੇ, ਜਿਸ ਵਿਚ ਦੋ ਭਾਗ ਹੋਣ,
1, ਫੀਲਡ ਵਿਚ ਕੀਤੇ ਜਾਣ ਵਾਲੇ ਕੰਮ। 2, ਵਰਕਸ਼ਾਪ ਵਿਚ ਕੀਤੇ ਜਾਣ ਵਾਲੇ ਕੰਮ। ਇਸ ਦੌਰਾਨ ਬੱਚਿਆਂ ਦੀਆਂ ਭਾਸ਼ਾਵਾਂ ਦਾ ਵਿਕਾਸ ਵੀ ਲਗਾਤਾਰ ਜਾਰੀ ਰਹੇਗਾ।
ਜਿਵੇਂ ਜਿਵੇਂ ਗਿਣਤੀ ਵਧਦੀ ਜਾਵੇਗੀ ਤਿਵੇਂ ਤਿਵੇਂ ਟੈਕਨੀਕਲ ਇੰਸਟੀਚਿਊਟ ਦੇ ਕਿੱਤੇ ਵਧਾਏ ਜਾਣ ਜਾਂ ਲੋੜ ਪੈਣ ਤੇ ਟੈਕਨੀਕਲ ਇੰਸਟੀਚਿਊਟ ਦੀ ਗਿਣਤੀ ਵਧਾਈ ਜਾਵੇ । ਇਸ ਮਗਰੋਂ ਇਹ ਬੱਚੇ ਇਕ ਮੋਟਰ-ਬਾਈਕ, ਮੋਬਾਇਲ ਅਤੇ ਲੋੜ ਅਨੁਸਾਰ ਚਾਬੀਆਂ ਨਾਲ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਗੇ, ਇਕ-ਦੂਸਰੇ ਦਾ ਸਹਿਯੋਗ ਕਰਨਗੇ, ਅਤੇ ਆਪਣਾ ਦਸਵੰਧ ਇਨ੍ਹਾਂ ਸਕੂਲਾਂ ਕਾਲਜਾਂ ਦੇ ਵਿਕਾਸ ਲਈ ਦੇਣਗੇ।
ਲੋੜ ਪੈਣ ਤੇ ਆਪਣਾ ਕੋਚਿੰਗ ਕੇਂਦਰ ਖੋਲਿਆ ਜਾਵੇ, ਹਾਇਰ ਟਰੇਨਿੰਗ ਕੇਂਦਰ ਖੋਲ੍ਹੇ ਜਾਣ । ਜਾਂ ਲੋੜ ਅਨੁਸਾਰ ਹੋਰ ਕਾਲਜ ਜਾਂ ਸਪੋਰਟਸ ਕਾਲਜ ਅਤੇ ਕੰਪੀਟੀਸ਼ਨ ਕੇਂਦਰ ਖੋਲ੍ਹੇ ਜਾਣ।
ਇਨ੍ਹਾਂ ਕਲਾਸਾਂ ਵਿਚੋਂ ਕੋਈ ਜਾਣਾ ਚਾਹੇ ਤਾਂ ਰੋਕਿਆਂ ਨਹੀਂ ਜਾਵੇ , ਪਰ ਬਾਹਰੋਂ ਆਇਆ ਕੋਈ ਵੀ, ਦਾਖਲ ਨਹੀਂ ਕੀਤਾ ਜਾਵੇਗਾ। ਸਕੂਲਾਂ ਦੀ ਦੇਖ-ਰੇਖ ਦਾ ਕੰਮ Social Delegates ਕੋਲੋਂ ਲਿਆ ਜਾ ਸਕਦਾ ਹੈ।
ਦਸ ਤੋਂ ਵੱਧ ਜਿੰਨੇ ਵੀ ਸਕੂਲ ਬਣਾਵੋਗੇ ਓਨਾ ਹੀ ਲਾਭ ਹੋਵੇਗਾ।
ਚੰਦੀ ਅਮਰ ਜੀਤ ਸਿੰਘ
24-11-2024