ਕੈਟੇਗਰੀ

ਤੁਹਾਡੀ ਰਾਇ

New Directory Entries


ਚੰਦੀ ਅਮਰ ਜੀਤ ਸਿੰਘ
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 8)
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 8)
Page Visitors: 1

 

    ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 8)             
   
  ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
     ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ 
     ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
     ਨਉ ਨਿi ਨਾਮੁ ਨਿਧਾਨੁ ਹੈ ਤੁਧੁ ਵਿi ਭਰਪੂਰੁ ॥
      ਜਿਵੇਂ ਪਾਣੀ ਨੂੰ ਬੂਰ ਖਰਾਬ ਕਰਦਾ ਹੈਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈਪਰ ਸ਼ਬਦ ਗੁਰੂ ਦੀ ਦਰਗਾਹ ਵਿਚ ਨਾਮ ਦੀ ਵਰਖਾ ਹੋਣ ਕਰ ਕੇਹੇ ਰਾਜਾ ਅੰਗਦਦੂਸਰੇ ਨਾਨਕਤੇਰੇ ਉੱਤੇ ਰੱਬੀ ਨੂਰ ਡਲ੍ਹਕਾਂ ਮਾਰ ਰਿਹਾ ਹੈ। ਤੂੰ ਉਹ ਸੀਤਲ ਸਮੁੰਦਰ ਹੈਂ,
ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਜੋ ਜਗਤ ਦੇ ਨਉਂ ਹੀ ਖਜ਼ਾਨੇ-ਰੂਪ ਪ੍ਰਭੂ ਦਾ ਨਾਮ-ਖਜ਼ਾਨਾਉਹ ਖਜ਼ਾਨਾ ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ ।     
     ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
     ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
     ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥5
      ਹੇ ਦੂਸਰੇ ਨਾਨਕਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ ਆਪੇ ਹੀ ਤਬਾਹ ਹੋ ਜਾਂਦਾ ਹੈਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿਸਦੇ ਹਨਉਹ ਦੁਨੀਆ ਦੀ ਖਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨਇਸ ਦਾ ਸਿੱਟਾ ਨਹੀਂ ਜਾਣਦੇਪਰ ਹੇ ਅੰਗਦ ਜੀ ਤੈਨੂੰ ਅਗਾਂਹ ਵਾਪਰਨ ਵਾਲਾ ਵੀ ਸੁੱਝਦਾ ਹੈ। ਹੇ ਭਾਈਫਿਰ ਬਾਬਾ ਫੇਰੂ ਜੀ ਦੇ ਪੁੱਤ੍ਰ ਅੰਗਦ ਜੀ ਨੇ ਸ਼ਬਦ ਗੁਰੂ ਦੇ ਕੇਂਦਰ ਵਜੋਂ ਖਡੂਰ ਨੂੰ ਆ ਭਾਗ ਲਾਇਆ ।5
     ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
     ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
     ਜਿi ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥
     ਜਿi ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥
     ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥
      ਪੋਤਰਾਅਮਰਦਾਸ ਵੀ ਮੰਨਿਆ-ਪਰਮੰਨਿਆ ਰਾਜਾ ਹੈਕਿਉਂਕਿ ਉਹ ਵੀ ਰਾਜਾ ਨਾਨਕ ਅਤੇ ਰਾਜਾ ਅੰਗਦਦੂਸਰੇ ਨਾਨਕ ਵਰਗਾ ਹੀ ਹੈਇਸ ਦੇ ਵਿਚ ਵੀ ਉਹੀ ਨੂਰ ਹੈਇਸ ਦਾ ਵੀ ਉਹੀ ਤਖਤ ਹੈਉਹੀ ਦਰਬਾਰ ਹੈਜੋ ਪਹਿਲੇ ਅਤੇ ਦੂਸਰੇ ਨਾਨਕ ਦਾ ਸੀ ।
  ਇਸ ਰਾਜਾ ਅਮਰਦਾਸਤੀਜੇ ਨਾਨਕ ਨੇ ਆਤਮਕ ਬਲ ਨੂੰ ਨੇਹਣੀ ਬਣਾ ਕੇਮਨ-ਰੂਪ ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈਉੱਚੀ-ਸੁਰਤ ਰੂਪਸੁਮੇਰ ਪਰਬਤ ਨੂੰ ਮਧਾਣੀ ਬਣਾ ਕੇਗੁਰ-ਸ਼ਬਦ ਰੂਪ ਸਮੁੰਦਰ ਨੂੰ ਰਿੜਕਿਆ ਹੈਉਸ ਸ਼ਬਦ-ਸਮੁੰਦਰ ਵਿਚੋਂ ਰੱਬੀ ਗੁਣ-ਰੂਪ ਚੌਦਾਂ ਰਤਨ ਕੱਢੇਜਿਨ੍ਹਾਂ ਨਾਲ ਉਸ ਨੇ ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਕੀਤਾ ।
     
ਚੰਦੀ ਅਮਰ ਜੀਤ ਸਿੰਘ  (ਚਲਦਾ)   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.