ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 12)
ਹੁਣ ਗਲ ਚਲਦੀ ਹੈ ਸਿੱਖਾਂ ਦੀ ? ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਕਰੀਬ 200 ਪੰਨਿਆਂ ਵਿਚੋਂ ਇਹ ਸਮਝ
ਆਏ ਹਾਂ ਕਿ ਸਿੱਖ ਦਾ ਗੁਰੂ, ਸ਼ਬਦ ਗੁਰੂ ਹੈ, ਉਸ ਵਿਚ ਕਿਤੇ ਵੀ ਨਾਨਕ ਜੀ ਨੂੰ ਗੁਰੂ ਨਹੀਂ ਮੰਨਿਆ, ਪਰਮਾਤਮਾ ਵਲੋਂ, ਸੰਸਾਰ ਨੂੰ ਸ਼ਬਦ ਗੁਰੂ ਨਾਲ ਜੋੜਨ ਲਈ ਨਾਨਕ ਜੀ, ਇਕ ਵਿਚੋਲੇ ਦੇ ਰੂਪ ਵਿਚ ਭੇਜੇ ਗਏ ਸਨ। ਜੋ ਸੰਸਾਰ ਨੂੰ ਉਸ ਸ਼ਬਦ ਗੁਰੂ ਨਾਲ ਜੋੜ ਗਏ, ਜੋ ਮਨੁੱਖਾਂ ਨੂੰ ਰੱਬ ਨਾਲ ਜੋੜਨ ਲਈ ਵਿਚੋਲਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਦੇ ਨੂੰ ਰੱਬ ਨਾਲ ਜੋੜਨ ਵਿਚ ਗਰੰਥ ਦਾ ਕੀ ਰੋਲ ਹੈ ਅਤੇ ਸ਼ਬਦ ਦਾ ਕੀ ਰੋਲ ਹੈ ? ਆਉ ਗੁਰਬਾਣੀ ਤੋਂ ਸੇਧ ਲੈ ਕੇ ਵਿਚਾਰਦੇ ਹਾਂ।
ਗੁਰੂ ਗ੍ਰੰਥ ਸਾਹਿਬ ਦੇ ਅੰਕ 340 ਤੇ ਬਾਣੀ ਹੈ,
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ
ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿiਰ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥1॥
ਬਵੰਜਾ ਅੱਖਰ, ਅਲੱਗ ਅਲੱਗ ਲਿਪੀਆਂ ਦੇ ਅੱਖਰ, ਸਾਰੇ ਜਗਤ ਵਿਚ ਵਰਤੇ ਜਾ ਰਹੇ ਹਨ, ਜਗਤ ਦਾ ਸਾਰਾ
ਵਰਤਾਰਾ ਇਨ੍ਹਾਂ ਲਿਪੀਆਂ ਦੇ ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ। ਪਰ ਇਹ ਅੱਖਰ ਨਾਸ ਹੋ ਜਾਣਗੇ, ਜਿਵੇਂ ਸੰਸਾਰ
ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਵੀ ਨਾਸਵੰਤ ਹੈ, ਬੋਲੀਆਂ ਵੀ ਨਾਸਵੰਤ ਹਨ ਤੇ ਬੋਲੀਆਂ
ਵਿਚ ਵਰਤੇ ਜਾਣ ਵਾਲੇ ਅੱਖਰ ਵੀ ਨਾਸਵੰਤ ਹਨ। ਅਕਾਲ-ਪੁਰਖ ਨਾਲ ਮਿਲਾਪ, ਜਿਸ ਸ਼ਕਲ ਵਿਚ ਮਹਿਸੂਸ ਹੁੰਦਾ ਹੈ, ਉਸ ਦਾ ਅਹਿਸਾਸ ਕਰਾਉਣ ਵਾਲੇ ਕੋਈ ਅੱਖਰ ਇਨ੍ਹਾਂ ਬੋਲੀਆਂ ਵਿਚ ਨਹੀਂ ਹਨ।
ਜਗਤ ਦੇ ਮੇਲ-ਮਿਲਾਪ ਤੇ ਵਰਤਾਰੇ ਨੂੰ ਤਾਂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ, ਪਰ ਅਕਾਲ-ਪੁਰਖ
ਦਾ ਮਿਲਾਪ ਬਿਆਨ ਕਰਨਾ ਇਨ੍ਹਾਂ ਅੱਖਰਾਂ ਦੀ ਪਹੁੰਚ ਤੋਂ ਪਰੇ ਹੈ।1।
ਚੰਦੀ ਅਮਰ ਜੀਤ ਸਿੰਘ (ਚਲਦਾ)