ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 16)
ਏਥੇ ਤੱਕ ਕਬੀਰ ਜੀ ਭੂਮਿਕਾ ਜਿਹੀ ਬੰਨ੍ਹਦੇ ਹਨ ਕਿ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ, ਲਫਜ਼ਾਂ ਨਾਲ ਬਿਆਨ
ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਚੁਕਦਾ ਹੈ, ਤੇ ਜੇ ਉਸ
ਮਿਲਾਪ ਦੇ ਆਨੰਦ ਨੂੰ ਥੋੜਾ ਬਹੁਤ ਬਿਆਨ ਕਰਨ ਦਾ ਜਤਨ ਵੀ ਕਰੇ, ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆਂ, ਉਸ ਆਨੰਦ ਦੀ ਸਮਝ ਨਹੀਂ ਆ ਸਕਦੀ। ਹਾਂ ਜੇ ਮਨ ਉਸ ਮੇਲ-ਅਵਸਥਾ ਵਿਚ ਅਪੜਨ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ, ਉਸ ਵਿਚੋਂ ਮੇਰ-ਤੇਰ ਮਿਟ ਜਾਂਦੀ ਹੈ, ਜੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ, ਗੁਰੂ ਦਾ
ਗਿਆਨ ਪ੍ਰਾਪਤ ਕੀਤਿਆਂ, ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਿਆਂ। ਗੁਰੂ ਦੇ ਉਹ ਪੂਰਨੇ ਕਿਹੜੇ ਹਨ ? ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀ ਹੈ ? ਇਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪਉੜੀਆਂ ਵਿਚ ਕਰਦੇ ਹਨ।
ਓਅੰਕਾਰ ਆਦਿ ਮੈ ਜਾਨਾ ॥ ਲਿiਖ ਅਰੁ ਮੇਟੈ ਤਾਹਿ ਨ ਮਾਨਾ ॥
ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥6॥
ਜੇ ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਨਾਉਣ ਵਾਲਾ ਹੈ, ਉਸ ਨੂੰ ਅਬਿਨਾਸੀ ਸਮਝਦਾ ਹਾਂ, ਹੋਰ ਜਿਸ ਵਿਅਕਤੀ ਨੂੰ ਉਹ ਪਰਮਾਤਮਾ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ, ਉਸ ਨੂੰ ਪ੍ਰਭੂ ਦੇ ਤੁੱਲ ਨਹੀਂ ਸਮਝਦਾ। ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਵੇ, ਆਪਣੇ ਅੰਦਰ ਮਹਿਸੂਸ ਕਰ ਲਵੇ, ਤਾਂ ਉਸ ਨੂੰ ਸਮਝਿਆਂ ਉਸ ਮਨੁੱਖ ਦੀ ਉੱਚੀ ਆਤਮਕ ਸੁਰਤ ਦਾ ਨਾਸ ਨਹੀਂ ਹੁੰਦਾ।6।
ਕਕਾ ਕਿਰਣਿ ਕਮਲ ਮਹਿ ਪਾਵਾ ॥ ਸਸਿ ਬਿਗਾਸ ਸੰਪਟ ਨਹੀ ਆਵਾ ॥
ਅਰੁ ਜੇ ਤਹਾ ਕੁਸਮ ਰਸੁ ਪਾਵਾ ॥ ਅਕਹ ਕਹਾ ਕਹਿ ਕਾ ਸਮਝਾਵਾ ॥7॥
ਜੇ ਮੈਂ ਗਿਆਨ ਰੂਪ ਸੂਰਜ ਦੀ ਕਿਰਨ ਹਿਰਦੇ-ਰੂਪ ਕੌਲ-ਫੁਲ ਵਿਚ ਟਿਕਾ ਲਵਾਂ, ਤਾਂ ਮਾਇਆ-ਰੂਪ ਚੰਦ੍ਰਮਾ ਦੀ ਚਾਨਣੀ ਨਾਲ, ਉਹ ਖਿiੜਆ ਹੋਇਆ ਹਿਰਦਾ-ਫੁੱਲ ਮੁੜ ਮੀਟਿਆ ਨਹੀਂ ਜਾਂਦਾ। ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ ਅੱਪੜ ਕੇ, ਉਸ ਖਿੜੇ ਹੋਏ, ਹਿਰਦੇ-ਰੂਪ ਕੌਲ ਫੁੱਲ ਦਾ ਆਨੰਦ ਭੀ ਮਾਣ ਸਕਾਂ, ਤਾਂ ਉਸ ਦਾ ਬਿਆਨ
ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀ ਸਮਝਾ ਸਕਦਾ ਹਾਂ ? ਨਹੀਂ ਸਮਝਾ ਸਕਦਾ।7।
ਚੰਦੀ ਅਮਰ ਜੀਤ ਸਿੰਘ (ਚਲਦਾ)