ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਅਨੁਰਾਗ ਸਿੰਘ, ਹੁਣ ਤੈਨੂੰ ਮਾਨਸਿਕ ਰੋਗੀ ਐਲਾਨ ਹੀ ਦੇਣਾ ਚਾਹੀਦਾ ਹੈ।
ਤੁਸੀ, ਆਹ ਜੇਹੜੇ ਸ਼ਬਦ ਵਰਤੇ ਹਨ,
“ ਸ਼ੋਸ਼ਲ ਮੀਡੀਆ ਤੇ ਭੰਡਾਂ ਦੀ ਫੌਜ, ਪੱਕੇ ਠੀਠ ਨਾਸਤਕ ਅਤੇ ਨਿੰਦਕ ਜੁੰਡਲੀ...ਸਵਾਲ ਕਰੀ ਜਾਓ ਪਰ ਜਵਾਬ ਕਿਸੇ ਤੱਥ ਦਾ ਨਹੀਂ ਦੇਣਾ”।
ਇਹ ਸਾਰੇ ਤੇਰੇ ਉੱਪਰ ਸਹੀ ਢੁੱਕਦੇ ਹਨ।
“ਇਤਿਹਾਸ ਤੋ ਬੇਮੁਖ, ਗੁਰੂ ਸਾਹਿਬਾਂ ਵੱਲੋਂ ਅਪਣਾਏ, ਸੌਧੇ ਅਤੇ ਗੁਰੂ ਗਰੰਥ ਸਾਹਿਬ, ਦਸਮ ਗਰੰਥ ਸਾਹਿਬ ਅਤੇ ਹੁਕਮਨਾਮਿਆਂ ਵਿੱਚ ਵਰਤੇ ਮੂਲ ਸਿੱਖ ਕੈਲੰਡਰ ਨੂੰ ਇਹ ਹਿੰਦੂ ਕੈਲੰਡਰ ਕਹਿੰਦੇ ਹਨ”।
ਅਨੁਰਾਗ ਸਿੰਘ, “ਗੁਰੂ ਸਾਹਿਬ ਵੇਲੇ ਕਿਹੜਾ ਕੈਲੰਡਰ ਪ੍ਰਚੱਲਤ ਸੀ, ਗੁਰੂ ਸਾਹਿਬਾਨ ਨੇ ਉਸ ਕੈਲੰਡਰ ਵਿੱਚ ਕਦੋਂ ਅਤੇ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ?”
ਹੁਣ ਦੱਸ ਸਵਾਲਾਂ ਦਾ ਜਵਾਬ ਦੇਣ ਤੋਂ ਕੌਣ ਭੱਜਿਆਂ ਹੈ?
ਖ਼ਾਨਦਾਨੀ ਇਤਿਹਾਸਕਾਰ ਜੀ (ਤਜਰਬਾ 105 ਸਾਲ) ਜੇ ਲੱਤਾਂ ਭਾਰ ਝੱਲਦੀਆਂ ਹਨ ਤਾਂ ਸਾਰੀ ਦੁਨੀਆਂ ਦੇ ਸਾਹਮਣੇ ਸਵਾਲ-ਜਵਾਬ ਕਰਨ ਦੀ ਹਿੰਮਤ ਕਰੋ।
sarbjits@gmail.com
ਤੁਸੀਂ ਇਹਦੇ ਤੇ ਕਿਉ ਟਾਈਮ ਖਰਾਬ ਕਰਦੇ ਹੋਬੰਦੇ ਪਤੰਗ ਬਾਜ਼ੀ ਕਰਨ ਦੀਆਂ ਗੱਲਾਂ ਕਰ ਰਹੇ ਸਨਇੱਕ ਦਾਹਵਾ ਕਰ ਰਿਹਾ ਹੈ ਕਿ ਮੇਰੀ ਪਤੰਗ ਉੱਚੀ ਗਈਦੂਜਾ ਕਹਿੰਦਾ ਹੈ ਕਿ ਮੇਰੀ ਪਤੰਗ ਉੱਚੀ ਗਈਅਸਮਾਨ ਸਾਂਝਾ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਤੰਗ ਚੜਾਉਣ ਤੋਹੁਣ ਫੈਸਲਾ ਇਹੀ ਹੋ ਸਕਦਾ ਹੈ ਕਿ ਦੋਵੇ ਆਪਣੀ ਆਪਣੀ ਪਤੰਗ ਉਡਾਓਤੱਥ ਅਧਾਰਿਤ ਫੈਸਲਾ ਹੋ ਜਾਵੇਗਾ ਕਿ ਕਿਸ ਦੀ ਗੱਲ ਵਿੱਚ ਵਜਨ ਹੈਪਰ ਜੇ ਫਿਰ ਵੀ ਕੁਝ ਲੋਕ ਦੁੱਧ ਨੂੰ ਕਾਲਾ ਹੀ ਮੰਨਣਾ ਚਾਹੁੰਦੇ ਹਨ ਤਾਂ ਫਿਰ ਮੰਨੀ ਜਾਣ ਦਿਓਦੁਨੀਆ ਨਾਲ ਮੱਥਾ ਮਾਰਦਾ ਮਾਰਦਾ ਬਾਬਾ ਨਾਨਕ ਵੀ ਤੁਰ ਗਿਆ ਪਰ ਪਰਨਾਲਾ ਤਾਂ ਹਾਲੇ ਵੀ ਓਥੇ ਦਾ ਓਥੇ ਹੀ ਹੈਹਰ ਆਦਮੀ ਦਾ ਜਿਓਣ ਦਾ ਦੁਨੀਆਂ ਵਿੱਚ ਵਿਚਰਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈਕੁਝ ਤਰਕ ਸੰਗਤ ਜਿਉਣਾ ਚਾਹੁੰਦੇ ਹਨ ਪਰ ਕੁਝ ਮਿੱਥਾਂ ਮਗਰ ਲੱਗ ਕੇ ਅੰਧਵਿਸ਼ਵਾਸੀਆਂ ਵਾਂਗ ਤਰਕ ਰਹਿਤ ਜੀਅ ਜਾਣਾ ਚਾਹੁੰਦੇ ਹਨਇਸੇ ਲਈ ਅਨੁਰਾਗ ਸਿੰਘ ਦੇ ਵੀ ਫਾਲੋਵਰ ਹੋਣਗੇ ਜੋ ਉਹਦੀਆਂ ਲਿਖਤਾਂ ਹਜ਼ਮ ਕਰਕੇ ਚੱਲ ਰਹੇ ਹਨ
Dr. Gurdip Singh SandhuHomeopathic Ayurvedic ConsultantClinic: 7021 Village ParkwayDublin, CA 94568Direct line : 408-687-1899
On Jan 9, 2025, at 12:07 PM, Sarbjit Singh <sarbjits@gmail.com> wrote:
ਅਨੁਰਾਗ ਸਿੰਘ ,
ਮੈਂ ਪਿਛਲੇ ਪੱਤਰ (ਯਾਦ ਪੱਤਰ , 24 ਦਸੰਬਰ 2024) ਵਿੱਚ ਲਿਖਿਆ ਸੀ, "ਨਾ ਤਾਂ ਤੁਸੀਂ ਬਕਵਾਸ ਕਰਨੋ ਹਟੇ ਹੋ ਅਤੇ ਨਾ ਹੀ ਵਿਚਾਰ ਕਰਨ ਦਾ ਸੱਦਾ ਪ੍ਰਵਾਨ ਕੀਤਾ ਹੈ"। ਅੱਜ ਫੇਰ ਤੁਸੀਂ ਮੇਰੀ ਗੱਲ ਨੂੰ ਸਹੀ ਸਾਬਿਤ ਕਰ ਦਿੱਤਾ ਹੈ ਕਿ ਅਨੁਰਾਗ ਸਿੰਘ ਸਿਰਫ ਤੇ ਸਿਰਫ ਬਕਵਾਸ ਹੀ ਕਰ ਸਕਦਾ ਹੈ , ਵਿਚਾਰ ਨਹੀਂ!
ਅੱਜ ਤੁਹਾਡੀ ਇਕ ਹੋਰ ਪੋਸਟ WhatsApp ਰਾਹੀ ਪ੍ਰਾਪਤ ਹੋਈ ਹੈ।
<Screenshot 2025-01-09 114932.png>ਖ਼ਾਨਦਾਨੀ ਇਤਿਹਾਸਕਾਰ ਜੀ, ਜੇ ਤੁਹਾਡੀ ਮਾਨਸਿਕ ਹਾਲਤ ਠੀਕ ਹੈ ਤਾਂ ਆਓ ਮੈਦਾਨ ਵਿੱਚ, ਕਰੋ ਵਿਚਾਰ ਕਰਨ ਦਾ ਸੱਦਾ ਪ੍ਰਵਾਨ। ਜੇ ਹੁਣ ਵੀ ਤੁਸੀਂ ਸਾਹਮਣੇ ਆਉਣ ਦੀ ਹਿੰਮਤ ਨਾ ਕੀਤੀ ਤਾਂ ਤੂਹਾਨੂੰ ਮਾਨਸਿਕ ਰੋਗੀ ਮੰਨ ਲਿਆ ਜਾਵੇਗਾ।
Sarbjit Singh
sarbjits@gmail.com
On Fri, Dec 27, 2024 at 7:16 AM Harpal Singh Pannu <harpalsinghpannu@gmail.com> wrote:ਸ੍ਰੀ ਅੰਮ੍ਰਿਤਸਰ ਸਾਹਿਬ ਦੇ 400 ਸਾਲਾ ਸਥਾਪਨਾ ਦਿਨ ਤੇ ਸ. ਮਨਮੋਹਨ ਸਿੰਘ ਸ਼ਹਿਰ ਵਿਚ ਆਏ। ਪ੍ਰਧਾਨ ਮੰਤਰੀ ਵੱਜੋਂ ਭਾਸ਼ਣ ਵਿਚ:
1947 ਦੇ ਹੱਲਿਆਂ ਵਿਚ ਜਦੋਂ ਅਸੀਂ ਓਧਰੋਂ ਉਜੜੇ ਤੇ ਅੰਮ੍ਰਿਤਸਰ ਪੁੱਜੇ, ਤਾਂ ਇਤਬਾਰ ਆਇਆ ਕਿ ਬਚ ਗਏ। ਪਿਤਾ ਨੇ ਦਰਬਾਰ ਸਾਹਿਬ ਅਰਦਾਸ ਕੀਤੀ- ''ਮਹਾਰਾਜ ਤੁਸੀਂ ਜੀਵਨ ਦਾਨ ਦੇ ਦਿੱਤਾ, ਬਹੁਤ ਹੈ। ਅਸੀਂ ਏਨੇ ਲਾਲਚੀ ਨਹੀਂ ਕਿ ਹੋਰ ਮੰਗੀ ਜਾਈਏ।''
ਪਰ ਅਸੀਂ ਕੀ ਕਰੀਏ ਜੇ ਦਾਤਾ ਦੇਣੋ ਹਟੇ ਈ ਨਾਂ।
ਹਰਪਾਲ ਸਿੰਘ ਪੰਨੂ
On Wed, 25 Dec, 2024, 9:42 pm Sarbjit Singh, <sarbjits@gmail.com> wrote:ਡਾ ਹਰਪਾਲ ਸਿੰਘ ਜੀ,
ਕੈਲੰਡਰ ਬਾਰੇ ਗੁਮਰਾਹ ਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਵਿਚਾਰ ਕਰਨ ਲਈ ਸੱਦਾ ਦੇਣਾ, ਵਕਤ ਜਾਇਆ ਕਰਨਾ ਕਿਵੇਂ ਹੈ?
ਸਰਵਜੀਤ ਸਿੰਘ ਸੈਕਰਾਮੈਂਟੋ
Sarbjit Singh
sarbjits@gmail.com
On Sun, Dec 22, 2024 at 8:41 PM Kirpal Singh <kirpalsinghbathinda@gmail.com> wrote:
ਉਹ ਵਿਦਵਾਨ ਵੀ ਧੰਨ ਹਨ ਜੋ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿ ਕੇ ਵਿਵਾਦ ਨੂੰ ਖਤਮ ਕਰਵਾਉਣ ਦੀ ਹਿੰਮਤ ਨਹੀਂ ਰਖਦੇ। ਮੰਨਿਆ ਕਿ ਇਹ ਸੰਭਵ ਨਹੀਂ ਹੋ ਸਕਦਾ ਕਿ ਹਰ ਵਿਦਵਾਨ ਸਭਨਾਂ ਵਿਸ਼ਿਆਂ ’ਚ ਮਾਹਰ ਹੋਵੇ ਪਰ ਘੱਟ ਤੋਂ ਘੱਟ ਇੰਨੀ ਕੁ ਹਿੰੰਮਤ ਕਰ ਵਿਖਾਉਣ ਕਿ ਜਿਹੜਾ ਮਨੁੱਖ ਪਿਛਲੇ ਡੇੜ ਦਹਾਕੇ ਤੋਂ ਲਗਾਤਾਰ ਉਹੀ ਪੋਸਟਾਂ ਵਾਰ ਵਾਰ ਪਾਈ ਜਾਵੇ ਜਿਨ੍ਹਾਂ ਦੇ ਜਵਾਬ ਪਹਿਲਾਂ ਕਈ ਵਾਰ ਦਿੱਤੇ ਜਾ ਚੁੱਕੇ ਹੋਣ; ਉਸ ਨੂੰ ਇਹ ਕਹਿਣ ਦੀ ਹਿੰਮਤ ਵੀ ਨਾ ਵਿਖਾ ਸਕਣ ਕਿ ਭਾਈ ! ਜੇ ਤੂੰ ਆਪਣੇ ਸਵਾਲ ਦਾ ਜਵਾਬ ਪੜ੍ਹਨਾ ਹੀ ਨਹੀਂ ਜਾਂ ਪੜ੍ਹ ਕੇ ਉਸ ਦਾ ਜਵਾਬ ਹੀ ਨਹੀਂ ਦੇਣਾ ਤਾਂ ਉਹੀ ਪੋਸਟਾਂ ਵਾਰ ਵਾਰ ਪਾ ਕੇ ਤੂੰ ਆਪਣਾ ਅਤੇ ਦੂਸਰਿਆਂ ਦਾ ਸਮਾਂ ਕਿਉਂ ਬਰਬਾਦ ਕਰ ਰਿਹਾ ਹੈਂ; ਅਜਿਹੇ ਮੂਕ ਦਰਸ਼ਕਾਂ ਵਿਦਵਾਨਾਂ ਨੂੰ ਤਾਂ ਕਈ ਵਾਰ ਧੰਨ ਧੰਨ ਕਹਿਣਾ ਪਏਗਾ।ਕਿਰਪਾਲ ਸਿੰਘ ਬਠਿੰਡਾ
On Mon, Dec 23, 2024 at 6:57 AM Harpal Singh Pannu <harpalsinghpannu@gmail.com> wrote:ਧੰਨ ਹਨ ਇਹ ਸਿੱਖ
ਜਿਨ੍ਹਾਂ ਕੋਲ ਜ਼ਾਇਆ ਕਰਨ
ਵਾਸਤੇ ਇੰਨਾ ਵਕਤ ਹੈl
ਹਰਪਾਲ ਸਿੰਘ ਪੰਨੂ
On Sun, 22 Dec, 2024, 9:01 am Sarbjit Singh, <sarbjits@gmail.com> wrote:ਅਨੁਰਾਗ ਸਿੰਘ ਜੀ, ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ (9 ਦਸੰਬਰ 2024) “੭ ਸਾਲ ਪਹਿਲਾਂ ਦੀ ਪੋਸਟ ਦੇ ਤੱਥਾਂ ਤੇ ਦੁਸ਼ਟ ਸੱਭਾ ਸੁਸਰੀ ਵਾਂਗ ਸੁੱਤੀ ਹੈ। ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”, ਦੇ ਜਵਾਬ ਵਿਚ ਮੈਂ ਅਗਲੇ ਦਿਨ ਹੀ ਤੁਹਾਡੀ ਚੁਣੌਤੀ ਪ੍ਰਵਾਨ ਕਰਕੇ ਸੰਬਾਦ ਰਚਾਉਣ ਦਾ ਸੱਦਾ ਦਿੱਤਾ ਸੀ। ਪਰ ਆਪ ਨੇ ਕੋਈ ਹੁੰਗਾਰਾ ਨਹੀਂ ਭਰਿਆ।
ਅਨੁਰਾਗ ਸਿੰਘ, ਜਦੋਂ ਚੈਲੰਜ ਕੀਤਾ ਸੀ “ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”, ਉਦੋਂ ਨਹੀਂ ਸੀ ਪਤਾ ਕਿ ਜੇ ਸਾਹਮਣੇ ਕੋਈ ਆ ਖੜ੍ਹਾ ਹੋਇਆ ਤਾਂ ਕੀ ਜਵਾਬ ਦੇਣਾ ਹੈ? ਪਿਛਲੇ ਕਈ ਸਾਲਾਂ ਤੋਂ ਵੇਖ ਰਹੇ ਹਾਂ ਕਿ, ਨਾ ਤਾਂ ਤੁਸੀਂ ਬਕਵਾਸ ਕਰਨੋ ਹਟੇ ਹੋ ਅਤੇ ਨਾ ਹੀ ਵਿਚਾਰ ਕਰਨ ਦਾ ਸੱਦਾ ਪ੍ਰਵਾਨ ਕੀਤਾ ਹੈ।
<7ed15e13-0ee8-4207-b66f-728fac9c6d33.png> ਤੁਹਾਨੂੰ ਯਾਦ ਹੀ ਹੋਵੇਗਾ, ਕਿ ਤੁਸੀਂ 23 ਮਾਰਚ 2024 ਨੂੰ ਆਪਣੀ ਕਿਤਾਬ ਬਾਰੇ ਲਿਖਿਆ ਸੀ, “ਇਹ ਪੁਸਤਕ ਖਰੀਦੋ, ਪੱੜੋ ਅਤੇ ਧੂੜ ਵਿੱਚ ਛੱਡੇ ਟੱਟੂਆਂ ਦਾ ਹਰ ਸ਼ਹਿਰ ਵਿੱਚ ਡੱਟ ਕੇ ਵਿਰੋਧ ਕਰੋ”।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਢਾਈ ਦਹਾਕਿਆਂ ਤੋਂ ਟਿੰਡ `ਚ ਕਾਨਾ ਪਾਈ ਬੈਠੇ ਹੋ, ਪਰ ਆਪਣੀ ਲਿਖਤ ਸਬੰਧੀ ਪਹਿਲੇ ਸਵਾਲ “ਗੁਰੂ ਸਾਹਿਬ ਵੇਲੇ ਕਿਹੜਾ ਕੈਲੰਡਰ ਪ੍ਰਚੱਲਤ ਸੀ ਅਤੇ ਗੁਰੂ ਸਾਹਿਬਾਨ ਨੇ ਉਸ ਕੈਲੰਡਰ ਵਿੱਚ ਕਦੋਂ ਅਤੇ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ?”, ਦਾ ਜਵਾਬ ਦੇਣ ਦੀ ਹਿੰਮਤ ਨਹੀ ਵਿਖਾ ਸਕੇ!
ਖ਼ਾਨਦਾਨੀ ਇਤਿਹਾਸਕਾਰ ਜੀ, (ਤਜਰਬਾ 105 ਸਾਲ) ਕਰੋ ਮੈਦਾਨ ਵਿੱਚ ਆਉਣ ਦੀ ਹਿੰਮਤ ।
ਆਓ, ਸਾਰੀ ਸਿੱਖ ਕੌਮ ਦੇ ਸਾਹਮਣੇ ਵਿਚਾਰ ਚਰਚਾ ਕਰਨ ਦਾ ਸੱਦਾ ਪ੍ਰਵਾਨ ਕਰੋ।
ਸਰਵਜੀਤ ਸਿੰਘ ਸੈਕਰਾਮੈਂਟੋ
8 ਪੋਹ, 556 ਨ: ਸ: (12/21/2024)
Sarbjit Singh
On Sun, Dec 15, 2024 at 6:34 AM Kirpal Singh <kirpalsinghbathinda@gmail.com> wrote:
ਅਨੁਰਾਗ ਸਿੰਘ ਜੀ ਤੁਸੀਂ ਆਪਣੀ ਲਾਇਬ੍ਰੇਰੀ ’ਚ ਬੈਠ ਕੇ ਜਿੰਨੀਆਂ ਪੁਸਤਕਾਂ ਵਿਖਾਉਂਦੇ ਹੋ ਅਤੇ ਆਪਣੀ ਪੋਸਟ ’ਚ ਕੈਲੰਡਰ ਸਬੰਧੀ ਜਿੰਨੀਆਂ ਪੁਸਤਕਾਂ ਦੀਆਂ ਜਿਲਦਾਂ ਵਿਖਾ ਕੇ ਸਵਾਲ ਕਰਦੇ ਹੋ; ਲਗਦਾ ਹੈ ਤੁਸੀਂ ਉਹ ਪੜ੍ਹੀਆਂ ਨਹੀਂ ਹਨ ਜੇ ਪੜ੍ਹੀਆਂ ਹਨ ਤਾਂ ਮੇਰਾ ਪੱਕਾ ਵਿਸ਼ਵਾਸ਼ ਹੈ ਕਿ ਤੁਹਾਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਹੈ ਕਿ ਉਨ੍ਹਾਂ ਪੁਸਤਕਾਂ ’ਚ ਕੀ ਲਿਖਿਆ ਹੈ। ਇਹੋ ਕਾਰਨ ਹੈ ਕਿ ਤੁਸੀਂ ਆਪਣੀਆਂ ਘਸੀਆਂ ਪਿਟੀਆਂ ਪੋਸਟਾਂ ਦੁਬਾਰਾ ਦੁਬਾਰਾ ਪਾ ਰਹੇ ਹੋ ਪਰ ਉਨ੍ਹਾਂ ਦੇ ਦਿੱਤੇ ਜਵਾਬ ਨੂੰ ਨਾ ਸਮਝ ਸਕਦੇ ਹੋ ਅਤੇ ਨਾ ਹੀ ਉਨ੍ਹਾਂ ਦੇ ਸਿੱਧੇ ਸਪਸ਼ਟ ਰੂਪ ’ਚ ਜਵਾਬ ਦੇ ਸਕੇ। ਕੈਲੰਡਰਾਂ ਸਬੰਧੀ ਤੁਹਾਡੀ ਜਾਣਕਾਰੀ ਤਾਂ ਇੰਨੀ ਕੁ ਹੈ ਕਿ ਤੁਸੀਂ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ” ਨਾਮ ਦੀ ਪੁਸਤਕ ਦੀ ਪ੍ਰਸਤਾਵਨਾਂ ਕਰਕੇ ਛਪਵਾ ਤਾਂ ਦਿੱਤੀ ਪਰ ਤੁਸੀਂ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਗੁਰੂ ਸਾਹਿਬ ਤੋਂ ਪਹਿਲਾਂ ਕਿਹੜਾ ਕੈਲੰਡਰ ਪ੍ਰਚਲਤ ਸੀ, ਗੁਰੂ ਸਾਹਿਬ ਜੀ ਨੇ ਉਸ ’ਚ ਕਿਹੜੀਆਂ ਕਿਹੜੀਆਂ ਤਬਦੀਲੀਆਂ ਕੀਤੀਆਂ ਅਤੇ ਜੋ ਕੈਲੰਡਰ ਤੁਸੀਂ ਅੱਜ ਵਰਤ ਰਹੇ ਹੋ ਕੀ ਇਹੀ ਕੈਲੰਡਰ ਗੁਰੂ ਸਾਹਿਬ ਜੀ ਨੇ ਸਥਾਪਤ ਕੀਤਾ ਸੀ ਜਾਂ ਕੋਈ ਹੋਰ ਸੀ। ਤੁਹਾਨੂੰ ਤਾਂ ਤੁਹਾਡੇ ਵੱਲੋਂ ਵਰਤੇ ਜਾ ਰਹੇ ਸ਼ਬਦਾਂ “ਕੈਲੰਡਰ ਸਥਾਪਤ ਕੀਤਾ, ਪ੍ਰਚਲਤ ਕੀਤਾ ਅਤੇ ਵਰਤਿਆ ਗਿਆ” ਦੇ ਅੰਤਰ ਸਬੰਧੀ ਵੀ ਕੋਈ ਜਾਣਕਾਰੀ ਨਹੀਂ ਹੈ। ਜੇ ਤੁਸੀਂ ਕੈਲੰਡਰਾਂ ਸਬੰਧੀ ਕੁਝ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪੁਸਤਕ ’ਚ ਬੇਵਕੂਫ਼ੀ ਵਾਲੇ ਖੜ੍ਹੇ ਕੀਤੇ ਸਵਾਲਾਂ ਦਾ ਤੱਥਾਂ ਸਹਿਤ ਜਵਾਬ ਮੇਰੀ ਪੁਸਤਕ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਮੰਗਵਾ ਕੇ ਪੜ੍ਹੋ ਇਹ ਤੁਹਾਡੇ ਸ਼ਹਿਰ ਲੁਧਿਆਣਾ ਤੋਂ ਇਲਾਵਾ ਜਲੰਧਰ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਵੀ ਹੇਠ ਲਿਖੇ ਪਤੇ ਤੋਂ ਮਿਲ ਸਕਦੀਆਂ ਹਨ
ਪੰਨੇ 176, ਗੱਤੇ ਦੀ ਵਧੀਆ ਜਿਲਦ। ਕੀਮਤ 250/- ਰੁਪਏ ਮਿਲਣ ਦਾ ਪਤਾ
(1) ਸਿੰਘ ਬ੍ਰਦਰਜ਼ ਮਾਈ ਸੇਵਾਂ ਬਾਜ਼ਾਰ ਅੰਮ੍ਰਿਤਸਰ +91 99150-48001
(2) ਗਿਆਨੀ ਅਵਤਾਰ ਸਿੰਘ ਜਲੰਧਰ 94650- 40032
(3) ਸਿੱਖ ਮਿਸ਼ਨਰੀ ਕਾਲਜ ਲੁਧਿਆਣਾ 99144-21815
(4) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ 99155-29725
(5) ਮਲਕੀਤ ਸਿੰਘ ਬਠਿੰਡਾ 941720-7775
ਡਾ ਹਰਦੇਵ ਸਿੰਘ ਵਿਰਕ ਵੱਲੋਂ ਲਿਖਿਆ ਪੁਸਤਕ ਦਾ ਮੁੱਖ ਬੰਦ ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ। https://gurparsad.com/the-main-closure-of-the-book- nanakshahi-calendar-vs- bikrami-calendar/
On Tue, Dec 10, 2024 at 9:33 AM Sarbjit Singh <sarbjits@gmail.com> wrote:ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਕਦੇ-ਕਦਾਈਂ ਸਾਂਝੇ ਸੱਜਣਾਂ ਰਾਹੀ ਅਨੁਰਾਗ ਸਿੰਘ ਦੀਆਂ ਕੈਲੰਡਰ ਸਬੰਧੀ ਪੋਸਟਾਂ ਮਿਲਦੀਆਂ ਰਹਿੰਦੀਆਂ ਹਨ। ਪਰ ਮੈਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ। ਇਸ ਦਾ ਕਾਰਨ ਇਹ ਹੈ ਕਿ ਜੁਲਾਈ 2017 ਈ:, ਸਿਆਟਲ ਵਾਲੇ ਸੈਮੀਨਾਰ ਤੋਂ ਪਿਛੋਂ ਮੇਰਾ ਇਸ ਨਾਲ ਸਿੱਧਾ ਵਾਹ ਪਿਆ ਸੀ ਅਤੇ ਇਸ ਦੇ ਸਾਰੇ ਸਵਾਲਾਂ ਦੇ ਤਸੱਲੀ ਬਖ਼ਸ਼ ਜਵਾਬ ਦਿੱਤੇ ਸਨ। ਪਰ ਇਸ ਨੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ। ਉਲਟਾ ਇਸ ਨੇ, ਸਵਾਲ ਕਰਨ ਤੇ ਮੈਨੂੰ ਬਲੌਕ ਕਰ ਦਿੱਤਾ ਸੀ। ਅੱਜ ਇਸ ਦੀ ਇਕ ਹੋਰ ਪੋਸਟ ਮਿਲੀ ਹੈ। ਭੇਜਣ ਵਾਲੇ ਸੱਜਣ ਨੇ ਇਸ ਵੱਲੋਂ ਦਿੱਤੀ ਗਈ ਚੁਣੌਤੀ, “੭ ਸਾਲ ਪਹਿਲਾਂ ਦੀ ਪੋਸਟ ਦੇ ਤੱਥਾਂ ਤੇ ਦੁਸ਼ਟ ਸੱਭਾ ਸੁਸਰੀ ਵਾਂਗ ਸੁੱਤੀ ਹੈ। ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”, ਦਾ ਖਾਸ ਜਿਕਰ ਕਰਕੇ ਇਸ ਦਾ ਜਵਾਬ ਦੇਣ ਦੀ ਤਗੀਦ ਵੀ ਕੀਤੀ ਹੈ।
<92966bde-b234-4aac-9564-dbb74f39fc21.png>
WhatsApp ਤੇ ਪੋਸਟ ਪੜ੍ਹਨ ਤੋਂ ਪਿਛੋਂ, ਉਸ ਸੱਜਣ ਨਾਲ ਸੰਪਰਕ ਕਰਕੇ ਪੋਸਟ ਵਾਰੇ ਹੋਰ ਜਾਣਕਾਰੀ ਮੰਗੀ, ਤਾਂ ਉਸ ਨੇ ਸਾਰੀ ਪੋਸਟ (22 ਪੰਨੇ) ਭੇਜ ਦਿੱਤੇ। ਉਸ ਪੋਸਟ ਦੀ ਤਾਰੀਖ (9-12-2017, Post 55 ) ਵੇਖ ਕੇ, ਮੈਂ ਸੋਚਿਆ ਕਿ ਇਸ ਪੋਸਟ ਦਾ ਜਵਾਬ ਤਾਂ ਦਿੱਤਾ ਹੋਇਆ ਹੋਵੇਗਾ। ਜਦੋਂ ਮੈਂ ਆਪਣੇ ਰਿਕਾਰਡ ਨੂੰ ਫੋਲਿਆ ਤਾਂ, ਵੇਖਿਆ ਕਿ ਇਸ ਪੋਸਟ ਦਾ ਜਵਾਬ ਤਾਂ 7 ਸਾਲ ਪਹਿਲਾ ਦਾ (10 ਦਸੰਬਰ 2017, ਪੋਸਟ 11) ਦਿੱਤਾ ਹੋਇਆ ਹੈ।
<image.png>
ਅਨੁਰਾਗ ਸਿੰਘ ਜੀ, ਜੇ ਮੇਰੇ ਸਵਾਲ “ਗੁਰੂ ਸਾਹਿਬ ਵੇਲੇ ਕਿਹੜਾ ਕੈਲੰਡਰ ਪ੍ਰਚੱਲਤ ਸੀ ਅਤੇ ਗੁਰੂ ਸਾਹਿਬਾਨ ਨੇ ਉਸ ਕੈਲੰਡਰ ਵਿੱਚ ਕਦੋਂ ਅਤੇ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ?”, ਦਾ ਜਵਾਬ ਦਿੱਤਾ ਹੈ ਤਾਂ ਸਬੂਤ ਪੇਸ਼ ਕਰੋ।
ਖ਼ਾਨਦਾਨੀ ਇਤਿਹਾਸਕਾਰ ਦੀ ਨਵੀਂ ਚੁਣੌਤੀ, “੭ ਸਾਲ ਪਹਿਲਾਂ ਦੀ ਪੋਸਟ ਦੇ ਤੱਥਾਂ ਤੇ ਦੁਸ਼ਟ ਸੱਭਾ ਸੁਸਰੀ ਵਾਂਗ ਸੁੱਤੀ ਹੈ। ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”,
ਸਬੰਧੀ ਬੇਨਤੀ ਹੈ ਕਿ ਜੇ ਹਿੰਮਤ ਵੇਖਣੀ ਹੈ ਤਾਂ ਆਓ ਮੈਦਾਨ ਵਿੱਚ। ਸਾਰੀ ਦੁਨੀਆਂ ਦੇ ਸਾਹਮਣੇ ਸਵਾਲ-ਜਵਾਬ ਕੀਤੇ ਜਾਣਗੇ। ਇਕ ਸਵਾਲ ਤੁਹਾਡਾ ਹੋਵੇਗਾ, ਇਕ ਸਵਾਲ ਸਾਡਾ ਹੋਵੇਗਾ।
ਤੁਸੀਂ ਤਾਂ ਮੈਨੂੰ ਬਲੌਕ ਕੀਤਾ ਹੋਇਆ ਹੈ। ਆਓ, ਮੇਰੇ ਪੇਜ਼ ਤੇ ਲਿਖਣ ਦਾ ਸੱਦਾ ਪ੍ਰਵਾਨ ਕਰੋ।
ਉਸਾਰੂ ਹੁੰਗਾਰੇ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
27 ਮੱਘਰ 556 ਨ: ਸ: (12/10/2024)
Sarbjit Singh
sarbjits@gmail.com