
ਪੁਸਤਕ "ਗੁਰੂ ਸਾਹਿਬਾਂ ਵੱਲੋਂ ਸਥਾਪਤ
ਕੀਤਾ ਮੂਲ ਸਿੱਖ ਕੈਲੰਡਰ" ਲੇਖਕ ਗੁਰਚਰਨ ਸਿੰਘ ਸੇਖੋਂ V/S "ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ" ਲੇਖਕ ਕਿਰਪਾਲ ਸਿੰਘ ਬਠਿੰਡਾ
ਸ: ਅਨੁਰਾਗ ਸਿੰਘ ਜੀ !
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
ਆਪ ਜੀ ਨੇ ਫੇਸ ਬੁੱਕ ਦੀਆਂ ਪੁਰਾਤਨ ਪੋਸਟਾਂ ਦੀ ਸੰਪਾਦਨਾ ਕਰਕੇ ਸ: ਗੁਰਚਰਨ ਸਿੰਘ ਸੇਖੋਂ ਦੇ ਨਾਮ ਹੇਠ ਪੁਸਤਕ ਛਪਵਾਈ ਜਿਸ ਨਾਮ ਰੱਖਿਆ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”। ਤੁਸੀਂ ਇਸ ਪੁਸਤਕ ਦੇ ਮਾਰਕੀਟ ’ਚ ਆਉਣ ਤੋਂ ਇੱਕ ਸਾਲ ਪਹਿਲਾਂ ਹੀ ਆਪਣੀ ਫੇਸ ਬੁੱਕ ’ਤੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕਾਮਰੇਡ ਪੁਰੇਵਾਲ ਦੇ ਭਗਤ ਇਸ ਪੁਸਤਕ ਨੂੰ ਪੜ੍ਹਨ ’ਤੇ ਜਵਾਬ ਦੇਣ। ਲੰਬੀ ਉਡੀਕ ਪਿੱਛੋਂ ਜਦ ਤੁਹਾਡੀ ਪੁਸਤਕ ਮਿਲੀ, ਪੜ੍ਹੀ ਤਾਂ ਉਸ ’ਚ ਇਸ ਸਿਰਲੇਖ ਵਾਲਾ ਕੋਈ ਅਧਿਆਇ ਜਾਂ ਲੇਖ ਨਹੀਂ ਮਿਲਿਆ ਅਤੇ ਨਾ ਹੀ ਉਸ ਕੈਲੰਡਰ ਦੀ ਫੋਟੋ ਕਾਪੀ ਛਾਪੀ ਗਈ। ਅਨੇਕਾਂ ਵਾਰ ਮੰਗ ਕਰਨ ’ਤੇ ਆਪ ਜੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਆਖਰ ਤੁਹਾਡੀ ਇਸ ਪੁਸਤਕ ’ਚ ਮਾਰੀਆਂ ਬੇਥਵੀਆਂ ਦਾ ਮੇਰੇ ਵੱਲੋਂ ਤਥਾਂ ਸਹਿਤ ਜਵਾਬ ਅਤੇ ਕੈਲੰਡਰਾਂ ਸਬੰਧੀ ਜਾਣਕਾਰੀ ਦਿੰਦੀ ਪੁਸਤਕ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਪੁਸਤਕ ਅਕਤੂਬਰ 2024 ’ਚ ਛਾਪੀ ਗਈ; ਜੋ ਆਪ ਜੀ ਨੂੰ ਮਿਲ ਚੁੱਕੀ ਹੈ ਪੜ੍ਹ ਵੀ ਲਈ ਹੈ; ਜਿਸ ਦਾ ਸਬੂਤ ਇਹ ਹੈ ਕਿ ਤੁਸੀਂ ਉਸ ਪੁਸਤਕ ਦਾ ਟਾਈਟਲ ਪੇਜ਼ ਆਪਣੀ ਫ਼ੇਸਬੁੱਕ ’ਤੇ ਪਾਇਆ ਹੈ। ਯਕੀਨ ਹੈ ਕਿ ਤੁਸੀਂ ਇਸ ਨੂੰ ਪੜ੍ਹ ਅਤੇ ਸਮਝ ਲਿਆ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪੁਸਤਕ ਸਬੰਧੀ ਤਕਨੀਕੀ ਅਤੇ ਇਤਿਹਾਸਕ ਆਧਾਰ ’ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਵਿਦਵਾਨਾਂ ਦੇ ਇਸ ਗਰੁੱਪ ਵਿੱਚ ਦੇਣ ਦੀ ਹਿੰਮਤ ਵਿਖਾਉ। ਮੇਰੀ ਪੁਸਤਕ ’ਚ ਦਿੱਤੀ ਗਈ ਜਾਣਕਾਰੀ ਸਬੰਧੀ ਤੁਹਾਡੇ ਵੱਲੋਂ ਪੁੱਛੇ ਗਏ ਹਰ ਸਵਾਲ/ਸ਼ੰਕੇ ਦਾ ਜਵਾਬ ਦੇਣ ਲਈ ਮੈਂ ਬਚਨਵੱਧ ਹਾਂ। ਆਸ ਹੈ ਤੁਹਾਡੇ ਵੱਲੋਂ ਵਿਦਵਾਨਾਂ ਵਾਲੀ ਪਹੁੰਚ ਅਪਣਾਈ ਜਾਵੇਗੀ।
ਤੁਹਾਡੇ ਪ੍ਰਤੀਕਰਮ ਦੀ ਉਡੀਕ ’ਚ
ਕਿਰਪਾਲ ਸਿੰਘ ਬਠਿੰਡਾ
੯ ਫੱਗਣ ਨਾਨਕਸ਼ਾਹੀ ਸੰਮਤ ੫੫੬/20 ਫ਼ਰਵਰੀ 2025 ਦਿਨ ਵੀਰਵਾਰ
ਗੁਰੂ ਕਾਲ ਵਾਲੇ ਬਿਕ੍ਰਮੀ ਸੂਰਯ ਕੈਲੰਡਰ ਦੀ ਫੱਗਣ ਸੁਦੀ ੮ ਬਿਕ੍ਰਮੀ ਸੰਮਤ ੨੦੮੧, ਦਿਨ ਵੀਰਵਾਰ
ਸ੍ਰੋਮਣੀ ਕਮੇਟੀ ਵਲੋਂ ਅਪਣਾਏ ਮੌਜੂਦਾ ਬਿਕ੍ਰਮੀ ਦ੍ਰਿਕ ਗਣਿਤ ਕੈਲੰਡਰ ਦੀ ਫੱਗਣ ਸੁਦੀ ੭ ਬਿਕ੍ਰਮੀ ਸੰਮਤ ੨੦੮੧, ਦਿਨ ਵੀਰਵਾਰ
ਨੋਟ : ਅਸਰਜ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ, ਗੁਰੂ ਕਾਲ ਵਾਲੇ ਬਿਕ੍ਰਮੀ ਸੂਰਯ ਕੈਲੰਡਰ ਅਤੇ ਸ੍ਰੋਮਣੀ ਕਮੇਟੀ ਵੱਲੋਂ ਅਪਣਾਏ ਦ੍ਰਿਕ ਗਣਿਤ ਬਿਕ੍ਰਮੀ ਕੈਲੰਡਰ ਤਿੰਨਾਂ ਦੀ ਹੀ ਅੱਜ ੯ ਫੱਗਣ ਹੈ। ਦੱਸਿਆ ਜਾਵੇ ਇਸ ਹਾਲਤ ’ਚ ਸਾਨੂੰ Solar ਕੈਲੰਡਰ ਜਾਂ Lunar ਕੈਲੰਡਰ ’ਚੋਂ ਕਿਹੜਾ ਵੱਧ ਉਪਯੋਗੀ ਹੋਵੇਗਾ?
ਕਿਰਪਾਲ ਸਿੰਘ ਬਠਿੰਡਾਸਤਿਕਾਰਯੋਗ ਸ: ਤਰਲੋਚਨ ਸਿੰਘ ਜੀ,
ਸਾਬਕਾ MP ਅਤੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਵਰਗੇ ਸਿਆਸੀ ਆਗੂ ਤਾਂ ਬਹੁਤ ਵੇਖੇ ਜਾ ਸਕਦੇ ਹਨ ਜੋ ਪਾਰਟੀ ਬਦਲਣ ਨਾਲ ਗਿਰਗਟ ਦੇ ਰੰਗ ਬਦਲਣ ਵਾਙ ਆਪਣਾ ਕਿਰਦਾਰ ਅਤੇ ਬਿਆਨ ਵੀ ਬਦਲ ਲੈਂਦੇ ਹਨ ਪਰ ਅਫ਼ਸੋਸ ਹੈ ਕਿ ਤੁਹਾਡੇ ਵਰਗੇ ਵਿਦਵਾਨ ਜੋ ਆਪਣੀ ਉਮਰ ਦਾ ਨੌਵਾਂ ਦਹਾਕਾ ਪਾਰ ਕਰ ਚੁੱਕੇ ਹੋਣ; ਉਹ ਵਿਰੋਧੀ ਧਿਰ ’ਚ ਗਏ ਆਗੂ ਨੂੰ ਭੰਡਣ ਲਈ ਨਾਨਕਸ਼ਾਹੀ ਕੈਲੰਡਰ ਵਰਗੇ ਉਸ ਤਕਨੀਕੀ ਵਿਸ਼ੇ ਨੂੰ ਵੀ ਭੰਡ ਰਹੇ ਹਨ ਜਿਸ ਦੀ ਖ਼ੁਦ ਤੁਹਾਨੂੰ ਕੋਈ ਸਮਝ ਨਹੀਂ ਹੈ। ਤੁਸੀਂ ਸਰਨਾ ’ਤੇ ਦੋਸ਼ ਲਾਇਆ ਕਿ ਉਸ ਨੇ ਸਿਆਸੀ ਮੁਫ਼ਾਦਾਂ ਲਈ ਦੋ-ਦੋ ਸੰਗਰਾਂਦਾਂ, ਦੋ-ਦੋ ਗੁਰਪੁਰਬ ਬਣਾ ਦਿੱਤੇ; ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਹੋਰ ਦਿਨ ਅਤੇ ਇੱਥੇ ਹੋਰ ਦਿਨ। ਤੁਹਾਡਾ ਇਹ ਬਿਆਨ ਤੁਹਾਡੀ ਵਿਦਵਤਾ ਅਤੇ ਸਖ਼ਸ਼ੀਅਤ ਨੂੰ ਕਿਤਨਾ ਪੇਤਲਾ ਕਰ ਰਿਹਾ ਹੈ; ਸ਼ਾਇਦ ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾਇਆ ਹੋਣਾ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਭਾਰਤ ’ਚ ਵੱਖ ਵੱਖ ਨਿਯਮਾਂ ਅਤੇ ਸਿਧਾਂਤਾਂ ਵਾਲੇ 30 ਕਿਸਮ ਦੇ ਕੈਲੰਡਰ ਚੱਲ ਰਹੇ ਹਨ ਜਿਨ੍ਹਾਂ ’ਚ ਕੁਝ ਤਾਰੀਖ਼ਾਂ ਇੱਕ ਦੂਜੇ ਨਾਲ ਮੇਲ ਖਾਂਦੀਆਂ ਅਤੇ ਕਈਆਂ ’ਚ ਇੱਕ ਤੋਂ ਦੋ ਦਿਨਾਂ ਦਾ ਫ਼ਰਕ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਕੱਲ੍ਹ 20 ਫ਼ਰਵਰੀ ਨੂੰ ਦ੍ਰਿਕ ਗਣਿਤ ਸਿਧਾਂਤ ਅਨੁਸਾਰ ਪੰਜਾਬ ਲਈ ਛਪੀਆਂ ਜੰਤਰੀਆਂ ’ਚ ਫੱਗਣ ਵਦੀ ੭ ਅਤੇ ਸੂਰਜੀ ਸਿਧਾਂਤ ਅਨੁਸਾਰ ਛਪੀਆਂ ਜੰਤਰੀਆਂ ਜਿਹੜੀਆਂ ਕਿ ਪਟਨਾ ਸਾਹਿਬ ਅਤੇ ਕਾਸ਼ੀ ਵਰਗੇ ਸ਼ਹਿਰਾਂ ’ਚ ਛਪਦੀਆਂ ਹਨ ਉਨ੍ਹਾਂ ’ਚ ਫੱਗਣ ਵਦੀ ੮ ਸੀ ਪਰ ਅੱਜ 21 ਫ਼ਰਵਰੀ ਨੂੰ ਦੋਵਾਂ ’ਚ ਹੀ ਫੱਗਣ ਵਦੀ ੮ ਹੈ। ਦੱਸਣ ਦੀ ਖੇਚਲ ਕੀਤੀ ਜਾਵੇ ਕਿ ਇਹ ਦੋ-ਦੋ ਤਿੱਥਾਂ ਪਰਮਜੀਤ ਸਿੰਘ ਸਰਨਾਂ ਜਾਂ ਸਵ: ਸ. ਪਾਲ ਸਿੰਘ ਪੁਰੇਵਾਲ ਨੇ ਬਣਾਈਆਂ ਹਨ ਜਾਂ ਹਿੰਦੂਤਵੀ ਪੰਚਾਂਗਕਾਰਾਂ, ਜਿਨ੍ਹਾਂ ਨੇ ਇਹ ਸਿਧਾਂਤ ਘੜੇ ਹਨ ਅਤੇ ਜਿਨ੍ਹਾਂ ਨੂੰ ਆਰ.ਐੱਸ.ਐੱਸ./ਭਾਜਪਾ ਇੱਕ ਦੇਸ਼, ਇੱਕ ਭਾਸ਼ਾ, ਇੱਕ ਸੱਭਿਆਚਾਰ ਦੇ ਨਾਮ ’ਤੇ ਘੱਟ ਗਿਣਤੀ ਕੌਮਾਂ ’ਤੇ ਥੋਪਣਾਂ ਚਾਹੁੰਦੀ ਹੈ। ਸਤਾ ਦੇ ਭੁੱਖੇ ਘੱਟ ਗਿਣਤੀ ਕੌਮਾਂ ਦੇ ਸਿਆਸੀ ਆਗੂ ਤਾਂ ਆਪਣੀਆਂ ਕੌਮਾਂ ਦਾ ਨੁਕਸਾਨ ਕਰ ਹੀ ਰਹੇ ਹਨ ਪਰ ਮੈਂ ਸਮਝਦਾ ਹਾਂ ਕਿ ਉਹ ਵਿਦਵਾਨ ਜਿਨ੍ਹਾਂ ਨੇ ਆਪਣੇ ਵੀਚਾਰਾਂ ਅਤੇ ਲਿਖਤਾਂ ਰਾਹੀਂ ਕੁਰਾਹੇ ਪਏ ਸਿਆਸੀ ਆਗੂਆਂ ਅਤੇ ਲੋਕਾਂ ਨੂੰ ਸਹੀ ਸੇਧ ਦੇਣੀ ਹੁੰਦੀ ਹੈ; ਉਹ ਕੌਮ ਨੂੰ ਵੱਧ ਨੁਕਸਾਨ ਪਹੁੰਚਾਉਂਦੇ ਹਨ ਜਦੋਂ ਉਹ ਉਨ੍ਹਾਂ ਸਿਆਸੀ ਆਗੂਆਂ ਦੀ ਬੋਲੀ ਬੋਲਣ ਲੱਗ ਜਾਂਦੇ, ਜਿਨ੍ਹਾਂ ਨੇ ਅਜਿਹੇ ਵਿਦਵਾਨਾਂ ਨੂੰ ਆਪਣੀ ਸਟੇਜ਼ ’ਤੇ ਬੋਲਣ ਦਾ ਸਮਾਂ ਦਿੱਤਾ ਹੁੰਦਾ ਹੈ। ਆਪ ਜੀ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਪੰਜਾਬ ਟੈਲੀਵੀਜ਼ਨ ’ਤੇ ਬੀਤੇ ਦਿਨ ਹੋਈ ਡੀਬੇਟ ’ਚ ਪ੍ਰੋਫੈਸਰ (ਡਾ.) ਅਮਰਜੀਤ ਸਿੰਘ ਅਤੇ ਪੱਤਰਕਾਰ/ ਇਤਿਹਾਸਕਾਰ ਸ: ਜਗਤਾਰ ਸਿੰਘ ਦੇ ਵੀਚਾਰ ਸੁਣੇ ਜਾਣ (ਆਪ ਜੀ ਦੀ ਸਹੂਲਤ ਲਈ ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਇਸ ਗਰੁੱਪ ’ਚ ਉਸ ਡੀਬੇਟ ਦੀ ਵੀਡੀਓ ਕਲਿੱਪ ਪਾਈ ਹੈ। ਹੋਰ ਜਾਣਕਾਰੀ ਲਈ ਮੇਰੀ ਪੁਸਤਕ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਪੜ੍ਹੀ ਜਾਵੇ ਜਿਸ ਦਾ ਮੁੱਖ ਬੰਦ ਅਤੇ ਮਿਲਣ ਦਾ ਪਤਾ ਹੇਠਾਂ ਦਿੱਤਾ ਹੋਇਆ ਹੈ
ਧੰਨਵਾਦ ਸਹਿਤ
ਕਿਰਪਾਲ ਸਿੰਘ ਬਠਿੰਡਾ
੧੦ ਫੱਗਣ ਨਾਨਕਸ਼ਾਹੀ ਸੰਮਤ ੫੫੬ / 21 ਫ਼ਰਵਰੀ 2024
ਪੰਨੇ 176, ਗੱਤੇ ਦੀ ਵਧੀਆ ਜਿਲਦ। ਕੀਮਤ 250/- ਰੁਪਏ ਮਿਲਣ ਦਾ ਪਤਾ
(1) ਸਿੰਘ ਬ੍ਰਦਰਜ਼ ਮਾਈ ਸੇਵਾਂ ਬਾਜ਼ਾਰ ਅੰਮ੍ਰਿਤਸਰ +91 99150-48001
(2) ਗਿਆਨੀ ਅਵਤਾਰ ਸਿੰਘ ਜਲੰਧਰ 94650- 40032
(3) ਸਿੱਖ ਮਿਸ਼ਨਰੀ ਕਾਲਜ ਲੁਧਿਆਣਾ 99144-21815
(4) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ 99155-29725
(5) ਮਲਕੀਤ ਸਿੰਘ ਬਠਿੰਡਾ 941720-7775
ਡਾ ਹਰਦੇਵ ਸਿੰਘ ਵਿਰਕ ਵੱਲੋਂ ਲਿਖਿਆ ਪੁਸਤਕ ਦਾ ਮੁੱਖ ਬੰਦ ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ। https://gurparsad.com/the-