ਬਲਵਿੰਦਰ ਸਿੰਘ ਬਾਈਸਨ
* ਪ੍ਰਚਾਰ - ਪ੍ਰਸਾਰ ! (ਨਿੱਕੀ ਕਹਾਣੀ) *
Page Visitors: 2599
* ਪ੍ਰਚਾਰ - ਪ੍ਰਸਾਰ ! (ਨਿੱਕੀ ਕਹਾਣੀ) * ਬੰਦ ਕਰੋ ਆਪਣੀਆਂ ਬੇਹੂਦਗੀ ਭਰੀਆਂ ਗੱਲਾਂ ! ਆਪਨੇ ਆਪ ਨੂੰ ਤੁਸੀਂ ਪ੍ਰਚਾਰਕ ਕਹਾਉਂਦੇ ਹੋ ? ਤੁਹਾਡੀ ਇੱਕ ਗੱਲ ਨਹੀ ਮੰਨੀ ਤੇ ਤੁਸੀਂ ਮੇਨੂੰ ਖਾਣ ਨੂੰ ਪੈ ਗਏ ਹੋ ? (ਜਸਪਾਲ ਸਿੰਘ ਬੜੇ ਹੀ ਦੁਖ ਨਾਲ ਨਿਰਵੈਰ ਸਿੰਘ ਪ੍ਰਚਾਰਕ ਨੂੰ ਉਲਾਂਭਾ ਦਿੰਦਾ ਬੋਲਿਆ) ਨਿਰਵੈਰ ਸਿੰਘ : ਤੁਹਾਡੇ ਵਰਗੇ ਮਨਮਤੀਆਂ ਦਾ ਕੁਝ ਨਹੀ ਹੋ ਸਕਦਾ ! ਤੁਸੀਂ ਕਲੰਕ ਹੋ ਕੌਮ ਵਿਚ ! ਜੋ ਮੈਂ ਕਹ ਦਿੱਤਾ ਓਹੀ ਗੁਰਮਤ ਹੈ ਬਾਕੀ ਸਭ ਮਨਮਤ ਹੈ ! (ਅੱਖਾਂ ਲਾਲ ਕਰ ਲੈਂਦਾ ਹੈ) ਜਸਪਾਲ ਸਿੰਘ : ਮੇਰੇ ਗੁਰੂ ਨਾਨਕ ਦੇ ਰਾਹ ਤੋ ਉਲਟ ਪਰਚਾਰ ਕਿਵੇਂ ਕਰ ਪਾਓਗੇ ? ਤੁਸੀਂ ਤੇ ਉਨ੍ਹਾਂ ਦੇ ਕੀਤੇ ਪਰਚਾਰ ਨੂੰ ਵੀ ਢਾਹ ਲਾ ਰਹੇ ਹੋ ! ਨਿਰਵੈਰ ਸਿੰਘ : ਕੀ ਕਹਿੰਦਾ ਚਾਹੁੰਦਾ ਹੈ ? ਜਸਪਾਲ ਸਿੰਘ : ਗੁਰੂ ਨਾਨਕ ਸਾਹਿਬ (ਗੁਰੂ ਨਾਨਕ ਜੋਤ ਸਾਰੇ ਗੁਰੂ ਸਾਹਿਬਾਨ) ਨੇ ਕਦੀ ਵੀ ਆਪਣੀ ਗੱਲ ਥੋਪੀ ਨਹੀ ਤੇ ਨਾ ਹੀ ਤਕਰਾਰ ਜਾਂ ਬਹਿਸ ਕੀਤੀ ! ਬਲਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਗੱਲ ਪੂਰੇ ਪ੍ਰਮਾਣ ਨਾਲ ਸਾਹਮਣੇ ਰੱਖੀ ਤੇ ਸਾਹਮਣੇ ਵਾਲੇ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ! ਓਹ ਰੁੱਕੇ ਨਹੀ ਅੱਤੇ ਉਨ੍ਹਾਂ ਦੀ ਗੁਰਮਤ ਦੇ ਛੱਜ ਵਿਚੋਂ ਕਠੋਰ ਹਿਰਦੇ ਵਾਲੇ ਆਪਣੇ ਆਪ ਹੀ ਅਲਗ ਹੁੰਦੇ ਰਹੇ ਤੇ ਸਚਿਆਰ ਸਿੱਖ ਮੁਖ ਧਾਰਾ ਵਿਚ ਸ਼ਾਮਿਲ ਹੁੰਦੇ ਗਏ ! ਨਿਰਵੈਰ ਸਿੰਘ : ‘ਛੱਜ ਬੋਲੇ ਤਾਂ ਬੋਲੇ ਛਾਨਣੀ ਕਿਉਂ ਬੋਲੇ ?’! ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ ? ਸਾਡੇ ਪਰਚਾਰ ਵਿਚ ਕੀ ਕਮੀ ਹੈ ? ਜਸਪਾਲ ਸਿੰਘ (ਨਿਮਰਤਾ ਨਾਲ) : "ਛੱਜ ਚੰਗੀ ਵਸਤ ਆਪਨੇ ਕੋਲ ਰੱਖ ਕੇ ਫਾਲਤੂ ਦੀ ਚੀਜ਼ ਨੂੰ ਬਾਹਰ ਜਾਣ ਦਿੰਦਾ ਹੈ" ਤੇ "ਛਾਨਣੀ ਚੰਗੀ ਚੀਜ਼ ਨੂੰ ਬਾਹਰ ਜਾਣ ਦਿੰਦੀ ਹੈ ਤੇ ਖਰਾਬ ਚੀਜ਼ ਨੂੰ ਆਪਨੇ ਕੋਲ ਰੱਖ ਲੈਂਦੀ ਹੈ" ! ਕੰਮ ਭਾਵੋੰ ਦੋਵੇਂ ਹੀ ਸਫਾਈ ਦਾ ਕਰਦੇ ਹਨ ਪਰ ਛੱਜ ਸਕਾਰਾਤਮਕ ਹੈ ਤੇ ਛਾਨਣੀ ਨਕਾਰਾਤਮਕ ? ਤੁਹਾਡਾ ਕੀ ਖਿਆਲ ਹੈ ? ਨਿਰਵੈਰ ਸਿੰਘ (ਹੈਰਾਨੀ ਨਾਲ ਸੋਚਦਾ ਹੋਇਆ) : ਆਂ.... ਹਾਂ ! ਜਸਪਾਲ ਸਿੰਘ : ਵੀਰ ਜੀ, ਪਰਚਾਰ ਵਿੱਚ ਕੋਈ ਕਮੀ ਨਹੀ ਹੈ ! ਕਮੀ ਹੈ ਤੇ ਕੇਵਲ ਹਿਰਦੇ ਦੀ ਕੋਮਲਤਾ ਦੀ ! ਜੇਕਰ ਆਪ ਜੀ ਨੂੰ ਲਗਦਾ ਹੈ ਕੀ ਕੋਈ ਗੱਲ ਮਨਮਤ ਹੈ ਤੇ ਵੀਰ ਜੀ ਪਿਆਰ ਭਰੀ ਪ੍ਰੇਰਣਾ ਦਿਓ ਨਾ ਕੀ ਕਠੋਰ ਸ਼ਬਦਾਂ ਵਿੱਚ ਬਿਨਾ ਕੋਈ ਗੱਲ ਸਮਝਾਏ "ਮਨਮੁਖ" ਜਾਂ "ਨਿਖਿੱਦ" ਦਾ ਤਮਗਾ ਲਗਾਓ ! ਜੇਕਰ ਕੋਈ ਤੁਹਾਡੇ ਪਾਸੋਂ ਨਹੀ ਸਮਝਦਾ ਤੇ ਬਹਿਸ ਜਾਂ ਸ਼ਾਸਤ੍ਰਾਰਥ ਕਰਨ ਵਿੱਚ ਸਮਾਂ ਨਾ ਗਵਾਓ ! ਹੋ ਸਕਦਾ ਹੈ ਕੀ ਤੁਸੀਂ ਬਹਿਸ ਵਿੱਚ ਉਸ ਵੇਲੇ ਆਪਣੀ ਗੱਲ ਮਨਵਾ ਲਵੋ ਪਰ ਬਾਅਦ ਵਿਚ ਸਾਹਮਣੇ ਵਾਲਾ ਬੰਦਾ ਹੋਰ ਕਠੋਰ ਹੋ ਜਾਂਦਾ ਹੈ ਤੇ ਤੁਹਾਡੀ ਬਾਕੀ ਚੰਗੀ ਸਿਖਿਆਵਾਂ ਵੀ ਮੰਨਣ ਤੋਂ ਆਕੀ ਹੋ ਜਾਂਦਾ ਹੈ ! ਨਿਰਵੈਰ ਸਿੰਘ (ਕੁਝ ਕੁਝ ਗੱਲ ਸਮਝਦਾ ਹੋਇਆ) : ਸ਼ਾਇਦ ਤੁਸੀਂ ਠੀਕ ਕਹ ਰਹੇ ਹੋ ਵੀਰ ! ਮੈਂ ਵੀ ਅੱਗੇ ਤੋਂ ਪਿਆਰ ਨਾਲ ਪ੍ਰੇਰ ਕੇ ਪ੍ਰਚਾਰ ਕਰਾਂਗਾ ਨਾ ਕੀ ਧੱਕੇਸ਼ਾਹੀ ਨਾਲ ! - ਬਲਵਿੰਦਰ ਸਿੰਘ ਬਾਈਸਨ http:\\nikkikahani.com