ਕੱਛ ਦੇ ਲੈਂਡ ਮਾਫੀਆ ਦੀ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜ਼ਰ
ਕੱਛ ਦੇ ਲੈਂਡ ਮਾਫੀਆ ਦੀ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜ਼ਰ
ਕੱਛ ਦੇ ਲੈਂਡ ਮਾਫੀਆ ਦੀ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜ਼ਰ
ਭੂਮੀ ਮਾਫੀਆ ਦੇ ਹਮਲੇ ’ਚ ਜ਼ਖ਼ਮੀ ਹੋਇਆ ਕਿਸਾਨ ਜਸਵਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ।
ਭੁਜ (ਗੁਜਰਾਤ), 27 ਅਕਤੂਬਰ (ਪੰਜਾਬ ਮੇਲ)- ਸਥਾਨਕ ਲੋਕਾਂ ਤੇ ਇੱਥੇ ਵਸੇ ਪੰਜਾਬੀ ਕਿਸਾਨਾਂ ਦਰਮਿਆਨ ਪੰਜ ਦਹਾਕਿਆਂ ਤੋਂ ਚਲੀ ਆ ਰਹੀ ਦੋਸਤੀ 8 ਅਕਤੂਬਰ ਦੀ ਰਾਤ ਨੂੰ ਅਚਨਚੇਤੀ ਟੁੱਟ ਗਈ ਜਦੋਂ ਲੈਂਡ ਮਾਫੀਆ ਦੇ ਹਥਿਆਬੰਦ ਗੁੰਡਿਆਂ ਨੇ ਪਿੰਡ ਲੋਰੀਆ ਵਿੱਚ ਇੱਕ ਪੰਜਾਬੀ ਪਰਿਵਾਰ ’ਤੇ ਗੋਲੀ ਚਲਾ ਦਿੱਤੀ ਅਤੇ ਇਸ ਦੇ ਚਾਰ ਜੀਆਂ ਦੀ ਕੁੱਟਮਾਰ ਕੀਤੀ। ਇਹ ਵਧੀਕੀ ਇੱਥੇ ਤਕ ਹੀ ਸੀਮਤ ਨਹੀਂ ਰਹੀ। ਮੁਕਾਮੀ ਪੰਜਾਬੀ ਭਾਈਚਾਰੇ ਵੱਲੋਂ ਚੀਕ-ਚਿਹਾੜਾ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਅੱਠ ਹਮਲਾਵਰ ਤਾਂ ਗ੍ਰਿਫਤਾਰ ਕਰ ਲਏ ਬਾਕੀ ਅੱਠਾਂ ਨੂੰ ਹੱਥ ਨਹੀਂ ਪਾਇਆ। ਹਮਲਾਵਰਾਂ ਨੂੰ ਸਿਆਸੀ ਸ਼ਹਿ ਅਤੇ ਸਰਪ੍ਰਸਤੀ ਹਾਸਲ ਸੀ। ਇਹ ਤੱਥ ਇੱਥੇ ਕਿਸੇ ਤੋਂ ਛੁਪਿਆ ਨਹੀਂ। ਇਸ ਦੀ ਪੁਸ਼ਟੀ ਉਦੋਂ ਹੋ ਗਈ ਜਦੋਂ ਉਨ੍ਹਾਂ ਵੱਲੋਂ ਇਸ ਪਰਿਵਾਰ ਦੀ ਜ਼ਮੀਨ ਜਬਰੀ ਖੋਹੇ ਜਾਣ ਦੀ ਕਾਰਵਾਈ ਨੂੰ ਰੋਕਣ ਲਈ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ। ਪਰਿਵਾਰ ਇਸ ਜ਼ਮੀਨ ਦਾ 1965 ਤੋਂ ਕਾਨੂੰਨੀ ਤੌਰ ’ਤੇ ਮਾਲਕ ਸੀ ਅਤੇ ਇਸ ਉ¤ਤੇ ਖੇਤੀ ਕਰਦਾ ਆ ਰਿਹਾ ਸੀ। ਇਸ ਘਟਨਾ ਤੋਂ ਨਾ ਸਿਰਫ ਪੰਜਾਬੀ ਭਾਈਚਾਰੇ ਵਿੱਚ ਦਹਿਸ਼ਤ ਫੈਲ ਗਈ ਬਲਕਿ ਮੁਕਾਮੀ ਪੰਜਾਬੀਆਂ ਦਰਮਿਆਨ ਸਾਂਝ ਤੇ ਦੋਸਤੀ ਉ¤ਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਗਿਆ। ਲੋਰੀਆ ਉਹ ਪਿੰਡ ਹੈ ਜਿੱਥੇ 1965 ’ਚ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਸੱਦੇ ਉ¤ਤੇ ਪੰਜਾਬੀ ਜਾ ਵਸੇ ਸਨ। ਉਦੋਂ ਇਸ ਇਲਾਕੇ ਦੀ ਸੁਰੱਖਿਆ ਨੂੰ ਖ਼ਤਰਾ ਸੀ। ਇਥੇ ਮੁੱਖ ਤੌਰ ’ਤੇ ਮੁਸਲਿਮ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਪਰਿਵਾਰ ਹਿੰਦ-ਪਾਕਿ ਸਰਹੱਦ ਦੇ ਦੋਹੀਂ ਪਾਸੀਂ ਵਸੇ ਹੋਏ ਸਨ।
ਹਮਲੇ ਦਾ ਸ਼ਿਕਾਰ ਪਰਿਵਾਰ ਜਸਵਿੰਦਰ ਸਿੰਘ ਦਾ ਹੈ। ਆਲੇ-ਦੁਆਲੇ ਦੇ ਲੋਕ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਅਤੇ ਹਾਲ-ਚਾਲ ਪੁੱਛਣ ਲਈ ਆਉਂਦੇ ਰਹਿੰਦੇ ਹਨ। ਅਜਿਹੀਆਂ ਫੇਰੀਆਂ ਸਮੇਂ ਅਗਲੀ ਕਾਰਵਾਈ ਬਾਰੇ ਸੋਚ-ਵਿਚਾਰ ਵੀ ਹੁੰਦੀ ਰਹਿੰਦੀ ਹੈ। ਜਸਵਿੰਦਰ ਸਿੰਘ ਦੀ ਮਾਂ ਬਲਬੀਰ ਕੌਰ ਹੰਝੂ ਕੇਰਦਿਆਂ ਪੱਤਰਕਾਰ ਨੂੰ ਆਪਣੇ ਪੁੱਤਰ ਦੇ ਲਹੂ ਨਾਲ ਲੱਥ-ਪੱਥ ਕੱਪੜੇ ਦਿਖਾਉਂਦੀ ਹੈ। ਉਹ ਦੱਸਦੀ ਹੈ, ’’ਮੇਰਾ ਭਤੀਜਾ ਅਮਨਦੀਪ ਤੇ ਦੋ ਹੋਰ ਜਣੇ ਇਸ ਹਮਲੇ ਵਿੱਚ ਜ਼ਖ਼ਮੀ ਹੋ ਗਏ। ਅਸੀਂ ਉਨ੍ਹਾਂ ਨੂੰ ਤੰਦਰੁਸਤ ਹੋਣ ਲਈ ਬਰਨਾਲਾ ਨੇੜਲੇ ਸਾਡੇ ਜੱਦੀ ਪਿੰਡ ਭੇਜ