ਪੰਥਿਕ ਪ੍ਰੋਗ੍ਰਾਮ
ਸਿੱਖੀ ਜਾਗਰੂਕਤਾ ਸੰਬੰਧੀ ਪ੍ਰੋਗਰਾਮ 15 ਨਵੰਬਰ ਨੂੰ
Page Visitors: 2682
ਸਿੱਖੀ ਜਾਗਰੂਕਤਾ ਸੰਬੰਧੀ ਪ੍ਰੋਗਰਾਮ 15 ਨਵੰਬਰ ਨੂੰ
ਫਰਿਜ਼ਨੋ, 29 ਅਕਤੂਬਰ (ਗੁਰਤੇਜ ਸਿੰਘ ਚੀਮਾ/ਪੰਜਾਬ ਮੇਲ)- ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ 544ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਅਤੇ ਸਿੱਖ ਜਾਗਰੂਕਤਾ ਮਹੀਨਾ ਨਵੰਬਰ ਦੇ ਸੰਬੰਧ ਵਿਚ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਕੈਲੀਫੋਰਨੀਆ ਦੇ ਪਬਲਿਕ ਸਕੂਲਾਂ ਅੰਦਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕਰੱਦਰਜ਼ ਦੇ ਗੁਰੂਘਰ ਅੰਦਰ ਵੀ ਇਕ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸੰਬੰਧੀ 15 ਨਵੰਬਰ, 2013 ਦਿਨ ਸ਼ੁੱਕਰਵਾਰ, ਸਵੇਰੇ 10 ਵਜੇ 2025 W. Clemencan Ave, Caruthers, CA 93609
ਵਿਖੇ ‘‘ਸਿੱਖੀ ਅਤੇ ਅਜੋਕਾ ਸਿੱਖਿਆ ਸਿਸਟਮ ਵਿਸ਼ੇਸ਼ ਕਰਕੇ ਕੈਲੀਫੋਰਨੀਆ ਦੇ ਪਬਲਿਕ ਸਕੂਲ’’ ਵਿਸ਼ੇ ’ਤੇ ਵਿਚਾਰ ਗੋਸ਼ਟੀ ਕੀਤੀ ਜਾਵੇਗੀ।
ਇਸ ਵਿਸ਼ੇ ’ਤੇ ਵਿਚਾਰ ਵਟਾਂਦਰੇ ਦਾ ਪ੍ਰੋਗਰਾਮ 16 ਨਵੰਬਰ, 2013 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ 151, S. First Street, Kerman, CA 93630 ਵਿਚ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਸਿੱਖ ਧਰਮ, ਮਹਾਨ ਗੁਰਬਾਣੀ ਤੇ ਸਿੱਖ ਸਿਧਾਂਤਾਂ ਬਾਰੇ ਵੱਧ ਤੋਂ ਵੱਧ ਗੈਰ-ਸਿੱਖ ਅਮਰੀਕਨ
ਲੋਕਾਂ ਨੂੰ ਜਾਣੂੰ ਕਰਵਾਉਣ ਦਾ ਉਪਰਾਲਾ ਕੀਤਾ ਜਾਵੇਗਾ। ਸ. ਪਿਸ਼ੌਰਾ ਸਿੰਘ ਢਿੱਲੋਂ ਵੱਲੋਂ ਇਸ ਸੰਬੰਧੀ ਸੁਹਿਰਦ ਯਤਨ ਕੀਤੇ ਜਾ ਰਹੇ ਹਨ।
ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸ਼ਰਨਜੀਤ ਸਿੰਘ ਪੁਰੇਵਾਲ (ਐਸੋ. ਸੈਕਟਰੀ, ਸਿੱਖ ਕਾਊਂਸਲ), ਹਰਦੇਵ ਸਿੰਘ ਗਿੱਲ (ਜਨਰਲ ਸੈਕਟਰੀ, ਸਿੱਖ ਕਾਊਂਸਲ), ਪਿਸ਼ੌਰਾ ਸਿੰਘ ਢਿੱਲੋਂ (ਕੋਆਰਡੀਨੇਟਰ, ਸਿੱਖਿਆ ਤੇ ਸਿੱਖ ਜਾਗਰੂਕਤਾ, ਸਿੱਖ ਕਾਊਂਸਲ), ਗੁਰਦੇਵ ਸਿੰਘ ਮੁਹਾੜ, ਹਰਿੰਦਰ ਸਿੰਘ (ਸਿੱਖ ਖੋਜ ਕੇਂਦਰ), ਟੋਪ ਟੋਰਲੋਕਸਨ (ਸਟੇਟ ਸੁਪਰੀਟੈਂਡੇਂਟ), ਜੇਮਜ਼ ਯੋਵਿਨੋ (ਸੁਪਰੀਡੈਂਟ, ਫਰਿਜ਼ਨੋ ਕਾਊਂਟੀ ਆਫਿਸ ਆਫ ਐਜੂਕੇਸ਼ਨ), ਰੋਬਰਟ ਫਾਉਟੋ (ਸੁਪਰੀਡੈਂਟ, ਕਰਮਨ ਸਕੂਲ ਡਿਸਟ੍ਰਿਕਟ), ਦਵਿੰਦਰ ਸਿੱਧੂ (ਪ੍ਰਿੰਸੀਪਲ, ਐਲੀਮੈਂਟਰੀ ਸਕੂਲ, ਫਰਿਜ਼ਨੋ), ਨੈਣਦੀਪ
ਸਿੰਘ (ਜਕਾਰਾ ਸੰਸਥਾ), ਗੁਰਪ੍ਰੀਤ ਸਿੰਘ ਮਾਨ (ਜਨਰਲ ਸਕੱਤਰ, ਗੁਰਦੁਆਰਾ ਸਿੰਘ ਸਭਾ, ਫਰਿਜ਼ਨੋ) ਆਦਿ
ਆਪਣੇ ਆਪਣੇ ਵਿਚਾਰ ਪੇਸ਼ ਕਰਨਗੇ। 17 ਨਵੰਬਰ ਨੂੰ ਕਰੱਦਰਜ਼ ਗੁਰੂਘਰ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਅਖੰਡ ਪਾਠ ਸਾਹਿਬ ਦੀ ਸੇਵਾ ਸ. ਚਰਨਜੀਤ ਸਿੰਘ ਬਾਠ ਦੇ ਪਰਿਵਾਰ ਵਲੋਂ ਕਰਵਾਈ ਜਾਵੇਗੀ।