ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਦੂਜਾ )
(ਸਿਖਾਂ ਦੀ ਨਸਲ ਕੁਸ਼ੀ ਦੇ ਤਿਨਾਂ ਦਿਨਾਂ ਨੂੰ ਸਮਰਪਿਤ , ਸੂਚ ਜੀ ਦਾ ਇਹ ਲੇਖ , ਤਿਨਾਂ ਭਾਗਾਂ ਵਿਚ )
ਸਰਕਾਰ ਦਾ ਹੱਥ ਸਿੱਖ ਕਤਲੇਆਮ ਕਰਵਾਉਣ ਵਿੱਚ ਪੁਲਿਸ ਦੇ ਜ਼ੁਬਾਨੀ ਇਹ ਤੱਥ ਦੱਸੇ ਗਏ ਹਨ:
(1) ਯਮੁਨਾਪੁਰੀ ਤੇ ਯਮੁਨਾ ਵਿਹਾਰ ਦੇ ਪੁਲਿਸ ਅਫਸਰ ਆਪਣੇ ਪਾਲੇ ਗੁੰਡਿਆਂ ਨੂੰ ਕਹਿ ਰਹੇ ਸਨ, “ਸਿੱਖੋਂ ਕੋ ਮਾਰਨੇ ਔਰ ਬਰਬਾਦ ਕਰਨੇ ਕੇ ਲੀਏ ਆਪ ਲੋਗੋਂ ਕੇ ਪਾਸ ਆਜ ਕੀ ਸ਼ਾਮ ਔਰ ਰਾਤ ਬਾਕੀ ਹੈ। ਇਸ ਲੀਏ ਤੁਮ ਅਪਨਾ ਕਾਮ ਖਤਮ ਕਰ ਸਕਤੇ ਹੋ।”
(2) ਖਜੌਰੀ ਪੁਲਿਸ ਸਟੇਸ਼ਨ ਦੇ ਪੁਲਿਸ ਅਫਸਰਾਂ ਦੁਆਰਾ ਤਿੰਨ ਨਵੰਬਰ ਦੀ ਸਵੇਰ ਨੂੰ ਆਪਣੇ ਰੱਖੇ ਬਦਮਾਸ਼ ਨੂੰ ਇਹ ਕਹਿੰਦੇ
ਸੁਣਿਆ ਕਿ “ਆਪ ਲੋਗੋਂ ਕੋ ਪੂਰੇ ਤੀਨ ਦਿਨ ਦੀਏ ਥੇ ਸਿੱਖੋਂ ਕੋ ਖਤਮ ਕਰਨੇ ਕੇ ਲੀਏ, ਪਰ ਅਬੀ ਤਕ ਯਹ ਕਾਮ ਨਹੀਂ ਕਰ ਸਕੇ।”
ਦੋਸ਼ੀ ਕੌਣ ਹੈ? ਰਿਪੋਰਟ ਵਿੱਚ ਪ੍ਰਮੁੱਖ ਕੁਝ ਦੋਸ਼ੀਆਂ ਦੇ ਨਾਂ ਦਿੱਤੇ ਹੋਏ ਹਨ। ਕਾਤਲਾਂ ਨੂੰ ਲਿਆਉਣ ਤੇ ਉਤਸ਼ਾਹਿਤ ਕਰਨ ਵਾਲੇ ਐਚ. ਕੇ. ਐਲ. ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਆਦਿ ਬਰੀ ਕਰ ਦਿੱਤੇ ਗਏ ਹਨ। ਦੋਸ਼ੀ ਉਲਟਾ ਕਾਂਗਰਸ ਰਾਜ ਵਿੱਚ ਉੱਚੇੇ ਅਹੁਦਿਆਂ `ਤੇ ਬਿਰਾਜਮਾਨ ਹੋ ਕੇ ਬਲੈਕ ਕਮਾਂਡੋਆਂ ਦੀ ਸੁਰੱਖਿਆ ਹੇਠ ਦਨਦਨਾਉਂਦੇ ਫਿਰਦੇ ਰਹੇ। ਸਰਕਾਰੀ ਅੰਕੜਿਆਂ ਅਨੁਸਾਰ 2733 ਸਿੱਖਾਂ ਦੇ ਕਤਲ ਕੀਤੇ ਗਏ ਜਦੋਂ ਕਿ ਇਕੱਲੀ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੀ ਗਿਣਤੀ 4000 ਤੋਂ ਵੱਧ ਦੱਸੀ ਜਾ ਰਹੀ ਹੈ। ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ, ਸਜ਼ਾ ਤਾਂ ਕੀ ਹੋਣੀ ਸੀ।
ਜਿਨ੍ਹਾਂ ਦੋ ਦੋਸ਼ੀਆਂ ਨੂੰ ਇੱਕ ਸਿੱਖ ਪਰਿਵਾਰ ਦੇ ਚਾਰ ਜੀਆਂ ਨੂੰ ਬੇਰਹਿਮੀ ਨਾਲਮਾਰਨ ਦੇ ਦੋਸ਼ ਵਿੱਚ ਸਜ਼ਾ ਹੋਈ, ਉਨ੍ਹਾਂ ਦੀ ਸਜ਼ਾ ਅਦਾਲਤ ਨੇ ਇਹ ਕਹਿ ਕੇ ਘਟਾ ਦਿੱਤੀ ਕਿ, “ਇਨ੍ਹਾਂ ਦੀ ਕੋਈਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਇਹ ਕਾਰਾ ਪ੍ਰਧਾਨ ਮੰਤਰੀ ਇੰਦਰਾਂ
ਗਾਂਧੀ ਦੀ ਹੋਈ ਹੱਤਿਆ ਦੇ ਰੋਹ ਵਿੱਚ ਅੰਨ੍ਹੇ ਹੋ ਕੇ ਕੀਤਾ ਗਿਆ ਹੈ।” ਪਰ ਜਿਨ੍ਹਾਂ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ
ਉਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੇ ਰੋਹ ਵਿੱਚ ਜਨਰਲ ਵੈਦਿਆ ਤੇ ਇੰਦਰਾ ਗਾਂਧੀ ਨੂੰ ਮਾਰਿਆ ਉਨ੍ਹਾਂ ਨੂੰ ਝਟਪਟ ਫਾਂਸੀ ਲਾ
ਦਿੱਤਾ। ਇਨ੍ਹਾਂ ਸਿੱਖਾਂ ਦੀ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਹਜ਼ਾਰਾਂ ਸਿੱਖਾਂ ਨੂੰ ਅਜੇ ਵੀ ਬਿਨਾਂ ਮੁਕੱਦਮਾ ਚਲਾਏ, ਮਾੜੀ ਹਾਲਤ ਵਿੱਚ ਜੇਲਾਂ ਵਿੱਚ ਬੰਦ ਰੱਖਿਆ ਹੋਇਆ ਹੈ।
ਭਾਰਤ ਅੰਦਰ ਅਜਿਹਾ ਘੱਟ-ਗਿਣਤੀਆਂ ਦੀ ਬਲੀ ਦੇ ਕੇ,ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਸਿਆਸੀ ਮਨੋਰਥ ਦੀ ਪੂਰਤੀ ਲਈ
ਕੀਤਾ ਜਾਂਦਾ ਹੈ। ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਨੇ ਲੋਕ ਸਭਾ ਵਿੱਚ ਕਰਿਸਚਨਾਂ `ਤੇ ਹੋਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਰੋਧੀ ਇਸ ਮਸਲੇ ਨੂੰ ਬੜਾ ਉਛਾਲ ਰਹੇ ਹਨ ਪਰ ਕੀ ਉਨ੍ਹਾਂ ਨੂੰ ਭੁੱਲ ਚੁੱਕਾ ਹੈ ਕਿ ਪਿਛਲੇ 50 ਸਾਲਾਂ ਵਿੱਚ ਭਾਰਤ
ਅੰਦਰ ਜੋ ਸਿੱਖਾਂ ਨਾਲ ਅਨਰਥ ਹੋਇਆ? ਉਨ੍ਹਾਂ ਸੰਨ ਚੁਰਾਸੀ ਦੀ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਪਾਸ ਇਸ ਦਾ ਸਿੱਖਾਂ ਬਾਰੇ ਲੰਬਾ ਇਤਿਹਾਸ ਮੌਜੂਦ ਹੈ। ਇਸ `ਤੇ ਸ੍ਰੀ ਚੰਦਰ ਸ਼ੇਖਰ ਸਾਬਕਾ ਪ੍ਰਧਾਨ ਮੰਤਰੀ ਨੇ ਦੋ ਵਾਰ ਉਠ ਕੇ ਕਿਹਾ ਕਿ ਇਹ ਕਿੱਸਾ ਇਥੇ ਹੀ ਬੰਦ ਕਰ ਦਿਓ ਨਹੀਂ ਤਾਂ ਦੇਸ਼ ਦੀ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ ਫਿਰ ਅੱਗੇ ਹੋਰ ਬਹਿਸ ਠੱਪ ਕਰ ਦਿੱਤੀ ਗਈ ਸੀ।
ਉਸ ਵੇਲੇ ਟੀ. ਵੀ. `ਤੇ ਆਏ ਪ੍ਰੋਗਰਾਮ `ਤੇ ਹੋਈ ਬਹਿਸ ਤੋਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਪਾਸ ਸਿਰਫ ਕੇ. ਪੀ. ਐਸ. ਗਿੱਲ ਵਰਗੇ ਹੀ ਸਲਾਹਕਾਰ ਹਨ। ਇਹ ਸਰਕਾਰ ਦੀ ਦਮਨਕਾਰੀ ਨੀਤੀ ਦੇ ਅੰਗ ਰਹੇ ਜਾਂ ਹਨ। ਅਜਿਹੇ ਸਲਾਹਕਾਰ ਖੁਦ ਹੀਰੋ ਅਖਵਾਉਣ ਦੇ ਚਾਹਵਾਨ ਹਨ। ਸਰਕਾਰ ਨੂੰ ਸਮੱਸਿਆਵਾਂ ਹੱਲ ਕਰਨ ਤੇ ਭਲੇ ਦੀ ਸਲਾਹ ਨਹੀਂ ਦੇ ਸਕਦੇ ਸਗੋਂ ਖਰਾਬੇ ਲਈ ਸੱਦਾ ਦਿੰਦੇ ਆ ਰਹੇ ਹਨ। ਅਸਲ ਵਿੱਚ ਸਰਕਾਰ ਡਰ ਤੇ ਸਹਿਮ ਪੈਦਾ ਕਰਨ ਦੇ ਇਰਾਦੇ ਨਾਲ ਇਨ੍ਹਾਂ ਨੂੰ ਖੁਦ ਹੀਰੋ ਬਣਾ ਕੇ ਪੇਸ਼ ਕਰਨ
ਦੀ ਇਛੁੱਕ ਰਹਿੰਦੀ ਹੈ। ਇਸ ਨਾਲ ਸਰਕਾਰ ਦਾ ਦਹਿਸ਼ਤਗਰਦੀ ਵਾਲਾ ਚਿਹਰਾ ਹੀ ਨੰਗਾ ਹੁੰਦਾ ਹੈ, ਹੋਰ ਕੋਈ ਲਾਭ ਨਹੀਂ ਮਿਲਦਾ।
ਕੀ ਇਸ ਦਾ ਕੋਈ ਹੱਲ ਹੈ?
ਡਾ. ਐਸ. ਰਾਧਾ ਕ੍ਰਿਸ਼ਨਨ (ਭਾਰਤ ਦੇ ਸਾਬਕਾ ਰਾਸ਼ਟਰਪਤੀ) ਨੇ ਠੀਕ ਲਿਖਿਆ ਹੈ ਕਿ “ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਨੂੰ ਫਿਟਕਾਰਿਆ ਹੈ। ਰੱਬ ਇੱਕ ਹੈ ਅਤੇ ਇਹ ਨਿਆਂਪੂਰਨ, ਪਿਆਰ ਕਰਨ ਵਾਲਾ ਤੇ ਨੇਕ ਹੈ। ਉਹ ਨਿਰਾਕਾਰ ਤੇ ਨਿਰਗੁਣ ਹੁੰਦਿਆਂ ਹੋਇਆਂ ਵੀ ਸ੍ਰਿਸ਼ਟੀ ਦਾ ਸਾਜਣਹਾਰ ਹੈ ਅਤੇ ਪਿਆਰ ਤੇ ਨੇਕੀ ਦੀ ਪੂਜਾ ਚਾਹੁੰਦਾ ਹੈ। ਇਹ ਵਿਸ਼ਵਾਸ ਸਿੱਖ ਧਰਮ ਵਿੱਚ ਪ੍ਰਮੁੱਖ ਹੈ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਭੇਜੇ ਗਏ ਆਪਣੇ ਲੰਮੇ ਪੱਤਰ (ਜ਼ਫ਼ਰਨਾਮਾ) ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਧਰਮ ਅਤੇ ਆਪਣੇ ਮਜ਼੍ਹਬ ਦੇ ਫਰਕ ਨੂੰ ਇਨ੍ਹਾਂ ਲਫਜ਼ਾਂ ਦੁਆਰਾ ਜ਼ਹਿਰ ਕੀਤਾ ਹੈ:
ਕਿ ਓ ਬੁਤ ਪਰਸਤੰਦੁ, ਮਨ ਬੁਤ-ਸ਼ਿਕਸਤ॥
(ਜ਼ਫ਼ਰਨਾਮਾ-95)
ਅਰਥ: ਹੇ ਬਾਦਸ਼ਾਹ! ਤੇਰੇ ਸਾਥੀ ਪਹਾੜੀ ਰਾਜੇ ਬੁੱਤਾਂ ਦੀ ਪੂਜਾ ਕਰਨ ਵਾਲੇ ਹਨ, ਜਦ ਕਿ ਮੈਂ ਬੁੱਤਾਂ ਦੇ ਤੋੜਨ ਵਾਲਾ ਹਾਂ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਹਿੰਦੂ ਧਰਮ ਦਾ ਸਿੱਖ ਧਰਮ ਨਾਲ ਕੋਈ ਮੇਲ ਨਹੀਂ ਹੈ। ਰਾਮਾਨੰਦ ਵੀ ਮੂਰਤੀ ਪੂਜਾ ਦੇ ਵਿਰੁੱਧ ਸਨ। ‘ਜੇ ਰੱਬ ਇੱਕ ਪੱਥਰ ਹੈ ਤਾਂ ਮੈਂ ਇੱਕ ਪਹਾੜ ਦੀ ਹੀ ਪੂਜਾ ਕਰ ਲਵਾਂਗਾ।’ ਹਿੰਦੂ ਦੇ ਅਨੇਕ ਰੱਬ ਹਨ, ਰੱਬ ਉਨ੍ਹਾਂ ਲਈ ਪੱਥਰ ਹੈ। ਸਿੱਖ ਧਰਮ ਗਿਆਨ ਦਾ ਸੋਮਾ ਹੈ ਭਾਵੇਂ ਭਾਰਤ ਅੰਦਰ ਹੁਣ ਤੱਕ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਅਨਪੜ੍ਹ ਰੱਖਿਆ ਜਾ ਰਿਹਾ ਹੈ।
ਪਰ ਜਿਉਂ ਜਿਉਂ ਲੋਕਾਂ ਵਿੱਚ ਗਿਆਨ ਦਾ ਵਾਧਾ ਹੋਵੇਗਾ, ਲੋਕ ਪੱਥਰ ਪੂਜਣ ਤੋਂ ਹਟ ਜਾਣਗੇ, ਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਪਾ
ਲੈਣਗੇ। ਭਾਰਤ ਦੀ ਬਹੁ-ਗਿਣਤੀ ਸਰਕਾਰ ਨੂੰ ਪਤਾ ਹੈ ਕਿ ਜਿੰਨਾ ਸਿੱਖਾਂ ਨੂੰ ਮਾਰਾਂਗੇ ਉਨਾ ਹੀ ਹਿੰਦੂਆਂ ਅੰਦਰ ਉਨ੍ਹਾਂ ਦਾ ਵੋਟਬੈਂਕ ਵੱਧਦਾ ਹੈ। ਇਸ ਲਈ ਸਿੱਖਾਂ ਨੂੰ ਕੁੱਟਣ ਲਈ ਹਮੇਸ਼ਾਂ ਕੋਈ ਬਹਾਨੇਬਾਜ਼ੀ ਘੜਨੀ ਹਿੰਦੂ ਆਗੂਆਂ ਦੀ ਧਾਰਮਿਕ ਤੇ ਸਿਆਸੀ
ਮਜ਼ਬੂਰੀ ਹੈ। ਭਾਰਤ ਅੰਦਰ ਘੱਟ-ਗਿਣਤੀਆਂ `ਤੇ ਹੋ ਰਹੇ ਜ਼ੁਲਮਾਂ ਵਿੱਚ ਵਾਧੇ ਦਾ ਕਾਰਨ ਵੀ ਇਹੀ ਹੈ।
ਹਿੰਦੂ ਬਹੁ-ਗਿਣਤੀ ਨੂੰ ਅੰਦਰ ਖੁਸ਼ ਕਰਨ ਲਈ ਇੰਦਰਾ ਗਾਂਧੀ ਨੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਤੇ
ਹੋਰ ਗੁਰਦੁਆਰਿਆਂ ਤੇ ਹਮਲਾ ਕਰਨ ਲਈ ਮਿਤੀ 03 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਸੀ। ਉਸ ਦਿਨ ਲੱਖਾਂ ਦਰਸ਼ਨ ਕਰਨ ਆਏ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਾ ਕੇ ਸਿੱਖਾਂ ਨੂੰ ਨਾ ਭੁੱਲਣ ਵਾਲਾ ਸਬਕ ਸਿਖਾਉਣ ਦੀ ਵਿਉਂਤ ਬਣਾਈ ਸੀ ਤੇ ਫੌਜੀ ਹਮਲੇ ਲਈ 2 ਜੂਨ ਤੱਕ ਫੌਜ ਬੁਲਾਉਣ ਦਾ ਕੰਮ ਮੁਕੰਮਲ ਕਰ ਲਿਆ ਸੀ। ਇਹ ਹਮਲਾ ਕਰਨ `ਤੇ ਮੇਜਰ ਜਨਰਲ ਜੌਨਵਾਲ ਜਿਸ ਪਾਸ 15 ਡਵੀਜ਼ਨ ਸੀ, ਨੇ ਜਵਾਬ ਦੇ ਦਿੱਤਾ ਤਾਂ ਜਨਰਲ ਬਰਾੜ ਨੂੰ ਆਪਣੀ ਫੌਜ ਲਾਉਣ ਵਿੱਚ ਦੋ ਦਿਨ ਲੱਗ ਗਏ, ਜਿਸ ਨੇਵਹਿਸ਼ੀਆਨਾ ਹਮਲਾ ਕੀਤਾ ਪਰ ਫਿਰ ਵੀ ਇਤਿਹਾਸ ਦਾ ਸਭ ਤੋਂ ਵੱਡਾ ਹੱਤਿਆ ਕਾਂਡ ਹੋਣ ਤੋਂ ਬਚ ਗਿਆ। ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਇਸ ਸਬੰਧੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖੇ ਪੱਤਰ ਨੰਬਰ ਡੀ. ਓ. ਐਨ. ਸੀ. ਆਈ.
ਐਸ. ਐਫ./ਜੀ. ਐਚ. ਬੀ./ਐਸ. ਐਸ. ਐਮ./84 ਮਿਤੀ 2 ਜੁਲਾਈ 1984 ਵਿੱਚ ਜ਼ਿਕਰ ਕੀਤਾ ਹੋਇਆ ਹੈ।
ਹਮਲੇ ਸਮੇਂ ਹਾਲ ਬਾਜ਼ਾਰ ਵਿੱਚ ਸੜਕ `ਤੇ ਸਫੈਦੀ ਨਾਲ ਫਿਰਕੂ ਹਿੰਦੂਆਂ ਨੇ ਫੌਜ ਦਾ ਸਵਾਗਤ ਕਰਨ ਲਈ ਮੋਟੇ ਅੱਖਰਾਂ ਵਿੱਚ “ਭਾਰਤੀ ਫੌਜ ਨੂੰ ਜੀ ਆਇਆਂ” ਲਿਖਿਆ ਸੀ। ਜਨੂੰਨੀ ਹਿੰਦੂ ਬੜੀਆਂ ਖੁਸ਼ੀਆਂ ਮਨਾ ਰਹੇ ਸਨ।ਫੌਜੀਆਂ ਨੂੰ ਲੱਡੂ, ਪੂਰੀਆਂ, ਕੜਾਹ ਆਦਿ ਵੰਡ ਰਹੇ ਸਨ। ਫੌਜੀਆਂ ਨੂੰ ਮੁਬਾਰਕਾਂ ਦੇ ਰਹੇ ਸਨ। ਦੇਖੋ ਡਾਇਰੀ ਦੇ ਪੰਨੇਸਫਾ 41-42 ਪਰ ਫਿਰ ਵੀ ਸੱਚਾਈ `ਤੇ ਕਾਫੀ ਪਰਦਾ ਪਾਇਆ ਜਾਪਦਾ ਹੈ। ਹਿੰਦੂਆਂ ਨੇ ਫੌਜੀਆਂ ਲਈ ਇਸ ਤੋਂ ਵੀ ਵੱਧ ਕੀਤਾ।
ਇਸ ਖੁਸ਼ੀ ਨੂੰ ਦੇਖ ਕੇ ਇੰਦਰਾ ਸਰਕਾਰ ਨੇ ਸਿੱਖਾਂ ਨੂੰ ਹੋਰ ਕੁਚਲਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ। ਉਸ ਨੇ ਪਾਕਿਸਤਾਨ ਨਾਲ ਲੜਾਈ ਛੇੜਨ ਲਈ ਸਰਹੱਦ `ਤੇ ਫੌਜਾਂ ਜਮ੍ਹਾਂ ਕਰ ਲਈਆਂ ਸਨ ਤਾਂ ਜੋ ਪੰਜਾਬ ਨੂੰ ਜੰਗ ਦਾ ਅਖਾੜਾ ਬਣ ਕੇ ਸਿੱਖਾਂ ਨੂੰ ਇੱਥੇ
ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਪਰ ਉਸਦੀ ਮੌਤ ਹੋ ਜਾਣ ਕਾਰਨ ਇਹ ਕਹਿਰ ਵਾਪਰਨ ਤੋਂ ਟਲ ਗਿਆ ਤੇ ਫੌਜਾਂ ਵਾਪਿਸ ਬੁਲਾ ਲਈਆਂ ਗਈਆਂ। ਇਸੇ ਯੋਜਨਾ ਦਾ ਸਿੱਟਾ ਸੀ ਕਿ ਸਰਕਾਰ ਨੇ ਲੋੜ ਪੈਣ `ਤੇ ਕਰਜ਼ੇ ਆਦਿ ਦੇ ਕੇ ਪੂਰੀ ਤਿਆਰੀ ਨਾਲ ਆਪਣੇ
ਗੁੰਡਿਆਂ ਨੂੰ ਸਿੱਖਾਂ ਬਰਖਿਲਾਫ ਵਰਤਣ ਲਈ ਰੱਖਿਆ ਹੋਇਆ ਸੀ। ਜਿਨ੍ਹਾਂ ਨੂੰ ਕਾਂਗਰਸੀ ਆਗੂਆਂ, ਪੁਲਿਸ ਅਤੇ ਪ੍ਰਸ਼ਾਸਨ ਨੇ
ਇੰਦਰਾ ਗਾਂਧੀ ਦੇ ਕਤਲ ਬਾਅਦ ਸਿੱਖਾਂ ਦੇਕਤਲੇਆਮ ਲਈ ਵਰਤਿਆ ਜਿਸ ਨੂੰ ਜਾਣ ਬੁੱਝ ਕੇ ਸਰਕਾਰ, ਪ੍ਰੈਸ ਤੇ ਉਨ੍ਹਾਂ ਦੇ ਪਿੱਠੂਆਂ
ਨੇ ਚੁਰਾਸੀ ਦੇ ਦੰਗਿਆਂ ਦਾਨਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਸੰਸਾਰ ਅੰਦਰ ਜਿੱਥੇ ਸਰਕਾਰਾਂ ਦੀ ਸਹਿਮਤੀ ਨਾ ਹੋਵੇ ਕਿਸੇ ਮਹੱਤਵਪੂਰਨ ਵਿਅਕਤੀ ਦੇ ਮਰਨ ਸਮੇਂ ਨਸਲਾਂ,ਜਾਤੀਆਂ, ਧਰਮਾਂ ਦੇ
ਲੋਕਾਂ ਦਾ ਆਪਸੀ ਇਸ ਪੱਧਰ `ਤੇ ਕਤਲੇਆਮ ਕਦੀ ਹੁੰਦਾ ਨਹੀਂ ਸੁਣਿਆ।
ਜੋ ਲੋਕ ਸਿੱਖਾਂ ਦੇ ਕਤਲੇਆਮ ਲਈ ਇਹ ਸਫਾਈ ਪੇਸ਼ ਕਰਦੇ ਹਨ ਕਿ ਇਹ ਕਤਲੇਆਮ ਸ੍ਰੀ ਮਤੀ ਇੰਦਰਾ ਗਾਂਧੀ ਦੇ ਦੋ ਸਿੱਖ ਅੰਗ-ਰੱਖਿਅਕਾਂ ਵੱਲੋਂ ਕਤਲੇਆਮ ਹੋਣ ਕਾਰਨ ਹੋਇਆ ਅਜਿਹਾ ਕਹਿਣ ਵਾਲੇ ਬਿਲਕੁਲ ਝੂਠੇ ਤੇ ਮੱਕਾਰ ਹਨ ਤੇ ਅੱਗੋਂ ਲਈ ਵੀ ਅਜਿਹੇ ਕਤਲੇਆਮ ਕਰਵਾਉਣ ਲਈ ਖੁੱਲ ਦੇਣ ਦੀ ਵਕਾਲਤ ਕਰਦੇ ਹੀ ਨਜ਼ਰ ਆਉਂਦੇ ਹਨ।ਜੇਕਰ ਅਜਿਹੀ ਵਕਾਲਤ ਵਿੱਚ ਦਮ ਹੋਵੇ ਤਾਂ
ਸ੍ਰੀ ਰਾਜੀਵ ਗਾਂਧੀ ਦੇ ਕਤਲ ਹੋਣ ਨਾਲ ਤਾਮਿਲਾਂ ਦਾ ਕਤਲ ਹੋਣਾ ਜ਼ਰੂਰੀ ਸੀ ਪਰ ਉਥੇ ਅਜਿਹੀ ਕੋਈ ਸਥਿਤੀ ਨਹੀਂ ਬਣੀ। ਜਦੋਂ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ ਸੀ ਤਾਂ ਮੁਸਲਮਾਨਾਂ ਵੱਲੋਂ ਦੇਸ਼ ਅੰਦਰ ਹਿੰਦੂਆਂ ਦੇ ਕਤਲ ਹੋਣੇ ਵੀ ਜ਼ਰੂਰੀ ਸਨ ਪਰ
ਅਜਿਹਾ ਨਹੀਂ ਹੋਇਆ। ਇਸੇ ਪ੍ਰਕਾਰ ਹੀ ਸ੍ਰੀ ਮੋਹਨ ਦਾਸ ਕਰਮ ਚੰਦ ਗਾਂਧੀ (ਮਹਾਤਮਾ) ਦੀ ਮੌਤ ਪਿੱਛੋਂ ਵੀ ਦੇਸ਼ ਵਿੱਚ ਆਪਸੀ ਕਤਲੇਆਮ ਹੋਣਾ ਜ਼ਰੂਰੀ ਸੀ ਪਰ ਉਸ ਵੇਲੇ ਵੀ ਅਜਿਹਾ ਨਹੀਂ ਹੋਇਆ। ਇਸ ਤਰ੍ਹਾਂ ਬਾਹਰ ਦੇ ਦੇਸ਼ਾ ਦੀਆਂ ਵੀ ਮਿਸਾਲਾਂ ਦਿੱਤੀਆਂ
ਜਾ ਸਕਦੀਆਂਹਨ। ਤੁਸੀਂ ਆਪਣੇ ਝੂਠ ਨੂੰ ਛਪਾਉਣ ਲਈ ਇਹ ਵੀ ਦੱਸ ਜਾਂਦੇ ਹੋ ਕਿ ਭਾਰਤ ਦੇ ਲੋਕਰਾਜ ਦੀਆਂ ਜੜ੍ਹਾਂ ਕਿਤਨੀਆਂ ਖੋਖਲੀਆਂ ਹਨ।
ਇਸ ਦੇਸ਼ ਅੰਦਰ ਘੱਟ-ਗਿਣਤੀਆਂ ਦੀ ਰਖਵਾਲੀ ਲਈ ਲੀਡਰਸ਼ਿਪ ਦੀ ਅਣਹੋਂਦ ਹੈ ਕਿਉਂਕਿ ਭਾਰਤ ਦੀਆਂ ਏਜੰਸੀਆਂ ਰਾਹੀਂ ਹੀ ਘੱਟ-ਗਿਣਤੀਆਂ ਵਿੱਚੋਂ ਅਜਿਹੀ ਲੀਡਰਸ਼ਿਪ ਉਭਾਰੀ ਜਾਂਦੀ ਹੈ ਜੋ ਬਹੁ-ਗਿਣਤੀ ਵਿੱਚੋਂ ਆਏ ਲੀਡਰਾਂ ਦੀ ਅਧੀਨਗੀ ਤੇ ਸਰਪ੍ਰਸਤੀ ਮੰਨ
ਕੇ ਚੱਲਣ ਨੂੰ ਤਿਆਰ ਹੋਣ ਤੇ ਉਨ੍ਹਾਂ ਲਈ ਹੀ ਜਵਾਬ ਦੇਹ ਰਹਿਣ ਨਾ ਕਿ ਆਪਣੇ ਘੱਟ-ਗਿਣਤੀ ਲੋਕਾਂ ਪ੍ਰਤੀ ਕਿਸੇ ਵੀ ਜ਼ਿੰਮੇਂਵਾਰੀ ਨਿਭਾਉਣ ਲਈ ਤਿਆਰ ਰਹਿਣ ਅਤੇ ਨਾ ਹੀ ਆਪਣੇ ਲੋਕਾਂ ਪ੍ਰਤੀ ਕਿਸੇ ਕਿਸਮ ਨਾਲ ਵੀ ਕੋਈ ਜਵਾਬਦੇਹ ਹੋਣ। ਭਾਰਤ ਦੇ ਲੋਕ
ਰਾਜ ਵਿੱਚ ਏਜੰਸੀਆਂ ਰਾਹੀਂ ਘੱਟ-ਗਿਣਤੀਆਂ ਵਿੱਚੋਂ ਇਸ ਢੰਗ ਨਾਲ ਲੀਡਰਸ਼ਿਪ ਉਭਾਰ ਕੇ ਉਨ੍ਹਾਂ ਲਈ ਸਿਰਫ ਦਰਸ਼ਨੀ ਆਗੂ
ਦਿਖਾ ਕੇ ਵਰਤਣਾ ਇੱਕ ਬਹੁਤ ਵੱਡਾ ਗੈਰ-ਲੋਕਰਾਜੀ ਢੰਗ ਤਰੀਕਾ ਹੈ ਜਿਸ ਤੋਂ ਅੱਗੋਂ ਲਈ ਵੀ ਮੁਕਤ ਹੋਣ ਦੀ ਕੋਈ ਆਸ ਨਹੀਂ ਹੈ।
ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਇਤਨੀ ਭਾਰੀ ਗਿਣਤੀ ਸੀ ਕਿ ਜੇ ਸਰਕਾਰ ਚਾਹੁੰਦੀ ਤਾਂ ਇਨ੍ਹਾਂ ਵਿੱਚੋਂ ਕਿਤਨੇ ਹੀ ਦੋਸ਼ੀਆਂ ਨੂੰ
ਬਤੌਰ ਸਰਕਾਰੀ ਗਵਾਹ/ਇਕਬਾਲੀ ਗਵਾਹੀ (ੳਪਪਰੋਵੲਰ) ਬਣਾ ਕੇ ਕੇਸਾਂ ਨੂੰ ਸਜ਼ਾ ਯੋਗ ਬਣਾ ਸਕਦੀ ਸੀ। ਸਰਕਾਰ ਨੇ
ਗਵਾਹਾਂ ਨੂੰ ਆਪਣੇ ਟਾਉਟਾਂ ਤੇ ਪੁਲਿਸ ਫੋਰਸ ਰਾਹੀਂ ਡਰਾਉਣ ਦਾ ਕੰਮ ਤਾਂ ਜ਼ਰੂਰ ਕੀਤਾ ਕਿਉਂਕਿ ਸਰਕਾਰ ਸਿੱਖਾਂ ਦੇ ਕਤਲੇਆਮ
ਲਈ ਖੁਦ ਦੋਸ਼ੀ ਸੀ ਤੇ ਹੈ। ਇਸ ਲਈ ਗਵਾਹਾਂ ਦੇ ਬਿਆਨ ਤੇ ਹੋਏ ਕਤਲਾਂ ਸਬੰਧੀ ਫੌਜਦਾਰੀ ਕੇਸ ਵੀ ਦਰਜ ਨਾ ਕੀਤੇ ਗਏ। ਇਹ
ਸਭ ਕੁਝ ਅੱਜ ਇਤਿਹਾਸ ਦਾ ਅੰਗ ਬਣ ਚੁੱਕਾ ਹੈ।
ਕਈ ਦਿਲਾਸਾ ਦੇਣ ਲਈ ਕਹਿੰਦੇ ਹਨ ਕਿ ਇਹ ਸਭ ਕੁੱਝ ਭਾਣੇ ਵਿੱਚ ਹੋਇਆ ਹੈ। ਜੇ ਇਸ ਗੱਲ ਨੂੰ ਵੀ ਸਵੀਕਾਰ ਕਰ ਲਈਏ ਤਾਂ
ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਭਾਣੇ ਦਾ ਫਲ ਵੀ ਭਾਣੇ ਨਾਲ ਹੀ ਮਿਲਣਾ ਹੈ। ਇਸ ਇਸ਼ਾਰੇ ਨੂੰ ਅੱਜ ਦੇ ਯੁੱਗ ਵਿੱਚ ਅਣਡਿੱਠਾ ਨਹੀਂ ਕਰ ਦੇਣਾ ਚਾਹੀਦਾ ਸਗੋਂ ਸਿੱਖਾਂ ਨੂੰ ਹਰ ਇਨਸਾਫ ਦੇਣ ਲਈ ਵਚਨਬੱਧਤਾ ਨਿਭਾਉਣੀ ਚਾਹੀਦੀ ਹੈ।
ਹੁਣੇ ਹੀ 29 ਅਕਤੂਬਰ 2005 ਨੂੰ ਦਿੱਲੀ ਬੰਬ ਧਮਾਕਿਆਂ ਦੀ ਘਿਨੌਣੀ ਕਰਤੂਤ ਨਾਲ ਦਿੱਲੀ ‘ਦਹਿਲੀ’ ਹੈ। ਪਰ ਇਹ ਦੁਖਦਾਈ ਘਟਨਾ ਇਨਸਾਫ ਪਸੰਦ ਹਰ ਇਨਸਾਨ ਨੂੰ ਗਹਿਰਾ ਦੁੱਖ ਪਹੁੰਚਾ ਰਹੀ ਹੈ। ਇਸ ਦੁਖਾਂਤ ਨਾਲ ਪਹਿਲਾਂ ਅਜਿਹੀਆਂ ਕੀਤੀਆਂ ਸਭ ਅਣਮਨੁੱਖੀ ਕਰਤੂਤਾਂ ਦੀ ਵੀ ਯਾਦ ਆ ਗਈ ਹੈ ਜਿਨ੍ਹਾਂ ਵਿਚ ਸਿੱਖ ਕਤਲੇਆਮ ਚੁਰਾਸੀ ਦੀ ਯਾਦ ਤਾਂ ਹੈ ਹੀ ਕਿ ਉਸ ਸਮੇਂ, ਕਿਉਂ,
ਕਿਸ ਦੇ ਇਸ਼ਾਰੇ `ਤੇ ? ਕਿਵੇਂ ਕਹਿਰ ਬੀਤਿਆ ਸੀ ? ਇਸ ਤੋਂ ਵੀ ਵੱਧ ਉਸ ਬਿਮਾਰ ਮਾਨਸਿਕਤਾ ਵੱਲ ਧਿਆਨ ਜਾਂਦਾ ਹੈ ਜਿਨ੍ਹਾਂ ਨੇ ਦਿਲ ਹਿਲਾ ਦੇਣ ਵਾਲੇ ਕਾਰੇ ਕਰਨ ਵਾਲੇ ਸਰਕਾਰੀ ਦੋਸ਼ੀਆਂ ਨੂੰ ਬਚਾਉਣ ਲਈ ਹਰ ਸਮੇਂ ਨਵੀਂ ਪਰਿਭਾਸ਼ਾ ਘੜੀ, ਨਵੇਂ ਢੰਗ ਤੇ ਬਹਾਨਿਆ ਤੋਂ ਕੰਮ ਲਿਆ। ਇੱਥੇ ਨਵੰਬਰ 1984 ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਸਬੰਧੀ ਹੁਣ ਤੱਕ ਕੀ ਮਾਨਸਿਕਤਾ ਕੰਮ ਕਰਦੀ ਆ ਰਹੀ ਹੈ ਭਾਵੇਂ ਸਭ ਨੂੰ ਸਭ ਕੁਝ ਸਪੱਸ਼ਟ ਹੈ ਕਿ ਇਹ ਘਿਨੌਣਾ ਕਾਰਾ ਭਾਰਤ ਸਰਕਾਰ ਨੇ ਖੁਦ ਕਰਵਾਇਆ ਸੀ ? ਪਰ ਫਿਰ ਵੀ ਜੇ ਸਰਕਾਰ ਇਸ ਤੋਂ ਟਾਲਾ ਵੱਟਦੀ ਹੈ ਤਾਂ ਇਸ ਪਿੱਛੇ ਕੰਮ ਕਰ ਰਹੀ ਸਰਕਾਰੀ ਅੱਤਵਾਦੀ ਮਾਨਸਿਕਤਾ ਨੂੰ ਸਮਝਣ ਲਈ ਪ੍ਰਸ਼ਨ-ਚਿੰਨ੍ਹ ਲੱਗਾ ਰਹੇਗਾ ਕਿਉਂਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ !
-ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ