ਭਾਰਤ ’ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
ਭਾਰਤ ’ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
ਭਾਰਤ ’ਤੇ ਕਸ਼ਮੀਰ ਬਾਰੇ ਦਬਾਅ ਪਾਉਣ ਲਈ ਅਮਰੀਕਾ ਨੇ ਕੀਤੀ ਸੀ ਪੇਸ਼ਕਸ਼
* ਪਾਕਿ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਨਵੀਂ ਕਿਤਾਬ ’ਚ ਇੰਕਸ਼ਾਫ਼
* ਪਾਕਿ ਅੱਗੇ ਦਹਿਸ਼ਤਗਰਦ ਗਰੁੱਪਾਂ ਦੀ ਹਮਾਇਤ ਬੰਦ ਕਰਨ ਦੀ ਰੱਖੀ ਸੀ ਸ਼ਰਤ
ਵਾਸ਼ਿੰਗਟਨ, (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿਚ ਪਾਕਿਸਤਾਨ ਨੂੰ ਅੰਦਰਖਾਤੇ ਇਹ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਲਸ਼ਕਰ-ਏ-ਤੋਇਬਾ ਅਤੇ ਤਾਲਿਬਾਨ ਜਿਹੇ ਦਹਿਸ਼ਤਗਰਦ ਗਰੁੱਪਾਂ ਦੀ ਹਮਾਇਤ ਬੰਦ ਕਰ ਦੇਵੇ ਤਾਂ ਅਮਰੀਕਾ ਕਸ਼ਮੀਰ ਦੇ ਸਵਾਲ ’ਤੇ ਗੱਲਬਾਤ ਸ਼ੁਰੂ ਕਰਨ ਲਈ ਭਾਰਤ ਉਪਰ ਦਬਾਅ ਪਾਵੇਗਾ ਪਰ ਇਸਲਾਮਾਬਾਦ ਨੇ ਇਹ ਪੇਸ਼ਕਸ਼ ਰੱਦ ਕਰ ਦਿੱਤੀ ਸੀ। ਅਮਰੀਕਾ ’ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦੀ ਨਵੀਂ ਕਿਤਾਬ ‘ਮੈਗਨੀਫਿਸੈਂਟ ਡੀਲਿਊਜ਼ਨਜ਼’ ਜੋ ਅੱਜ ਵਿਕਣ ਲਈ ਸਟਾਲਾਂ ’ਤੇ ਆ ਗਈ ਹੈ, ਵਿਚ ਲਿਖਿਆ ਗਿਆ ਕਿ 1950ਵਿਆਂ ਤੋਂ ਹੀ ਪਾਕਿਸਤਾਨ ਦੀ ਇਹ ਚਿੰਤਾ ਰਹੀ ਹੈ ਕਿ ਅਮਰੀਕਾ ਦੱਖਣੀ ਏਸ਼ੀਆ ਵਿਚ ਭੂਮਿਕਾ ਨਿਭਾਵੇ। ਹੁਣ ਅਜਿਹੀ ਇਕ ਪੇਸ਼ਕਸ਼ ਹੋਈ ਸੀ ਜਿਸ ਦੇ ਸਿੱਟੇ ਵਜੋਂ ਪਾਕਿਸਤਾਨ ਨੂੰ ਕਸ਼ਮੀਰ ਦੇ ਮੁੱਦੇ ’ਤੇ ਭਾਰਤ ਨਾਲ ਸਿੱਧੀ ਗੱਲਬਾਤ ਕਰਨੀ ਪਵੇਗੀ। ਉਂਜ, ਘੱਟੋ-ਘੱਟ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਉਹ ਭਾਰਤ ’ਤੇ ਗੱਲਬਾਤ ਲਈ ਦਬਾਅ ਪਾਵੇਗਾ। ਸ੍ਰੀ ਹੱਕਾਨੀ ਨੇ ਰਾਸ਼ਟਰਪਤੀ ਓਬਾਮਾ ਵੱਲੋਂ ਉਸ ਵੇਲੇ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਲਿਖੀ ਇਕ ਗੁਪਤ ਚਿੱਠੀ ਦੀ ਇਹ ਵਿਆਖਿਆ ਕੀਤੀ ਹੈ। ਇਹ ਚਿੱਠੀ ਕੌਮੀ ਸੁਰੱਖਿਆ ਸਲਾਹਕਾਰ ਜਨਰਲ (ਸੇਵਾਮੁਕਤ) ਜੇਮਜ਼ ਜੋਨਜ਼ ਵੱਲੋਂ ਨਿੱਜੀ ਤੌਰ ’ਤੇ ਸੌਂਪੀ ਗਈ ਸੀ। ਇਸ ਚਿੱਠੀ ਦੇ ਵੇਰਵੇ ਹੱਕਾਨੀ ਵੱਲੋਂ ਪਹਿਲੀ ਵਾਰ ਨਸ਼ਰ ਕੀਤੇ ਗਏ ਹਨ। ਉਹ ਉਸ ਸਮੇਂ ਅਮਰੀਕਾ ’ਚ ਪਾਕਿਸਤਾਨ ਦੇ ਰਾਜਦੂਤ ਸਨ।
300 ਸਫ਼ਿਆਂ ਦੀ ਆਪਣੀ ਕਿਤਾਬ ਵਿਚ ਹੱਕਾਨੀ ਨੇ ਲਿਖਿਆ ਹੈ ਕਿ ਨਵੰਬਰ 2009 ਵਿਚ ਸ੍ਰੀ ਜੋਨਜ਼ ਨਿੱਜੀ ਤੌਰ ’ਤੇ ਸ੍ਰੀ ਜ਼ਰਦਾਰੀ ਨੂੰ ਚਿੱਠੀ ਦੇਣ ਲਈ ਇਸਲਾਮਾਬਾਦ ਗਏ ਸਨ। ਇਸ ਚਿੱਠੀ ’ਤੇ 11 ਨਵੰਬਰ 2009 ਦੀ ਤਾਰੀਖ ਸੀ ਜਿਸ ਵਿਚ ਸ੍ਰੀ ਓਬਾਮਾ ਨੇ ਪਾਕਿਸਤਾਨ ਨੂੰ ਅਮਰੀਕਾ ਦਾ ਲੰਮ ਮਿਆਦੀ ਰਣਨੀਤਕ ਭਿਆਲ ਬਣਨ ਦੀ ਪੇਸ਼ਕਸ਼ ਕੀਤੀ ਸੀ। ਚਿੱਠੀ ਵਿਚ ਕਸ਼ਮੀਰ ਵਿਵਾਦ ਦੇ ਨਿਪਟਾਰੇ ਲਈ ਪਾਕਿਸਤਾਨ ਵੱਲੋਂ ਵਾਰ-ਵਾਰ ਦੁਹਰਾਈ ਜਾਂਦੀ ਖਾਹਸ਼ ਦਾ ਵੀ ਜ਼ਿਕਰ ਕੀਤਾ ਗਿਆ ਸੀ। ਸ੍ਰੀ ਓਬਾਮਾ ਨੇ ਆਪਣੀ ਚਿੱਠੀ ਵਿਚ ਲਿਖਿਆ ਸੀ ਕਿ ਉਹ ਖਿੱਤੇ ਦੇ ਦੇਸ਼ਾਂ ਨੂੰ ਇਹ ਦੱਸਣਗੇ ਕਿ ਕੰਮਕਾਰ ਦੇ ਪੁਰਾਣੇ ਤੌਰ-ਤਰੀਕੇ ਹੁਣ ਸਵੀਕਾਰਨਯੋਗ ਨਹੀਂ ਰਹੇ। ਭਾਰਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਮੰਨਿਆ ਸੀ ਕਿ ਕੁਝ ਦੇਸ਼ ਅਣਸੁਲਝੇ ਵਿਵਾਦਾਂ ਦੇ ਜ਼ਖ਼ਮਾਂ ਨੂੰ ਸਾਲਾਂ ਜਾਂ ਦਹਾਕਿਆਂ ਸਬੰਧੀ ਰਿਸਦੇ ਰਹਿਣ ਦੇਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਕ ਥਾਂ ਇਕੱਠੇ ਹੋਣ ਦੇ ਰਾਹ ਤਲਾਸ਼ਣੇ ਪੈਣਗੇ।
ਇਸ ਦੇ ਨਾਲ ਹੀ ਸ੍ਰੀ ਓਬਾਮਾ ਨੇ ਇਹ ਵੀ ਲਿਖਿਆ ਸੀ ਕਿ ਕੁਝ ਦੇਸ਼ਾਂ ਨੇ ਅਮਨ ਅਤੇ ਸੁਰੱਖਿਆ ਦਾ ਰਾਹ ਅਖ਼ਤਿਆਰ ਕਰਨ ਦੀ ਬਜਾਏ ਆਪਣੀ ਲੜਾਈ ਕੁਝ ਲੁਕਵੇਂ ਗਰੁੱਪਾਂ ਨੂੰ ਸੌਂਪ ਦਿੱਤੀ ਹੈ। ਇਸ